ਹੁਸ਼ਿਆਰਪੁਰ 'ਚ ਫੜੀ 'ਕੋਰੋਨਾ' ਨੇ ਰਫਤਾਰ, 3 ਹੋਰ ਨਵੇਂ ਮਾਮਲੇ ਆਏ ਸਾਹਮਣੇ
Wednesday, Apr 29, 2020 - 07:58 PM (IST)
ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਪਿੰਡ ਮੋਰਾਂਵਾਲੀ 'ਚ ਇਕ ਵਾਰ ਫਿਰ ਤੋਂ ਕੋਰੋਨਾ ਵਾਇਰਸ ਨੇ ਰਫਤਾਰ ਫੜ ਲਈ ਹੈ। ਪਿੰਡ ਮੋਰਾਂਵਾਲੀ 'ਚੋਂ ਹੀ ਅੱਜ ਤਿੰਨ ਹੋਰ ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਸਾਹਮਣੇ ਆਏ ਨਵੇਂ ਕੇਸਾਂ 'ਚ ਦੋ ਔਰਤਾਂ ਸਮੇਕ ਇਕ ਬੱਚੇ ਦੀ 'ਕਰੋਨਾ' ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਨ੍ਹਾਂ ਕੇਸਾਂ ਦੀ ਪੁਸ਼ਟੀ ਗੜ੍ਹਸ਼ੰਕਰ ਦੇ ਚੀਫ ਮੈਡੀਕਲ ਅਫਸਰ ਜਸਵੀਰ ਸਿੰਘ ਵੱਲੋਂ ਕੀਤੀ ਗਈ ਹੈ। ਜਾਣਕਾਰੀ ਮੁਤਾਬਕ ਇਹ ਉਹੀ ਲੋਕ ਹਨ, ਜਿਹੜੇ ਆਪਣੇ ਪ੍ਰਾਈਵੇਟ ਵਾਹਨਾਂ ਰਾਹੀਂ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸਨ।
ਇਹ ਵੀ ਪੜ੍ਹੋ: ਵੱਡੀ ਲਾਪਰਵਾਹੀ, ਪਾਜ਼ੇਟਿਵ ਮਰੀਜ਼ ਨੂੰ ਨੈਗੇਟਿਵ ਕਹਿ ਕੇ ਭੇਜਿਆ ਘਰ, ਦੇਰ ਰਾਤ ਮੁੜ ਸੱਦਿਆ ਹਸਪਤਾਲ
ਇਥੇ ਦੱਸ ਦੇਈਏ ਕਿ ਬੀਤੇ ਦਿਨ ਵੀ ਸ੍ਰੀ ਹਜ਼ੂਰ ਸਾਹਿਬ ਤੋਂ ਸੰਗਤ ਨੂੰ ਵਾਪਸ ਲਿਆਉਣ ਵਾਲਾ ਡਰਾਈਵਰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਅੱਜ ਦੇ ਮਿਲੇ ਨਵੇਂ ਕੇਸ ਨੂੰ ਲੈ ਕੇ ਹੁਸ਼ਿਆਰਪੁਰ 'ਚ ਹੁਣ ਕੁੱਲ ਪਾਜ਼ੇਟਿਵ ਕੇਸਾਂ ਦੀ ਗਿਣਤੀ 11 ਤੱਕ ਹੋ ਗਈ ਹੈ। ਕੋਰੋਨਾ ਦੇ ਵੱਧਦੇ ਕਹਿਰ ਨੂੰ ਲੈ ਕੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ:'ਕੋਰੋਨਾ' ਕਾਰਨ ਹੁਸ਼ਿਆਰਪੁਰ ਦੇ ਨੌਜਵਾਨ ਦੀ ਦੁਬਈ 'ਚ ਮੌਤ
ਜ਼ਿਕਰਯੋਗ ਹੈ ਕਿ 25 ਅਪ੍ਰੈਲ ਨੂੰ ਮੋਰਾਂਵਾਲੀ ਪਿੰਡ ਦੇ ਕਰੀਬ 17 ਸ਼ਰਧਾਲੂ ਨਾਂਦੇੜ ਸਾਹਿਬ ਤੋਂ ਵਾਪਸ ਪਰਤੇ ਸਨ ਅਤੇ ਉਸੇ ਦਿਨ ਪਿੰਡ ਮੋਰਾਂਵਾਲੀ 'ਚੋਂ ਉਨ੍ਹਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਸਮੇਤ ਕੁੱਲ 35 ਸੈਂਪਲ ਜਾਂਚ ਲਈ ਲਏ ਗਏ ਸਨ, ਜਿਨ੍ਹਾਂ 'ਚ 3 ਹੋਰ ਮਰੀਜ਼ਾਂ ਦੀ ਰਿਪੋਰਟ ਅੱਜ ਪਾਜ਼ੇਟਿਵ ਆ ਗਈ ਹੈ। ਨਾਂਦੇੜ ਸਾਹਿਬ ਤੋਂ ਵਾਪਸ ਆਏ ਸ਼ਰਧਾਲੂਆਂ ਨੂੰ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ:''ਪੁਲਸ'' ਸਟਿੱਕਰਾਂ ਬਾਰੇ ਸ਼ਿਕਾਇਤ ਕਰਨੀ ਪਈ ਮਹਿੰਗੀ, ਥਾਣੇ ਜਾਂਦਿਆਂ ਦਾ ਚਾੜ੍ਹਿਆ ਕੁਟਾਪਾ
ਇਹ ਵੀ ਪੜ੍ਹੋ: ਅੰਮ੍ਰਿਤਸਰ ਦੇ ਇਸ ਸਰਦਾਰ ਨੇ 'ਕੋਰੋਨਾ' ਨੂੰ ਲੈ ਬਣਾਈ 'ਗਜ਼ਲ', ਲੋਕਾਂ ਨੂੰ ਦਿੱਤਾ ਇਹ ਸੰਦੇਸ਼