ਹੁਸ਼ਿਆਰਪੁਰ ''ਚ ਜ਼ਿਲਾ ਮੈਜਿਸਟ੍ਰੇਟ ਨੇ ਸ਼ਰਤਾਂ ਦੇ ਆਧਾਰ ''ਤੇ ਦਿੱਤੀ ਇਹ ਛੋਟ

Saturday, May 02, 2020 - 11:06 AM (IST)

ਹੁਸ਼ਿਆਰਪੁਰ ''ਚ ਜ਼ਿਲਾ ਮੈਜਿਸਟ੍ਰੇਟ ਨੇ ਸ਼ਰਤਾਂ ਦੇ ਆਧਾਰ ''ਤੇ ਦਿੱਤੀ ਇਹ ਛੋਟ

ਹੁਸ਼ਿਆਰਪੁਰ (ਘੁੰਮਣ)— ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲੇ 'ਚ ਲਾਗੂ ਕਰਫਿਊ 'ਚ ਕੁਝ ਸ਼ਰਤਾਂ ਦੇ ਅਨੁਸਾਰ ਛੋਟ ਦਿੱਤੀ ਹੈ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਲਾਏ ਗਏ ਕਰਫਿਊ ਦੌਰਾਨ ਪੰਜਾਬ ਸਰਕਾਰ ਵੱਲੋਂ ਜਾਰੀ ਗਾਈਡ ਲਾਈਨ ਨੂੰ ਧਿਆਨ 'ਚ ਰੱਖਦੇ ਹੋਏ ਜ਼ਿਲਾ ਮੈਜਿਸਟ੍ਰੇਟ ਵੱਲੋਂ ਸੀ. ਆਰ. ਪੀ. ਸੀ. ਦੀ ਧਾਰਾ 144 ਦੇ ਅਨੁਸਾਰ ਮਿਲੇ ਅਧਿਕਾਰਾਂ ਦਾ ਪ੍ਰਯੋਗ ਕਰਦੇ ਇਹ ਹੁਕਮ ਜਾਰੀ ਕੀਤੇ ਗਏ ਹਨ।

ਹਜ਼ੂਰ ਸਾਹਿਬ ਤੋਂ ਸੰਗਤ ਦੀ ਵਾਪਸੀ ਦੇ ਪ੍ਰਬੰਧਾਂ 'ਚ ਵਰਤੀ ਕੋਤਾਹੀ ਲਈ ਕੈਪਟਨ ਮੰਗਣ ਮੁਆਫੀ: ਸੁਖਬੀਰ

ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਕੁਝ ਸ਼ਰਤਾਂ ਦੇ ਆਧਾਰ 'ਤੇ ਜ਼ਿਲੇ 'ਚ ਛੋਟ ਜਾਰੀ ਕੀਤੀ ਗਈ ਹੈ। ਜਾਰੀ ਹੁਕਮਾਂ ਦੇ ਮੁਤਾਬਕ ਪੇਂਡੂ ਖੇਤਰਾਂ 'ਚ ਸ਼ਾਪ ਐਂਡ ਇਸਟੈਬਲਿਸ਼ਮੈਂਟ ਐਕਟ ਦੇ ਅਨੁਸਾਰ ਕੇਵਲ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ 50 ਫੀਸਦੀ ਕਰਮਚਾਰੀਆਂ ਦੇ ਨਾਲ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ 11 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੋਵੇਗੀ। ਇਸ ਖੇਤਰਾਂ 'ਚ ਮਲਟੀ ਬਰਾਂਡ ਅਤੇ ਸਿੰਗਲ ਬਰਾਂਡ ਮਾਲ ਨਹੀਂ ਖੁੱਲ੍ਹਣਗੇ। ਉਨ੍ਹਾਂ ਨੇ ਕਿਹਾ ਕਿ ਸ਼ਹਿਰੀ ਖੇਤਰਾਂ 'ਚ ਕਿਸੇ ਵੀ ਮਾਰਕੀਟ ਜਾਂ ਬਾਜ਼ਾਰ ਕੰਪਲੈਕਸ ਨੂੰ ਖੋਲ੍ਹਣ ਦੀ ਆਗਿਆ ਨਹੀਂ ਹੈ ਪਰ ਅਜਿਹੀਆਂ ਦੁਕਾਨਾਂ ਜੋ ਕਿ ਇਕੱਲੀਆਂ (ਸਟੈਂਡ ਅਲੋਨ) ਭਾਵ ਜਿਨ੍ਹਾਂ ਦੇ ਆਲੇ-ਦੁਆਲੇ ਜਾਂ ਨਾਲ ਲੱਗਦੀ ਕੋਈ ਦੁਕਾਨ ਨਾ ਹੋਵੇ, ਰਿਹਾਇਸ਼ੀ ਇਲਾਕਿਆਂ ਦੀਆਂ ਦੁਕਾਨਾਂ 'ਤੇ ਰੇਜੀਡੈਂਸ਼ੀਅਲ ਕੰਪਲੈਕਸ ਵਿਚ ਬਣੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਖੋਲ੍ਹਣ ਦੀ ਆਗਿਆ ਹੋਵੇਗੀ।

ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਸ਼ਾਪਿੰਗ ਮਾਲ, ਰੈਸਟੋਰੈਂਟ, ਫਾਸਟ ਫੂਡ, ਸੈਲੂਨ, ਨਾਈ ਅਤੇ ਸ਼ਰਾਬ ਦੇ ਠੇਕੇ ਖੋਲ੍ਹਣ 'ਤੇ ਰੋਕ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਈ-ਕਾਮਰਸ ਕੰਪਨੀਆਂ ਸਿਰਫ ਜ਼ਰੂਰੀ ਵਸਤੂਆਂ ਵੇਚ ਸਕਣਗੀਆਂ। ਉਨ੍ਹਾਂ ਨੇ ਕਿਹਾ ਕਿ ਦੁਕਾਨਾਂ 'ਚ ਸਿਰਫ ਸ਼ਨੀਵਾਰ ਅਤੇ ਐਤਵਾਰ ਸਵੇਰੇ 6 ਵਜੇ ਤੋਂ ਸਵੇਰੇ 11 ਵਜੇ ਤਕ ਹੀ ਮਾਲ ਭਰਿਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੌਰਾਨ ਲੋਕਾਂ ਦੇ ਇਲਾਵਾ ਦੁਕਾਨਾਂ ਵਿਚ ਮੌਜੂਦ ਸਾਰੇ ਸਟਾਫ ਲਈ ਮਾਸਕ, ਸੈਨੀਟਾਈਜ਼ਰ ਦੇ ਨਾਲ ਸਮਾਜਿਕ ਦੂਰੀ ਅਪਣਾਉਣੀ ਲਾਜ਼ਮੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਛੋਟ ਦੇ ਦੌਰਾਨ ਦੋ ਪਹੀਆ ਵਾਹਨ ਤੇ ਚਾਰ ਪਹੀਆ ਵਾਹਨ 'ਚ ਦੋ ਵਿਅਕਤੀਆਂ ਨੂੰ ਹੀ ਆਗਿਆ ਹੋਵੇਗੀ।

ਇਹ ਵੀ ਪੜ੍ਹੋ : 'ਕੋਰੋਨਾ' ਦੀ ਮਾਰ ਦਾ ਦਰਦ ਬਿਆਨ ਕਰਦੀ ਇਹ ਤਸਵੀਰ, ਬੀਮਾਰ ਪਤੀ ਨੂੰ ਟੈਂਪੂ ਜ਼ਰੀਏ ਇੰਝ ਲੈ ਕੇ ਬੈਂਕ ਪੁੱਜੀ ਪਤਨੀ

ਉਨ੍ਹਾਂ ਨੇ ਨਗਰ ਨਿਗਮ ਅਧਿਕਾਰੀਆਂ, ਨਗਰ ਪ੍ਰੀਸ਼ਦਾਂ ਦੇ ਕਾਰਜਕਾਰੀ ਅਧਿਕਾਰੀਆਂ, ਸਿਵਲ ਡਿਫੈਂਸ ਵਲੰਟੀਅਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਦੌਰਾਨ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੁਕਾਨਾਂ ਨੇ ਹੁਕਮ ਦੀ ਉਲੰਘਣਾ ਕੀਤੀ ਉਨ੍ਹਾਂ ਨੂੰ ਤੁਰੰਤ ਸੀਲ ਕਰ ਦਿੱਤਾ ਜਾਵੇਗਾ ਤੇ ਪੂਰਾ ਹਫਤਾ ਦੁਕਾਨਾਂ ਖੋਲ੍ਹਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ : ਵੀਡੀਓ 'ਚ ਖੋਲ੍ਹੀ ਹਵਾਲਾਤੀਆਂ ਨੇ ਜੇਲ ਪ੍ਰਸ਼ਾਸਨ ਦੀ ਪੋਲ, ਥਰਡ ਡਿਗਰੀ ਟਾਰਚਰ ਦੇ ਲਾਏ ਦੋਸ਼


author

shivani attri

Content Editor

Related News