ਜਲੰਧਰ ਜ਼ਿਲ੍ਹੇ ''ਚ ਮਹਿਲਾ ਡਾਕਟਰ ਤੇ ਇਕ ਪਰਿਵਾਰ ਦੇ 3 ਮੈਂਬਰਾਂ ਸਣੇ 24 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ

Thursday, Apr 20, 2023 - 11:39 AM (IST)

ਜਲੰਧਰ ਜ਼ਿਲ੍ਹੇ ''ਚ ਮਹਿਲਾ ਡਾਕਟਰ ਤੇ ਇਕ ਪਰਿਵਾਰ ਦੇ 3 ਮੈਂਬਰਾਂ ਸਣੇ 24 ਲੋਕ ਨਿਕਲੇ ਕੋਰੋਨਾ ਪਾਜ਼ੇਟਿਵ

ਜਲੰਧਰ (ਰੱਤਾ)–ਜ਼ਿਲ੍ਹੇ ਵਿਚ ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਲਗਾਤਾਰ ਜਾਰੀ ਹੈ। ਬੁੱਧਵਾਰ ਨੂੰ ਮਹਿਲਾ ਡਾਕਟਰ ਅਤੇ ਇਕ ਪਰਿਵਾਰ ਦੇ 3 ਮੈਂਬਰਾਂ ਸਮੇਤ ਕੁੱਲ 24 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ। ਜਾਣਕਾਰੀ ਮੁਤਾਬਕ ਸਿਹਤ ਵਿਭਾਗ ਨੂੰ ਬੁੱਧਵਾਰ ਵੱਖ-ਵੱਖ ਸਰਕਾਰੀ ਅਤੇ ਨਿੱਜੀ ਲੈਬਾਰਟਰੀਜ਼ ਤੋਂ ਕੁੱਲ 28 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਅਤੇ ਇਨ੍ਹਾਂ ਵਿਚੋਂ 4 ਮਰੀਜ਼ ਹੋਰ ਜ਼ਿਲ੍ਹਿਆਂ ਨਾਲ ਸਬੰਧਤ ਪਾਏ ਗਏ। ਜ਼ਿਲ੍ਹੇ ਦੇ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਉਮਰ 14 ਤੋਂ 90 ਸਾਲ ਵਿਚਕਾਰ ਹੈ ਅਤੇ ਇਹ ਮਰੀਜ਼ ਗੋਲਡਨ ਐਵੇਨਿਊ ਫੇਜ਼-2, ਦੀਪ ਨਗਰ, ਪ੍ਰਕਾਸ਼ ਨਗਰ, ਡਿਫੈਂਸ ਕਾਲੋਨੀ, ਦਸਮੇਸ਼ ਐਵੇਨਿਊ, ਦੋਆਬਾ ਚੌਕ, ਕਾਲਾ ਬੱਕਰਾ, ਨੂਰਮਹਿਲ ਅਤੇ ਪ੍ਰੀਤ ਨਗਰ ਨਕੋਦਰ ਆਦਿ ਹਲਕਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਸਿਹਤਮੰਦ ਰਹਿਣ ਲਈ ਹਮੇਸ਼ਾ ਪੀਓ ਘੜੇ ਦਾ ਪਾਣੀ, ਫਰਿੱਜ਼ ਵਰਤਣ ਵਾਲੇ ਜ਼ਰੂਰ ਪੜ੍ਹਨ ਇਹ ਖ਼ਬਰ

ਜ਼ਿਕਰਯੋਗ ਹੈ ਕਿ ਜਦੋਂ ਤੋਂ ਕੋਰੋਨਾ ਸ਼ੁਰੂ ਹੋਇਆ ਹੈ, ਉਦੋਂ ਤੋਂ ਹੁਣ ਤੱਕ ਸਿਹਤ ਵਿਭਾਗ ਨੇ ਜ਼ਿਲ੍ਹੇ ਵਿਚ 25,37,212 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਅਤੇ ਇਨ੍ਹਾਂ ਵਿਚੋਂ 81,493 ਦੀ ਰਿਪੋਰਟ ਪਾਜ਼ੇਟਿਵ ਆਈ। ਪਾਜ਼ੇਟਿਵ ਆਉਣ ਵਾਲੇ ਕੁੱਲ ਮਰੀਜ਼ਾਂ ਵਿਚੋਂ 79,417 ਰਿਕਵਰ ਅਤੇ 1986 ਮੌਤ ਦਾ ਸ਼ਿਕਾਰ ਹੋ ਚੁੱਕੇ ਹਨ। ਜ਼ਿਲ੍ਹੇ ਵਿਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 90 ਹੈ। ਇਨ੍ਹਾਂ ਐਕਟਿਵ ਕੇਸਾਂ ਵਿਚੋਂ ਇਕ ਪੀ. ਜੀ. ਆਈ. ਚੰਡੀਗੜ੍ਹ, 14 ਮਿਲਟਰੀ ਹਸਪਤਾਲ, 2 ਇਨੋਸੈਂਟ ਹਾਰਟਸ ਹਸਪਤਾਲ, ਇਕ ਟੈਗੋਰ ਹਸਪਤਾਲ, ਇਕ ਕੈਪੀਟੋਲ ਹਸਪਤਾਲ, ਇਕ ਸਿੱਕਾ ਹਸਪਤਾਲ, ਇਕ ਅੰਕੁਰ ਹਸਪਤਾਲ, ਇਕ ਸਰਵੋਦਿਆ ਹਸਪਤਾਲ ਅਤੇ ਇਕ ਮਰੀਜ਼ ਐੱਸ. ਜੀ. ਐੱਲ. ਵਿਚ ਇਲਾਜ ਕਰਵਾ ਰਿਹਾ ਹੈ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਵੱਖ-ਵੱਖ ਹਸਪਤਾਲਾਂ ਵਿਚ ਕੋਰੋਨਾ ਦੇ 12 ਅਜਿਹੇ ਮਰੀਜ਼ ਵੀ ਇਲਾਜ ਅਧੀਨ ਹਨ, ਜੋ ਹੋਰ ਜ਼ਿਲ੍ਹਿਆਂ ਦੇ ਰਹਿਣ ਵਾਲੇ ਹਨ।

ਇਹ ਵੀ ਪੜ੍ਹੋ : ਸਪੇਨ ਗਏ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗਮਗੀਨ ਮਾਹੌਲ 'ਚ ਹੋਇਆ ਸਸਕਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News