ਹੁਸ਼ਿਆਰਪੁਰ ਜ਼ਿਲ੍ਹੇ ''ਚ 52 ਨਵੇਂ ਕੋਰੋਨਾ ਮਰੀਜ਼ ਮਿਲਣ ਨਾਲ ਗਿਣਤੀ ਪੁੱਜੀ 1800 ਤੋਂ ਪਾਰ

Saturday, Sep 05, 2020 - 10:45 AM (IST)

ਹੁਸ਼ਿਆਰਪੁਰ (ਘੁੰਮਣ)— ਹੁਸ਼ਿਆਰੁਪਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਇਥੋਂ ਕੋਰੋਨਾ ਦੇ 52 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਬੀਤੀ ਸ਼ਾਮ 1148 ਸੈਂਪਲਾਂ ਦੀ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਪਾਜ਼ੇਟਿਵ ਮਰੀਜ਼ਾਂ ਦੇ 52 ਨਵੇਂ ਕੇਸ ਆਉਣ ਨਾਲ ਕੁਲ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 1859 ਹੋ ਗਈ ਹੈ।

ਇਹ ਵੀ ਪੜ੍ਹੋ: ਜਾਣੋ ਵੀਕੈਂਡ ਤਾਲਾਬੰਦੀ ਦੌਰਾਨ ਪੰਜਾਬ 'ਚ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ (ਵੀਡੀਓ)

ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਪਾਜ਼ੇਟਿਵ ਆਏ ਮਰੀਜ਼ਾਂ 'ਚ ਹੁਸ਼ਿਆਰਪੁਰ ਸ਼ਹਿਰ ਨਾਲ ਸਬੰਧਤ 20 ਕੇਸ, ਭੂੰਗਾ ਤੋਂ 2, ਹਾਰਟਾ ਬਡਲਾ ਤੋਂ 2, ਗੜ੍ਹਸ਼ੰਕਰ ਤੋਂ 1, ਮੰਡ ਭੰਡੇਰ ਤੋਂ 2, ਟਾਂਡਾ ਤੋਂ 3, ਹਾਜੀਪੁਰ ਤੋਂ 6, ਬੁੱਢਾਬੜ ਤੋਂ 1, ਚੱਕੋਵਾਲ ਤੋਂ 3, ਪੋਸੀ ਤੋਂ 5, ਦਸੂਹਾ ਤੋਂ 5, ਮੁਕੇਰੀਆਂ ਤੋਂ 1 ਕੇਸ ਪਾਜ਼ੇਟਿਵ ਪਾਏ ਗਏ ਹਨ।

ਇਸ ਤੋਂ ਇਲਾਵਾ 3 ਮੌਤਾਂ ਜਿਨ੍ਹਾਂ 'ਚ ਸੁਖਵਿੰਦਰ ਕੌਰ (60) ਵਾਸੀ ਸ਼ਾਮਚੁਰਾਸੀ ਜੋ ਕਿ ਅੰਮ੍ਰਿਤਸਰ ਮੈਡੀਕਲ ਕਾਲਜ 'ਚ ਜੇਰੇ ਇਲਾਜ ਸੀ, ਬਲਵੀਰ ਕੌਰ (36) ਵਾਸੀ ਡਮਾਣਾ, ਮਿਆਣੀ ਜੋ ਕਿ ਇਕ ਨਿੱਜੀ ਹਸਪਤਾਲ 'ਚ ਦਾਖਲ ਸੀ ਅਤੇ ਗੁਰਬਚਨ ਸਿੰਘ (80) ਵਾਸੀ ਪਿੰਡ ਨਾਰੂ ਨੰਗਲ, ਹੁਸ਼ਿਆਰਪੁਰ ਜੋ ਕਿ ਜਲੰਧਰ ਵਿਖੇ ਦਾਖਲ ਸੀ, ਦੀ ਮੌਤ ਹੋ ਗਈ। ਇਹ ਤਿੰਨੋਂ ਮਰੀਜ਼ ਕੋਰੋਨਾ ਪਾਜ਼ੇਟਿਵ ਸਨ। ਇਨ੍ਹਾਂ ਦੀ ਮੌਤ ਤੋਂ ਬਾਅਦ ਜ਼ਿਲ੍ਹੇ 'ਚ ਮ੍ਰਿਤਕਾਂ ਦੀ ਕੁੱਲ ਗਿਣਤੀ 56 ਹੋ ਗਈ ਹੈ।

