ਜਲੰਧਰ 'ਚ 'ਕੋਰੋਨਾ' ਦਾ ਵੱਡਾ ਧਮਾਕਾ, 58 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ

07/04/2020 7:47:18 PM

ਜਲੰਧਰ (ਰੱਤਾ)— ਕੋਰੋਨਾ ਲਾਗ ਦੀ ਬੀਮਾਰੀ ਦਿਨ-ਬ-ਦਿਨ ਪੰਜਾਬ 'ਚ ਵੱਧਦੀ ਜਾ ਰਹੀ ਹੈ। ਅੱਜ ਜਲੰਧਰ 'ਚ ਉਸ ਸਮੇਂ ਕੋਰੋਨਾ ਦਾ ਵੱਡਾ ਧਮਾਕਾ ਹੋ ਗਿਆ ਜਦੋਂ ਇਕੱਠੇ 58 ਕੇਸ ਪਾਜ਼ੇਟਿਵ ਪਾਏ ਗਏ। ਇਕੱਠੇ 58 ਕੇਸ ਪਾਜ਼ੇਟਿਵ ਆਉਣ ਨਾਲ ਜਿੱਥੇ ਸਿਹਤ ਮਹਿਕਮੇ 'ਚ ਤੜਥੱਲੀ ਮਚ ਗਈ ਹੈ, ਉਥੇ ਹੀ ਲੋਕਾਂ 'ਚ ਵੀ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਅੱਜ ਦੇ ਮਿਲੇ 58 ਕੇਸਾਂ ਨੂੰ ਮਿਲਾ ਕੇ ਹੁਣ ਜਲੰਧਰ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 800 ਤੋਂ ਪਾਰ ਹੋ ਚੁੱਕਾ ਹੈ ਜਦਕਿ 22 ਲੋਕ ਕੋਰੋਨਾ ਖ਼ਿਲਾਫ਼ ਜੰਗ ਲੜਦੇ ਹੋਏ ਮੌਤ ਦੇ ਮੂੰਹ 'ਚ ਜਾ ਚੁੱਕੇ ਹਨ।
ਸਿਵਲ ਸਰਜਨ ਦਫਤਰ ਵਿਚ ਸਹਾਇਕ ਸਿਹਤ ਅਧਿਕਾਰੀ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਵਿਭਾਗ ਨੂੰ ਜਿਨ੍ਹਾਂ 58 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਮਿਲੀ ਹੈ, ਉਨ੍ਹਾਂ 'ਚ ਇਕ ਹੀ ਸਾਂਝੇ ਪਰਿਵਾਰ ਦੇ 14 ਮੈਂਬਰ ਅਤੇ ਉਨ੍ਹਾਂ ਦੇ 5 ਰਿਸ਼ਤੇਦਾਰ ਸ਼ਾਮਲ ਹਨ। ਇਸ ਪਰਿਵਾਰ ਦੀ ਇਕ ਔਰਤ ਪਹਿਲਾਂ ਹੀ ਕੋਰੋਨਾ ਪਾਜ਼ੇਟਿਵ ਆ ਚੁੱਕੀ ਹੈ ਅਤੇ ਮਹਿਕਮੇ ਨੇ ਉਕਤ ਔਰਤ ਦੇ ਕੋਰੋਨਾ ਪਾਜ਼ੇਟਿਵ ਆਉਣ ਉਪਰੰਤ ਪੂਰੇ ਪਰਿਵਾਰ ਦੇ ਸੈਂਪਲ ਲਏ ਸਨ। ਉਨ੍ਹਾਂ ਦੱਸਿਆ ਕਿ 58 ਮਰੀਜ਼ਾਂ ਵਿਚੋਂ ਕੁਝ ਨੂੰ ਛੱਡ ਕੇ ਬਾਕੀ ਸਭ ਉਹ ਲੋਕ ਹਨ ਜੋ ਪਹਿਲਾਂ ਤੋਂ ਪਾਜ਼ੇਟਿਵ ਆ ਚੁੱਕੇ ਮਰੀਜ਼ਾਂ ਦੇ ਸੰਪਰਕ ਵਿਚ ਆਏ ਹਨ।

10 ਬੱਚਿਆਂ ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ
ਸਿਹਤ ਵਿਭਾਗ ਨੂੰ ਸ਼ਨੀਵਾਰ ਨੂੰ ਜੋ ਰਿਪੋਰਟਾਂ ਪ੍ਰਾਪਤ ਹੋਈਆਂ, ਉਨ੍ਹਾਂ ਵਿਚ 10 ਬੱਚਿਆਂ ਦੀ ਰਿਪੋਰਟ ਵੀ ਪਾਜ਼ੇਟਿਵ ਪਾਈ ਗਈ ਹੈ ਅਤੇ ਇਨ੍ਹਾਂ ਵਿਚ ਸਭ ਤੋਂ ਛੋਟਾ ਬੱਚਾ 1 ਸਾਲ ਦਾ ਹੈ ਜੋ ਕਿ ਪਹਿਲਾਂ ਤੋਂ ਪਾਜ਼ੇਟਿਵ ਆਏ ਇਕ ਮਰੀਜ਼ ਦੇ ਸੰਪਰਕ 'ਚ ਸੀ।

