ਕੋਰੋਨਾ ਦਾ 'ਕਮਿਊਨਿਟੀ ਟ੍ਰਾਂਸਮਿਸ਼ਨ' ਰੂਪ ਮਚਾ ਦਿੰਦੈ ਭਾਰੀ ਤਬਾਹੀ, ਸਾਡੇ ਲਈ ਕਿੰਨਾ ਖਤਰਾ?

Tuesday, Mar 31, 2020 - 12:10 AM (IST)

ਨਵੀਂ ਦਿੱਲੀ/ਜਲੰਧਰ : ਭਾਰਤ ਸਰਕਾਰ ਨੇ ਸੋਮਵਾਰ ਨੂੰ ਕਿਹਾ ਕਿ ਭਾਰਤ ਇਸ ਵਕਤ ਕੋਰੋਨਾ ਦੀ ਲੋਕਲ ਟ੍ਰਾਂਸਮਿਸ਼ਨ ਸਟੇਜ ਵਿਚ ਹੈ, ਯਾਨੀ ਜਿਸ ਦੇ ਸਰੋਤ ਦਾ ਪਤਾ ਲੱਗ ਸਕਦਾ ਹੈ ਅਤੇ ਇਸ ਨੂੰ ਹੋਰ ਅੱਗੇ ਵਧਣ ਤੋਂ ਰੋਕਣ ਵਿਚ ਸਭ ਤੋਂ ਵੱਧ ਯੋਗਦਾਨ ਲੋਕਾਂ ਨੂੰ ਖੁਦ ਹੀ ਦੇਣਾ ਪਵੇਗਾ। ਸਰਕਾਰ ਨੇ ਲਾਕਡਾਊਨ ਇਸ ਲਈ ਹੀ ਕੀਤਾ ਹੈ ਕਿ ਤੁਸੀਂ ਘਰ ਬੈਠੋ ਤੇ ਤੁਹਾਨੂੰ ਕਿਸੇ ਨਾਲ ਸੰਪਰਕ ਵਿਚ ਹੋਣ 'ਤੇ ਇਸ ਨਾਲ ਨਾ ਜੂਝਣਾ ਪਵੇ।

ਕੋਰੋਨਾ ਵਾਇਰਸ ਦੀ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਜੋ ਵਿਅਕਤੀ ਇਸ ਨਾਲ ਸੰਕ੍ਰਮਿਤ ਹੁੰਦਾ ਹੈ ਸ਼ੁਰੂ ਵਿਚ ਖੁਦ ਉਸ ਨੂੰ ਵੀ ਨਹੀਂ ਪਤਾ ਲੱਗਦਾ ਕਿ ਉਸ ਨੂੰ ਇਹ ਹੋ ਚੁੱਕਾ ਹੈ, ਇਸ ਲਈ ਕਿਸੇ ਦੂਜੇ ਨੂੰ ਵੀ ਹੋਣ ਦਾ ਖਤਰਾ ਰਹਿੰਦਾ ਹੈ।

130 ਕਰੋੜ ਆਬਾਦੀ ਵਾਲੇ ਭਾਰਤ ਵਿਚ ਲੋਕ ਘਰ ਨਾ ਬੈਠੇ ਤਾਂ ਤੀਜੀ ਸਟੇਜ ਵਿਚ ਪਹੁੰਚਣ ਵਿਚ ਦੇਰ ਨਹੀਂ ਲੱਗੇਗੀ। ਜੋ ਲੋਕ ਪੀੜਤ ਹਨ ਉਨ੍ਹਾਂ ਨੂੰ ਹੁਣ ਵੀ ਖੁਦ ਹੀ ਸਾਹਮਣੇ ਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਵੀ ਬਚ ਜਾਣ ਤੇ ਹੋਰ ਵੀ ਪੀੜਤ ਨਾ ਹੋਣ।

