ਕੋਰੋਨਾ ਦੀ ਮਾਰ: 4 ਦਿਨਾਂ ਤੋਂ ਭੁੱਖੇ ਨੇ ਇਹ ਪ੍ਰਵਾਸੀ, ਜਲੰਧਰ ਪ੍ਰਸ਼ਾਸਨ ਨਹੀਂ ਲੈ ਰਿਹਾ ਸਾਰ

Thursday, Apr 23, 2020 - 04:18 PM (IST)

ਜਲੰਧਰ (ਵਰੁਣ)— ਕਰਫਿਊ ਦਰਮਿਆਨ ਗਦਈਪੁਰ ਦੇ ਕੋਲ ਪੈਂਦੇ ਰਾਜਾ ਗਾਰਡਨ 'ਚ ਪਿਛਲੇ ਕੁਝ ਦਿਨਾਂ ਤੋਂ ਪ੍ਰਵਾਸੀਆਂ ਨੇ ਰਾਜਾ ਗਾਰਡਨ ਦੀਆਂ ਤਿੰਨ ਗਲੀਆਂ 'ਚ ਥਾਲੀਆਂ ਅਤੇ ਗਿਲਾਸ ਲੈ ਕੇ ਧਰਨਾ ਲਗਾ ਦਿੱਤਾ ਹੈ। ਪ੍ਰਵਾਸੀਆਂ ਦਾ ਕਹਿਣਾ ਹੈ ਕਿ ਉਹ ਕਾਫੀ ਦਿਨਾਂ ਤੋਂ ਪ੍ਰਸ਼ਾਸਨ ਨੇ ਉਨ੍ਹਾਂ 'ਤੇ ਕੋਈ ਧਿਆਨ ਨਹੀਂ ਦਿੱਤਾ ਹੈ, ਜਿਸ ਦੇ ਚਲਦਿਆਂ ਕਰੀਬ ਉਹ 4 ਦਿਨਾਂ ਤੋਂ ਭੁੱਖੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਲਾਕੇ ਦੇ ਕੌਂਸਲਰ ਅਤੇ ਵਿਧਾਇਕ ਨੇ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਹੈ। 400 ਦੇ ਕਰੀਬ ਪ੍ਰਵਾਸੀਆਂ ਨੇ ਸੜਕ 'ਤੇ ਬੈਠ ਕੇ ਧਰਨਾ ਲਗਾ ਦਿੱਤਾ ਹੈ।

ਇਹ ਵੀ ਪੜ੍ਹੋ : ਕੋਰੋਨਾ ਨੇ ਬੁਰੀ ਤਰ੍ਹਾਂ ਜਕੜਿਆ 'ਪੰਜਾਬ', ਅੱਜ ਹੋਈ 17ਵੀਂ ਮੌਤ, ਪੀੜਤਾਂ ਦਾ ਅੰਕੜਾ 286 'ਤੇ ਪੁੱਜਾ

PunjabKesari

ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫਿਊ ਦਰਮਿਆਨ ਜਾਰੀ ਕੀਤੀਆਂ ਗਈਆਂ ਹਦਾਇਤਾਂ ਮੁਤਾਬਕ ਪ੍ਰਵਾਸੀਆਂ ਵੱਲੋਂ ਦਿੱਤੇ ਜਾ ਰਹੇ ਧਰਨੇ 'ਚ ਸੋਸ਼ਲ ਡਿਸਟੈਂਸਿੰਗ ਦਾ ਵੀ ਧਿਆਨ ਰੱਖਿਆ ਜਾ ਰਿਹਾ ਹੈ ਪਰ ਫਿਰ ਵੀ ਇੰਨੀ ਜ਼ਿਆਦਾ ਗਿਣਤੀ 'ਚ ਭੀੜ ਦਾ ਇਕੱਠਾ ਹੋਣਾ ਅਤੇ ਰਾਸ਼ਨ ਨਾ ਪਹੁੰਚਣਾ ਕਿਤੇ ਨਾ ਕਿਤੇ ਪ੍ਰਸ਼ਾਸਨ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਰਿਹਾ ਹੈ।

ਇਹ ਵੀ ਪੜ੍ਹੋ :  ਜਲੰਧਰ: CIA ਸਟਾਫ -1 ਨੇ ਘਰ 'ਚ ਕੀਤੀ ਰੇਡ, ਵੱਡੀ ਮਾਤਰਾ 'ਚ ਫੜਿਆ ਸ਼ਰਾਬ ਦਾ ਜਖੀਰਾ

ਫਿਲਹਾਲ ਮੌਕੇ 'ਤੇ ਪੁਲਸ ਵੀ ਮੌਜੂਦ ਹੈ ਪਰ ਪ੍ਰਵਾਸੀ ਕਿਸੇ ਵੀ ਹਾਲਤ 'ਚ ਉਨ੍ਹਾਂ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹਨ। ਕੁਝ ਕਾਂਗਰਸੀ ਲੀਡਰ ਵੀ ਪ੍ਰਵਾਸੀਆਂ ਨੂੰ ਮਨਾਉਣ 'ਚ ਜੁਟੇ ਹੋਏ ਹਨ ਪਰ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਤੁਰੰਤ ਰਾਸ਼ਨ ਮੁਹੱਈਆ ਕਰਵਾਇਆ ਜਾਵੇ।

ਇਹ ਵੀ ਪੜ੍ਹੋ : ਪੀ. ਜੀ. ਆਈ. ਤੋਂ ਬੁਰੀ ਖਬਰ, ਕੋਰੋਨਾ ਪਾਜ਼ੇਟਿਵ 6 ਮਹੀਨਿਆਂ ਦੀ ਬੱਚੀ ਨੇ ਤੋੜਿਆ ਦਮ

ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਨੇ ਮਚਾਈ ਤੜਥੱਲੀ, 8 ਹੋਰ ਕੋਰੋਨਾ ਦੇ ਪਾਜ਼ੀਟਿਵ ਕੇਸ ਮਿਲੇ


shivani attri

Content Editor

Related News