ਮਕਸੂਦਾਂ ਸਬਜ਼ੀ ਮੰਡੀ ''ਚ ਲਾਗੂ ਆਡ-ਈਵਨ ਯੋਜਨਾ ਰਿਟੇਲਰਾਂ ''ਤੇ ਪਈ ਭਾਰੀ

Tuesday, Apr 28, 2020 - 03:44 PM (IST)

ਮਕਸੂਦਾਂ ਸਬਜ਼ੀ ਮੰਡੀ ''ਚ ਲਾਗੂ ਆਡ-ਈਵਨ ਯੋਜਨਾ ਰਿਟੇਲਰਾਂ ''ਤੇ ਪਈ ਭਾਰੀ

ਜਲੰਧਰ (ਸ਼ੈਲੀ)— ਮਕਸੂਦਾਂ ਨਵੀਂ ਸਬਜ਼ੀ ਮੰਡੀ 'ਚ ਹਰ ਰੋਜ਼ ਵਧ ਰਹੀ ਰਿਟੇਲ ਗਾਹਕਾਂ ਦੀ ਭੀੜ 'ਤੇ ਕਾਬੂ ਪਾਉਣ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਸੋਮਵਾਰ ਤੋਂ ਲਾਗੂ ਹੋਈ ਆਡ-ਈਵਨ ਯੋਜਨਾ ਪਹਿਲੇ ਹੀ ਦਿਨ ਰਿਟੇਲਰਾਂ 'ਤੇ ਭਾਰੀ ਪੈ ਗਈ। ਮੰਡੀ 'ਚ ਸਿਰਫ ਰੈੱਡ ਪਾਸ ਵਾਲੇ ਰੇਹੜੀ-ਰਿਕਸ਼ਾ 'ਤੇ ਸਬਜ਼ੀ ਵੇਚਣ ਵਾਲੇ ਰਿਟੇਲਰਾਂ ਨੂੰ ਹੀ ਐਂਟਰੀ ਦਿੱਤੀ ਗਈ। ਇਸ ਕਾਰਨ ਮੰਡੀ ਵਿਚ ਭੀੜ ਘੱਟ ਅਤੇ ਬਾਹਰ ਰਿਟੇਲਰਾਂ ਦੀ ਭੀੜ ਮੇਲੇ ਦਾ ਰੂਪ ਧਾਰਨ ਕਰ ਗਈ।

ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਆਇਆ ਸਾਹਮਣੇ, ਗਿਣਤੀ 79 ਤੱਕ ਪੁੱਜੀ

ਯੋਜਨਾ ਤਹਿਤ ਮਾਰਕੀਟ ਕਮੇਟੀ ਵੱਲੋਂ 2 ਹਜ਼ਾਰ ਦੇ ਲਗਭਗ ਮਹਾਨਗਰ 'ਚ ਸਬਜ਼ੀ ਵੇਚਣ ਵਾਲੇ ਰਿਟੇਲਰਾਂ ਨੂੰ ਲਾਲ ਅਤੇ ਹਰੇ ਰੰਗ ਦੇ ਐਂਟਰੀ ਪਾਸ ਜਾਰੀ ਕੀਤੇ ਗਏ ਹਨ। ਜਿਨ੍ਹਾਂ 'ਚੋਂ ਲਾਲ ਰੰਗ ਦੇ ਪਾਸ ਹੋਲਡਰ ਸੋਮਵਾਰ , ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਮੰਡੀ ਵਿਚ ਆ ਕੇ ਖਰੀਦਾਰੀ ਕਰ ਸਕਦੇ ਹਨ। ਇਸੇ ਤਰ੍ਹਾਂ ਹਰੇ ਪਾਸ ਹੋਲਡਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਮੰਡੀ ਵਿਚ ਦਾਖਲ ਹੋ ਸਕਦੇ ਹਨ ਪਰ ਲਾਕਡਾਊਨ ਤੋਂ ਬਾਅਦ ਸਾਰੇ ਕੰਮ ਬੰਦ ਹੋਣ ਕਾਰਨ ਫਾਸਟ ਫੂਡ ਅਤੇ ਹੇਅਰ ਡਰੈੱਸਰ ਤੱਕ ਦਾ ਕੰਮ ਕਰਣ ਵਾਲਿਆਂ ਨੇ ਵੀ ਰਿਟੇਲ ਸਬਜ਼ੀ ਵੇਚਣ ਦਾ ਕੰਮ ਸ਼ੂਰੂ ਕਰ ਦਿੱਤਾ। ਇਸ ਕਾਰਨ ਰਿਟੇਲਰਾਂ ਦੀ ਗਿਣਤੀ 4 ਹਜ਼ਾਰ ਤੋਂ ਪਾਰ ਹੋ ਗਈ। ਇਸ ਤੋਂ ਇਲਾਵਾ ਨੇੜਲੇ ਕਪੂਰਥਲਾ, ਬਿਆਸ, ਹੁਸ਼ਿਆਰਪੁਰ ਦੇ ਵੀ ਰਿਟੇਲਰ ਜਲੰਧਰ ਦੀ ਮਕਸੂਦਾਂ ਸਬਜ਼ੀ ਮੰਡੀ 'ਤੇ ਡਿਪੈਂਡ ਹਨ।

