ਜ਼ਿਲ੍ਹਾ ਜਲੰਧਰ 'ਚ ਮੁੜ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ

Monday, Jul 27, 2020 - 11:18 PM (IST)

ਜ਼ਿਲ੍ਹਾ ਜਲੰਧਰ 'ਚ ਮੁੜ ਫਟਿਆ ਕੋਰੋਨਾ ਬੰਬ, ਵੱਡੀ ਗਿਣਤੀ 'ਚ ਮਿਲੇ ਨਵੇਂ ਮਾਮਲੇ

ਜਲੰਧਰ (ਰੱਤਾ)— ਜ਼ਿਲ੍ਹਾ ਜਲੰਧਰ 'ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੋਮਵਾਰ ਨੂੰ ਜ਼ਿਲ੍ਹੇ 'ਚ 44 ਨਵੇਂ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਹੀ ਹੁਣ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 2059 ਤੱਕ ਪਹੁੰਚ ਗਈ ਹੈ। ਇਥੇ ਦੱਸ ਦੇਈਏ ਕਿ ਇਕ ਪਾਸੇ ਜਿੱਥੇ 44ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ, ਉਥੇ ਹੀ 275 ਲੋਕਾਂ ਦੀ ਕੋਰੋਨਾ ਰਿਪੋਰਟ ਵੀ ਨੈਗੇਟਿਵ ਹਾਸਲ ਹੋਈ ਹੈ। ਇਥੇ ਦੱਸ ਦੇਈਏ ਕਿ ਬੀਤੇ ਦਿਨ ਜ਼ਿਲ੍ਹਾ ਜਲੰਧਰ 'ਚੋਂ ਕੁੱਲ 79 ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਕੀਤੀ ਗਈ ਸੀ।

PunjabKesari

ਸਿਰਫ ਖਾਨਾਪੂਰਤੀ ਲਈ ਤਿਆਰ ਕੀਤੀਆਂ ਜਾਂਦੀਆਂ ਨੇ ਕੋਰੋਨਾ ਮਰੀਜ਼ਾਂ ਦੀਆਂ ਲਿਸਟਾਂ
ਇਨ੍ਹੀ ਦਿਨੀਂ ਕੋਰੋਨਾ ਵਾਇਰਸ ਕਾਰਣ ਜਿੱਥੇ ਹਰ ਵਿਅਕਤੀ ਦਹਿਸ਼ਤ 'ਚ ਹੈ, ਉੱਥੇ ਹੀ ਲੱਗਦਾ ਹੈ ਕਿ ਸਿਹਤ ਮਹਿਕਮੇ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਇਸ ਦੀ ਜ਼ਰਾ ਵੀ ਚਿੰਤਾ ਨਹੀਂ ਹੈ ਅਤੇ ਦੋਵੇਂ ਮਹਿਕਮੇ ਸਿਰਫ ਖਾਨਾਪੂਰਤੀ ਲਈ ਕੋਰੋਨਾ ਮਰੀਜ਼ਾਂ ਸਬੰਧੀ ਅੰਕੜੇ ਇਕੱਠੇ ਕਰ ਕੇ ਲਿਸਟਾਂ ਬਣਾ ਰਹੇ ਹਨ। ਐਤਵਾਰ ਨੂੰ ਸਿਹਤ ਮਹਿਕਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਮਰੀਜ਼ਾਂ ਸਬੰਧੀ ਪ੍ਰੈੱਸ ਨੋਟ ਦੇ ਨਾਂ 'ਤੇ ਜਾਰੀ ਕੀਤੀਆਂ ਗਈਆਂ ਲਿਸਟਾਂ ਆਪਸ 'ਚ ਮੇਲ ਹੀ ਨਹੀਂ ਖਾ ਰਹੀਆਂ ਸਨ। ਜ਼ਿਲ੍ਹਾ ਪ੍ਰਸ਼ਾਸਨ ਨੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਜਿੱਥੇ 2019 ਦੱਸੀ, ਉੱਥੇ ਹੀ ਸਿਹਤ ਮਹਿਕਮੇ ਨੇ 2015 ਦੱਸੀ। ਇਥੇ ਹੀ ਬਸ ਨਹੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 544 ਅਤੇ ਸਿਹਤ ਮਹਿਕਮੇ ਵੱਲੋਂ 540 ਦੱਸੀ ਗਈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਇਨ੍ਹਾਂ ਦੋਵਾਂ 'ਚੋਂ ਕਿਹੜਾ ਅੰਕੜਾ ਸਹੀ ਹੈ।

