ਜਲੰਧਰ ਦੇ ਡੀ. ਸੀ. ਵੱਲੋਂ ਜ਼ਿਲੇ 'ਚ ਫਲਾਂ ਤੇ ਸਬਜ਼ੀਆਂ ਦੇ ਭਾਅ ਤੈਅ, ਹੋਰ ਵੀ ਦਿੱਤੀਆਂ ਇਹ ਸਹੂਲਤਾਂ

Sunday, Mar 29, 2020 - 06:37 PM (IST)

ਜਲੰਧਰ ਦੇ ਡੀ. ਸੀ. ਵੱਲੋਂ ਜ਼ਿਲੇ 'ਚ ਫਲਾਂ ਤੇ ਸਬਜ਼ੀਆਂ ਦੇ ਭਾਅ ਤੈਅ, ਹੋਰ ਵੀ ਦਿੱਤੀਆਂ ਇਹ ਸਹੂਲਤਾਂ

ਜਲੰਧਰ (ਮਜ਼ਹਰ)— ਪੰਜਾਬ 'ਚ ਲਗਾਤਾਰ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਹੁਣ ਤੱਕ ਪੰਜਾਬ 'ਚੋਂ 39 ਕੇਸ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ 'ਚੋਂ ਨਵਾਂਸ਼ਹਿਰ ਦੇ ਕੇਸ ਜ਼ਿਆਦਾ ਹਨ। ਕੋਰੋਨਾ ਵਾਇਰਸ ਦੇ ਕਾਰਨ ਹੀ ਪੰਜਾਬ 'ਚੋਂ ਇਕ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਪ੍ਰਧਾਨ ਮੰਤਰੀ ਵੱਲੋਂ ਪੂਰਾ ਦੇਸ਼ ਲਾਕ ਡਾਊਨ ਕੀਤਾ ਹੋਇਆ ਹੈ।

ਇਹ ਵੀ ਪੜ੍ਹੋ: ਕਰਫਿਊ 'ਚ ਸ਼ਰਾਬੀ ਹੋਏ ਔਖੇ, ਸਬਰ ਦਾ ਬੰਨ੍ਹ ਟੁੱਟਣ ਤੋਂ ਬਾਅਦ ਲੁੱਟਿਆ ਸ਼ਰਾਬ ਦਾ ਠੇਕਾ (ਤਸਵੀਰਾਂ)

PunjabKesari

ਇਸੇ ਤਹਿਤ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਾਰੇ ਜ਼ਿਲਿਆਂ ਦੇ ਡੀ.ਸੀਜ਼ ਨੂੰ ਸਖਤ ਹਦਾਇਤਾਂ ਦਿੱਤੀਆਂ ਗਈਆਂ ਹਨ। ਕੋਵਿਡ-19 (ਕੋਰੋਨਾ ਵਾਇਰਸ) ਦੀ ਰੋਕਥਾਮ ਸਬੰਧੀ ਕਰਫਿਊ ਦੇ ਮਾਹੌਲ 'ਚ ਲੋਕਾਂ ਦੀਆਂ ਜ਼ਰੂਰੀ ਵਸਤਾਂ ਦਾ ਵਿਸ਼ੇਸ਼ ਖਿਆਲ ਰੱਖਦਿਆਂ ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਪੂਰੇ ਜ਼ਿਲੇ 'ਚ ਸਬਜੀਆਂ ਅਤੇ ਫਲਾਂ ਦੇ ਭਾਅ 'ਚ ਇਕ ਸਮਾਨਤਾ ਲਿਆਉਣ ਲਈ ਭਾਅ ਤੈਅ ਕਰਕੇ ਸੂਚੀ ਜਾਰੀ ਕਰ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਅਨੁਸਾਰ ਜੇਕਰ ਕੋਈ ਸੂਚੀ ਮੁਤਾਬਕ ਭਾਅ ਤੋਂ ਮਹਿੰਗਾ ਸਾਮਾਨ ਵੇਚੇਗਾ ਤਾਂ ਉਸ ਦਾ ਕਰਫਿਊ ਪਾਸ ਜ਼ਬਤ ਕਰ ਲਿਆ ਜਾਵੇਗਾ ਅਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਰ ਰੋਜ਼ ਪ੍ਰਚੂਨ ਦੇ ਰੇਟ ਤੈਅ ਕੀਤੇ ਜਾਣਗੇ, ਜਿਸ ਦੇ ਰੇਟ ਸਵੇਰੇ 9.30 ਦੇ http://jalandhar.nic.in/ 'ਤੇ ਪਾ ਦਿੱਤੇ ਜਾਣਗੇ।

