ਜਲੰਧਰ ਵਾਸੀਆਂ ਲਈ ਅਹਿਮ ਖਬਰ, ਡੀ. ਸੀ. ਨੇ ਜਾਰੀ ਕੀਤੇ ਇਹ ਨਵੇਂ ਹੁਕਮ
Tuesday, Apr 07, 2020 - 06:18 PM (IST)
ਜਲੰਧਰ (ਵਿਕਰਮ)— ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਜਿੱਥੇ ਸਰਕਾਰ ਵੱਲੋਂ ਪੰਜਾਬ 'ਚ ਕਰਫਿਊ ਲਗਾਇਆ ਗਿਈ ਹੈ, ਉਥੇ ਹੀ ਜ਼ਿਲਿਆਂ ਦੇ ਡੀ. ਸੀਜ. ਸਖਤ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਸਿਹਤ ਮੰਤਰੀ ਨੇ ਮੰਨਿਆ, ਭਾਈ ਨਿਰਮਲ ਸਿੰਘ ਦੇ ਮੁੱਢਲੇ ਇਲਾਜ 'ਚ ਹੋਈ ਸੀ ਕੋਤਾਹੀ
ਇਹ ਵੀ ਪੜ੍ਹੋ: ਅੱਧੀ ਰਾਤ ਨੂੰ ਨੂਰਪੁਰਬੇਦੀ 'ਚ ਫੈਲੀ ਇਹ ਝੂਠੀ ਅਫਵਾਹ, ਕਰਾਉਣੀਆਂ ਪਈਆਂ ਅਨਾਊਂਸਮੈਂਟਾਂ
10 ਵਜੇ ਤੋਂ ਲੈ ਕੇ 5 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਕੈਮਿਸਟ ਦੁਕਾਨਾਂ
ਕਰਫਿਊ ਦੌਰਾਨ ਲੋਕਾਂ ਦੀ ਸਹੂਲਤ ਲਈ ਜਲੰਧਰ ਦੇ ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਨੇ ਜਲੰਧਰ ਵਾਸੀਆਂ ਲਈ ਕੈਮਿਸਟ ਦੀਆਂ ਦੁਕਾਨਾਂ ਖੋਲ੍ਹਣ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਰੋਜ਼ਾਨਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਕੈਮਿਸਟ ਦੁਕਾਨਾਂ ਖੋਲ੍ਹਣ ਅਤੇ ਮੈਡੀਕਲ ਲੈਬਾਂ ਨੂੰ ਸਵੇਰੇ 5 ਵਜੇ ਤੋਂ ਦੁਪਹਿਰ 12 ਵਜੇ ਤੱਕ ਖੋਲ੍ਹਣ ਦੇ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ
ਲੈਬ ਟੈਕਨੀਸ਼ਨ ਤੇ ਲੈਬ ਚਲਾਉਣ ਵਾਲੇ ਡਾਕਟਰਾਂ ਨੂੰ ਨਹੀਂ ਹੋਵੇਗੀ ਪਾਸ ਦੀ ਲੋੜ
ਉਨ੍ਹਾਂ ਕਿਹਾ ਕਿ ਮੈਡੀਕਲ ਲੈਬਾਂ ਦੇ ਬਾਹਰ ਵੀ ਗੋਲੇ ਲਗਾਏ ਜਾਣਗੇ, ਜਿਨ੍ਹਾਂ 'ਚ ਲੋਕ ਖੜ੍ਹੇ ਹੋ ਕੇ ਲਾਈਨਾਂ 'ਚ ਲੱਗ ਕੇ ਆਪਣੇ ਟੈਸਟ ਕਰਵਾ ਸਕਣਗੇ। ਇਸੇ ਕਰ੍ਹਾਂ ਕੈਮਿਸਟ ਦੁਕਾਨਾਂ ਦੇ ਬਾਹਰ ਵੀ ਸੋਸ਼ਲ ਡਿਸਟੈਂਸਸਿੰਗ ਦਾ ਧਿਆਨ ਰੱਖਿਆ ਜਾਵੇਗਾ। ਲੈਬ ਟੈਕਨੀਸ਼ਨ ਅਤੇ ਲੈਬੋਰਟਰੀ ਚਲਾਉਣ ਵਾਲੇ ਡਾਕਟਰਾਂ ਨੂੰ ਕਿਸੇ ਕਰਫਿਊ ਪਾਸ ਦੀ ਲੋੜ ਨਹੀਂ ਹੋਵੇਗੀ ਸਗੋਂ ਉਨ੍ਹਾਂ ਦਾ ਲੈਬੋਰਟਰੀ ਸ਼ਨਾਖਤੀ ਕਾਰਡ ਹੀ ਉਨ੍ਹਾਂ ਦਾ ਕਰਫਿਊ ਪਾਸ ਦਾ ਕੰਮ ਕਰੇਗਾ। ਉਨ੍ਹਾਂ ਲਈ ਇਹ ਜ਼ਰੂਰੀ ਹੋਵੇਗਾ ਇਸ ਸਮੇਂ ਦੌਰਾਨ ਲੈਬੋਰਟਰੀ ਦਾ ਸ਼ਨਾਖਤੀ ਕਾਰਡ ਆਪਣੇ ਪਾਸ ਰੱਖਣ ਅਤੇ ਕਿਸੇ ਵੀ ਨਾਕੇ 'ਤੇ ਮੰਗਣ 'ਤੇ ਇਹ ਸ਼ਨਾਖਤੀ ਕਾਰਡ ਦਿਖਾਇਆ ਜਾ ਸਕਦਾ ਹੈ। ਜਦੋਂ ਕੋਈ ਵਿਅਕਤੀ ਟੈਸਟ ਕਰਵਾਉਣ ਜਾਂਦਾ ਹੈ ਤਾਂ ਉਸ ਦੇ ਕੋਲ ਡਾਕਟਰ ਦੀ ਲਿਖੀ ਹੋਈ ਪਰਚੀ ਹੋਣੀ ਲਾਜ਼ਮੀ ਹੋਵੇਗੀ।
ਇਹ ਵੀ ਪੜ੍ਹੋ: ਕੈਪਟਨ ਵੱਲੋਂ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ
ਲੈਬੋਰਟਰੀਆਂ ਤੋਂ ਮੈਡੀਕਲ ਟੈਸਟ ਕਰਵਾਉਣ ਲਈ ਸਿਰਫ ਐਮਰਜੈਂਸੀ ਦੌਰਾਨ ਇਕ ਪਰਿਵਾਰ ਤੋਂ ਸਿਰਫ ਇਕ ਵਿਅਕਤੀ ਹੀ ਜਾ ਸਕਦਾ ਹੈ ਪਰ ਸ਼ਰਤ ਇਹ ਹੋਵੇਗੀ ਕਿ ਉਹ ਟੈਸਟ ਕਰਵਾਉਣ ਲਈ ਪੈਦਲ ਜਾਵੇਗਾ, ਉਸ ਨੂੰ ਵ੍ਹੀਕਲ ਵਰਤਣ ਦੀ ਮਨਾਹੀ ਹੋਵੇਗੀ। ਜੇਕਰ ਮਰੀਜ਼ ਖੁਦ ਪੈਦਲ ਤੁਰ ਕੇ ਨਹੀਂ ਜਾ ਸਕਦਾ ਤਾਂ ਉਸ ਦਾ ਸੈਂਪਲ ਲੈਣ ਲਈ ਲੈਬੋਰਟਰੀ ਦਾ ਕਰਮਚਾਰੀ ਮਰੀਜ਼ ਦੇ ਘਰ ਜਾ ਕੇ ਮਰੀਜ਼ ਦਾ ਸੈਂਪਲ ਲੈ ਸਕਦਾ ਹੈ।
ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਣ ਲਈ ਹੁਸ਼ਿਆਰਪੁਰ ਦੇ 1163 ਪਿੰਡਾਂ ਨੇ ਅਪਣਾਇਆ ਇਹ ਉਪਰਾਲਾ
ਕਣਕ ਦੀ ਕਟਾਈ ਸਬੰਧੀ ਦਿੱਤੀ ਇਹ ਛੋਟ
ਇਸ ਦੇ ਨਾਲ ਹੀ ਕਣਕ ਦੀ ਕਟਾਈ ਦੇ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਡਿਪਟੀ ਕਮਿਸ਼ਨਰ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਹਾਰਵੈਸਟਿੰਗ ਮਸ਼ੀਨਾਂ ਨੂੰ ਕਰਫਿਊ ਪਾਸ ਤੋਂ ਛੋਟ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹਾਰਵੈਸਟਿੰਗ ਮਸ਼ੀਨਾਂ ਹੋਣਾ ਹੀ ਆਪਣੇ ਆਪ 'ਚ ਇਕ ਪਾਸ ਹੈ ਅਤੇ ਉਹ ਇੱਧਰ-ਉੱਧਰ ਘੁੰਮ ਸਕਦੀਆਂ ਹਨ। ਜੇਕਰ ਕਿਸੇ ਕਿਸਾਨ ਨੇ ਟਰੈਕਟਰ ਦਾ ਕੋਈ ਸਪੇਰਅਰ ਪਾਰਟ ਲੈਣਾ ਹੈ ਤਾਂ ਉਸ ਸਬੰਧਤ ਉੱਪ ਮੰਡਲ ਮੈਜਿਸਟ੍ਰੇਟ ਨਾਲ ਸੰਪਰਕ ਕਰ ਸਕਦੇ ਹਨ।
ਇਹ ਵੀ ਪੜ੍ਹੋ: ਰੂਪਨਗਰ: ਕਰਫਿਊ ਦੌਰਾਨ ਪਤੀ-ਪਤਨੀ ਨੇ ਕਰ ਦਿੱਤਾ ਖੂਨੀ ਕਾਰਾ, ਹੁਣ ਖਾਣਗੇ ਜੇਲ ਦੀ ਹਵਾ (ਤਸਵੀਰਾਂ)