ਜਲੰਧਰ: ਕਾਂਗਰਸੀ ਕੌਂਸਲਰ ਦੇ ਪੁੱਤ ਨੂੰ ਹੋਇਆ 'ਕੋਰੋਨਾ', ਰਿਪੋਰਟ ਆਈ ਪਾਜ਼ੇਟਿਵ

Monday, Jun 22, 2020 - 06:17 PM (IST)

ਜਲੰਧਰ: ਕਾਂਗਰਸੀ ਕੌਂਸਲਰ ਦੇ ਪੁੱਤ ਨੂੰ ਹੋਇਆ 'ਕੋਰੋਨਾ', ਰਿਪੋਰਟ ਆਈ ਪਾਜ਼ੇਟਿਵ

ਜਲੰਧਰ  — ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਦੌਰਾਨ ਜਲੰਧਰ 'ਚੋਂ ਅੱਜ ਕੁੱਲ 44 ਕੇਸ ਨਵੇਂ ਪਾਏ ਗਏ ਹਨ। ਇਨ੍ਹਾਂ 44 ਕੇਸਾਂ 'ਚ ਕਾਂਗਰਸੀ ਮਹਿਲਾ ਕੌਂਸਲਰ ਕਮਲੇਸ਼ ਗਰੋਵਰ ਦਾ ਪੁੱਤਰ ਵੀ ਸ਼ਾਮਲ ਹੈ।

ਮਿਲੀ ਜਾਣਕਾਰੀ ਮੁਤਾਬਕ ਸ਼ਹਿਨਾਈ ਪੈਲੇਸ ਨੇੜੇ ਪੈਂਦੇ ਤੇਜ ਮੋਹਨ ਨਗਰ ਦੇ ਰਹਿਣ ਵਾਲੇ ਅਨਮੋਲ ਗਰੋਵਰ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਮਹਿਲਾ ਕੌਂਸਲਰ ਦੇ ਪੁੱਤਰ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਮਹਿਕਮੇ ਅਤੇ ਇਲਾਕੇ 'ਚ ਵੀ ਹਫੜਾ-ਦਫੜੀ ਮਚ ਗਈ ਹੈ। ਇਥੇ ਦੱਸ ਦਈਏ ਕਿ ਅਨਮੋਲ ਗਰੋਵਰ ਕਾਫੀ ਦੇਰ ਤੋਂ ਲੋਕਾਂ ਦੇ ਸੰਪਰਕ 'ਚ ਸਨ। ਵਾਰਡ ਦੇ ਕੰਮ ਦੇ ਲਈ ਲੋਕ ਕੌਂਸਲਰ ਦੇ ਤੌਰ 'ਤੇ ਅਨਮੋਲ ਕੋਲੋਂ ਹੀ ਕੰਮ ਕਰਵਾਉਣ ਲਈ ਆਉਂਦੇ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਬੇਕਾਬੂ ਹੋਇਆ 'ਕੋਰੋਨਾ', 44 ਨਵੇਂ ਕੇਸਾਂ ਦੀ ਹੋਈ ਪੁਸ਼ਟੀ

ਸੁਸ਼ੀਲ ਰਿੰਕੂ ਦੇ ਵੀ ਕਰੀਬੀ ਹਨ ਅਨਮੋਲ ਗਰੋਵਰ
ਕਾਂਗਰਸੀ ਆਗੂ ਅਨਮੋਲ ਗਰੋਵਰ ਵੈਸਟ ਹਲਕੇ ਦੇ ਵਿਧਾਇਕ ਸੁਸ਼ੀਲ ਰਿੰਕੂ ਦੇ ਵੀ ਕਰੀਬੀ ਮੰਨੇ ਜਾਂਦੇ ਹਨ। ਹਾਲ ਹੀ ਅਨਮੋਲ ਸੁਸ਼ੀਲ ਰਿੰਕੂ ਦਾ ਜਨਮ ਦਿਨ ਮਨਾਉਂਦੇ ਹੋਏ ਵੀ ਨਜ਼ਰ ਆਏ ਸਨ, ਜਿੱਥੇ ਉਨ੍ਹਾਂ ਨੇ ਰਿੰਕੂ ਦੇ ਨਾਲ ਕੇਕ ਵੀ ਕਟਵਾਇਆ ਸੀ।  ਸਿਹਤ ਮਹਿਕਮੇ ਲਈ ਅਨਮੋਲ ਕਿਹੜੇ-ਕਿਹੜੇ ਲੋਕਾਂ ਦੇ ਸੰਪਰਕ 'ਚ ਆਇਆ ਹੈ, ਉਨ੍ਹਾਂ ਦੀ ਭਾਲ ਕਰਨਾ ਇਕ ਵੱਡੀ ਚੁਣੌਤੀ ਹੋਵੇਗੀ।


author

shivani attri

Content Editor

Related News