ਇਹ ਵੀ ਪੜ੍ਹੋ: ਜਿਸ ਨਾਲ ਖਾਧੀਆਂ ਜਿਊਣ ਮਰਨ ਦੀਆਂ ਕਸਮਾਂ, ਉਸੇ ਨੇ ਹੀ ਦਿੱਤੀ ਰੂਹ ਕੰਬਾਊ ਮੌਤ (ਤਸਵੀਰਾਂ)

ਸਿਵਲ ਸਰਜਨ ਨੇ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾਂ ਵਾਲੇ ਵਿਅਕਤੀਆਂ ਦੇ 1216 ਨਵੇਂ ਸੈਂਪਲ ਲੈਣ ਨਾਲ ਜ਼ਿਲ੍ਹੇ 'ਚ 'ਕੋਵਿਡ-19' ਦੇ ਕੁਲ ਨਮੂਨਿਆਂ ਦੀ ਗਿਣਤੀ 63447 ਹੋ ਗਈ ਹੈ ਅਤੇ ਲੈਬ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ 60273 ਨਮੂਨੇ ਨੈਗੇਟਿਵ, ਜਦਕਿ 1010 ਸੈਂਪਲਾਂ ਦੀ ਰਿਪੋਰਟ ਦਾ ਅਜੇ ਇੰਤਜ਼ਾਰ ਹੈ ਅਤੇ ਐਕਟਿਵ ਕੇਸਾਂ ਦੀ ਗਿਣਤੀ 428 ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 1375 ਮਰੀਜ਼ ਠੀਕ ਹੋ ਕੇ ਆਪਣੇ ਘਰ ਜਾ ਚੁਕੇ ਹਨ। ਸਿਵਲ ਸਰਜਨ ਨੇ ਲੋਕਾ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 'ਕੋਵਿਡ-19' ਵਾਇਰਸ ਦੇ ਸਮਾਜਿਕ ਫੈਲਾਅ ਨੂੰ ਰੋਕਣ ਲਈ ਸਾਨੂੰ ਆਪਣੀ ਸੈਂਪਲਿੰਗ ਨਜ਼ਦੀਕੀ ਸਿਹਤ ਸੰਸਥਾ ਤੋਂ ਕਰਵਾਉਣੀ ਚਾਹੀਦੀ ਹੈ ਤਾਂ ਜੋ ਇਸ ਬੀਮਾਰੀ ਦਾ ਜਲਦ ਪਤਾ ਲੱਗਣ 'ਤੇ ਇਸ 'ਤੇ ਕੰਟਰੋਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਗੋਰਖਧੰਦੇ ਦਾ ਪਰਦਾਫਾਸ਼, ਬਿਆਸ ਦਰਿਆ ਦੇ ਟਾਪੂ ਤੋਂ ਵੱਡੀ ਮਾਤਰਾ 'ਚ ਲਾਹਣ ਦਾ ਜਖ਼ੀਰਾ ਬਰਾਮਦ

ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਦੇ 5 ਸ਼ਹਿਰੀ ਸਿਹਤ ਕੇਂਦਰਾਂ ਅਤੇ ਈ. ਐੱਸ. ਆਈ. ਹਸਪਤਾਲ ਵਿਖੇ ਸੈਂਪਲਿੰਗ ਦੀ ਸਹੂਲਤ ਹੈ, ਜਿਥੇ ਸ਼ਹਿਰ ਵਾਸੀ ਆਪਣੀ ਜਾਂਚ ਕਰਵਾ ਸਕਦੇ ਹਨ ਅਤੇ ਇਹ ਟੈਸਟ ਸਰਕਾਰ ਵੱਲੋਂ ਮੁਫਤ ਕੀਤਾ ਜਾਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕੋਰੋਨਾ ਨੂੰ ਮਾਤ ਦੇਣ ਲਈ ਸਰਕਾਰ ਦਾ ਸਹਿਯੋਗ ਕਰਨ।
ਇਹ ਵੀ ਪੜ੍ਹੋ:  ਵਿਆਹ ਦਾ ਝਾਂਸਾ ਦੇ ਕੇ ਪਹਿਲਾਂ ਪ੍ਰੇਮ ਜਾਲ 'ਚ ਫਸਾਇਆ, ਫਿਰ ਬੇਸ਼ਰਮੀ ਦੀਆਂ ਕੀਤੀਆਂ ਹੱਦਾਂ ਪਾਰ


shivani attri

Content Editor

Related News