ਬਰਨਾਲਾ ਵਾਸੀਆਂ ਲਈ ਚੰਗੀ ਖਬਰ, ਗ੍ਰੀਨ ਜ਼ੋਨ ''ਚ ਹੋ ਸਕਦਾ ਹੈ ਸ਼ਾਮਲ
Sunday, Apr 19, 2020 - 07:10 PM (IST)
ਪਟਿਆਲਾ/ਬਰਨਾਲਾ (ਪਰਮੀਤ, ਪੁਨੀਤ)— ਪਟਿਆਲਾ ਦੇ ਮੈਡੀਕਲ ਸਟਾਫ ਅਤੇ ਪ੍ਰਸ਼ਾਸਨ ਦੀ ਮਿਹਨਤ ਦੀ ਬਦੌਲਤ ਸਰਕਾਰੀ ਰਾਜਿੰਦਰਾ ਹਸਪਤਾਲ 'ਚੋਂ ਬਰਨਾਲਾ ਦੀ ਕੋਰੋਨਾ ਪੀੜਤਾ ਮਹਿਲਾ ਮਰੀਜ਼ ਨੂੰ ਤੰਦਰੁਸਤ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ। ਬਰਨਾਲਾ ਦੀ ਕੋਰੋਨਾ ਪੀੜਤਾ ਔਰਤ ਨੂੰ 6 ਅਪ੍ਰੈਲ ਇਥੇ ਆਈਸੋਲੇਸ਼ਨ ਵਾਰਡ 'ਚ ਦਾਖਲ ਕੀਤਾ ਗਿਆ ਸੀ। ਪੂਰੀ ਤਰ੍ਹਾਂ ਠੀਕ ਹੋਣ ਮਗਰੋਂ ਉਸ ਨੂੰ ਘਰ ਲਈ ਰਵਾਨਾ ਕੀਤਾ ਗਿਆ। ਇਸ ਮਹਿਲਾ ਠੀਕ ਹੋ ਕੇ ਰਵਾਨਾ ਹੋਣ ਸਮੇਂ ਵੰਦੇ ਮਾਤਰਮ ਦਲ ਦੇ ਅਹੁਦੇਦਾਰ ਵੀ ਮੌਜੂਦ ਸਨ।
ਇਹ ਵੀ ਪੜ੍ਹੋ : ਕਰਫਿਊ 'ਚ ਵਧਿਆ ਸਾਦੇ ਵਿਆਹਾਂ ਦਾ ਰੁਝਾਨ, ਐਕਟਿਵਾ 'ਤੇ ਵਿਆਹ ਕੇ ਲਿਆਇਆ ਲਾੜੀ (ਤਸਵੀਰਾਂ)
ਇਹ ਵੀ ਪੜ੍ਹੋ : ਕੈਪਟਨ ਦਾ ਐਲਾਨ, ਭਾਈ ਨਿਰਮਲ ਸਿੰਘ ਖਾਲਸਾ ਦੇ ਨਾਂ 'ਤੇ ਬਣੇਗੀ ਲੋਹੀਆਂ ਆਈ. ਟੀ. ਆਈ.
ਵੰਦ ਮਾਤਰਮ ਦਿੰਦਾ ਸੀ ਮਹਿਲਾ ਲਈ ਰੋਜ਼ ਖਾਣਾ
ਵੰਦੇ ਮਾਤਰਮ ਦਲ ਦੇ ਗੁਰਮੁਖ ਸਿੰਘ ਗੁਰੂ, ਪਵਨ ਸਿੰਗਲਾ ਅਤੇ ਦੀਪਕ ਸਿੰਘ ਵੱਲੋਂ ਇਸ ਮਹਿਲਾ ਲਈ ਰੋਜ਼ਾਨਾ ਖਾਣਾ ਪਹੁੰਚਾਇਆ ਜਾਂਦਾ ਸੀ। ਅਸਲ 'ਚ ਇਹ ਖਾਣਾ ਸ਼ਾਂਤੀ ਦੇਵੀ, ਮੰਜੂ ਨੇਗੀ ਅਤੇ ਸੁਰਿੰਦਰ ਕੌਰ ਵੱਲੋਂ ਤਿਆਰ ਕੀਤਾ ਜਾਂਦਾ ਸੀ। ਇਸ ਮਹਿਲਾ ਨੂੰ ਹਸਪਤਾਲ ਵੱਲੋਂ ਪਹਿਲੇ 3 ਦਿਨ ਖਾਣ ਲਈ ਪਰੋਂਠੇ ਦਿੱਤੇ ਜਾਂਦੇ ਸਨ ਪਰ ਉਸ ਦੇ ਗਲੇ 'ਚ ਟੌਂਸਿਲ ਹੋਣ ਕਾਰਨ ਉਹ ਖਾ ਨਹੀਂ ਪਾ ਰਹੀ ਸੀ। ਦਾਖਲ ਹੋਣ ਤੋਂ ਤਿੰਨ ਦਿਨ ਬਾਅਦ ਮਹਿਲਾ ਦੀ ਬੇਟੀ ਨੇ ਵੰਦ ਮਾਤਰਮ ਦਲ ਨਾਲ ਰਾਬਤਾ ਕਾਇਮ ਕੀਤਾ, ਜਿਸ ਨੇ ਅੱਜ ਤੱਕ ਇਹ ਖਾਣਾ ਪਹੁੰਚਾਇਆ। ਗੁਰਸੁਖ ਸਿੰਘ ਗੁਰੂ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ 'ਚ ਹੁਣ ਪਰਾਂਠੇ ਦੇ ਨਾਲ ਖਿਚੜੀ, ਪੁਲਾਓ ਅਤੇ ਦਲੀਆ ਵੀ ਦਿੱਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਪੂਰਥਲਾ ਦੇ ਬਜ਼ੁਰਗ ਜੋੜੇ ਦੀ ਕੋਰੋਨਾ ਵਾਇਰਸ ਕਾਰਨ ਅਮਰੀਕਾ 'ਚ ਮੌਤ
