ਜਲੰਧਰ 'ਚ ਹਾਲਾਤ ਵਿਗੜਨ ਤੋਂ ਬਾਅਦ ਦਿਲਕੁਸ਼ਾ ਮਾਰਕੀਟ ਦੇ ਸਾਰੇ ਐਂਟਰੀ ਪੁਆਇੰਟ ਸੀਲ (ਵੀਡੀਓ)

Wednesday, Apr 01, 2020 - 12:46 PM (IST)

ਜਲੰਧਰ (ਪੁਨੀਤ)— ਪ੍ਰਸ਼ਾਸਨ ਵੱਲੋਂ ਲੋਕਾਂ ਦੀ ਸਹੂਲਤ ਲਈ ਦਵਾਈ ਦੀਆਂ ਦੁਕਾਨਾਂ ਖੋਲ੍ਹਣ ਦੇ ਜੋ ਹੁਕਮ ਦਿੱਤੇ ਗਏ ਸਨ, ਸੋਮਵਾਰ ਨੂੰ ਉਨ੍ਹਾਂ ਦੀਆਂ ਜੰਮ ਕੇ ਧੱਜੀਆਂ ਉੱਡਾਈਆਂ ਗਈਆਂ। ਦਿਲਕੁਸ਼ਾ ਮਾਰਕੀਟ 'ਚ ਮੇਲੇ ਜਿਹੇ ਹਾਲਾਤ ਦੇਖਣ ਨੂੰ ਮਿਲੇ, ਜੋ ਕਿ ਕਿਸੇ ਖਤਰੇ ਤੋਂ ਘੱਟ ਨਹੀਂ ਸਨ, ਪ੍ਰਮੁੱਖਤਾ ਨਾਲ ਖਬਰ ਪ੍ਰਕਾਸ਼ਿਤ ਹੋਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆਇਆ ਅਤੇ ਮੰਗਲਵਾਰ ਹਾਲਾਤ ਸੁਧਰੇ ਹੋਏ ਨਜ਼ਰ ਆਏ।ਪੁਲਸ ਵੱਲੋਂ ਦਿਲਕੁਸ਼ਾ ਮਾਰਕੀਟ ਦੇ ਸਾਰੇ ਐਂਟਰੀ ਪੁਆਇੰਟ ਸੀਲ ਕਰ ਦਿੱਤੇ ਗਏ ਅਤੇ ਦਵਾਈ ਲੈਣ ਲਈ ਆਉਣ ਵਾਲੇ ਕਿਸੇ ਵੀ ਵਿਅਕਤੀ ਨੂੰ ਵਾਹਨ ਦੇ ਨਾਲ ਅੰਦਰ ਨਹੀਂ ਜਾਣ ਦਿੱਤਾ ਗਿਆ। ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਪੁਲਸ ਦਾ ਪਹਿਰਾ ਰਿਹਾ ਅਤੇ ਨਿਯਮਾਂ ਦੇ ਮੁਤਾਬਕ ਦਵਾਈਆਂ ਵੇਚੀਆਂ ਗਈਆਂ।

PunjabKesari
ਇਸ ਦੌਰਾਨ ਲੋਕਾਂ ਦੀਆਂ ਲਾਈਨਾਂ ਲੁਆਈਆਂ ਗਈਆਂ ਅਤੇ ਉਨ੍ਹਾਂ ਨੂੰ ਦੂਰੀ ਬਣਾ ਕੇ ਰੱਖਣ ਲਈ ਕਿਹਾ ਗਿਆ। ਦਵਾਈਆਂ ਦੀ ਪਰਚੀ ਤੋਂ ਬਿਨਾਂ ਆਉਣ ਵਾਲੇ ਵਿਅਕਤੀ ਨੂੰ ਵੀ ਵਾਪਸ ਭੇਜ ਦਿੱਤਾ ਗਿਆ। ਪੁਲਸ ਦੀ ਸਖਤੀ ਦੀ ਸੂਝਵਾਨ ਲੋਕਾਂ ਵੱਲੋਂ ਪ੍ਰਸ਼ੰਸਾ ਕੀਤੀ ਗਈ ਕਿਉਂਕਿ ਕੋਰੋਨਾ ਦੇ ਖਿਲਾਫ ਜੰਗ 'ਚ ਦੂਰੀ ਬਣਾ ਕੇ ਰੱਖਣਾ ਅਤੇ ਨਿਯਮਾਂ ਦੀ ਪਾਲਣਾ ਕਰਨਾ ਬੇਹੱਦ ਜ਼ਰੂਰੀ ਹੈ। ਉਥੇ ਹੀ, ਦਿਲਕੁਸ਼ਾ ਮਾਰਕੀਟ ਨੂੰ ਛੱਡ ਕੇ ਸ਼ਹਿਰ 'ਚ ਹੋਰ ਦਵਾਈ ਦੀਆਂ ਦੁਕਾਨਾਂ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਲੋਕਾਂ ਦਾ ਰਸ਼ ਵੇਖਣ ਨੂੰ ਮਿਲਿਆ। ਜ਼ਿਆਦਾਤਰ ਦੁਕਾਨਦਾਰਾਂ ਵੱਲੋਂ ਸਾਵਧਾਨੀ ਅਪਣਾਉਂਦੇ ਹੋਏ ਲੋਕਾਂ ਨੂੰ ਨਿਯਮਾਂ ਦੀ ਪਾਲਣਾ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਸਨ।ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਨਿਯਮਾਂ ਦੀ ਪਾਲਣਾ ਨਹੀਂ ਹੋ ਸਕੀ ਸੀ ਅਤੇ ਲੋਕਾਂ ਵੱਲੋਂ ਬਿਨਾਂ ਦੂਰੀ ਬਣਾਏ ਦਵਾਈਆਂ ਦੀਆਂ ਦੁਕਾਨਾਂ ਦੇ ਬਾਹਰ ਭੀੜ ਪਾਈ ਗਈ ਸੀ।