PunjabKesari

PunjabKesari

 

PunjabKesari

ਇਹ ਵੀ ਪੜ੍ਹੋ: ਕਰਜ਼ੇ ਦੇ ਬੋਝ ਹੇਠ ਦੱਬੀ ਸ਼ਹੀਦ ਦੀ ਪਤਨੀ, ਢੇਰਾਂ ਤੋਂ ਕਬਾੜ ਚੁੱਕ ਕੇ ਕਰ ਰਹੀ ਹੈ ਗੁਜ਼ਾਰਾ

ਕੋਰੋਨਾ ਪਾਜ਼ੇਟਿਵ ਮਰੀਜ਼ਾਂ ਨੂੰ ਘਰੋਂ ਸ਼ਿਫਟ ਕਰਨ ਦੀ ਖੇਚਲ ਨਹੀਂ ਕਰ ਰਿਹਾ ਸਿਹਤ ਮਹਿਕਮਾ
ਇਕ ਪਾਸੇ ਸਿਹਤ ਮਹਿਕਮਾ ਇਹ ਕਹਿ ਰਿਹਾ ਹੈ ਕਿ ਕੋਰੋਨਾ ਪੀੜਤ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ ਲੋਕ ਕੋਰੋਨਾ ਪਾਜ਼ੇਟਿਵ ਹੋ ਜਾਂਦੇ ਹਨ, ਉੱਥੇ ਹੀ ਲੱਗਦਾ ਹੈ ਕਿ ਜ਼ਿਲ੍ਹੇ 'ਚ ਲਗਾਤਾਰ ਵਧ ਰਹੀ ਕੋਰੋਨਾ ਮਰੀਜ਼ਾਂ ਦੀ ਗਿਣਤੀ ਨਾਲ ਉਸ ਨੂੰ ਕੋਈ ਫਰਕ ਨਹੀਂ ਪੈ ਰਿਹਾ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਕੋਰੋਨਾ ਪਾਜ਼ੇਟਿਵ ਹੋਣ ਤੋਂ ਬਾਅਦ ਵੀ ਮਰੀਜ਼ਾਂ ਨੂੰ ਘਰਾਂ ਤੋਂ ਸਿਵਲ ਹਸਪਤਾਲ ਜਾਂ ਕਿਸੇ ਹਰ ਕੋਵਿਡ ਕੇਅਰ ਸੈਂਟਰ 'ਚ ਸ਼ਿਫਟ ਕਰਨ ਦੀ ਖੇਚਲ ਸਿਹਤ ਮਹਿਕਮੇ ਦੇ ਅਧਿਕਾਰੀ ਨਹੀਂ ਕਰ ਰਹੇ। ਐਤਵਾਰ ਨੂੰ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਭਾਵੇਂ 79 ਸੀ ਪਰ ਸਿਹਤ ਮਹਿਕਮੇ ਵੱਲੋਂ ਜਾਰੀ ਲਿਸਟ 'ਚ ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ 'ਚੋਂ ਸ਼ਿਫਟ ਕਰਨ ਦੀ ਗਿਣਤੀ 93 ਦਰਸਾਈ ਗਈ। ਇਸ ਦਾ ਮਤਲਬ ਇਹ ਹੈ ਕਿ ਜੋ ਮਰੀਜ਼ ਸ਼ਨੀਵਾਰ ਨੂੰ ਪਾਜ਼ੇਟਿਵ ਆਏ ਸਨ, ਉਨ੍ਹਾਂ ਨੂੰ ਐਤਵਾਰ ਦੇਰ ਸ਼ਾਮ ਤੱਕ ਘਰਾਂ 'ਚੋਂ ਸ਼ਿਫਟ ਹੀ ਨਹੀਂ ਕੀਤਾ ਗਿਆ ਅਤੇ ਉਹ ਆਪਣੇ ਘਰਾਂ 'ਚ ਬੈਠੇ ਹੋਰ ਪਤਾ ਨਹੀਂ ਕਿੰਨੇ ਲੋਕਾਂ ਨੂੰ ਇਸ ਦਾ ਸ਼ਿਕਾਰ ਬਣਾਉਂਦੇ ਰਹੇ ਹੋਣਗੇ।
ਇਹ ਵੀ ਪੜ੍ਹੋ:  ਵਿਦੇਸ਼ ਜਾਣ ਦੇ ਚਾਹਵਾਨਾਂ ਲਈ GNA ਯੂਨੀਵਰਸਿਟੀ ਦਾ ਨਵਾਂ ਪ੍ਰੋਗਰਾਮ, ਇੰਝ ਕਰੋ ਅਪਲਾਈ

