ਜਲੰਧਰ ਪ੍ਰਸ਼ਾਸਨ ਇਨ੍ਹਾਂ ਚੀਜ਼ਾਂ ''ਤੇ ਲਗਾ ਚੁੱਕੈ ਪਾਬੰਦੀ, ਰੈਣ ਬਸੇਰੇ ''ਚ ਲੋਕਾਂ ਦੀ ਹਾਲਤ ਹੋਈ ਮਾੜੀ

Sunday, Apr 19, 2020 - 06:58 PM (IST)

ਜਲੰਧਰ ਪ੍ਰਸ਼ਾਸਨ ਇਨ੍ਹਾਂ ਚੀਜ਼ਾਂ ''ਤੇ ਲਗਾ ਚੁੱਕੈ ਪਾਬੰਦੀ, ਰੈਣ ਬਸੇਰੇ ''ਚ ਲੋਕਾਂ ਦੀ ਹਾਲਤ ਹੋਈ ਮਾੜੀ

ਜਲੰਧਰ (ਸੋਨੂੰ) — ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਜਲੰਧਰ 'ਚ ਵੀ ਕੋਰੋਨਾ ਵਾਇਰਸ ਦੇ ਆਪਣੇ ਪੈਰ ਪੂਰੀ ਤਰ੍ਹਾਂ ਪਸਾਰ ਲਏ ਹਨ। ਪਿਛਲੇ ਤਿੰਨ ਦਿਨਾਂ 'ਚ ਜਲੰਧਰ 'ਚ ਕੋਰੋਨਾ ਦੇ ਪਾਜ਼ੀਟਿਵ ਕੇਸਾਂ 'ਚ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ ਹੈ।

PunjabKesari

ਇਸੇ ਦਰਮਿਆਨ ਜਲੰਧਰ ਦੇ ਜ਼ਿਲਾ ਪ੍ਰਸ਼ਾਸਨ ਨੇ ਕਈ ਤਰ੍ਹਾਂ ਦੀਆਂ ਚੀਜ਼ਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ, ਜਿਵੇਂ ਕਿ ਰਾਸ਼ਨ ਵੰਡ ਅਤੇ ਲੰਗਰ ਵਰਗੀਆਂ ਸੇਵਾਵਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਜਲੰਧਰ ਦੇ ਰੈਣ ਬਸੇਰੇ 'ਚ ਇਨ੍ਹਾਂ ਸੇਵਾਵਾਂ ਦੇ ਬੰਦ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਥੇ ਰਹਿ ਰਹੇ ਲੋਕਾਂ ਨੂੰ ਖਾਣਾ-ਪੀਣ ਦੀਆਂ ਚੀਜ਼ਾਂ ਦੀ ਭਾਰੀ ਕਿੱਲਤ ਆ ਰਹੀ ਹੈ। ਰੈਣ ਬਸੇਰੇ 'ਚ ਰਹਿ ਰਹੇ ਲੋਕਾਂ ਦਾ ਕਹਿਣਾ ਹੈ ਕਿ ਇਥੇ ਨਾ ਤਾਂ ਦੋ ਸਮੇਂ ਦੀ ਰੋਟੀ ਮਿਲ ਰਹੀ ਹੈ ਅਤੇ ਨਾ ਹੀ ਚਾਹ-ਪਾਣੀ ਦਾ ਕੋਈ ਪ੍ਰਬੰਧ ਹੈ। ਰੈਣ ਬਸੇਰੇ 'ਚ ਨਾ ਤਾਂ ਸਹੀ ਢੰਗ ਨਾਲ ਪਾਣੀ ਆਉਂਦਾ ਹੈ ਅਤੇ ਨਾ ਹੀ ਬਿਜਲੀ ਦਾ ਪ੍ਰਬੰਧ ਹੈ।

PunjabKesari

ਕੋਰੋਨਾ ਨਾਲ ਭਾਵੇਂ ਨਾ ਮਰੀਏ ਭੁੱਖਮਰੀ ਨਾਲ ਜ਼ਰੂਰ ਮਰਾਂਗੇ
ਰੈਣ ਬਸੇਰੇ 'ਚ ਰੁਕੇ ਯਾਤਰੀਆਂ ਦਾ ਕਹਿਣਾ ਹੈ ਕਿ ਉਹ ਕੋਰੋਨਾ ਨਾਲ ਮਰਨ ਭਾਵੇਂ ਨਾ ਮਰਨ ਪਰ ਭੁੱਖਮਰੀ ਦੇ ਨਾਲ ਜ਼ਰੂਰ ਮਰ ਜਾਣਗੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਹੀਂ ਦੇ ਸਕਦਾ ਤਾਂ ਉਨ੍ਹਾਂ ਦੇ ਘਰ ਵਾਪਸੀ ਦਾ ਪ੍ਰਬੰਧ ਕਰ ਦੇਣ। ਟਰੇਨਾਂ ਨਾ ਚੱਲਣ ਦੇ ਕਾਰਨ ਉਹ ਇਥੇ ਫਸੇ ਹੋਏ ਹਨ ਅਤੇ ਪ੍ਰਸ਼ਾਸਨ ਵੀ ਉਨ੍ਹਾਂ ਨੂੰ ਅਣਦੇਖਿਆ ਕਰ ਰਿਹਾ ਹੈ।