ਇਹ ਵੀ ਪੜ੍ਹੋ: ਹੋਲੇ-ਮਹੱਲੇ ਤੋਂ ਪਰਤੇ ਵਿਅਕਤੀ ਦੀ ਸ਼ੱਕੀ ਹਾਲਾਤ 'ਚ ਮੌਤ, ਕੋਰੋਨਾ ਦੇ ਡਰੋਂ ਲਾਸ਼ ਨੂੰ ਹੱਥ ਲਾਉਣ ਤੋਂ ਕਤਰਾਉਣ ਲੱਗਾ ਪਰਿਵਾਰ

PunjabKesari

ਦੁਪਹਿਰ ਤੋਂ ਲੈ ਕੇ 5 ਵਜੇ ਤੱਕ ਖੁੱਲ੍ਹਣਗੀਆਂ ਜਲੰਧਰ 'ਚ ਦਵਾਈ ਦੀਆਂ ਦੁਕਾਨਾਂ
ਵਰਿੰਦਰ ਕੁਮਾਰ ਸ਼ਰਮਾ ਨੇ ਕਿਹਾ ਕਿ ਲੋਕਾਂ ਦੀ ਫੀਡਬੈਕ ਦੇ ਆਧਾਰ 'ਤੇ ਜਲੰਧਰ 'ਚ ਦਵਾਈਆਂ ਦੀਆਂ ਦੁਕਾਨਾਂ ਦੁਪਹਿਰ ਦੋ ਵਜੇ ਤੋਂ ਲੈ ਕੇ ਤਿੰਨ ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਵੀ ਦਵਾਈ ਲੈਣ ਜਾਣਾ ਹੈ ਤਾਂ ਉਹ ਮਾਸਕ ਅਤੇ ਸੈਨੇਟਾਈਜ਼ਰ ਦੀ ਵਰਤੋਂ ਜ਼ਰੂਰ ਕਰਨ। ਉਨ੍ਹਾਂ ਕਿਹਾ ਕਿ ਇਸ ਦਾ ਮਤਲਬ ਇਹ ਨਹੀਂ ਹੈ ਕਿ ਜਲੰਧਰ 'ਚ ਕਰਫਿਊ ਹਟਾਇਆ ਗਿਆ ਹੈ, ਕਰਫਿਊ ਜਾਰੀ ਰਹੇਗਾ। ਦਵਾਈ ਦੀਆਂ ਦੁਕਾਨਾਂ ਦੇ ਬਾਹਰ ਗੋਲੇ ਮਾਰੇ ਜਾਣਗੇ ਤਾਂ ਕਿ ਲੋਕ ਇਕ-ਇਕ ਮੀਟਰ ਦੀ ਦੂਰੀ ਬਣਾ ਕੇ ਲਾਈਨ 'ਚ ਖੜ੍ਹ ਕੇ ਦਵਾਈ ਲੈ ਸਕਣ। ਉਨ੍ਹਾਂ ਕਿਹਾ ਕਿ ਸਿਰਫ ਜਿਸ ਦੇ ਕੋਲ ਦਵਾਈ ਦੀ ਪਰਚੀ ਹੈ, ਉਹ ਬਿਨਾਂ ਸਕੂਟਰ, ਮੋਟਰਸਾਈਕਲ, ਕਾਰ ਦੀ ਵਰਤੋਂ ਨਾ ਕਰਦੇ ਹੋਏ ਪੈਦਲ ਆ ਕੇ ਦਵਾਈ ਲੈ ਸਕੇਗਾ।

