ਜਲੰਧਰ 'ਚ 'ਕੋਰੋਨਾ' ਕਰਨ ਲੱਗਾ ਤਾਂਡਵ, 71 ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ
Sunday, Jul 05, 2020 - 11:20 PM (IST)
ਜਲੰਧਰ (ਰੱਤਾ)— ਮਹਾਨਗਰ ਜਲੰਧਰ 'ਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਅੱਜ ਫਿਰ ਤੋਂ ਜਲੰਧਰ 'ਚ ਕੋਰੋਨਾ ਵਾਇਰਸ ਦੇ 71 ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਜਲੰਧਰ 'ਚ ਹੁਣ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸਾਂ ਦਾ ਅੰਕੜਾ 906 ਤੱਕ ਪਹੁੰਚ ਗਿਆ ਹੈ, ਜਿਨ੍ਹਾਂ 'ਚੋਂ 22 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ। ਇਥੇ ਦੱਸ ਦੇਈਏ ਕਿ ਜਲੰਧਰ 'ਚ ਬੀਤੇ ਦਿਨਾਂ ਤੋਂ ਫਿਰ ਕੋਰੋਨਾ ਦੇ ਵੱਡੇ ਧਮਾਕੇ ਹੋ ਰਹੇ ਹਨ। ਕੱਲ੍ਹ ਵੀ ਜਲੰਧਰ 'ਚ ਕੁੱਲ 58 ਪਾਜ਼ੇਟਿਵ ਕੇਸ ਪਾਏ ਗਏ ਸਨ। ਲਗਾਤਾਰ ਰੋਜ਼ਾਨਾ ਇਕੱਠੇ ਆ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਲੈ ਕੇ ਜਿੱਥੇ ਸਿਹਤ ਮਹਿਕਮਾ ਚਿੰਤਾ 'ਚ ਹੈ, ਉਥੇ ਹੀ ਲੋਕਾਂ 'ਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ: ਜਲੰਧਰ: ਦੇਰ ਰਾਤ ਅਸ਼ੋਕ ਨਗਰ ''ਚ ਪਈਆਂ ਭਾਜੜਾਂ, ਨੌਜਵਾਨ ਨੂੰ ਮਾਰੀ ਗੋਲੀ
ਸਿਵਲ ਸਰਜਨ ਦਫਤਰ ਦੇ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਐਤਵਾਰ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ, ਉਨ੍ਹਾਂ 'ਚ 18 ਫ਼ੌਜੀ ਅਤੇ 17 ਇਕ ਹੀ ਸਾਂਝੇ ਪਰਿਵਾਰ ਦੇ ਉਹ ਮੈਂਬਰ ਹਨ, ਜੋ ਕਿ ਸਥਾਨਕ ਮਖਦੂਮਪੁਰਾ 'ਚ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚ 7 ਬੱਚੇ ਅਤੇ ਹਾਲ ਹੀ 'ਚ ਵਿਦੇਸ਼ ਤੋਂ ਆਏ ਦੋ ਵਿਅਕਤੀ ਵੀ ਸ਼ਾਮਲ ਹਨ।
ਹਸਪਤਾਲ ਜਾਣ ਦੀ ਬਜਾਏ ਜ਼ਹਿਰ ਖਾ ਕੇ ਜਾਨ ਦੇਣ ਦੀ ਧਮਕੀ ਦਿੱਤੀ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੇ
