ਜਲੰਧਰ ''ਚ 91 ਸ਼ੱਕੀ ਮਰੀਜ਼ਾਂ ਦੀ ''ਕੋਰੋਨਾ'' ਰਿਪੋਰਟ ਆਈ ਨੈਗੇਟਿਵ, ਜਾਣੋ ਤਾਜ਼ਾ ਹਾਲਾਤ

Wednesday, May 20, 2020 - 05:49 PM (IST)

ਜਲੰਧਰ ''ਚ 91 ਸ਼ੱਕੀ ਮਰੀਜ਼ਾਂ ਦੀ ''ਕੋਰੋਨਾ'' ਰਿਪੋਰਟ ਆਈ ਨੈਗੇਟਿਵ, ਜਾਣੋ ਤਾਜ਼ਾ ਹਾਲਾਤ

ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਇਕ ਪਾਸੇ ਜਿੱਥੇ ਅੱਜ ਕੋਰੋਨਾ ਦੇ ਕਾਰਨ ਜਲੰਧਰ 'ਚ 7ਵੀਂ ਮੌਤ ਹੋਈ, ਉਥੇ ਹੀ ਇਕੋ ਦਿਨ ਤਿੰਨ ਪਾਜ਼ੇਟਿਵ ਵੀ ਕੇਸ ਸਾਹਮਣੇ ਆਏ। ਸਾਹਮਣੇ ਆਇਆ ਤੀਜਾ ਕੇਸ ਫਿਲੌਰ ਦਾ ਦੱਸਿਆ ਜਾ ਰਿਹਾ ਹੈ। ਇਥੇ ਦੱਸ ਦੇਈਏ ਕਿ ਜਲੰਧਰ 'ਚ ਪਿਛਲੇ ਦੋ ਦਿਨਾਂ ਤੋਂ ਕੋਈ ਕੇਸ ਸਾਹਮਣੇ ਨਹੀਂ ਆਇਆ ਸੀ। ਇਸ ਦੇ ਨਾਲ ਹੀ ਹੁਣ ਜਲੰਧਰ 'ਚ ਕੁੱਲ ਅੰਕੜਾ 217 ਤੱਕ ਪਹੁੰਚ ਗਿਆ ਹੈ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਜਲੰਧਰ ਨਾਲ ਸਬੰਧਤ 91 ਲੋਕਾਂ ਦੇ ਕੋਰੋਨਾ ਸੈਂਪਲਾਂ ਦੀ ਰਿਪੋਰਟ ਵੀ ਨੈਗੇਟਿਵ ਪਾਈ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਜਲੰਧਰ ਨਾਲ ਸਬੰਧਤ 91 ਸੈਂਪਲਾਂ ਦੀ ਜਾਂਚ ਸਰਕਾਰੀ ਮੈਡੀਕਲ ਕਾਲਜ ਦੀ ਮਾਈਕ੍ਰੋਬਾਓਲਾਜੀ ਲੈਬੋਰੈਟਰੀ 'ਚ ਕੀਤੀ ਗਈ ਸੀ। ਇਨ੍ਹਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ। ਦੱਸਣੋਯਗ ਕਿ ਬੀਤੇ ਦਿਨ ਵੀ 167 ਰਿਪੋਰਟਾਂ ਨੈਗੇਟਿਵ ਪਾਈਆਂ ਗਈਆਂ ਸਨ ਅਤੇ ਅੱਜ ਦੀਆਂ 91 ਰਿਪੋਰਟਾਂ ਨੂੰ ਮਿਲਾ ਕੇ ਇਨ੍ਹਾਂ ਦੋ ਦਿਨਾਂ 'ਚ ਕੁੱਲ 258 ਸ਼ੱਕੀ ਮਰੀਜ਼ਾਂ ਦੀਆਂ ਰਿਪੋਰਟਾਂ ਨੈਗੇਟਿਵ ਆ ਗਈਆਂ ਹਨ। ਦੱਸਣਯੋਗ ਹੈ ਕਿ ਹੁਣ ਤੱਕ ਜਲੰਧਰ 'ਚ 217 ਪਾਜ਼ੇਟਿਵ ਕੇਸ ਮਿਲ ਚੁੱਕੇ ਹਨ, ਜਿਨ੍ਹਾਂ 'ਚੋਂ 164 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ ਜਦਕਿ 46 ਮਰੀਜ਼ ਹਸਪਤਾਲ 'ਚ ਜ਼ੇਰੇ ਇਲਾਜ ਹਨ।


author

shivani attri

Content Editor

Related News