ਡੇਰਾ ਬਿਆਸ ਮੁਖੀ ਦੇ ਆਉਣ ਦੀ ਅਫਵਾਹ ਨਾਲ ਪਈਆਂ ਭਾਜੜਾਂ, ''ਕੋਰੋਨਾ'' ਦੀ ਪਰਵਾਹ ਛੱਡ ਇਕੱਠੇ ਹੋਏ ਲੋਕ

04/26/2020 7:02:07 PM

ਜਲਾਲਾਬਾਦ (ਸੇਤੀਆ)— ਪੂਰੀ ਦੁਨੀਆ 'ਕੋਰੋਨਾ' ਖਿਲਾਫ ਜੰਗ ਲੜ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਮਹਾਮਾਰੀ ਨੂੰ ਖਤਮ ਕਰਨ ਲਈ ਸੂਬੇ 'ਚ ਕਰਫਿਊ ਤਕ ਲਾਇਆ ਹੋਇਆ ਹੈ। ਇਸ ਭਿਆਨਕ ਸੰਕਟ ਦੌਰਾਨ ਲਗਭਗ ਹਰ ਵਿਅਕਤੀ ਘਰ ਦੇ ਅੰਦਰ ਹੀ ਰਹਿਣ ਨੂੰ ਪਹਿਲ ਦੇ ਰਿਹਾ ਹੈ ਪਰ ਜਲਾਲਾਬਾਦ 'ਚ ਕਿਸੇ ਨੇ ਅਫਵਾਹ ਫੈਲਾਅ ਦਿੱਤੀ ਕਿ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਆ ਰਹੇ ਹਨ ਅਤੇ ਉਸ ਤੋਂ ਬਾਅਦ ਲੋਕਾਂ ਦੀ ਭੀੜ ਸ਼ਹੀਦ ਊਧਮ ਸਿੰਘ ਚੌਕ 'ਚ ਇਕੱਠੀ ਹੋਣੀ ਸ਼ੁਰੂ ਹੋ ਗਈ।

PunjabKesari

ਉਧਰ ਇਸ ਬਾਰੇ ਰਾਧਾ ਸੁਆਮੀ ਡੇਰਾ ਜਲਾਲਾਬਾਦ ਦੇ ਨੁਮਾਇੰਦੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਬਾਬਾ ਜੀ ਦੇ ਆਉਣ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ। ਇਸ ਤੋਂ ਇਲਾਵਾ ਕਈ ਦੁਕਾਨਦਾਰ ਇਸ ਦੌਰਾਨ ਸ਼ਾਇਦ ਆਪਣੇ ਹੀ ਨਿਯਮ ਬਣਾ ਕੇ ਬੈਠੇ ਹਨ ਅਤੇ ਸਰਕਾਰ ਦੇ ਹੁਕਮਾਂ ਨੂੰ ਟਿੱਚ ਜਾਣ ਰਹੇ ਹਨ। ਸਵੇਰੇ 6 ਵਜਦਿਆਂ ਹੀ ਸਬਜੀ ਮੰਡੀ ਤੋਂ ਲੈ ਕੇ ਬੱਘਾ ਬਾਜ਼ਾਰ, ਬਾਹਮਣੀ ਬਜਾਰ,ਰੇਲਵੇ ਬਾਜ਼ਾਰ ਤੋਂ ਇਲਾਵਾ ਗਲੀਆਂ ਮਹੱਲੇ 'ਚ ਸਵਾਰਥੀ ਦੁਕਾਨਦਾਰ ਦੁਕਾਨਾਂ ਦੇ ਅੱਧੇ ਸ਼ਟਰ ਚੁੱਕ ਕੇ ਦੁਕਾਨਾਂ ਦੇ ਅੱਗੇ ਬੈਠ ਜਾਂਦੇ ਹਨ ਅਤੇ 3-4 ਗਾਹਕਾਂ ਨੂੰ ਦੁਕਾਨ ਦੇ ਅੰਦਰ ਭੇਜ ਕੇ ਆਪਣੀ ਦੁਕਾਨਦਾਰੀ ਚਲਾਈ ਜਾ ਰਹੇ ਹਨ।

ਇਹ ਵੀ ਪੜ੍ਹੋ: ਮੋਹਾਲੀ ਤੋਂ ਵੱਡੀ ਖਬਰ, 8 ਮਰੀਜ਼ਾਂ ਨੇ ਦਿੱਤੀ 'ਕੋਰੋਨਾ' ਨੂੰ ਮਾਤ, ਠੀਕ ਹੋ ਕੇ ਪਰਤੇ ਘਰ

