ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 5 ਗ੍ਰਿਫਤਾਰ, 248 ਵਾਹਨਾਂ ਦੇ ਕੱਟੇ ਚਲਾਨ

04/19/2020 10:24:37 AM

ਜਲੰਧਰ (ਸੁਧੀਰ)— ਕੋਰੋਨਾ ਵਾਇਰਸ ਕਾਰਨ ਚੱਲ ਰਹੇ ਲਾਕਡਾਊਨ ਦੌਰਾਨ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 5 ਲੋਕਾਂ ਖਿਲਾਫ ਕਮਿਸ਼ਨਰੇਟ ਪੁਲਸ ਨੇ ਮਾਮਲੇ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਨੀਵਾਰਕਮਿਸ਼ਨਰੇਟ ਪੁਲਸ ਨੇ ਡਰੋਨ ਜ਼ਰੀਏ ਸਥਾਨਕ ਕਿਸ਼ਨਪੁਰਾ ਚੌਕ, ਦੋਆਬਾ ਚੌਕ ਅਤੇ ਸੋਢਲ ਖੇਤਰ 'ਚ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 5 ਲੋਕਾਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚੋਂ 2 ਬਿਨਾਂ ਮਾਸਕ ਦੇ ਸਨ।

ਇਹ ਵੀ ਪੜ੍ਹੋ: ਮੋਹਾਲੀ 'ਚ ਮਿਲੇ 4 ਹੋਰ ਨਵੇਂ ਪਾਜ਼ੀਟਿਵ ਕੇਸ, ਗਿਣਤੀ 61 ਤੱਕ ਪਹੁੰਚੀ

ਭੁੱਲਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਣ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਕਮਿਸ਼ਨਰੇਟ ਪੁਲਸ ਲਗਾਤਾਰ ਸਖਤ ਕਾਰਵਾਈ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੁਲਸ ਨੇ ਸ਼ਨੀਵਾਰ 248 ਵਾਹਨ ਚਾਲਕਾਂ ਦੇ ਚਲਾਨ ਕੱਟੇ ਅਤੇ 12 ਵਾਹਨਾਂ ਨੂੰ ਥਾਣੇ 'ਚ ਜ਼ਬਤ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੁਲਸ ਨੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 304 ਲੋਕਾਂ ਖਿਲਾਫ ਮਾਮਲਾ ਦਰਜ ਕਰ ਕੇ 398 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਦਕਿ 6415 ਲੋਕਾਂ ਦੇ ਪੁਲਸ ਨੇ ਚਲਾਨ ਕੱਟੇ ਹਨ।

ਇਹ ਵੀ ਪੜ੍ਹੋ: ਪਿਆਰ 'ਚ ਪਤੀ ਬਣ ਰਿਹਾ ਸੀ ਰੋੜਾ, ਸਾਜਿਸ਼ ਰਚ ਕੇ ਪਤਨੀ ਨੇ ਦਿੱਤੀ ਦਰਦਨਾਕ ਮੌਤ

ਉਨ੍ਹਾਂ ਦੱਸਿਆ ਕਿ ਕੋਰੋਨਾ ਦਾ ਸਿਰਫ ਇਕ ਹੀ ਇਲਾਜ ਹੈ ਕਿ ਲੋਕਾਂ ਆਪਣੇ ਘਰਾਂ 'ਚ ਰਹਿਣ। ਉਨ੍ਹਾਂ ਦੱਸਿਆ ਕਿ ਕਰਫਿਊ ਲੋਕਾਂ ਦੇ ਹਿੱਤ ਲਈ ਲਾਇਆ ਗਿਆ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਕਰਫਿਊ ਨਿਯਮਾਂ ਦੀ ਪਾਲਣਾ ਕਰਨ ਅਤੇ ਘਰਾਂ 'ਚ ਰਹਿਣ।

ਇਹ ਵੀ ਪੜ੍ਹੋ: ਜਲੰਧਰ: ਕਰਫਿਊ ''ਚ ਕੀਤਾ ਅਜਿਹਾ ਸਾਦਾ ਵਿਆਹ ਕਿ ਬਣ ਗਿਆ ਚਰਚਾ ਦਾ ਵਿਸ਼ਾ


shivani attri

Content Editor

Related News