ਇਹ ਵੀ ਪੜ੍ਹੋ: ਬਰਨਾਲਾ 'ਚ ਕੋਰੋਨਾ ਵਾਇਰਸ ਦੀ ਸ਼ੱਕੀ ਮਰੀਜ਼ ਔਰਤ ਦੀ ਸੈਂਪਲ ਲੈਣ ਤੋਂ ਬਾਅਦ ਮੌਤ

PunjabKesari

ਨਹਿਰੂ ਗਾਰਡਨ ਸਕੂਲ 'ਚ ਲੋੜਵੰਦਾਂ ਲਈ ਦੇ ਸਕਦੇ ਹੋ ਸੁੱਕਾ ਦਾਨ
ਉਨ੍ਹਾਂ ਕਿਹਾ ਇਸ ਦੇ ਇਲਾਵਾ ਜੇਕਰ ਕੋਈ ਲੋੜਵੰਦਾਂ ਨੂੰ ਸੁੱਕਾ ਦਾਨ ਕਰਨਾ ਚਾਹੁੰਦਾ ਹੈ ਤਾਂ ਉਹ ਨਹਿਰੂ ਗਾਰਡਨ ਸਕੂਲ 'ਚ 12 ਅਫਸਰਾਂ ਨੂੰ ਬੈਠਾ ਦਿੱਤਾ ਗਿਆ ਹੈ, ਜਿਨ੍ਹਾਂ ਨੂੰ ਫੋਨ ਕਰਕੇ ਤੁਸੀਂ ਦਾਨ ਦੇ ਸਕਦੇ ਹੋ। ਜ਼ਿਲਾ ਪ੍ਰਸ਼ਾਸਨ ਵੱਲੋਂ ਲੋੜਵੰਦਾਂ ਨੂੰ ਨਹਿਰੂ ਗਾਰਡਨ ਨੂੰ ਭੰਡਾਰ ਘੋਸ਼ਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਾਨ 'ਚ ਤੁਸੀਂ ਆਟੇ ਦਾ 5 ਕਿਲੋ ਦਾ ਪੈਕ, ਚੌਲ 5 ਕਿਲੋ ਦਾ ਪੈਕ, ਖੰਡ ਇਕ ਕਿਲੋ ਦਾ ਪੈਕ, ਦਾਲ ਇਕ ਕਿਲੋ ਦਾ ਪੈਕ ਦੇ ਸਕਦੇ ਹੋ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜਲੰਧਰ ਜ਼ਿਲੇ 'ਚ ਆਟੇ ਦੀਆਂ ਚੱਕੀਆਂ 'ਚ ਖੋਲ੍ਹ ਦਿੱਤੀਆਂ ਗਈਆਂ ਹਨ ਪਰ ਇਹ ਧਿਆਨ ਰੱਖਿਆ ਜਾਵੇ ਕਿ ਚੱਕੀਆਂ 'ਚ ਬਿਲਕੁਲ ਵੀ ਭੀੜ ਨਾ ਜਮ੍ਹਾ ਕੀਤੀ ਜਾਵੇ।
ਇਹ ਵੀ ਪੜ੍ਹੋ: ਪੰਜਾਬ 'ਚ ਕਰਫਿਊ ਦਰਮਿਆਨ ਸਰਕਾਰ ਨੇ ਲਾਂਚ ਕੀਤੀ 'ਕੋਵਾ ਐਪ', ਮਿਲਣਗੀਆਂ ਇਹ ਸਲਹੂਤਾਂ

ਇਹ ਵੀ ਪੜ੍ਹੋ: ਪੰਜਾਬ ਦੇ ਪਹਿਲੇ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਠੀਕ ਹੋਣ ''ਤੇ ਹਸਪਤਾਲ ''ਚੋਂ ਛੁੱਟੀ ਦੇਣ ''ਤੇ ਵਿਵਾਦ   


author

shivani attri

Content Editor

Related News