ਕੋਰੋਨਾ ਦਾ ਖੌਫ: ਸਿਹਤ ਵਿਭਾਗ ਚੌਕਸ, ਪਾਜ਼ੀਟਿਵ ਕੇਸਾਂ ਦੇ ਸੰਪਰਕ ''ਚ ਰਹੇ 120 ਲੋਕ ਕੁਆਰੰਟਾਈਨ

Saturday, Apr 11, 2020 - 11:17 AM (IST)

ਕੋਰੋਨਾ ਦਾ ਖੌਫ: ਸਿਹਤ ਵਿਭਾਗ ਚੌਕਸ, ਪਾਜ਼ੀਟਿਵ ਕੇਸਾਂ ਦੇ ਸੰਪਰਕ ''ਚ ਰਹੇ 120 ਲੋਕ ਕੁਆਰੰਟਾਈਨ

ਜਲੰਧਰ (ਰੱਤਾ)— ਜ਼ਿਲੇ 'ਚ ਹੁਣ ਤੱਕ ਕੋਰੋਨਾ 12 ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ, ਜਿਨ੍ਹਾਂ ਵਿਚੋਂ 3 ਮਰੀਜ਼ ਠੀਕ ਹੋ ਚੁੱਕੇ ਹਨ, ਜਦਕਿ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। ਸਿਹਤ ਬੀਤੇ ਦਿਨ ਕੋਰੋਨਾ ਵਾਇਰਸ ਕਾਰਨ ਇਲਾਜ ਅਧੀਨ ਸਥਾਨਕ ਨਿਜਾਤਮ ਨਗਰ ਵਾਸੀ ਰਵੀ ਛਾਬੜਾ ਦੇ 17 ਸਾਲ ਦੇ ਬੇਟੇ ਦੀ ਰਿਪੋਰਟ ਵੀ ਸ਼ੁੱਕਰਵਾਰ ਨੂੰ ਪਾਜ਼ੀਟਿਵ ਪਾਈ ਗਈ ਸੀ। ਜ਼ਿਕਰਯੋਗ ਹੈ ਕਿ ਛਾਬੜਾ ਦੀ ਮਾਤਾ ਕੋਰੋਨਾ ਵਾਇਰਸ ਕਾਰਨ ਸੀ. ਐੱਮ. ਸੀ. ਹਸਪਤਾਲ ਲੁਧਿਆਣਾ 'ਚ ਇਲਾਜ ਅਧੀਨ ਹੈ।

ਵੇਦਾਂਤਾ ਹਸਪਤਾਲ ਦੇ ਡਾ. ਅਰੁਣ ਵਾਲੀਆ ਤੇ ਉਨ੍ਹਾਂ ਦੇ ਸਟਾਫ ਦੀ ਰਿਪੋਰਟ ਨੈਗੇਟਿਵ ਆਈ
ਪਿਛਲੇ ਐਤਵਾਰ ਤੋਂ ਸੈਲਫ ਕੁਆਰੰਟਾਈਨ ਹੋਏ ਵੇਦਾਂਤਾ ਹਸਪਤਾਲ ਦੇ ਡਾ. ਅਰੁਣ ਵਾਲੀਆ ਅਤੇ ਉਨ੍ਹਾਂ ਦੇ 5 ਹੋਰ ਸਟਾਫ ਮੈਂਬਰਾਂ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਨੈਗੇਟਿਵ ਆਈ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਪਾਜ਼ੀਟਿਵ ਸਥਾਨਕ ਨਿਜਾਤਮ ਨਗਰ ਵਾਸੀ ਰਵੀ ਛਾਬੜਾ ਐਤਵਾਰ 5 ਅਪ੍ਰੈਲ ਨੂੰ ਵੇਦਾਂਤਾ ਹਸਪਤਾਲ 'ਚ ਡਾ. ਵਾਲੀਆ ਤੋਂ ਚੈੱਕਅਪ ਕਰਵਾਉਣ ਗਿਆ ਅਤੇ ਡਾ. ਵਾਲੀਆ ਨੇ ਜਦੋਂ ਉਸ ਦੀ ਹਿਸਟਰੀ ਲਈ ਤਾਂ ਪਤਾ ਲੱਗਾ ਕਿ ਉਸ ਦੀ ਮਾਂ ਕੋਰੋਨਾ ਪਾਜ਼ੀਟਿਵ ਹੈ ਅਤੇ ਉਸ ਦਾ ਇਲਾਜ ਸੀ. ਐੱਮ. ਸੀ. ਲੁਧਿਆਣਾ 'ਚ ਚੱਲ ਰਿਹਾ ਹੈ। ਡਾ. ਵਾਲੀਆ ਨੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਹੋਣ ਨੂੰ ਕਿਹਾ ਅਤੇ ਉਹ ਖੁਦ ਅਤੇ ਉਨ੍ਹਾਂ ਦੇ 5 ਸਟਾਫ ਮੈਂਬਰ ਉਸ ਸਮੇਂ ਸੈਲਫ ਕੁਆਰੰਟਾਈਨ ਹੋ ਗਏ।ਸ਼ੁੱਕਰਵਾਰ ਨੂੰ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਡਾ. ਵਾਲੀਆ ਨੇ ਕਿਹਾ ਕਿ ਚੌਕਸੀ ਦੇ ਤੌਰ 'ਤੇ ਉਹ ਅਤੇ ਉਨ੍ਹਾਂ ਦਾ ਸਟਾਫ ਪੂਰੇ 14 ਦਿਨ ਸੈਲਫ ਕੁਆਰੰਟਾਈਨ ਰਹੇਗਾ।

