ਕੋਵਿਡ-19: ਰੁਜ਼ਗਾਰ ਮੁਹੱਈਆ ਕਰਵਾਉਣ ਲਈ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ

Friday, Jun 26, 2020 - 02:40 PM (IST)

ਕੋਵਿਡ-19: ਰੁਜ਼ਗਾਰ ਮੁਹੱਈਆ ਕਰਵਾਉਣ ਲਈ ਹੁਸ਼ਿਆਰਪੁਰ ਪ੍ਰਸ਼ਾਸਨ ਦੀ ਨਿਵੇਕਲੀ ਪਹਿਲ

ਹੁਸ਼ਿਆਰਪੁਰ (ਘੁੰਮਣ)— ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਕੋਵਿਡ-19 ਦੇ ਇਸ ਨਾਜ਼ੁਕ ਦੌਰ 'ਚ ਪੰਜਾਬ ਸਰਕਾਰ ਦੀ 'ਘਰ-ਘਰ ਰੋਜ਼ਗਾਰ ਯੋਜਨਾ' ਤਹਿਤ 'ਕਿਊ-ਆਰ ਕੋਡ' ਲਾਂਚ ਕਰਕੇ ਇਕ ਨਿਵੇਕਲੀ ਪਹਿਲ ਕੀਤੀ ਗਈ ਹੈ, ਤਾਂ ਜੋ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਮਹਾਮਾਰੀ ਦੇ ਇਸ ਦੌਰ 'ਚ ਕੀਤੀ ਗਈ ਇਸ ਨਿਵੇਕਲੀ ਪਹਿਲ ਸਦਕਾ ਹੁਸ਼ਿਆਰਪੁਰ ਪੰਜਾਬ 'ਚੋਂ ਅਜਿਹਾ ਪਹਿਲਾ ਜ਼ਿਲ੍ਹਾ ਬਣ ਗਿਆ ਹੈ, ਜਿਸ ਵੱਲੋਂ 'ਕੁਇਕ ਰਿਸਪਾਂਸ ਕੋਡ' ਜਾਰੀ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਵੀਰਵਾਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ 'ਕਿਊ-ਆਰ ਕੋਡ' ਨੂੰ ਲਾਂਚ ਕਰਦੇ ਕਿਹਾ ਕਿ ਛੋਟੇ ਦੁਕਾਨਦਾਰ ਤੋਂ ਲੈ ਕੇ ਵੱਡੇ ਉਦਯੋਗਿਕ ਯੂਨਿਟ ਇਸ ਕੋਡ ਰਾਹੀਂ ਆਪਣੇ ਮੋਬਾਇਲ 'ਤੇ ਹੀ ਲੋੜੀਂਦੇ ਕਾਮਿਆਂ ਦੀ ਡਿਮਾਂਡ ਦੇ ਸਕਣਗੇ।