ਐੱਚ. ਡੀ. ਐੱਫ. ਸੀ. ਬੈਂਕ ਦੀ ਅਧਿਕਾਰੀ ਵੀ ਕੋਰੋਨਾ ਪਾਜ਼ੇਟਿਵ
ਸ਼ਨੀਵਾਰ ਨੂੰ ਜਿਨ੍ਹਾਂ ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ, ਉਨ੍ਹਾਂ ਵਿਚੋਂ ਸਥਾਨਕ ਨਰਿੰਦਰ ਸਿਨੇਮਾ ਨੇੜੇ ਸਥਿਤ ਐੱਚ. ਡੀ. ਐੱਫ. ਸੀ. ਬੈਂਕ ਦੀ ਇਕ ਅਧਿਕਾਰੀ ਵੀ ਸ਼ਾਮਲ ਹੈ। ਸਿਹਤ ਵਿਭਾਗ ਹੁਣ ਬੈਂਕ ਦੀ ਉਕਤ ਬ੍ਰਾਂਚ ਦੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸੈਂਪਲ ਵੀ ਕੋਰੋਨਾ ਦੀ ਪੁਸ਼ਟੀ ਲਈ ਲਵੇਗਾ।
435 ਦੀ ਰਿਪੋਰਟ ਨੈਗੇਟਿਵ ਆਈ ਅਤੇ 28 ਹੋਰ ਘਰਾਂ ਨੂੰ ਪਰਤੇ
ਸਿਹਤ ਮਹਿਰਮੇ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ 435 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ, ਜਦਕਿ ਸਿਵਲ ਹਸਪਤਾਲ ਅਤੇ ਮੈਰੀਟੋਰੀਅਸ ਸਕੂਲ ਵਿਚ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 28 ਹੋਰ ਠੀਕ ਹੋ ਕੇ ਘਰਾਂ ਨੂੰ ਪਰਤ ਗਏ। ਮਹਿਕਮੇ ਨੇ 446 ਹੋਰ ਲੋਕਾਂ ਦੇ ਸੈਂਪਲ ਲੈ ਕੇ ਕੋਰੋਨਾ ਦੀ ਪੁਸ਼ਟੀ ਲਈ ਭੇਜੇ ਹਨ। ਸਿਹਤ ਮਹਿਕਮੇ ਨੂੰ ਅਜੇ 960 ਸੈਂਪਲਾਂ ਦੀ ਰਿਪੋਰਟ ਦੀ ਉਡੀਕ ਹੈ।

ਕੁਲ ਸੈਂਪਲ 24608
ਨੈਗੇਟਿਵ ਆਏ 22550
ਪਾਜ਼ੇਟਿਵ ਆਏ 835
ਡਿਸਚਾਰਜ ਹੋਏ ਮਰੀਜ਼ 565
ਮੌਤਾਂ ਹੋਈਆਂ 22
ਐਕਟਿਵ ਕੇਸ 248