PunjabKesari

ਸੋਸ਼ਲ ਡਿਸਟੈਂਸ ਦੀਆਂ ਉਡਾਈਆਂ ਧੱਜੀਆਂ
ਇਸ ਨਾਲ ਜਿੱਥੇ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ, ਉੱਥੇ ਹੀ ਹਲਕੇ ਦੇ ਲੋਕਾਂ ਦੀ ਜਾਨ ਦਾਅ 'ਤੇ ਲਾਈ ਜਾ ਰਹੀ ਹੈ। ਚਰਚਾ ਤਾਂ ਇਹੋ ਹੈ ਕਿ ਸ਼ਹਿਰ ਫਿਲਹਾਲ 'ਕੋਰੋਨਾ' ਦੀ ਮਾਰ ਤੋਂ ਬਚਿਆ ਹੋਇਆ ਹੈ ਪਰ ਇਨ੍ਹਾਂ ਦੁਕਾਨਦਾਰਾਂ ਨੂੰ ਪੁਲਸ ਨੇ ਨੱਥ ਨਾ ਪਾਈ ਤਾਂ ਇਹ ਸ਼ਹਿਰ ਵਿਚ 'ਕੋਰੋਨ' ਦੀ ਐਂਟਰੀ ਜ਼ਰੂਰ ਕਰਵਾ ਦੇਣਗੇ ਅਤੇ ਲੋਕਾਂ ਦੀ ਜਾਨ ਦਾਅ 'ਤੇ ਲਾਉਣ 'ਚ ਵੱਡੀ ਭੂਮਿਕਾ ਨਿਭਾਉਣਗੇ।

ਇਹ ਵੀ ਪੜ੍ਹੋ: ਜਲੰਧਰ 'ਚ ਹਾਈ ਸਿਕਿਓਰਿਟੀ ਦਰਮਿਆਨ ਚੱਲੀਆਂ ਗੋਲੀਆਂ

PunjabKesari

ਪੁਲਸ ਦੀ ਭਿਣਕ ਲੱਗਦਿਆਂ ਹੀ ਗਾਇਬ ਹੋ ਜਾਂਦੇ ਹਨ ਲੋਕ
ਦੁਕਾਨਦਾਰਾਂ ਤੋਂ ਇਲਾਵਾ ਸ਼ਹਿਰ 'ਚ ਕੁਝ ਇਹੋ ਜਿਹੇ ਲੋਕ ਵੀ ਹਨ ਜਿਹੜੇ ਗਲੀਆਂ-ਮੁਹੱਲਿਆਂ ਵਿਚ ਢਾਣੀਆਂ ਬਣਾ ਕੇ ਬੈਠ ਜਾਂਦੇ ਹਨ ਅਤੇ ਪੁਲਸ ਦੀ ਭਿਣਕ ਲੱਗਦਿਆਂ ਹੀ ਗਾਇਬ ਹੋ ਜਾਂਦੇ ਹਨ। ਇਹ ਸਿਲਸਿਲਾ ਪੁਲਸ ਦੇ ਜਾਣ ਤੋਂ ਬਾਅਦ ਫਿਰ ਸ਼ੁਰੂ ਹੋ ਜਾਂਦਾ ਹੈ। ਇਹੋ ਜਿਹੇ ਲੋਕਾਂ ਨੂੰ ਸ਼ਾਇਦ ਸ਼ਹਿਰ ਦੇ ਬਾਕੀ ਲੋਕਾਂ ਦੀ ਤੰਦਰੁਸਤੀ ਰਾਸ ਨਹੀਂ ਆ ਰਹੀ। ਪੁਲਸ ਜੇਕਰ ਇਹੋ ਜਿਹੇ ਦੁਕਾਨਦਾਰਾਂ ਅਤੇ ਲੋਕਾਂ ਦੇ ਪੈਰ ਇਕ ਵਾਰ ਥਾਣੇ ਵਿਚ ਪੁਆ ਦੇਵੇ ਤਾਂ ਸ਼ਾਇਦ ਇਸ ਭਿਆਨਕ ਮਾਹਾਮਰੀ ਦੌਰਾਨ ਸ਼ਹਿਰ ਦੀ ਤੰਦਰੁਸਤੀ ਇਸੇ ਤਰਾਂ ਬਰਕਰਾਰ ਬਣੀ ਰਹੇ। ਲੋਕਾਂ ਨੇ ਡੀ. ਸੀ. ਤੋਂ ਮੰਗ ਕੀਤੀ ਹੈ ਕਿ ਮਹਾਮਾਰੀ ਦੇ ਇਸ ਭਿਆਨਕ ਸੰਕਟ ਦੌਰਾਨ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋਪੰਜਾਬ ਪੁਲਸ ਨੇ ਕਾਇਮ ਕੀਤੀ ਮਿਸਾਲ, ਜਨਮ ਦਿਨ ਮੌਕੇ ਘਰ ਪਹੁੰਚ ਦਿੱਤਾ ਇਹ ਸਰਪ੍ਰਾਈਜ਼


shivani attri

Content Editor

Related News