ਇਹ ਵੀ ਪੜ੍ਹੋ: ਜਲੰਧਰ ਦੇ ਇਹ ਇਲਾਕੇ ਰਹਿਣਗੇ ਸੀਲ, ਕੰਟੇਨਮੈਂਟ ਜ਼ੋਨ ਦੀ ਨਵੀਂ ਲਿਸਟ ਹੋਈ ਜਾਰੀ

ਵੱਧ ਤੋਂ ਵੱਧ ਦਿੱਤੀ ਜਾ ਸਕੇਗੀ ਰੋਜ਼ਗਾਰ ਦੀ ਡਿਮਾਂਡ
ਉਨ੍ਹਾਂ ਨੇ ਕਿਹਾ ਕਿ ਛੋਟੇ-ਵੱਡੇ ਦੁਕਾਨਦਾਰ, ਫੈਕਟਰੀਆਂ, ਉਦਯੋਗਿਕ ਯੂਨਿਟ, ਖੇਤੀਬਾੜੀ ਅਤੇ ਨਿਰਮਾਣ ਅਧੀਨ ਕੰਮ ਲਈ ਹੁਨਰਮੰਦ ਕਾਮਿਆਂ ਸਮੇਤ ਲੇਬਰ ਆਦਿ ਦੀ ਲੋੜ ਹੈ ਤਾਂ ਮੋਬਾਇਲ ਦਾ ਕੈਮਰਾ ਆਨ ਕਰਕੇ ਸਟਿੱਕਰ (ਬਾਰ ਕੋਡ) ਨੂੰ ਸਕੈਨ ਕਰਕੇ ਤੁਰੰਤ ਪ੍ਰਾਪਤ ਹੋਏ 'ਕਿਊ-ਆਰ ਕੋਡ' ਰਾਹੀਂ ਡਿਮਾਂਡ ਦਿੱਤੀ ਜਾ ਸਕਦੀ ਹੈ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਹਦਾਇਤ ਕਰਦੇ ਕਿਹਾ ਕਿ 'ਕਿਊ-ਆਰ ਕੋਡ' ਦੇ ਸਟਿੱਕਰਾਂ (ਬਾਰ ਕੋਡ) ਦੀ ਸੁਚਾਰੂ ਢੰਗ ਨਾਲ ਵੰਡ ਕੀਤੀ ਜਾਵੇ, ਤਾਂ ਜੋ ਵਪਾਰਕ ਅਦਾਰੇ ਵੱਧ ਤੋਂ ਵੱਧ ਰੋਜ਼ਗਾਰ ਦੀ ਡਿਮਾਂਡ ਦੇ ਸਕਣ। ਉਨ੍ਹਾਂ ਕਿਹਾ ਕਿ ਬਾਰ ਕੋਡ ਨੂੰ ਫੇਸਬੁੱਕ ਪੇਜ਼ ਤੋਂ ਸੇਵ ਕਰਕੇ ਵੀ ਪ੍ਰਿੰਟ ਕੱਢਿਆ ਜਾ ਸਕਦਾ ਹੈ। ਬਾਰ ਕੋਡ ਨੂੰ ਮੋਬਾਇਲ ਰਾਹੀਂ ਸਕੈਨ ਕਰਨ ਨਾਲ ਆਟੋਮੈਟਿਕ ਮੋਬਾਇਲ 'ਤੇ ਕਿਊ-ਆਰ ਕੋਡ ਪਹੁੰਚ ਜਾਵੇਗਾ, ਜਿਸ ਨੂੰ ਕਲਿੱਕ ਕਰਕੇ ਲੋੜੀਂਦੀ ਕਾਮਿਆਂ ਦੀ ਤੁਰੰਤ ਡਿਮਾਂਡ ਭਰੀ ਜਾ ਸਕਦੀ ਹੈ।

ਇਹ ਵੀ ਪੜ੍ਹੋ: ਫਗਵਾੜਾ ਗੇਟ ਗੋਲੀਕਾਂਡ: 24 ਘੰਟੇ ਬਾਅਦ ਵੀ ਨਹੀਂ ਹੋਈ ਹਰਿਆਣਾ ਪੁਲਸ ''ਤੇ ਕੋਈ ਕਾਰਵਾਈ

ਡਿਪਟੀ ਕਮਿਸ਼ਨਰ ਨੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੂੰ ਨਿਰਦੇਸ਼ ਦਿੱਤੇ ਕਿ ਹੁਨਰਮੰਦ ਕਾਮਿਆਂ ਅਤੇ ਮਜ਼ਦੂਰਾਂ ਆਦਿ ਦੀ ਪ੍ਰਾਪਤ ਹੋਣ ਵਾਲੀ ਡਿਮਾਂਡ 'ਤੇ ਤੁਰੰਤ ਕਾਰਵਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਵਪਾਰਕ ਅਦਾਰਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ 'ਕਿਊ-ਆਰ ਕੋਡ' ਸਬੰਧੀ ਦਿੱਕਤ ਪੇਸ਼ ਆਉਣ 'ਤੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਇਸ ਨਾਜ਼ੁਕ ਦੌਰ 'ਚ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਕੀਤਾ ਗਿਆ ਇਹ ਉਪਰਾਲਾ ਜਿੱਥੇ ਕੋਵਿਡ-19 ਦੇ ਫੈਲਾਅ ਨੂੰ ਰੋਕਣ 'ਚ ਕਾਮਯਾਬ ਹੋਵੇਗਾ, ਉਥੇ ਹੀ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਮੀਲ ਦਾ ਪੱਥਰ ਸਾਬਤ ਹੋਵੇਗਾ। 'ਕੁਇਕ ਰਿਸਪਾਂਸ ਕੋਡ' ਲਾਂਚ ਕਰਨ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਕੁਮਾਰ ਪੰਚਾਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਬੀਰ ਸਿੰਘ, ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਕਰਮ ਚੰਦ, ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੌਂਸਲਿੰਗ ਅਫ਼ਸਰ ਅਦਿੱਤਿਆ ਰਾਣਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਇਹ ਵੀ ਪੜ੍ਹੋ​​​​​​​: ਫਗਵਾੜਾ ਗੇਟ ਗੋਲੀਕਾਂਡ: ਜਲੰਧਰ 'ਚ ਹੀ ਰਹਿ ਰਿਹਾ ਸੀ ਹਰਿਆਣੇ ਦਾ ਕ੍ਰਿਮੀਨਲ, ਪੁਲਸ ਸੀ ਬੇਖਬਰ


author

shivani attri

Content Editor

Related News