ਜਲੰਧਰ ਦੀ ਲੇਬਰ ਦਾ ਭਰਿਆ ਟਰੱਕ ਗੜ੍ਹਸ਼ੰਕਰ ਪੁੱਜਾ, ਸਿਹਤ ਵਿਭਾਗ 'ਚ ਮਚੀ ਹਫੜਾ-ਦਫੜੀ

Tuesday, Apr 28, 2020 - 05:45 PM (IST)

ਜਲੰਧਰ ਦੀ ਲੇਬਰ ਦਾ ਭਰਿਆ ਟਰੱਕ ਗੜ੍ਹਸ਼ੰਕਰ ਪੁੱਜਾ, ਸਿਹਤ ਵਿਭਾਗ 'ਚ ਮਚੀ ਹਫੜਾ-ਦਫੜੀ

ਗੜ੍ਹਸ਼ੰਕਰ (ਸ਼ੋਰੀ)— ਗੜ੍ਹਸ਼ੰਕਰ ਵਿਖੇ ਸਿਹਤ ਵਿਭਾਗ 'ਚ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਅੱਜ ਜਲੰਧਰ ਜ਼ਿਲੇ ਨਾਲ ਸਬੰਧਤ ਲੇਬਰ ਦਾ ਭਰਿਆ ਟਰੱਕ ਗੜ੍ਹਸ਼ੰਕਰ ਪੁੱਜਾ। ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਥਾਨਕ ਪੁਲਸ ਨੇ ਜਲੰਧਰ ਦੇ ਪਾਸੇ ਤੋਂ ਆਉਣ ਵਾਲੇ ਲੋਕਾਂ ਲਈ ਸੜਕ 'ਤੇ ਵਿਸ਼ੇਸ਼ ਨਾਕਾਬੰਦੀ ਕਰ ਰੱਖੀ ਸੀ। ਅੱਜ ਸਵੇਰੇ ਇਕ ਟਰੱਕ 'ਚ ਸਵਾਰ 40 ਲੇਬਰ ਦੇ ਵਿਅਕਤੀਆਂ ਨੂੰ ਦੇਖ ਕੇ ਪੁਲਸ ਤੁਰੰਤ ਹਰਕਤ 'ਚ ਆ ਗਈ ਟਰੱਕ ਨੰਬਰ ਪੀ. ਬੀ. 08 ਏ. ਐਕਸ 9859 'ਚ ਸਵਾਰ ਇਨ੍ਹਾਂ ਲੋਕਾਂ ਤੋਂ ਜਦ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਹ ਲੋਕ ਫੂਡ ਕਾਰਪੋਰੇਸ਼ਨ ਆਫ ਇੰਡੀਆ ਗੜ੍ਹਸ਼ੰਕਰ ਦੇ ਗੁਦਾਮ 'ਚ ਜਾ ਰਹੇ ਹਨ ਅਤੇ ਉੱਥੇ ਹੀ ਉਹ ਲੋਕ ਚੌਲਾਂ ਦੀ ਲੋਡਿੰਗ ਟਰੱਕਾਂ 'ਚ ਕਰਨਗੇ।

ਇਹ ਵੀ ਪੜ੍ਹੋ:  ''ਕੋਰੋਨਾ'' ਦੇ ਕਹਿਰ ਵਿਚਾਲੇ ਪ੍ਰਕਾਸ਼ ਸਿੰਘ ਬਾਦਲ ਨੇ ਇਸ ਤਰ੍ਹਾਂ ਜਾਣਿਆ ਜਲੰਧਰ ਦਾ ਹਾਲ