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਲਿਆਉਣ ਵਾਲਾ ਡਰਾਈਵਰ ''ਕੋਰੋਨਾ'' ਪਾਜ਼ੀਟਿਵ

ਸੋਮਵਾਰ ਨੂੰ ਆਡ-ਈਵਨ ਯੋਜਨਾ ਲਾਗੂ ਹੋਣ ਤੋਂ ਬਾਅਦ ਰੈੱਡ ਪਾਸ ਵਾਲੇ ਤਾਂ ਮੰਡੀ 'ਚ ਐਂਟਰੀ ਕਰ ਗਏ ਪਰ ਸ਼ਾਹਕੋਟ, ਨਕੋਦਰ, ਮਲਸੀਆਂ, ਅਲਾਵਲਪੁਰ, ਆਦਮਪੁਰ, ਕਰਤਾਰਪੁਰ, ਦਿਆਲਪੁਰ , ਬਿਆਸ ਦੇ ਕਿਸੇ ਵੀ ਕਾਰੋਬਾਰੀ ਨੂੰ ਪਾਸ ਜਾਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਮੰਡੀ ਵਿਚ ਐਂਟਰੀ ਨਹੀਂ ਮਿਲੀ। ਇਸ ਤੋਂ ਬਾਅਦ ਮੰਡੀ ਦੇ ਬਾਹਰ ਸਾਰਿਆਂ ਨੇ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਉਹ ਸਵੇਰੇ 4 ਵਜੇ ਤੋਂ ਲਾਈਨਾਂ 'ਚ ਲੱਗੇ ਰਹੇ ਅਤੇ ਜਦੋਂ ਉਹ ਗੇਟ ਤੋਂ ਦਾਖਲ ਹੋਣ ਲੱਗੇ ਤਾਂ ਉਨ੍ਹਾਂ ਨੂੰ ਪਾਸ ਨਾ ਹੋਣ ਕਾਰਨ ਅੰਦਰ ਦਾਖਲ ਨਹੀਂ ਹੋਣ ਦਿੱਤਾ ਗਿਆ ਜਦਕਿ ਡਿਪਟੀ ਕਮਿਸ਼ਨਰ ਨੇ ਸਪੱਸ਼ਟ ਕੀਤਾ ਸੀ ਕਿ ਰਿਕਸ਼ਾ-ਰੇਹੜੀ, ਛੋਟੇ ਹਾਥੀ 'ਤੇ ਸਬਜ਼ੀ ਵੇਚਣ ਦਾ ਕੰਮ ਕਰਣ ਵਾਲਿਆਂ ਨੂੰ ਐਂਟਰੀ ਪਾਸ ਦੀ ਲੋੜ ਨਹੀਂ ਹੈ। ਮਹਾਨਗਰ 'ਚ ਸਬਜ਼ੀ ਦੇ ਰਿਟੇਲ ਕਾਰੋਬਾਰੀ ਰਿਕਸ਼ਾ ਰੇਹੜੀ ਚਾਲਕਾਂ ਨੇ ਵੀ ਕਿਹਾ ਕਿ ਮੰਡੀ ਬੋਰਡ ਨੇ 2 ਹਜ਼ਾਰ ਦੇ ਕਰੀਬ ਰਿਟੇਲਰਾਂ ਨੂੰ ਐਂਟਰੀ ਪਾਸ ਜਾਰੀ ਕਰ ਦਿੱਤੇ ਹਨ ਪਰ ਉਨ੍ਹਾਂ ਦੀ ਕੁਲ ਗਿਣਤੀ 4 ਹਜ਼ਾਰ ਦੇ ਵਧ ਹੈ ਅਤੇ ਸਾਰੀਆਂ ਨੂੰ ਕੰਮ ਕਰਣ ਲਈ ਐਂਟਰੀ ਪਾਸ ਜਾਰੀ ਕੀਤੇ ਜਾਣ । ਇਸ ਤੋਂ ਬਾਅਦ 9.30 ਵਜੇ ਦੇ ਕਰੀਬ ਛੋਟੇ ਹਾਥੀ , ਜੀਪਾਂ ਅਤੇ ਟੈਂਪੂਆਂ 'ਤੇ ਸਬਜ਼ੀ ਦਾ ਕੰਮ ਕਰਣ ਵਾਲਿਆਂ ਨੂੰ ਐਂਟਰੀ ਦਿੱਤੀ ਗਈ ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਕੀਤਾ ਫੋਨ, ਜਲੰਧਰ 'ਚ 'ਕੋਰੋਨਾ' ਦੇ ਜਾਣੇ ਤਾਜ਼ਾ ਹਾਲਾਤ