PunjabKesari
ਕਈ ਥਾਵਾਂ 'ਤੇ ਲਾਈਨਾਂ ਤਾਂ ਲੱਗੀਆਂ ਪਰ ਦੂਰੀ ਦਾ ਨਿਯਮ ਨਹੀਂ ਅਪਣਾਇਆ
ਦਿਲਕੁਸ਼ਾ ਮਾਰਕੀਟ 'ਚ ਹਾਲਾਤ ਸੁਧਰੇ ਪਰ ਸ਼ਹਿਰ 'ਚ ਕਈ ਸਥਾਨਾਂ 'ਤੇ ਨਿਯਮਾਂ ਦੀ ਉਲੰਘਣਾ ਹੁੰਦੀ ਵੇਖੀ ਗਈ। ਇਸ ਦੌਰਾਨ ਕਈ ਬੈਂਕਾਂ ਅਤੇ ਹੋਰ ਥਾਵਾਂ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਪਰ ਲੋਕਾਂ ਵੱਲੋਂ ਨਿਯਮਾਂ ਨੂੰ ਨਹੀਂ ਅਪਣਾਇਆ ਗਿਆ, ਜੋ ਕਿ ਕਿਸੇ ਖਤਰੇ ਨੂੰ ਸੱਦਾ ਦੇਣ ਨਾਲੋਂ ਘੱਟ ਨਹੀਂ। ਖੁਰਲਾ ਕਿੰਗਰਾ ਕੋਲ ਸਥਿਤ ਇਕ ਬੈਂਕ ਦੀ ਬ੍ਰਾਂਚ ਦੇ ਬਾਹਰ ਲੋਕਾਂ ਦੀਆਂ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ। ਔਰਤਾਂ ਅਤੇ ਮਰਦਾਂ ਦੀ ਲਾਈਨ ਵੱਖ-ਵੱਖ ਦੇਖਣ ਨੂੰ ਮਿਲੀ ਪਰ ਆਪਸ ਵਿਚ ਦੂਰੀ ਬਣਾ ਕੇ ਰੱਖਣ ਦੇ ਨਿਯਮ ਨੂੰ ਨਹੀਂ ਅਪਣਾਇਆ ਗਿਆ।

PunjabKesari

ਮੀਂਹ ਕਾਰਨ ਸਫਾਈ ਦਾ ਕੰਮ ਫਿਰ ਹੋਇਆ ਪ੍ਰਭਾਵਿਤ
ਕਰਫਿਊ ਦੇ ਸ਼ੁਰੂਆਤੀ ਦਿਨਾਂ 'ਚ ਘਰੇਲੂ ਵਰਤੋਂ 'ਚ ਆਉਣ ਵਾਲੀਆਂ ਵਸਤਾਂ ਨੂੰ ਲੈ ਕੇ ਲੋਕਾਂ ਨੂੰ ਭਾਰੀ ਮੁਸ਼ਕਲ ਆਈ ਸੀ, ਪ੍ਰਸ਼ਾਸਨ ਵੱਲੋਂ ਡਿਲਿਵਰੀ ਸਰਵਿਸਿਜ਼ ਦਾ ਸਹਾਰਾ ਲੈਣ ਤੋਂ ਬਾਅਦ ਹਾਲਾਤ ਆਮ ਵਾਂਗ ਕਰਨ ਲਈ ਵਧੀਆ ਕਦਮ ਚੁੱਕਿਆ ਗਿਆ, ਜਿਸ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਬੀਤੇ ਦਿਨ ਸਵੇਰ ਤੋਂ ਕਈ ਇਲਾਕਿਆਂ 'ਚ ਰੁਕ-ਰੁਕ ਕੇ ਪਏ ਮੀਂਹ ਕਾਰਨ ਲੋਕਾਂ ਨੂੰ ਘਰਾਂ ਤੱਕ ਹੋਣ ਵਾਲੀ ਸਪਲਾਈ ਦਾ ਕੰਮ ਫਿਰ ਪ੍ਰਭਾਵਿਤ ਹੋਇਆ। ਕਈ ਇਲਾਕਿਆਂ 'ਚ ਸਬਜ਼ੀਆਂ ਦੀਆਂ ਰੇਹੜੀਆਂ ਨਹੀਂ ਆ ਸਕੀਆਂ।


shivani attri

Content Editor

Related News