ਸ੍ਰੀ ਹਜ਼ੂਰ ਸਾਹਿਬ ਤੋਂ ਬਰਨਾਲਾ ਜ਼ਿਲੇ ਦੇ ਪਰਤੇ 10 ਸ਼ਰਧਾਲੂ, ਕੀਤਾ ਗਿਆ ਇਕਾਂਤਵਾਸ

Wednesday, Apr 29, 2020 - 07:52 PM (IST)

ਸ੍ਰੀ ਹਜ਼ੂਰ ਸਾਹਿਬ ਤੋਂ ਬਰਨਾਲਾ ਜ਼ਿਲੇ ਦੇ ਪਰਤੇ 10 ਸ਼ਰਧਾਲੂ, ਕੀਤਾ ਗਿਆ ਇਕਾਂਤਵਾਸ

ਬਰਨਾਲਾ (ਕਮਲਜੀਤ)— ਕਰਫਿਊ ਦੌਰਾਨ ਪੰਜਾਬ ਦੇ ਹੋਰ ਰਾਜਾਂ 'ਚ ਫਸੇ ਹੋਏ ਵਿਅਕਤੀਆਂ ਨੂੰ ਪੰਜਾਬ ਸਰਕਾਰ ਦੇ ਉਪਰਾਲੇ ਸਦਕਾ ਇਥੇ ਆਉਣੇ ਸ਼ੁਰੂ ਹੋ ਗਏ ਹਨ। ਇਸੇ ਲੜੀ ਤਹਿਤ ਜ਼ਿਲਾ ਬਰਨਾਲਾ ਦੇ ਸ੍ਰੀ ਹਜ਼ੂਰ ਸਾਹਿਬ ਤੋਂ 80 ਸ਼ਰਧਾਲੂਆਂ ਨੂੰ ਲੈ ਕੇ ਚੱਲੀਆਂ ਬੱਸਾਂ 'ਚੋਂ 10 ਸ਼ਰਧਾਲੂਆਂ ਦੇ ਨਾਲ ਪਹਿਲੀ ਬੱਸ ਅੱਜ ਬਰਨਾਲਾ ਪਹੁੰਚੀ। ਇਥੇ ਪਹੁੰਚਣ 'ਤੇ ਇਨ੍ਹਾਂ ਸ਼ਰਧਾਲੂਆਂ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਬਠਿੰਡਾ 'ਚ 'ਕੋਰੋਨਾ' ਦੀ ਐਂਟਰੀ, ਨਾਂਦੇੜ ਤੋਂ ਪਰਤੇ ਦੋ ਸ਼ਰਧਾਲੂ ਨਿਕਲੇ ਪਾਜ਼ੇਟਿਵ

ਇਸ ਦੇ ਨਾਲ ਹੀ ਬਰਨਾਲਾ ਜ਼ਿਲੇ ਨਾਲ ਸਬੰਧਤ ਕਰੀਬ 26 ਮਜ਼ਦੂਰ ਅਤੇ ਹੋਰ ਵਿਅਕਤੀ ਰਾਜਸਥਾਨ ਤੋਂ ਵਾਪਸ ਬਰਨਾਲਾ ਲਿਆਂਦੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਲਗਾਏ ਗਏ ਕਰਫਿਊ ਦੌਰਾਨ ਜ਼ਿਲੇ ਕਈ ਵਿਅਕਤੀ ਬਾਹਰਲੇ ਸੂਬਿਆਂ 'ਚ ਫਸ ਗਏ ਸਨ, ਜਿਨ੍ਹਾਂ ਨੂੰ ਵਾਪਸ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰਾਜਸਥਾਨ ਤੋਂ ਪੁੱਜੇ ਮਜ਼ਦੂਰ ਅਤੇ ਹੋਰ ਵਿਅਕਤੀ (ਕੁੱਲ 26) ਬੀਤੀ ਰਾਤ ਬਰਨਾਲਾ ਪੁੱਜੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇਨ੍ਹਾਂ ਦੀ ਸਕਰੀਨਿੰਗ ਕਰਨ ਤੋਂ ਬਾਅਦ ਸੈਂਪਲ ਲਏ ਗਏ ਹਨ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਇਹਤਿਆਤ ਵਜੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਧਨੌਲਾ) ਵਿਖੇ ਇਕਾਂਤਵਾਸ ਕੀਤਾ ਗਿਆ ਹੈ ਅਤੇ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਬੰਧਤ ਡਿਊਟੀ ਮੈਜਿਸਟ੍ਰੇਟ ਸਾਰੀ ਪ੍ਰਕਿਰਿਆ ਦੀ ਨਿਗਰਾਨੀ ਕਰ ਰਹੇ ਹਨ।  ਉਨ੍ਹਾਂ ਦੱਸਿਆ ਕਿ ਸ੍ਰੀ ਹਜ਼ੂਰ ਸਾਹਿਬ ਤੋਂ ਵੀ ਵਿਸ਼ੇਸ਼ ਬੱਸਾਂ ਰਾਹੀਂ ਸ਼ਰਧਾਲੂਆਂ ਦੇ ਆਉਣ ਦਾ ਸਿਲਸਿਲਾ ਜਾਰੀ ਹੈ।

ਇਹ ਵੀ ਪੜ੍ਹੋ:  'ਕੋਰੋਨਾ' ਕਾਰਨ ਜਲੰਧਰ 'ਚ ਚੌਥੀ ਮੌਤ, ਪੰਜਾਬ 'ਚ ਮੌਤਾਂ ਦਾ ਅੰਕੜਾ 20 ਤੱਕ ਪੁੱਜਾ

ਉਨ੍ਹਾਂ ਦੱਸਿਆ ਕਿ ਅੱਜ ਬਰਨਾਲਾ ਜ਼ਿਲੇ ਨਾਲ ਸਬੰਧਤ 10 ਸ਼ਰਧਾਲੂ ਪਹਿਲੇ ਪੜਾਅ 'ਚ ਪੁੱਜੇ ਚੁੱਕੇ ਹਨ, ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ ਇਕਾਂਤਵਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿÎਭਾਗ ਵੱਲੋਂ ਸਭ ਦੀ ਸੈਂਪਲਿੰਗ ਕੀਤੀ ਜਾਣੀ ਹੈ। ਉਨ੍ਹਾਂ ਦੱਸਿਆ ਕਿ ਇਹ ਸ਼ਰਧਾਲੂ ਪੜਾਅਵਾਰ ਆ ਰਹੇ ਹਨ ਅਤੇ ਸਬੰਧਤ ਅਧਿਕਾਰੀਆਂ ਨੇ ਸ਼ਰਧਾਲੂਆਂ ਅਤੇ ਹੋਰ ਵਿਅਕਤੀਆਂ ਨਾਲ ਰਾਬਤਾ ਬਣਾਇਆ ਹੋਇਆ ਹੈ।
ਇਹ ਵੀ ਪੜ੍ਹੋ: ਵੱਡੀ ਲਾਪਰਵਾਹੀ, ਪਾਜ਼ੇਟਿਵ ਮਰੀਜ਼ ਨੂੰ ਨੈਗੇਟਿਵ ਕਹਿ ਕੇ ਭੇਜਿਆ ਘਰ, ਦੇਰ ਰਾਤ ਮੁੜ ਸੱਦਿਆ ਹਸਪਤਾਲ


author

shivani attri

Content Editor

Related News