PunjabKesari

ਰੈਣ ਬਸੇਰੇ ਦੇ ਬਾਹਰ ਪਿਛਲੇ 3 ਦਿਨਾਂ ਤੋਂ ਇਕ ਯਾਤਰੀ ਦੀ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ। ਬੀਮਾਰੀ ਦੇ ਚਲਦਿਆਂ ਉਹ ਆਪਣੀ ਜਗ੍ਹਾ ਤੋਂ ਵੀ ਨਹੀਂ ਹਿਲ ਪਾ ਰਿਹਾ ਹੈ। ਉਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਉਹ 2 ਦਿਨ ਤੋਂ ਇਸੇ ਥਾਂ 'ਤੇ ਪਿਆ ਹੋਇਆ ਹੈ ਅਤੇ ਸਿਹਤ ਵਿਭਾਗ ਦੀ ਟੀਮ ਇਥੇ ਆ ਕੇ ਉਸ ਨੂੰ ਚੈੱਕ ਕਰਕੇ ਜਾ ਚੁੱਕੀ ਹੈ। ਉਨ੍ਹਾਂ ਨੇ ਕਿਹਾ ਕਿ ਇਥੇ ਦੋ ਲੋਕ ਬੀਮਾਰ ਹਨ ਪਰ ਫਿਰ ਵੀ ਕੋਈ ਸਿਹਤ ਸਹੂਲਤ ਨਹੀਂ ਦਿੱਤੀ ਜਾ ਰਹੀ ਹੈ। ਇਹ ਯਾਤਰੀ ਕਿੱਥੋਂ ਆਇਆ ਹੈ, ਇਸ ਬਾਰੇ ਕੁਝ ਵੀ ਪਤਾ ਨਹੀਂ ਹੈ।

PunjabKesari

ਇਥੇ ਦੱਸ ਦੇਈਏ ਕਿ ਲੰਗਰ ਵੰਡ 'ਤੇ ਲੱਗੀ ਪਾਬੰਦੀ ਦੇ ਬਾਅਦ ਵੀ ਜਲੰਧਰ ਦੇ ਸਾਬਕਾ ਸੀਨੀਅਰ ਡਿਪਟੀ ਮੇਅਰ ਅਤੇ ਅਕਾਲੀ ਨੇਤਾ ਕਮਲਜੀਤ ਸਿੰਘ ਭਾਟੀਆ ਰੈਣ ਬਸੇਰੇ 'ਚ ਰਹਿ ਰਹੇ ਯਾਤਰੀਆਂ ਨੂੰ ਲੰਗਰ ਵੰਡਣ ਲਈ ਆਏ ਅਤੇ ਕਿਹਾ ਕਿ ਲਾਕ ਡਾਊਨ ਦੀ ਸਥਿਤੀ ਬਣੀ ਹੋਈ ਹੈ, ਉਹ ਉਦੋਂ ਤੋਂ ਹੀ ਲੰਗਰ ਸੇਵਾ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਬੇਸ਼ੱਕ ਪ੍ਰਸ਼ਾਸਨ ਨੇ ਲੰਗਰ ਸੇਵਾ 'ਤੇ ਪਾਬੰਦੀ ਲਗਾ ਦਿੱਤੀ ਹੈ ੁਪਰ ਫਿਰ ਵੀ ਉਨ੍ਹਾਂ ਨੂੰ ਲੋਕਾਂ ਦੇ ਫੋਨ ਆਉਂਦੇ ਰਹਿੰਦੇ ਹਨ ਕਿ ਉਨ੍ਹਾਂ ਨੂੰ ਕਿੱਲਤ ਆ ਰਹੀ ਹੈ ਅਤੇ ਜਦੋਂ ਤੱਕ ਲਾਕ ਡਾਊਨ ਜਾਰੀ ਰਹੇਗਾ, ਉਹ ਲੰਗਰ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਨੇ ਜ਼ਿਲਾ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਉਹ ਵੀ ਇਨ੍ਹਾਂ ਲੋੜਵੰਦਾਂ ਦਾ ਧਿਆਨ ਰੱਖਣ ਤਾਂਕਿ ਇਹ ਲੋਕ ਦੋ ਵਕਤ ਦੀ ਰੋਟੀ ਆਰਾਮ ਨਾਲ ਖਾ ਸਕਣ।


author

shivani attri

Content Editor

Related News