ਸਰਕਾਰੀ ਪਾਸ ਸਣੇ 3 ਰਿਟੇਲਰ ਬੇਪਰਦ
ਮਕਸੂਦਾਂ ਸਬਜ਼ੀ ਮੰਡੀ ਵਿਚ ਜ਼ਿਲਾ ਪ੍ਰਸ਼ਾਸਨ ਵੱਲੋਂ ਭੀੜ ਘੱਟ ਕਰਣ ਲਈ ਐਂਟਰੀ ਗੇਟ 'ਤੇ ਐੱਸ. ਡੀ. ਐੱਮ . ਰਾਹੁਲ ਸਿੱਧੂ , ਏ . ਡੀ . ਸੀ . ਪੀ . ਡੀ . ਸੁਡਰਵਿਜ਼ੀ , ਏ . ਸੀ . ਪੀ. ਜਸਵਿੰਦਰ ਸਿੰਘ , ਏ . ਸੀ . ਪੀ . ਓਮ ਪ੍ਰਕਾਸ਼ ਨੇ ਖੁਦ ਨਿਗਰਾਨੀ ਕੀਤੀ ।ਇਸ ਦੌਰਾਨ ਪੁਲਸ ਮੁਖੀ ਰਾਜੇਸ਼ ਕੁਮਾਰ ਨੇ ਪ੍ਰੈਸ ਦੇ ਨਾਮ ਦੀ ਦੁਰਵਰਤੋਂ ਕਰਦੇ ਹੋਏ 2 ਰਿਟੇਲਰਾਂ ਸਮੇਤ ਇਕ ਡਰਾਈਵਰ ਨੂੰ ਕਾਬੂ ਕੀਤਾ। ਇਨ੍ਹਾਂ ਵਿਚੋਂ ਇਕ ਰਿਕਸ਼ਾ-ਰੇਹੜੀ ਚਾਲਕ ਰਿਟੇਲਰ ਦਾ ਪਾਸ ਸੀਨੀਅਰ ਚੀਫ ਸਬ-ਆਡੀਟਰ, ਦੂਜੇ ਕੋਲੋਂ ਪੱਤਰਕਾਰ ਅਤੇ ਇਕ ਡਰਾਈਵਰ ਦਾ ਪਾਸ ਦਫਤਰ ਜ਼ਿਲਾ ਮੈਜਿਸਟ੍ਰੇਟ ਜਲੰਧਰ ਦਾ ਬਰਾਮਦ ਹੋਇਆ । ਜਿਨ੍ਹਾਂ ਵਿਚੋਂ 2 ਭੱਜਣ ਵਿਚ ਸਫਲ ਹੋ ਗਏ ਅਤੇ ਇਕ ਨੂੰ ਕਾਬੂ ਕਰ ਕੇ ਪੁਲਸ ਚੌਕੀ ਜਾਂਚ ਲਈ ਲੈ ਜਾਇਆ ਗਿਆ । ਪੁਲਸ ਅਧਿਕਾਰੀਆਂ ਨੇ ਕਿਹਾ ਕਿ ਕੁਝ ਲੋਕ ਪ੍ਰੈਸ ਦੇ ਪਛਾਣ ਪੱਤਰ ਲੈ ਕੇ ਸਬਜ਼ੀ ਦਾ ਕਾਰੋਬਾਰ ਅਤੇ ਕੁੱਝ ਜ਼ਰੂਰੀ ਸਾਮਾਨ ਦੀ ਸਪਲਾਈ ਦਾ ਪਾਸ ਲੈ ਕੇ ਬਿਨਾਂ ਕੰਮ ਸੜਕਾਂ 'ਤੇ ਆਵਾਰਾਗਰਦੀ ਕਰ ਰਹੇ ਹਨ । ਅਜਿਹੇ ਲੋਕਾਂ 'ਤੇ ਪੁਲਸ ਪ੍ਰਸ਼ਾਸਨ ਸਖ਼ਤ ਐਕਸ਼ਨ ਦੀ ਤਿਆਰੀ ਵਿਚ ਹੈ। ਏ . ਡੀ . ਸੀ . ਪੀ . ਡੀ ਸੁਡਰਵਿਜ਼ੀ ਨੇ ਕਿਹਾ ਕਿ ਲੋਕਾਂ ਨੂੰ ਖੁਦ ਦੀ ਸੇਫਟੀ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਣਾ ਚਾਹੀਦਾ ਹੈ ।