ਐਤਵਾਰ ਨੂੰ ਮਖਦੂਮਪੁਰੇ ਦੇ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ, ਉਨ੍ਹਾਂ ਨੇ ਸਰਕਾਰੀ ਸਿਹਤ ਕੇਂਦਰ 'ਚ ਇਲਾਜ ਲਈ ਜਾਣ ਦੀ ਬਜਾਏ ਜ਼ਹਿਰ ਖਾ ਕੇ ਜਾਨ ਦੇਣ ਦੀ ਧਮਕੀ ਦੇ ਦਿੱਤੀ। ਹੋਇਆ ਇੰਝ ਕਿ ਸਿਹਤ ਵਿਭਾਗ ਦੀ ਟੀਮ ਜਦੋਂ ਇਸ ਖੇਤਰ 'ਚ ਆਏ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਲੈਣ ਲਈ ਉੱਥੇ ਪਹੁੰਚੀ ਤਾਂ ਉੱਥੇ ਉਸ ਸਾਂਝੇ ਪਰਿਵਾਰ ਦੇ ਸਾਰੇ ਮੈਂਬਰ ਇਕੱਠੇ ਹੋ ਗਏ, ਜਿਨ੍ਹਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ। ਉਕਤ ਪਰਿਵਾਰ ਦੇ ਸਾਰੇ ਮੈਂਬਰਾਂ ਨੇ ਸਿਹਤ ਸੇਵਾ ਦੀ ਟੀਮ ਨੂੰ ਇਥੋਂ ਤੱਕ ਧਮਕੀ ਦੇ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਜ਼ਬਰਦਸਤੀ ਸਰਕਾਰੀ ਸਿਹਤ ਕੇਂਦਰ ਲਿਜਾਇਆ ਗਿਆ ਤਾਂ ਉਹ ਕੁਝ ਖਾ ਕੇ ਆਪਣੀ ਜਾਨ ਦੇ ਦੇਣਗੇ ਅਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਪਾਜ਼ੇਟਿਵ ਆਏ ਇਨ੍ਹਾਂ ਲੋਕਾਂ ਨੇ ਸਿਹਤ ਮਹਿਕਮੇ ਉੱਤੇ ਇਹ ਦੋਸ਼ ਵੀ ਲਾਏ ਕਿ ਬੀਤੇ ਦਿਨ ਉਨ੍ਹਾਂ ਦੇ ਪਰਿਵਾਰ ਦੀ ਜੋ ਲੜਕੀ ਕੋਰੋਨਾ ਪਾਜ਼ੇਟਿਵ ਆਈ ਸੀ ਅਤੇ ਇਸ ਸਮੇਂ ਸਰਕਾਰੀ ਸਿਹਤ ਕੇਂਦਰ 'ਚ ਇਲਾਜ ਅਧੀਨ ਹੈ, ਉਸ ਦੀ ਕੋਈ ਦੇਖਭਾਲ ਨਹੀਂ ਕੀਤੀ ਜਾ ਰਹੀ ਅਤੇ ਇਸ ਗੱਲ ਦੀ ਕੀ ਗਾਰੰਟੀ ਹੈ ਕਿ ਸਰਕਾਰੀ ਸਿਹਤ ਕੇਂਦਰ 'ਚ ਜਾਣ ਤੋਂ ਬਾਅਦ ਉਨ੍ਹਾਂ ਦਾ ਇਲਾਜ ਠੀਕ ਢੰਗ ਨਾਲ ਹੋਵੇਗਾ।
ਪਿਮਸ ਦੀ ਇਕ ਹੋਰ ਲੈਬ ਟੈਕਨੀਸ਼ੀਅਨ ਅਤੇ ਸਟਾਫ ਨਰਸ ਦੀ ਰਿਪੋਰਟ ਵੀ ਆਈ ਪਾਜ਼ੇਟਿਵ
ਪਤਾ ਲੱਗਾ ਹੈ ਕਿ ਐਤਵਾਰ ਨੂੰ ਸਿਹਤ ਮਹਿਕਮੇ ਨੂੰ ਜਿਨ੍ਹਾਂ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ ਹੈ, ਉਨ੍ਹਾਂ 'ਚ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) ਗੜ੍ਹਾ ਰੋਡ ਦੀ ਇਕ ਹੋਰ ਲੈਬ ਟੈਕਨੀਸ਼ੀਅਨ ਅਤੇ ਇਕ ਸਟਾਫ ਨਰਸ ਵੀ ਸ਼ਾਮਿਲ ਹੈ। ਵਰਣਨਯੋਗ ਹੈ ਕਿ ਇੱਥੋਂ ਪਹਿਲਾਂ ਵੀ ਕੁਝ ਲੈਬ ਟੈਕਨੀਸ਼ੀਅਨਾਂ ਅਤੇ ਸਟਾਫ ਨਰਸ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ ਜਿਸ ਤੋਂ ਬਾਅਦ ਉੱਥੋਂ ਦੇ ਸਟਾਫ ਵਿਚ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ।
