ਕੋਰੋਨਾ ਦਾ ਪ੍ਰਕੋਪ ਝਲ ਰਹੇ ਪਿੰਡ ਵਿਰਕਾਂ ਦਾ ਫਿਲੌਰ ਦੇ ਵਿਧਾਇਕ ਨੇ ਲਿਆ ਜਾਇਜ਼ਾ

04/07/2020 4:19:43 PM

ਗੋਰਾਇਆ (ਮੁਨੀਸ਼)— ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਪ੍ਰਕੋਪ ਵੱਦਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚੋਂ 94 ਕੇਸ ਪਾਜ਼ੀਟਿਵ ਪਾਏ ਹਨ, ਜਿਨ੍ਹਾਂ 'ਚੋਂ 8 ਦੀ ਮੌਤ ਹੋ ਚੁੱਕੀ ਹੈ। ਦੋਆਬੇ ਦੇ ਵੱਖ-ਵੱਖ ਪਿੰਡ ਕੋਰੋਨਾ ਵਾਇਰਸ ਦੀ ਭਿਆਨਕ ਮਹਾਮਾਰੀ ਦੀ ਚਪੇਟ 'ਚ ਹਨ। ਇਸ 'ਚ ਸਬ ਤੋਂ ਵੱਧ ਗਿਣਤੀ ਜ਼ਿਲ੍ਹਾ ਜਲੰਧਰ ਦੇ ਹਲਕਾ ਫਿਲੌਰ ਦੇ ਪਿੰਡ ਵਿਰਕਾਂ 'ਚ ਹੈ। ਇਸ ਪਿੰਡ ਦੇ 4 ਪਾਜ਼ੀਟਿਵ ਮਰੀਜ਼ ਸਾਹਮਣੇ ਆਏ ਹੋਏ ਹਨ, ਜੋ ਬਲਦੇਵ ਸਿੰਘ ਦੇ ਰਿਸ਼ਤੇਦਾਰ ਹਨ। ਪਾਜ਼ੀਟਿਵ ਮਰੀਜ਼ ਸਾਹਮਣੇ ਆਉਦੇਂ ਹੀ ਸਾਰੇ ਪਿੰਡ ਨੂੰ ਪ੍ਰਸ਼ਾਸਨ ਵੱਲੋਂ ਸੀਲ ਕਰ ਦਿੱਤਾ ਗਿਆ ਸੀ। ਜਿੱਥੇ ਬਾਹਰੀ ਕਿਸੇ ਵੀ ਵਿਅਕਤੀ ਦੀ ਐਂਟਰੀ ਬੰਦ ਕੀਤੀ ਹੋਈ ਹੈ।

ਕਰਫਿਊ 'ਚ ਪ੍ਰਾਈਵੇਟ ਹਸਪਤਾਲਾਂ ਦੀ ਕਮਾਈ ਦੁੱਗਣੀ, ਐਮਰਜੈਂਸੀ ਲਈ ਵਸੂਲੇ ਜਾ ਰਹੇ 2 ਹਜ਼ਾਰ

PunjabKesari

ਪਿੰਡ ਨੂੰ ਸੀਲ ਕੀਤੇ ਹੋਣ ਦੇ ਬਾਵਜੂਦ ਸੋਮਵਾਰ ਨੂੰ ਹਲਕਾ ਵਿਧਾਇਕ ਫਿਲੌਰ ਬਲਦੇਵ ਸਿੰਘ ਖਹਿਰਾ ਵਿਰਕਾਂ ਪਹੁੰਚੇ, ਜਿੱਥੇ ਹਰ ਬੰਦਾ ਇਸ ਪਿੰਡ 'ਚ ਵੜਨ ਤੋਂ ਡਰਦਾ ਹੈ। ਅਜਿਹੇ ਨਾਜ਼ੁਕ ਮਾਹੌਲ 'ਚ ਅਕਾਲੀ ਦਲ ਦੇ ਹਲਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਵਿਰਕਾਂ ਪਹੁੰਚੇ, ਪਿੰਡ ਦੇ ਲੋਕਾਂ ਦਾ ਹਾਲ ਜਾਣਿਆ ਅਤੇ ਡਾਕਟਰਾਂ ਦੀ ਟੀਮ ਨਾਲ ਵੀ ਮੁਲਾਕਾਤ ਕੀਤੀ। ਹਲਕਾ ਵਿਧਾਇਕ ਨੇ ਪਿੰਡ ਵਾਸੀਆਂ ਅਤੇ ਡਾਕਟਰਾਂ ਦੀ ਟੀਮ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਨੂੰ ਕੋਈ ਮੁਸ਼ਕਿਲਾਂ ਸਾਹਮਣੇ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਦੱਸੋ। ਜਿਸ ਨੂੰ ਉਹ ਹੱਲ ਕਰਵਾਉਣ ਦਾ ਹਰ ਸੰਭਵ ਕੋਸ਼ਿਸ਼ ਕਰਾਂਗਾ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਨੂੰ ਹਲਕੇ 'ਚ ਲੈਣ ਵਾਲੇ ਲੋਕ ਹੋ ਜਾਣ ਸਾਵਧਾਨ, ਅੰਮ੍ਰਿਤਸਰ ਦੀ ਇਹ ਖਬਰ ਉਡਾਏਗੀ ਹੋਸ਼