ਇਹ ਵੀ ਪੜ੍ਹੋ: ਕੈਪਟਨ ਨੂੰ ਸਾਬਕਾ ਸਿੱਖਿਆ ਮੰਤਰੀ ਜ. ਸੇਵਾ ਸਿੰਘ ਸੇਖਵਾਂ ਨੇ ਲਿਖੀ ਖੁੱਲ੍ਹੀ ਚਿੱਠੀ

ਮਾਰਕੀਟ ਕਮੇਟੀ ਕਪੂਰਥਲਾ, ਫਗਵਾੜਾ ਨੇ ਕੀਤੀ ਅਪੀਲ
ਕੋਰੋਨਾ ਵਾਇਰਸ ਦੀ ਲਪੇਟ ਨਾਲ ਰੈੱਡ ਜ਼ੋਨ ਵਿਚ ਆਏ ਜਲੰਧਰ ਅਤੇ ਲੁਧਿਆਣਾ ਦੀਆਂ ਸਬਜ਼ੀ ਮੰਡੀਆਂ ਤੋਂ ਮਾਲ ਨਾ ਮੰਗਵਾਉਣ ਲਈ ਕਪੂਰਥਲਾ, ਫਗਵਾੜਾ ਦੀ ਮਾਰਕੀਟ ਕਮੇਟੀ ਨੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਫਲ ਅਤੇ ਸਬਜ਼ੀਆਂ ਦੀ ਸਪਲਾਈ ਰਾਹੀਂ ਕਪੂਰਥਲਾ ਵੀ ਸ਼ਿਕਾਰ ਹੋ ਸਕਦਾ ਹੈ ਅਤੇ ਸ਼ਹਿਰ ਨੂੰ ਬਚਾਉਣ ਲਈ ਸਾਰੇ ਜਲੰਧਰ ਅਤੇ ਲੁਧਿਆਣਾ ਤੋਂ ਮਾਲ ਮੰਗਵਾਉਣਾ ਬੰਦ ਕਰਨ।

ਇਹ ਵੀ ਪੜ੍ਹੋ: ਜਲੰਧਰ 'ਚ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਆਇਆ ਸਾਹਮਣੇ, ਗਿਣਤੀ 79 ਤੱਕ ਪੁੱਜੀ

500 ਰੁਪਏ ਲੈ ਕੇ ਪਾਸ ਬਣਵਾਉਣ ਵਾਲੇ ਅਖੌਤੀ ਲੀਡਰਾਂ ਦੀ ਕੀਤੀ ਸ਼ਿਕਾਇਤ
ਮਕਸੂਦਾਂ ਨਵੀਂ ਸਬਜ਼ੀ ਮੰਡੀ ਵਿਚ ਰਿਟੇਲਰਾਂ ਨੂੰ ਜਾਰੀ ਪੁਰਾਣੇ ਐਂਟਰੀ ਪਾਸ ਰੱਦ ਕਰਕੇ ਨਵੇਂ ਪਾਸ ਜਾਰੀ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿਚ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ 1650 ਪਾਸ ਰਿਕਸ਼ਾ-ਰੇਹੜੀ 'ਤੇ ਕੰਮ ਕਰਣ ਵਾਲਿਆਂ ਨੂੰ ਜਾਰੀ ਹੋਏ ਅਤੇ ਸੋਮਵਾਰ ਨੂੰ 350 ਦੇ ਲਗਭਗ ਪਾਸ ਛੋਟੇ ਹਾਥੀ ਅਤੇ ਟੈਂਪੁ , ਜੀਪ 'ਤੇ ਸਬਜ਼ੀ ਦਾ ਕੰਮ ਕਰਣ ਵਾਲਿਆਂ ਨੂੰ ਜਾਰੀ ਕੀਤੇ ਗਏ । ਇਸ ਦੌਰਾਨ ਮਾਰਕੀਟ ਕਮੇਟੀ ਵੱਲੋਂ ਸਾਰਿਆਂ ਦੇ ਆਧਾਰ ਕਾਰਡ ਦੀ ਕਾਪੀ ਲਈ ਗਈ ਅਤੇ ਪਾਸ ਦੇ ਰੰਗ ਜਿਵੇਂ ਲਾਲ ਅਤੇ ਹਰੇ ਰੰਗ ਦੇ ਨਿਸ਼ਾਨ ਵਾਹਨਾਂ 'ਤੇ ਲਗਾਏ ਗਏ । ਇਸ ਦੌਰਾਨ ਕੁੱਝ ਅਖੌਤੀ ਆਗੂ ਮਾਰਕੀਟ ਕਮੇਟੀ ਕਰਮਚਾਰੀਆਂ ਦੇ ਨੇੜੇ ਸਿਫਾਰਿਸ਼ ਲਈ ਮੰਡਰਾਉਣ ਲੱਗੇ ਪਰ ਇੰਟੈਲੀਜੈਂਸ ਦੀ ਨਜ਼ਰ ਪੈਂਦੇ ਹੀ ਰਫੂਚੱਕਰ ਹੋਣ ਲੱਗੇ । ਪ੍ਰਾਪਤ ਜਾਣਕਾਰੀ ਅਨੁਸਾਰ ਕੁੱਝ ਅਖੌਤੀ ਆਗੂ ਪਾਸ ਬਣਵਾਉਣ ਬਦਲੇ ਵਿਚ 500-500 ਰੁਪਏ ਠੱਗਦੇ ਵਿਖੇ। ਇਸ ਦੀ ਸੂਚਨਾ ਰਿਟੇਲਰਾਂ ਨੇ ਪੁਲਸ ਨੂੰ ਦਿੱਤੀ ।

ਇਹ ਵੀ ਪੜ੍ਹੋ : ''ਕੋਰੋਨਾ'' ਦੇ ਕਹਿਰ ਵਿਚਾਲੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤਰ੍ਹਾਂ ਜਾਣਿਆ ਜਲੰਧਰ ਦਾ ਹਾਲ


author

shivani attri

Content Editor

Related News