418 ਦੀ ਰਿਪੋਰਟ ਨੈਗੇਟਿਵ ਆਈ ਅਤੇ 15 ਹੋਰ ਘਰਾਂ ਨੂੰ ਪਰਤੇ
ਸਿਹਤ ਮਹਿਕਮੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਐਤਵਾਰ ਨੂੰ 418 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਜਦੋਂ ਕਿ ਸਿਵਲ ਹਸਪਤਾਲ ਅਤੇ ਮੈਰੀਟੋਰੀਅਸ ਸਕੂਲ ਵਿਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 15 ਹੋਰ ਠੀਕ ਹੋ ਕੇ ਘਰਾਂ ਨੂੰ ਪਰਤ ਗਏ ਅਤੇ ਵਿਭਾਗ ਨੇ 259 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ। ਸਿਹਤ ਮਹਿਕਮੇ ਨੂੰ ਹੁਣ 731 ਸੈਂਪਲਾਂ ਦੀ ਰਿਪੋਰਟ ਦਾ ਇੰਤਜ਼ਾਰ ਹੈ।
ਜਲੰਧਰ ਦੇ ਹਾਲਾਤ
ਕੁਲ ਸੈਂਪਲ 24867
ਨੈਗੇਟਿਵ ਆਏ 22968
ਪਾਜ਼ੇਟਿਵ ਆਏ 906
ਡਿਸਚਾਰਜ ਹੋਏ ਮਰੀਜ਼ 580
ਮੌਤਾਂ ਹੋਈਆਂ 22
ਐਕਟਿਵ ਕੇਸ 304
ਇਹ ਮਰੀਜ਼ ਆਏ ਪਾਜ਼ੇਟਿਵ
ਸੋਨੀਆ, ਪੂਨਮ, ਕਾਜਲ, ਅਮਿਤ, ਅੰਜਲੀ, ਮੋਹਿਤ, ਸੋਹਨ ਲਾਲ, ਰਾਮ ਛਬੀਲਾ, ਦਿਵਿਆਂਸ਼ੂ, ਰਵੀ, ਸਿਮਰਨ, ਮਾਹੀ, ਗੋਲੂ, ਮੀਨਾ, ਮਹਿਕ, ਲਕਸ਼ਮੀ, ਲਵਿਸ਼ (ਮਖਦੂਮਪੁਰਾ)
ਮੋਨੂ, ਅਜੀਤ ਸਿੰਘ, ਬਾਲ ਚੰਦਰ, ਆਰ. ਕੇ. ਮਿਸ਼ਰਾ, ਜੀ. ਰਾਜਾ, ਜਿਤੇਨ, ਧਰਮਵੀਰ, ਜਾਰਜ ਨਿਲੇਸ਼, ਸਤਨਾਮ ਸਿੰਘ, ਗੁਰਦੇਵ, ਜਸਪਾਲ, ਜਪਿੰਦਰ ਸਿੰਘ, ਵਿਥਿਆਨ, ਅਨੁਪਮ, ਰੋਹਿਤ, ਰਿਸ਼ੀ, ਮਨੀਸ਼, ਸ਼ੰਕਰ (ਫੌਜੀ)
ਅਨੂ, ਦਿਵਿਆ, ਗਰਵਿਤ ਵਾਸੀ ਨਿਊ ਲਕਸ਼ਮੀਪੁਰਾ
ਤਰੁਣ, ਮਨਜੀਤ, ਸੁਖਬੀਰ, ਕਰਣਵੀਰ ਵਾਸੀ ਮਾਡਲ ਹਾਊਸ
ਮਨਦੀਪ ਕੌਰ, ਪ੍ਰੀਤੀ (ਪਿਮਸ)
ਸਵਿਤਾ ਵਾਸੀ ਵਾਸੀ ਛੋਟਾ ਅਲੀ ਮੁਹੱਲਾ
ਸਤਨਾਮ ਸਿੰਘ ਵਾਸੀ (ਪਿੰਡ ਗਦਾਈਪੁਰ)
ਨਿਰੰਜਨ ਦਾਸ ਵਾਸੀ ਕੰਦੋਲਾ ਕਲਾਂ ਨੂਰਮਹਿਲ