PunjabKesari

ਕਿਹੜੀ ਸਟੇਜ 'ਚ ਹੈ ਭਾਰਤ?
ਕੋਰੋਨਾ ਵਾਇਰਸ ਦੇ ਚਾਰ ਸਟੇਜ ਹਨ। ਪਹਿਲੀ ਸਟੇਜ ਉਹ ਹੈ ਜਿਸ ਵਿਚ ਸੰਕਰਮਣ ਸਿਰਫ ਉਨ੍ਹਾਂ ਲੋਕਾਂ ਨੂੰ ਹੁੰਦਾ ਹੈ ਜੋ ਪ੍ਰਭਾਵਿਤ ਦੇਸ਼ਾਂ ਵਿਚ ਰਹਿ ਕੇ ਜਾਂ ਉੱਥੋਂ ਦੀ ਯਾਤਰਾ ਕਰਕੇ ਆਉਂਦੇ ਹਨ। ਇਸ ਦੌਰਾਨ ਸੰਕਰਮਣ ਸਿਰਫ ਉਨ੍ਹਾਂ ਤਕ ਹੀ ਸੀਮਤ ਰਹਿੰਦਾ ਹੈ, ਜਿਸ ਨੂੰ ਕੰਟਰੋਲ ਕਰਨਾ ਸੌਖਾ ਹੁੰਦਾ ਹੈ। ਆਓ ਹੁਣ ਜਾਣਦੇ ਹੋ ਉਹ ਸਟੇਜ ਜਿਸ ਵਿਚ ਭਾਰਤ ਇਸ ਵਕਤ ਹੈ ਅਤੇ ਉਹ ਸਟੇਜ ਜਿਸ ਵਿਚ ਸਭ ਤੋਂ ਵੱਧ ਖਤਰਾ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਵੱਡੀ ਆਬਾਦੀ ਵਾਲੇ ਮੁਲਕ ਜਾਂ ਇਲਾਕੇ ਵਿਚ ਇਸ ਨੂੰ ਕਾਬੂ ਕਰਨਾ ਵੱਸੋਂ ਬਾਹਰ ਹੋ ਸਕਦਾ ਹੈ।

PunjabKesari

ਲੋਕਲ ਟ੍ਰਾਂਸਮਿਸ਼ਨ
ਭਾਰਤ ਦੇ ਸਿਹਤ ਮੰਤਰਾਲਾ ਨੇ ਕਿਹਾ ਕਿ ਕੋਰੋਨਾ ਭਾਰਤ ਵਿਚ ਫਿਲਹਾਲ ਲੋਕਲ ਟ੍ਰਾਂਸਮਿਸ਼ਨ ਯਾਨੀ ਦੂਜੀ ਸਟੇਜ ਵਿਚ ਹੀ ਹੈ। ਹੁਣ ਤਕ ਇਹ ਤੀਜੀ ਸਟੇਜ ਯਾਨੀ ਕਮਿਊਨਿਟੀ ਟ੍ਰਾਂਸਮਿਸ਼ਨ ਸਟੇਜ ਵਿਚ ਨਹੀਂ ਪਹੁੰਚਿਆ ਹੈ। ਲੋਕਲ ਟ੍ਰਾਂਸਮਿਸ਼ਨ ਵਿਚ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿਚ ਉਸ ਦੇ ਪਰਿਵਾਰ ਵਾਲੇ, ਰਿਸ਼ਤੇਦਾਰ ਜਾਂ ਦੋਸਤਾਂ ਵਿਚ ਸੰਕਰਮਣ ਹੋਣ ਲੱਗਦਾ ਹੈ, ਯਾਨੀ ਇਹ ਉਹ ਸਟੇਜ ਹੈ ਜਿਸ ਵਿਚ ਲੋਕ ਕਿਸੇ ਅਜਿਹੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿਚ ਆਏ ਹੁੰਦੇ ਹਨ ਜੋ ਵਿਦੇਸ਼ ਯਾਤਰਾ ਕਰਕੇ ਵਾਪਸ ਪਰਿਤਆ ਇਨਫੈਕਡ ਵਿਅਕਤੀ ਹੋਵੇ। ਇਸ ਦੌਰਾਨ ਇਹ ਪਤਾ ਹੁੰਦਾ ਹੈ ਕਿ ਵਾਇਰਸ ਕਿੱਥੋਂ ਫੈਲ ਰਿਹਾ ਹੈ ਅਤੇ ਇਸ ਨੂੰ ਰੋਕਣਾ ਜ਼ਿਆਦਾ ਮੁਸ਼ਕਲ ਨਹੀਂ ਹੁੰਦਾ।

