ਲੋਹੀਆਂ ਦਾ ਸ਼ਹੀਦ ਊਧਮ ਸਿੰਘ ਨਗਰ ਇਕ ਵਾਰ ਫਿਰ ਕੀਤਾ ਸੀਲ, ਜਾਣੋ ਕਿਉਂ

Thursday, Apr 23, 2020 - 12:08 PM (IST)

ਲੋਹੀਆਂ ਖਾਸ (ਮਨਜੀਤ)— ਭਾਈ ਨਿਰਮਲ ਸਿੰਘ ਖਾਲਸਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਪੁੱਤਰੀ ਜਸਕੀਰਤ ਕੌਰ ਦੀ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਸ ਨੂੰ ਜਿੱਥੇ ਜਲੰਧਰ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ਼ ਰੱਖਿਆ ਗਿਆ ਸੀ। ਹੁਣ ਉਸ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ ਅਤੇ ਘਰ ਵਾਪਸ ਪਰਤ ਚੁੱਕੀ ਹੈ।

PunjabKesari

ਇਥੇ ਦੱਸ ਦੇਈਏ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਪਿਤਾ, ਮਾਤਾ, ਨੂੰਹ ਅਤੇ ਪੋਤਰੇ ਨੂੰ ਘਰ 'ਚ ਆਈਸੋਲੇਟ ਕਰਨ ਦੇ ਨਾਲ-ਨਾਲ ਸਥਾਨਕ ਸ਼ਹੀਦ ਊਧਮ ਸਿੰਘ ਨਗਰ ਨੂੰ ਵੀ 21 ਦਿਨਾਂ ਲਈ ਸੀਲ ਕਰ ਦਿੱਤਾ ਗਿਆ ਸੀ। ਕਰੀਬ 21 ਦਿਨ ਬੀਤਣ ਤੋਂ ਬਾਅਦ ਜਦੋਂ ਭਾਈ ਖਾਲਸਾ ਦੀ ਪੁੱਤਰੀ ਠੀਕ ਹੋ ਕੇ ਘਰ ਪਰਤੀ ਤਾਂ ਪ੍ਰਸ਼ਾਸਨ ਵੱਲੋਂ ਇਕ ਵਾਰ ਫਿਰ ਜਿੱਥੇ ਜਸਕੀਰਤ ਨੂੰ ਘਰ 'ਚ ਆਈਸੋਲੇਟ ਕੀਤਾ ਗਿਆ ਉੱਥੇ ਹੀ ਦੋਬਾਰਾ ਫਿਰ ਤੋਂ ਸਥਾਨਕ ਸ਼ਹੀਦ ਊਧਮ ਸਿੰਘ ਨਗਰ ਨੂੰ ਸੀਲ ਕਰ ਦਿੱਤਾ ਗਿਆ।

ਇਸ ਸਬੰਧੀ ਥਾਣਾ ਮੁਖੀ ਸੁਖਦੇਵ ਸਿੰਘ ਦਾ ਕਹਿਣਾ ਸੀ ਕਿ ਉਸ ਅਧਿਕਾਰੀਆਂ ਦੇ ਕਹਿਣ 'ਤੇ ਸਾਰੀ ਕਾਰਵਾਈ ਕੀਤੀ ਗਈ ਹੈ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ। ਉਨ੍ਹਾਂ ਇਕ ਸਵਾਲ ਦੇ ਜਵਾਬ 'ਚ ਕਿਹਾ ਗਿਆ ਕਿ ਲੋਹੀਆਂ ਪੁਲਸ ਵੱਲੋਂ ਹੁਣ ਤੱਕ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖਿਲਾਫ 188 ਦੀ ਧਾਰਾ ਤਹਿਤ 30 ਮਾਮਲੇ ਦਰਜ ਕੀਤੇ ਗਏ ਅਤੇ 100 ਦੇ ਕਰੀਬ ਚਲਾਨ ਕੱਟੇ ਗਏ ਜਦਕਿ 15 ਦੇ ਕਰੀਬ ਵਾਹਨ ਕਬਜ਼ੇ 'ਚ ਕੀਤੇ ਗਏ।


shivani attri

Content Editor

Related News