‘ਕੋਰੋਨਾ’ ਬਣਿਆ ਆਫ਼ਤ, ਜਲੰਧਰ ਜ਼ਿਲ੍ਹੇ ’ਚ ਮਰੀਜ਼ਾਂ ਲਈ ਖ਼ੂਨ ਦੀ ਕਮੀ ਆਉਣੀ ਹੋਈ ਸ਼ੁਰੂ

Wednesday, Apr 28, 2021 - 02:01 PM (IST)

‘ਕੋਰੋਨਾ’ ਬਣਿਆ ਆਫ਼ਤ, ਜਲੰਧਰ ਜ਼ਿਲ੍ਹੇ ’ਚ ਮਰੀਜ਼ਾਂ ਲਈ ਖ਼ੂਨ ਦੀ ਕਮੀ ਆਉਣੀ ਹੋਈ ਸ਼ੁਰੂ

ਜਲੰਧਰ (ਸੋਨੂੰ)— ਕੋਰੋਨਾ ਵਾਇਰਸ ਦੇ ਕਾਰਨ ਇਕ ਵਾਰ ਫਿਰ ਤੋਂ ਦੇਸ਼ਭਰ ’ਚ ਹਾਹਾਕਾਰ ਮਚੀ ਹੋਈ ਹੈ। ਦੇਸ਼ ’ਚ ਇਕ ਪਾਸੇ ਜਿੱਥੇ ਲਗਾਤਾਰ ਕੋਰੋਨਾ ਵਾਇਰਸ ਦੇ ਅੰਕੜੇ ਵੱਧਦੇ ਜਾ ਰਹੇ ਹਨ, ਉਥੇ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵੀ ਵੱਧਦਾ ਜਾ ਰਿਹਾ ਹੈ। ਕੋਰੋਨਾ ਤੋਂ ਬਚਣ ਲਈ ਹੁਣ ਦੇਸ਼ ਭਰ ’ਚ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ ਪਰ ਵੈਕਸੀਨ ਦੇ ਕਾਰਨ ਹੁਣ ਖ਼ੂਨ ਦੀ ਕਮੀ ਹੋਣੀ ਸ਼ੁਰੂ ਹੋ ਗਈ ਹੈ। 

ਇਹ ਵੀ ਪੜ੍ਹੋ : ਵਿਦੇਸ਼ੀ ਧਰਤੀ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਟਾਂਡਾ ਦੇ ਨੌਜਵਾਨ ਦੀ ਇਟਲੀ ’ਚ ਦਰਦਨਾਕ ਮੌਤ

PunjabKesari

ਇਥੇ ਦੱਸ ਦੱਈਏ ਕਿ ਕੋਰੋਨਾ ਵੈਕਸੀਨ ਲਗਾਉਣ ਵਾਲਾ ਵਿਅਕਤੀ 56 ਦਿਨਾਂ ਤੱਕ ਕਿਸੇ ਨੂੰ ਵੀ ਖ਼ੂਨ ਨਹੀਂ ਦੇ ਸਕਦਾ ਹੈ। ਜੇਕਰ ਗੱਲ ਕੀਤੀ ਜਾਵੇ ਪੰਜਾਬ ਦੀ ਤਾਂ ਪੰਜਾਬ ’ਚ ਥੈਲੇਸੀਮੀਆ ਦੇ ਹਜ਼ਾਰਾਂ ਮਰੀਜ਼ ਹਨ, ਇਨ੍ਹਾਂ ਨੂੰ ਹਰ ਹਫ਼ਤੇ 15 ਦਿਨਾਂ ਬਾਅਦ ਖ਼ੂਨ ਚੜ੍ਹਾਉਣਾ ਪੈਂਦਾ ਹੈ। ਹੁਣ ਜੇਕਰ ਆਉਣ ਵਾਲੇ ਸਮੇਂ ’ਚ 18 ਸਾਲ ਦੇ ਉਪਰ ਦੇ ਲੋਕ ਕੋਰੋਨਾ ਵੈਕਸੀਨ ਲਗਾ ਲੈਣਗੇ ਤਾਂ ਖ਼ੂਨ ਦੀ ਕਮੀ ਹੋਣਾ ਲਾਜ਼ਮੀ ਹੈ। ਉਥੇ ਹੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਜ਼ਿਲ੍ਹੇ ਜਲੰਧਰ ਸ਼ਹਿਰ ਦੀ ਤਾਂ ਜਲੰਧਰ ’ਚ ਖ਼ੂਨ ਦੀ ਕਮੀ ਆਉਣੀ ਸ਼ੁਰੂ ਹੋ ਗਈ ਹੈ। 

ਇਹ ਵੀ ਪੜ੍ਹੋ : ਜਲੰਧਰ: ਲਾੜਾ ਚਾਵਾਂ ਨਾਲ ਵਿਆਹੁਣ ਆਇਆ ਸੀ ਲਾੜੀ, ਪਰ ਪੁਲਸ ਫੜ ਕੇ ਲੈ ਗਈ ਥਾਣੇ (ਤਸਵੀਰਾਂ)

PunjabKesari

ਜਲੰਧਰ ’ਚ ਥੈਲੇਸੀਮੀਆ ਮਰੀਜ਼ਾਂ ਲਈ ਕੰਮ ਕਰ ਰਹੀ ਤ੍ਰਿਸ਼ਲਾ ਸ਼ਰਮਾ ਦਾ ਕਹਿਣਾ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਖ਼ੂਨ ਦਾਨ ਕਰਨ ਵਾਲੇ ਬੇਹੱਦ ਹੀ ਘੱਟ ਮਿਲ ਰਹੇ ਹਨ। ਇਸ ਤਰ੍ਹਾਂ ਦੀ ਮੁਸ਼ਕਿਲ ਪਿਛਲੇ ਦੋ ਮਹੀਨਿਆਂ ਆਉਣ ਲੱਗ ਗਈ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਕਾਰਨ ਲੋਕ ਖ਼ੂਨ ਦਾਨ ਵੀ ਨਹੀਂ ਕਰਨ ਆ ਰਹੇ ਹਨ, ਜਿਸ ਕਾਰਨ ਬੇਹੱਦ ਮੁਸ਼ਕਿਲ ਹੋ ਰਹੀ ਹੈ। ਉਥੇ ਹੀ 14 ਸਾਲਾ ਥੈਲੇਸੀਮੀਆ ਮਰੀਜ਼ ਬੱਚੇ ਨੂੰ ਖ਼ੂਨ ਚੜ੍ਹਵਾਉਣ ਆਈ ਪੂਜਾ ਦਾ ਕਹਿਣਾ ਹੈ ਕਿ ਖ਼ੂਨ ਦੀ ਕਮੀ ਹੋ ਰਹੀ ਹੈ ਪਰ ਆਉਣ ਵਾਲੇ ਸਮੇਂ ’ਚ ਇਸ ਦੀ ਜ਼ਿਆਦਾ ਕਮੀ ਹੋ ਸਕਦੀ ਹੈ। 

ਇਹ ਵੀ ਪੜ੍ਹੋ : ਜਲੰਧਰ ਦੇ ਮਸ਼ਹੂਰ ਹੋਟਲ ’ਚ ਉੱਡੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਪਹੁੰਚੀ ਪੁਲਸ ਤੇ ਪਿਆ ਭੜਥੂ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

shivani attri

Content Editor

Related News