ਅੱਜ ਆਏ ਪਾਜ਼ੇਟਿਵ ਮਰੀਜ਼ਾਂ ਦਾ ਵੇਰਵਾ
ਵੀਨਾ, ਸੁਮਨ, ਪੂਨਮ, ਮੀਨਾਕਸ਼ੀ, ਕੰਨਿਆ, ਨੰਦਿਨੀ, ਜਾਨ੍ਹਵੀ, ਹੈਜ਼ਲ, ਅਮਾਰਿਆ, ਇੰਦਰਜੀਤ, ਸੁਮਿਤ, ਅਮਿਤ, ਰਾਹੁਲ, ਸਾਤਵਿਕ, ਵਿਪਲਵ (ਫਤਹਿਪੁਰਾ ਟਾਂਡਾ ਰੋਡ)
ਗੀਤਿਕਾ, ਸੀਆ, ਦੇਵਮ, ਮੀਨਾ, ਪ੍ਰਿਯਾ (ਰੋਜ਼ ਪਾਰਕ)
ਨਿਤਿਨ, ਸ਼ੀਲਾ, ਮੀਨੂੰ (ਏਕਤਾ ਨਗਰ)
ਬਲਵਿੰਦਰ, ਮਨਜੀਤ (ਫਜ਼ਲਪੁਰ ਸ਼ਾਹਕੋਟ)
ਪਿੰਕੀ (ਦਾਦਾ ਕਾਲੋਨੀ)
ਪੂਜਾ (ਪਿੰਡ ਹਜ਼ਾਰਾ)
ਧਰੁਵ (ਸੋਢਲ ਨਗਰ)
ਬੁਆ ਦਾਸ, ਆਰਤੀ (ਸਿੱਧ ਮੁਹੱਲਾ)
ਅੰਸ਼ (ਮਕਸੂਦਾਂ)
ਵਰਿੰਦਰ, ਦਰਸ਼ੋ, ਰਣਜੀਤ (ਆਬਾਦਪੁਰਾ)
ਕਾਂਤਾ, ਗੁੱਡੂ (ਗੋਲਡਨ ਐਵੇਨਿਊ)
ਕੈਪਟਨ ਲੂਥਰ (ਅਸ਼ੋਕ ਨਗਰ)
ਅਜਮੇਰ (ਸ਼ਹੀਦ ਬਾਬੂ ਲਾਭ ਸਿੰਘ ਨਗਰ)
ਕਮਲੇਸ਼ (ਪੁਰਾਣੀ ਰੇਲਵੇ ਰੋਡ)
ਸਰਬਜੀਤ (ਖੇੜਾ ਰੋਡ ਫਗਵਾੜਾ)
ਅਨਮੋਲਪ੍ਰੀਤ (ਪਿੰਡ ਉੱਚਾ)
ਜਯੋਤਿਕਾ (ਛੋਟਾ ਅਲੀ ਮੁਹੱਲਾ)
ਲਲਿਤ ਕੁਮਾਰ (ਰਾਜਨਗਰ ਬਸਤੀ ਬਾਵਾ ਖੇਲ)
ਭਰਤ, ਪ੍ਰਿਸ਼ਾ (ਅਮਨ ਨਗਰ)
ਅਮਿਤ, ਪ੍ਰੰਜਲ (ਕੋਟ ਪਕਸ਼ੀਆ)
ਸੋਫੀਆ (ਸ਼ਿਵ ਇਨਕਲੇਵ)
ਸੁਨੀਲ (ਮਾਡਲ ਟਾਊਨ)
ਨੀਨਾ (ਪ੍ਰੋਫੈਸਰ ਕਾਲੋਨੀ)
ਗੋਪਾਲ (ਨਿਊ ਜਵਾਹਰ ਨਗਰ)
ਕੁਲਦੀਪ ਕੌਰ (ਪਿੰਡ ਛੱਜਾਲ)
ਰਾਜੀਵ, ਰਾਹੁਲਕਰ,ਸ਼ਾਲੂ, ਮੌਰਿਆ, ਪਿੰਕੀ, ਮਮਤਾ (ਕੈਂਟ ਖੇਤਰ)
 

ਪੰਜਾਬ ਵਿਚ ਕੋਰੋਨਾ ਦੀ ਸਥਿਤੀ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 6 ਹਜ਼ਾਰ ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 982, ਲੁਧਿਆਣਾ 'ਚ 971, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 835, ਸੰਗਰੂਰ 'ਚ 516 ਕੇਸ, ਪਟਿਆਲਾ 'ਚ 351, ਮੋਹਾਲੀ 'ਚ 281, ਗੁਰਦਾਸਪੁਰ 'ਚ 240 ਕੇਸ, ਪਠਾਨਕੋਟ 'ਚ 222, ਤਰਨਤਾਰਨ 211,  ਹੁਸ਼ਿਆਰਪੁਰ 'ਚ 188,  ਨਵਾਂਸ਼ਹਿਰ 'ਚ 150,  ਮੁਕਤਸਰ 133, ਫਤਿਹਗੜ੍ਹ ਸਾਹਿਬ 'ਚ 121, ਰੋਪੜ 'ਚ 113, ਮੋਗਾ 'ਚ 114, ਫਰੀਦਕੋਟ 111, ਕਪੂਰਥਲਾ 106, ਫਿਰੋਜ਼ਪੁਰ 'ਚ 102, ਫਾਜ਼ਿਲਕਾ 101, ਬਠਿੰਡਾ 'ਚ 100,  ਬਰਨਾਲਾ 'ਚ 64, ਮਾਨਸਾ 'ਚ 48 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ ਵਿਚੋਂ 4313 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 1530 ਤੋਂ ਵੱਧ ਮਾਮਲੇ ਅਜੇ ਵੀ ਐਕਟਿਵ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 157 ਲੋਕਾਂ ਦੀ ਮੌਤ ਹੋ ਚੁੱਕੀ ਹੈ।


shivani attri

Content Editor

Related News