ਇਸ ਮੌਕੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਸਾਡੇ ਪਿੰਡ 'ਚ ਕੋਈ ਵੀ ਰਾਜਨੀਤਿਕ ਆਗੂ ਨਹੀਂ ਪਹੁੰਚਿਆ। ਵਿਧਾਇਕ ਬਲਦੇਵ ਸਿੰਘ ਖਹਿਰਾ ਅਜਿਹੇ ਪਹਿਲੇ ਆਗੂ ਹਨ, ਜੋ ਇਸ ਔਖੀ ਘੜੀ 'ਚ ਸਾਡਾ ਹਾਲ ਜਾਨਣ ਪਹੁੰਚੇ ਹਨ। ਜੋ ਸਿਹਤ ਵਿਭਾਗ ਵੱਲੋਂ ਦਿੱਤੀਆਂ ਸਾਰੀਆਂ ਹਦਾਇਤਾਂ ਦਾ ਪਾਲਣ ਕਰਦੇ ਹੋਏ ਅਨੁਸ਼ਾਸਿਤ ਤਰੀਕੇ ਨਾਲ ਵਿਰਕਾਂ ਪਹੁੰਚੇ ਅਤੇ ਲੋਕਾਂ ਦਾ ਹਾਲ ਜਾਣਿਆ।

ਇਹ ਵੀ ਪੜ੍ਹੋ: ਕੋਰੋਨਾ ਤੋਂ ਬਚਣ ਲਈ ਹੁਸ਼ਿਆਰਪੁਰ ਦੇ 1163 ਪਿੰਡਾਂ ਨੇ ਅਪਣਾਇਆ ਇਹ ਉਪਰਾਲਾ
ਇਥੇ ਇਹ ਗੱਲ ਵੀ ਦੇਖਣ ਨੂੰ ਮਿਲੀ ਹੈ ਕਿ ਵਿਧਾਇਕ ਖਹਿਰਾ ਜਦੋਂ ਤੋਂ ਇਹ ਵਾਇਰਸ ਦਾ ਪਸਾਰਾ ਪੰਜਾਬ ਵਿੱਚ ਹੋਇਆ, ਉਸੇ ਸਮੇਂ ਤੋਂ ਪੂਰੀ ਤਰ੍ਹਾਂ ਆਪਣੇ ਹਲਕੇ ਦੇ ਲੋਕਾਂ ਦੀ ਸੇਵਾ ਵਿੱਚ ਜੁਟੇ ਹੋਏ ਹਨ। ਲੋਕਾਂ ਤੱਕ ਰਾਸ਼ਣ ਅਤੇ ਲੰਗਰ ਪਹੁੰਚਾਉਣਾ, ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣਨਾ ਅਤੇ ਉਨ੍ਹਾਂ ਮੁਸ਼ਕਿਲਾਂ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਾ, ਇਹ ਉਨ੍ਹਾਂ ਦਾ ਰੋਜ਼ਾਨਾਂ ਦਾ ਕੰਮ ਹੈ।
ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਵੱਡੀ ਵਾਰਦਾਤ, ਪੁਲਸ ਮੁਲਾਜ਼ਮਾਂ 'ਤੇ ਜਾਨਲੇਵਾ ਹਮਲਾ
ਇਹ ਵੀ ਪੜ੍ਹੋ: ਸਿਹਤ ਮੰਤਰੀ ਨੇ ਮੰਨਿਆ, ਭਾਈ ਨਿਰਮਲ ਸਿੰਘ ਦੇ ਮੁੱਢਲੇ ਇਲਾਜ 'ਚ ਹੋਈ ਸੀ ਕੋਤਾਹੀ


shivani attri

Content Editor

Related News