ਬਰਨਾਲਾ ਪੁੱਜਣ 'ਤੇ ਹੋਇਆ ਭਰਵਾਂ ਸੁਆਗਤ, ਪ੍ਰਸ਼ਾਸਨ ਨੇ ਵਧਾਇਆ ਹੌਸਲਾ
ਮਹਿਲਾ ਦੇ ਬਰਨਾਲਾ ਪੁੱਜਣ 'ਤੇ ਸਿਵਲ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਔਰਤ ਦਾ ਸੁਆਗਤ ਕੀਤਾ ਗਿਆ ਅਤੇ ਇਸ ਬੀਮਾਰੀ ਖਿਲਾਫ ਡਟੇ ਰਹਿਣ ਲਈ ਵਧਾਈ ਵੀ ਦਿੱਤੀ। ਬਰਨਾਲਾ ਦੀ ਔਰਤ 4 ਅਪ੍ਰੈਲ ਨੂੰ ਕੋਰੋਨਾ ਪਾਜ਼ੀਟਿਵ ਪਾਈ ਗਈ ਸੀ, ਜਿਸ ਦਾ ਇਲਾਜ ਪਹਿਲਾਂ ਬਰਨਾਲਾ 'ਚ ਹੋਇਆ ਅਤੇ ਹਾਲਤ ਖਰਾਬ ਹੋਣ ਤੋਂ ਬਾਅਦ ਉਸ ਨੂੰ ਪਟਿਆਲਾ ਰੈਫਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮੋਹਾਲੀ 'ਚ ਮਿਲੇ 4 ਹੋਰ ਨਵੇਂ ਪਾਜ਼ੀਟਿਵ ਕੇਸ, ਗਿਣਤੀ 61 ਤੱਕ ਪਹੁੰਚੀ
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਅਹਿਮ ਖਬਰ, 237 'ਤੇ ਪੁੱਜਾ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ, ਅਜੇ ਵੀ ਸੰਭਲਣ ਦਾ ਵੇਲਾ
ਮੌਕੇ 'ਤੇ ਸਿਵਲ ਸਰਜਨ ਗੁਰਿੰਦਰਵੀਰ ਸਿੰਘ ਨੇ ਦੱਸਿਆ ਕਿ ਬਰਾਨਲਾ 'ਚ ਹੁਣ ਤੱਕ ਸ਼ੱਕੀ 89 ਕੇਸ ਪਾਏ ਗਏ ਹਨ, ਜਿਨ੍ਹਾਂ 'ਚੋਂ 75 ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ ਅਤੇ ਬਾਕੀ ਦੀ ਰਿਪੋਰਟ ਆਉਣੀ ਬਾਕੀ ਹੈ। ਉਨ੍ਹਾਂ ਕਿਹਾ ਕਿ 2 ਕੇਸ ਬਰਨਾਲਾ 'ਚ ਪਾਜ਼ੀਟਿਵ ਪਾਏ ਗਏ ਸਨ, ਜਿਨ੍ਹਾਂ 'ਚੋਂ ਇਕ ਔਰਤ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ ਸੀ ਜਦਕਿ ਅੱਜ ਦੂਜੀ ਔਰਤ ਠੀਕ ਹੋ ਕੇ ਆਪਣੇ ਘਰ ਵਾਪਸ ਪਰਤ ਆਈ ਹੈ। ਸਿਵਲ ਸਰਜਨ ਨੇ ਬਰਨਾਲਾ ਨੂੰ ਕੋਰੋਨਾ ਜੀਰੋ ਕੇਸ ਦੱਸਦੇ ਹੋਏ ਗ੍ਰੀਨ ਜ਼ੋਨ ਕਿਹਾ। ਉਨ੍ਹਾਂ ਦੱਸਿਆ ਕਿ ਹੁਣ ਕੋਈ ਵੀ ਪਾਜ਼ੀਟਿਵ ਕੇਸ ਨਹੀਂ ਹੈ ਪਰ ਫਿਰ ਵੀ ਸਾਡੇ ਵੱਲੋਂ ਅੱਗੇ ਵੀ ਕਿਸੇ ਤਰੀਕੇ ਦਾ ਕੋਈ ਵੀ ਮਰੀਜ਼ ਆਵੇ, ਉਸ ਦੇ ਲਈ ਪੂਰੇ ਇੰਤਜ਼ਾਮ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਵਾਸੀਆਂ ਨੇ ਪਹਿਲਾਂ ਵੀ ਪੂਰਾ ਸਾਥ ਦਿੱਤੀ ਹੈ ਅਤੇ ਉਮੀਦ ਕਰਦੇ ਹਾਂ ਕਿ ਉਹ ਅੱਗੇ ਵੀ ਇਸੇ ਤਰ੍ਹਾਂ ਨਾਲ ਸਹਿਯੋਗ ਦਿੰਦੇ ਰਹਿਣਗੇ।
ਇਹ ਵੀ ਪੜ੍ਹੋ : ਜਲੰਧਰ ਦੀ ਬਸਤੀ ਦਾਨਿਸ਼ਮੰਦਾਂ ਬਣ ਰਹੀ ਹੈ 'ਕੋਰੋਨਾ' ਦਾ ਗੜ੍ਹ, ਜਾਣੋ ਕੀ ਨੇ ਹਾਲਾਤ