ਕਮਿਊਨਿਟੀ ਟ੍ਰਾਂਸਮਿਸ਼ਨ
ਇਹ ਤੀਜੀ ਸਟੇਜ ਹੈ ਜਿੱਥੇ ਇਹ ਨਹੀਂ ਪਤਾ ਲੱਗਦਾ ਕਿ ਕੋਰੋਨਾ ਵਾਇਰਸ ਕਿੱਥੋਂ ਤਕ ਫੈਲ ਚੁੱਕਾ ਹੈ ਅਤੇ ਕਿੱਥੋਂ ਫੈਲ ਰਿਹਾ ਹੈ। ਇਟਲੀ, ਸਪੇਨ ਅਤੇ ਫਰਾਂਸ ਵਰਗੇ ਦੇਸ਼ਾਂ ਦੀ ਹਾਲਾਤ ਤੁਸੀਂ ਦੇਖੀ ਹੋਵੇਗੀ, ਜੋ ਇਸ ਵਕਤ ਤੀਜੀ ਸਟੇਜ ਵਿਚ ਹਨ। ਇਸ ਸਟੇਜ ਵਿਚ ਕੋਈ ਵਿਅਕਤੀ ਸਿੱਧੇ ਤੌਰ 'ਤੇ ਸੰਕ੍ਰਮਿਤ ਵਿਅਕਤੀ ਦੇ ਸੰਪਰਕ ਵਿਚ ਆਏ ਬਿਨਾਂ ਜਾਂ ਇਸ ਨਾਲ ਪ੍ਰਭਾਵਿਤ ਦੇਸ਼ ਦੀ ਯਾਤਰਾ ਕੀਤੇ ਬਿਨਾਂ ਹੀ ਇਸ ਦਾ ਸ਼ਿਕਾਰ ਹੋ ਜਾਂਦਾ ਹੈ, ਯਾਨੀ ਇਸ ਵਿਚ ਇਹ ਨਹੀਂ ਪਤਾ ਲੱਗਦਾ ਕਿ ਅਸਲ ਵਿਚ ਇਸ ਨੂੰ ਕਿਸ ਨਾਲ ਸੰਪਰਕ ਵਿਚ ਆਉਣ 'ਤੇ ਸੰਕਰਮਣ ਹੋ ਗਿਆ ਹੈ। ਫਿਰ ਇਹ ਚੁੱਪ-ਚੁੱਪ ਫੈਲਦਾ ਹੈ ਅਤੇ ਕਿਸੇ ਨੂੰ ਵੀ ਇਹ ਨਹੀਂ ਪਤਾ ਲੱਗਦਾ ਕਿ ਉਹ ਉਸ ਦੇ ਸ਼ਿਕਾਰ ਹੋ ਚੁੱਕੇ ਹਨ, ਹੁਣ ਜਿਵੇਂ-ਜਿਵੇਂ ਇਹ ਲੋਕ ਕਿਸੇ ਨੂੰ ਅੱਗਿਓਂ ਮਿਲ ਰਹੇ ਹਨ ਉਹ ਵੀ ਸ਼ਿਕਾਰ ਬਣਦੇ ਜਾ ਰਹੇ ਹਨ ਅਤੇ ਇਕਦਮ ਮਾਮਲੇ ਸਾਹਮਣੇ ਆਉਣ 'ਤੇ ਖਤਰਾ ਇੰਨਾ ਵੱਧ ਜਾਂਦਾ ਹੈ ਕਿ ਸਥਿਤੀ ਨੂੰ ਕੰਟਰੋਲ ਕਰਨਾ ਵੱਡੀ ਆਬਾਦੀ ਵਾਲੇ ਇਲਾਕਿਆਂ ਲਈ ਮੁਸ਼ਕਲ ਹੋ ਜਾਂਦਾ ਹੈ, ਜਿਵੇਂ ਕਿ ਤੁਸੀਂ ਇਸ ਵਕਤ ਇਟਲੀ, ਫਰਾਂਸ ਤੇ ਸਪੇਨ ਵਿਚ ਦੇਖ ਰਹੇ ਹੋ।

PunjabKesari

ਚੌਥੀ ਸਟੇਜ ਕੋਰੋਨਾ ਮਹਾਂਮਾਰੀ ਦਾ ਸਭ ਤੋਂ ਖਤਰਨਾਕ ਰੂਪ ਹੈ। ਇਸ ਵਿਚ ਸੰਕਰਮਣ ਨੂੰ ਰੋਕਣਾ ਬਿਲਕੁਲ ਮੁਸ਼ਕਲ ਹੋ ਸਕਦਾ ਹੈ ਅਤੇ ਕਈ ਰਸਤੇ ਹੱਥੋਂ ਨਿਕਲ ਚੁੱਕੇ ਹੁੰਦੇ ਹਨ।

PunjabKesari


Sanjeev

Content Editor

Related News