ਮੋਹਨ ਲਾਲ ਵਾਸੀ ਨਾਨਕ ਪਿੰਡ ਜਮਸ਼ੇਰ
ਚਰਨਜੀਤ ਸਿੰਘ ਵਾਸੀ ਮੁਹੱਲਾ ਚਰਖੜੀ ਕਰਤਾਰਪੁਰ
ਮਨਜੀਤ ਸਿੰਘ ਵਾਸੀ ਲਿੱਦੜਾਂ ਕਰਤਾਰਪੁਰ
ਸੁਰਜੀਤ ਸਿੰਘ, ਮੁਰਸਲਿਮ ਵਾਸੀ ਲੋਹੀਆਂ ਖਾਸ
ਅਮਿਤ ਵਾਸੀ ਦਾਦਾ ਕਾਲੋਨੀ
ਹਰੀਸ਼ ਕੁਮਾਰ ਵਾਸੀ ਸੁੱਚੀ ਪਿੰਡ
ਮਨਜੀਤ ਕੌਰ ਵਾਸੀ ਪਿੰਡ ਚੀਮਾ ਕਲਾਂ
ਗੁਰਿੰਦਰ ਸਿੰਘ ਵਾਸੀ ਪਿੰਡ ਸੰਘੇ ਖਾਲਸਾ
ਹਰਜੀਤ ਕੁਮਾਰ ਵਾਸੀ ਪਿੰਡ ਬੁੰਡਾਲਾ
ਰਾਣੀ ਵਾਸੀ (ਬਸਤੀ ਮਿੱਠੂ
ਹਰਬੰਸ ਕੌਰ ਵਾਸੀ ਨਿਊ ਦਿਓਲ ਨਗਰ
ਕੁਲਵਿੰਦਰ ਸਿੰਘ, ਜਾਨ੍ਹਵੀ ਵਾਸੀ ਕੋਟ ਪਕਸ਼ੀਆਂ
ਸ਼ਿਵਾਨੀ ਵਾਸੀ ਗੁਲਾਬ ਦੇਵੀ ਰੋਡ
ਜਗਦੀਸ਼ ਵਾਸੀ ਅਜੀਤ ਨਗਰ
ਕਸ਼ਮੀਰ ਸਿੰਘ ਵਾਸੀ ਬਸਤੀ ਬਾਵਾ ਖੇਲ
ਮਿੰਟੂ ਵਾਸੀ ਕਾਜ਼ੀ ਮੁਹੱਲਾ
ਰਾਜੀਵ ਕੁਮਾਰ ਵਾਸੀ ਰੇਲਵੇ ਕਾਲੋਨੀ ਕੈਂਟ
ਨੀਤੀ ਵਾਸੀ ਭੋਗਪੁਰ
ਹਰਵਿੰਦਰ ਸਿੰਘ ਵਾਸੀ ਸੂਰਿਆ ਐਨਕਲੇਵ
ਮੁਹੰਮਦ ਇਮਤਿਆਜ਼ ਵਾਸੀ ਮਿੱਠਾਪੁਰ
ਜਸਵੰਤ ਸਿੰਘ, ਜਰਨੈਲ ਸਿੰਘ (ਨਿਜੀ ਲੈਬ)
ਪੰਜਾਬ ਵਿਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 996, ਲੁਧਿਆਣਾ 'ਚ 1031, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 906, ਸੰਗਰੂਰ 'ਚ 527 ਕੇਸ, ਪਟਿਆਲਾ 'ਚ 356, ਮੋਹਾਲੀ 'ਚ 286, ਗੁਰਦਾਸਪੁਰ 'ਚ 242 ਕੇਸ, ਪਠਾਨਕੋਟ 'ਚ 224, ਤਰਨਤਾਰਨ 211, ਹੁਸ਼ਿਆਰਪੁਰ 'ਚ 189, ਨਵਾਂਸ਼ਹਿਰ 'ਚ 156, ਮੁਕਤਸਰ 133, ਫਤਿਹਗੜ੍ਹ ਸਾਹਿਬ 'ਚ 122, ਰੋਪੜ 'ਚ 114, ਮੋਗਾ 'ਚ 116, ਫਰੀਦਕੋਟ 111, ਕਪੂਰਥਲਾ 109, ਫਿਰੋਜ਼ਪੁਰ 'ਚ 107, ਫਾਜ਼ਿਲਕਾ 102, ਬਠਿੰਡਾ 'ਚ 106, ਬਰਨਾਲਾ 'ਚ 69, ਮਾਨਸਾ 'ਚ 49 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 4 ਹਜ਼ਾਰ ਤੋਂ ਵੱਧ ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1500 ਤੋਂ ਵੱਧ ਮਾਮਲੇ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 161 ਲੋਕਾਂ ਦੀ ਮੌਤ ਹੋ ਚੁੱਕੀ ਹੈ।