PunjabKesari

ਪੁਲਸ ਵੱਲੋਂ ਇਨ੍ਹਾਂ ਦਾ ਮੈਡੀਕਲ ਕਰਵਾਉਣ ਲਈ ਤੁਰੰਤ ਸਿਹਤ ਵਿਭਾਗ ਨੂੰ ਸੂਚਿਤ ਕੀਤਾ ਗਿਆ, ਸਿਹਤ ਵਿਭਾਗ ਤੋਂ ਪਹੁੰਚੀ ਟੀਮ ਨੇ ਇਨਾਂ ਦਾ ਕੋਰੋਨਾ ਸਬੰਧੀ ਮੁੱਢਲੇ ਲੱਛਣਾਂ ਦਾ ਚੈੱਕਅਪ ਕੀਤਾ। ਪੁਲਸ ਅਤੇ ਸਿਹਤ ਵਿਭਾਗ ਲਈ ਇਹ ਇਕ ਵੱਡੀ ਚੁਣੌਤੀ ਬਣ ਗਿਆ ਸੀ ਕਿ ਜਲੰਧਰ ਨਾਲ ਸਬੰਧਤ ਲੇਬਰ ਨਾਲ ਕਿਸ ਤਰ੍ਹਾਂ ਨਿਪਟਿਆ ਜਾਵੇ ਕਿਉਂਕਿ ਉੱਥੇ ਕੋਰੋਨਾ ਦਾ ਪ੍ਰਕੋਪ ਪਹਿਲਾਂ ਹੀ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਸਿਵਲ ਸਰਜਨ ਨੂੰ ਕੀਤਾ ਫੋਨ, ਜਲੰਧਰ 'ਚ 'ਕੋਰੋਨਾ' ਦੇ ਜਾਣੇ ਤਾਜ਼ਾ ਹਾਲਾਤ

ਸਿਹਤ ਵਿਭਾਗ ਦੀ ਟੀਮ ਦੇ ਮੈਂਬਰਾਂ ਨੇ ਦੱਸਿਆ ਕਿ ਸਾਰੇ ਲੇਬਰ ਦੇ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਕੰਮ ਕਰਨ ਲਈ ਸਮਰਥ ਹਨ। ਇਨ੍ਹਾਂ ਲੇਬਰ ਦੇ ਵਿਅਕਤੀਆਂ ਦੇ ਸਬੰਧੀ ਜਦ ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅਧਿਕਾਰੀ ਐੱਨ. ਐੱਸ. ਤ੍ਰਿਪਾਠੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਚੌਲਾਂ ਦੀ ਲੋਡਿੰਗ ਕਰਨ ਲਈ ਕਾਰਪੋਰੇਸ਼ਨ ਨੇ ਆਪਣਾ ਕੰਮ ਠੇਕੇਦਾਰ ਨੂੰ ਦਿੱਤਾ ਹੋਇਆ ਹੈ ਅਤੇ ਲੇਬਰ ਸਬੰਧੀ ਠੇਕੇਦਾਰ ਹੀ ਸਹੀ ਜਾਣਕਾਰੀ ਦੇ ਸਕਦਾ ਹੈ। ਇਸ ਸਬੰਧੀ ਜਦ ਸਬੰਧਤ ਠੇਕੇਦਾਰ ਨਰੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਲੇਬਰ ਬੇਸ਼ੱਕ ਜਲੰਧਰ ਜ਼ਿਲੇ ਨਾਲ ਸਬੰਧਤ ਹੈ ਪਰ ਪਿਛਲੇ ਕਈ ਦਿਨਾਂ ਤੋਂ ਉੱਥੋਂ ਆਈ ਹੋਈ ਹੈ ਜੋ ਕਿ ਪਹਿਲਾਂ ਬੰਗਾ 'ਚ ਕੰਮ ਕਰਦੀ ਸੀ ਅਤੇ ਪਿਛਲੀ ਰਾਤ ਬੰਗਾ ਤੋਂ ਗੜ੍ਹਸ਼ੰਕਰ ਇਹ ਲੋਕ ਆ ਗਏ ਸਨ ਜੋ ਕਿ ਅੱਜ ਸਵੇਰੇ ਫੂਡ ਕਾਰਪੋਰੇਸ਼ਨ ਲਈ ਜਾ ਰਹੇ ਸਨ।

ਇਹ ਵੀ ਪੜ੍ਹੋ:  ਜਲੰਧਰ 'ਚ ਕੋਰੋਨਾ ਵਾਇਰਸ ਦਾ ਨਵਾਂ ਮਾਮਲਾ ਆਇਆ ਸਾਹਮਣੇ, ਗਿਣਤੀ 79 ਤੱਕ ਪੁੱਜੀ
ਇਹ ਵੀ ਪੜ੍ਹੋ:  ਜਲੰਧਰ ਦੇ 3 ਮਰੀਜ਼ਾਂ ਨੇ 'ਕੋਰੋਨਾ' ਨੂੰ ਦਿੱਤੀ ਮਾਤ, ਹਸਪਤਾਲ ਤੋਂ ਮਿਲੀ ਛੁੱਟੀ


author

shivani attri

Content Editor

Related News