ਜ਼ਿਲ੍ਹੇ 'ਚ 539 ਕੇਸ ਸਰਗਰਮ
ਸਿਹਤ ਮਹਿਕਮੇ ਮੁਤਾਬਕ ਜ਼ਿਲ੍ਹੇ 'ਚ ਇਸ ਸਮੇਂ 539 ਸਰਗਰਮ ਕੇਸ ਹਨ, ਜਿਨ੍ਹਾਂ 'ਚੋਂ 84 ਜ਼ਿਲਾ ਪ੍ਰਸ਼ਾਸਨ ਤੋਂ ਮਨਜ਼ੂਰੀ ਲੈ ਕੇ ਆਪਣੇ ਘਰਾਂ 'ਚ ਆਈਸੋਲੇਟ ਹਨ, ਜਦਕਿ 53 ਸਿਵਲ ਹਸਪਤਾਲ, 156 ਮੈਰੀਟੋਰੀਅਸ ਸਕੂਲ 48 ਮਿਲਟਰੀ ਹਸਪਤਾਲ, 61 ਬੀ. ਐੱਸ. ਐੱਫ. ਹਸਪਤਾਲ, 8 ਆਈ. ਐੱਮ. ਏ. ਸ਼ਾਹਕੋਟ ਸਥਿਤ ਹਸਪਤਾਲ ਵਿਚ, 11 ਲੁਧਿਆਣਾ ਦੇ ਹਸਪਤਾਲਾਂ, 1 ਪੀ. ਜੀ. ਆਈ. ਚੰਡੀਗੜ੍ਹ ਅਤੇ 24 ਨਿੱਜੀ ਹਸਪਤਾਲਾਂ 'ਚ ਦਾਖਲ ਹਨ, ਜਦੋਂ ਕਿ 93 ਪਾਜ਼ੇਟਿਵ ਮਰੀਜ਼ਾਂ ਨੂੰ ਘਰਾਂ ਵਿਚੋਂ ਿਸ਼ਫਟ ਕੀਤਾ ਜਾਣਾ ਹੈ।

ਐਤਵਾਰ 837 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 54 ਪਰਤੇ ਸਨ ਘਰ
ਸਿਹਤ ਮਹਿਕਮੇ ਵੱਲੋਂ ਜਾਰੀ ਕੀਤੀ ਗਈ ਲਿਸਟ ਮੁਤਾਬਕ ਐਤਵਾਰ ਨੂੰ 837 ਲੋਕਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਅਤੇ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ 'ਚੋਂ 54 ਹੋਰਾਂ ਨੂੰ ਛੁੱਟੀ ਮਿਲ ਗਈ। ਸਿਹਤ ਮਹਿਕਮੇ ਨੇ 509 ਹੋਰ ਲੋਕਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਹਨ।

ਜ਼ਿਲ੍ਹੇ 'ਚ ਮਰੀਜ਼ਾਂ ਦਾ ਅੰਕੜਾ
ਕੁਲ ਸੈਂਪਲ- 39751,
ਨੈਗੇਟਿਵ ਆਏ - 36615
ਪਾਜ਼ੇਟਿਵ ਆਏ- 2059
ਡਿਸਚਾਰਜ ਹੋਏ- 1436
ਮੌਤਾਂ : 40
ਐਕਟਿਵ ਕੇਸ : 539
ਇਹ ਵੀ ਪੜ੍ਹੋ: ਟਾਂਡਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ ਬੈਂਕ 'ਚੋਂ ਲੁਟੇਰਿਆਂ ਨੇ ਕੀਤੀ ਲੱਖਾਂ ਦੀ ਲੁੱਟ


author

shivani attri

Content Editor

Related News