ਇਹ ਵੀ ਪੜ੍ਹੋ:  ਵਿਆਹ ਦੇ ਚਾਅ ਰਹਿ ਗਏ ਅਧੂਰੇ, ਮੰਗਣੀ ਦੇ 10 ਦਿਨਾਂ ਬਾਅਦ ਕੁੜੀ ਨੇ ਲਾਇਆ ਮੌਤ ਨੂੰ ਗਲੇ

ਸੈਕਰਡ ਹਾਰਟ ਹਸਪਤਾਲ 'ਚ ਬਣਿਆ ਦਹਿਸ਼ਤ ਦਾ ਮਾਹੌਲ
ਸੈਕਰਡ ਹਾਰਟ ਦੇ ਓ. ਟੀ. ਟੈਕਨੀਸ਼ੀਅਨ ਅਰਵਿੰਦਰ ਸਿੰਘ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਨੇ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਉਨ੍ਹਾਂ 18 ਲੋਕਾਂ ਨੂੰ ਸੈਂਪਲ ਦੇਣ ਨੂੰ ਕਿਹਾ ਜੋ ਕਿ ਸੈਲਫ ਕੁਆਰੰਟਾਈਨ ਹਨ। ਸੈਕਰਡ ਹਾਰਟ ਦੇ ਡਾਕਟਰ ਨੇ ਜਦੋਂ ਸੈਲਫ ਕੁਆਰੰਟਾਈਨ ਡਾਕਟਰਜ਼ ਅਤੇ ਸਟਾਫ ਦੇ ਸੈਂਪਲ ਲੈਣੇ ਸ਼ੁਰੂ ਕੀਤੇ ਤਾਂ ਇਨ੍ਹਾਂ 18 ਲੋਕਾਂ ਸਮੇਤ ਕੁੱਲ 50 ਲੋਕਾਂ ਨੇ ਸੈਂਪਲ ਦੇ ਦਿੱਤੇ। ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਹੁਣ ਇਹ ਦੇਖਿਆ ਜਾਵੇਗਾ ਕਿ ਕਿੰਨੇ ਸੈਂਪਲ ਲੈਬਾਰਟਰੀ ਜਾਂਚ ਲਈ ਭੇਜੇ ਜਾਣ।

ਇਹ ਵੀ ਪੜ੍ਹੋ: ਜਲੰਧਰ 'ਚ ਇਨ੍ਹਾਂ ਮਰੀਜ਼ਾਂ ਨੇ ਕੋਰੋਨਾ 'ਤੇ ਕੀਤੀ 'ਫਤਿਹ' ਹਾਸਲ

ਸਿਹਤ ਵਿਭਾਗ ਨੇ 120 ਲੋਕਾਂ ਨੂੰ ਕੀਤਾ ਹੋਮ ਕੁਆਰੰਟਾਈਨ
ਕੋਰੋਨਾ ਦੀ ਦਹਿਸ਼ਤ ਦੇ ਇਸ ਮਾਹੌਲ 'ਚ ਸਿਹਤ ਵਿਭਾਗ ਦੀਆਂ ਟੀਮਾਂ ਲਗਾਤਾਰ ਉਨ੍ਹਾਂ ਲੋਕਾਂ ਨਾਲ ਸੰਪਰਕ ਕਰ ਰਹੀਆਂ ਹਨ, ਜੋ ਕਿਸੇ ਵੀ ਕੋਰੋਨਾ ਪਾਜ਼ੀਟਿਵ ਕੇਸ ਦੇ ਸੰਪਰਕ 'ਚ ਆਇਆ ਹੋਵੇ। ਮਿਲੀ ਜਾਣਕਾਰੀ ਅਨੁਸਾਰ ਸਿਹਤ ਵਿਭਾਗ ਦੀਆਂ ਵੱਖ-ਵੱਖ 28 ਟੀਮਾਂ ਨੇ ਸ਼ੁੱਕਰਵਾਰ ਨੂੰ ਵੱਖ-ਵੱਖ ਖੇਤਰਾਂ 'ਚ ਕੁਲ 3419 ਲੋਕਾਂ ਦੀ ਸਕ੍ਰੀਨਿੰਗ ਕਰਦੇ ਹੋਏ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਲਈ ਅਤੇ ਇਨ੍ਹਾਂ 'ਚੋਂ 2 ਲੋਕਾਂ 'ਚ ਲੱਛਣ ਮਿਲਣ ਕਾਰਨ ਉਨ੍ਹਾਂ ਨੂੰ ਸਿਵਲ ਹਸਪਤਾਲ ਭੇਜ ਦਿੱਤਾ, ਜਦਕਿ 120 ਲੋਕਾਂ ਨੂੰ ਹੋਮ ਕੁਆਰੰਟਾਈਨ ਕੀਤਾ।

ਇਹ ਵੀ ਪੜ੍ਹੋ:  'ਕੋਰੋਨਾ' ਨੇ ਢਾਹਿਆ ਪੰਜਾਬ, ਇੱਕੋ ਦਿਨ ਆਏ 21 ਪਾਜ਼ੇਟਿਵ ਕੇਸ, ਜਾਣੋ ਕੀ ਨੇ ਤਾਜ਼ਾ ਹਾਲਾਤ
 


author

shivani attri

Content Editor

Related News