ਵਿਦੇਸ਼ੋਂ ਪਰਤੇ ਵਿਅਕਤੀਆਂ ਦੇ ਘਰਾਂ ਦੇ ਬਾਹਰ ਲਾਏ 'ਰੈੱਡ ਸਟਿੱਕਰ'

03/23/2020 6:02:42 PM

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) : ਕੋਰੋਨਾ ਵਾਇਰਸ ਦਾ ਕਹਿਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਹੁਣ ਤੱਕ ਪੰਜਾਬ 'ਚ 21 ਕੇਸ ਕੋਰੋਨਾ ਵਾਇਰਸ ਦੇ ਪਾਜ਼ੀਟਿਵ ਆ ਗਏ ਹਨ, ਜਿਨ੍ਹਾਂ 'ਚੋਂ 1 ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਅੰਮ੍ਰਿਤਸਰ 'ਚ ਕੋਰੋਨਾ ਵਾਇਰਸ ਦੇ 2 ਕੇਸ ਪਾਜ਼ੀਟਿਵ, ਗੜ੍ਹਸ਼ੰਕਰ 'ਚ 1, ਚੰਡੀਗੜ੍ਹ 'ਚ 6, ਮੋਹਾਲੀ 'ਚ 4 ਅਤੇ ਨਵਾਂਸ਼ਹਿਰ 'ਚ ਕੁੱਲ 14 ਕੇਸਾਂ ਦੀ ਪੁਸ਼ਟੀ ਹੋ ਗਈ ਹੈ।  ਇਸੇ ਅਧੀਨ ਮਾਛੀਵਾੜਾ ਇਲਾਕੇ 'ਚ ਸਿਹਤ ਵਿਭਾਗ ਵੱਲੋਂ ਪਿਛਲੇ 1 ਮਹੀਨੇ 'ਚ ਵਿਦੇਸ਼ਾਂ 'ਚੋਂ ਪਰਤੇ ਵਿਅਕਤੀਆਂ 'ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ, ਤਾਂ ਜੋ 'ਕੋਰੋਨਾ ਵਾਇਰਸ' ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇ। ਨਗਰ ਕੌਂਸਲ ਅਤੇ ਸਿਹਤ ਵਿਭਾਗ ਵਲੋਂ ਸੰਯੁਕਤ ਰੂਪ ਵਿਚ ਮਾਛੀਵਾੜਾ ਸ਼ਹਿਰ ਤੇ ਪਿੰਡਾਂ 'ਚ ਜੋ ਵਿਅਕਤੀ ਵਿਦੇਸ਼ਾਂ ਤੋਂ ਪਰਤੇ ਹਨ ਉਨ੍ਹਾਂ ਦੇ ਘਰਾਂ ਦੇ ਬਾਹਰ 'ਰੈੱਡ ਸਟਿੱਕਰ' ਲਾ ਕੇ ਉਨ੍ਹਾਂ ਨੂੰ ਸਖ਼ਤ ਹਦਾਇਤ ਦਿੱਤੀ ਗਈ ਹੈ ਕਿ ਉਨ੍ਹਾਂ ਦੇ ਪਰਿਵਾਰ ਦਾ ਕੋਈ ਵੀ ਵਿਅਕਤੀ ਬਾਹਰ ਨਾ ਨਿਕਲੇ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਚੱਲਦੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਬੇਸ਼ੱਕ ਸਿਹਤ ਵਿਭਾਗ ਵੱਲੋਂ ਹੁਣ ਤੱਕ ਸ਼ਹਿਰ 'ਚ 28 ਅਤੇ ਪਿੰਡਾਂ 'ਚ ਵੀ ਵਿਦੇਸ਼ਾਂ ਤੋਂ ਪਰਤੇ ਕਈ ਵਿਅਕਤੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਸਿਹਤ ਦੀ ਰੋਜ਼ਾਨਾ ਜਾਂਚ ਕੀਤੀ ਜਾ ਰਹੀ ਹੈ। ਵਿਦੇਸ਼ਾਂ ਤੋਂ ਪਰਤੇ ਵਿਅਕਤੀਆਂ ਦੀ ਜਾਂਚ 'ਚ ਜੁਟੇ ਕਾਰਜ ਸਾਧਕ ਅਫ਼ਸਰ ਪੁਸ਼ਪਿੰਦਰ ਕੁਮਾਰ ਨੇ ਦੱਸਿਆ ਕਿ ਅਜਿਹੇ ਲੋਕਾਂ ਦੇ ਘਰ ਜਾ ਕੇ ਆਪਣੀ ਸਿਹਤ ਦੇ ਬਚਾਅ ਪ੍ਰਤੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਟੀਮ ਜਾਂਚ ਕਰ ਰਹੀ ਹੈ ਕਿ ਉਨ੍ਹਾਂ 'ਚ 'ਕੋਰੋਨਾ ਵਾਇਰਸ' ਦਾ ਕੋਈ ਲੱਛਣ ਤਾਂ ਨਹੀਂ। ਉਨ੍ਹਾਂ ਕਿਹਾ ਕਿ ਫਿਲਹਾਲ ਜਾਂਚ ਦੌਰਾਨ ਅਜਿਹਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਪਰ ਫਿਰ ਵੀ ਵਿਦੇਸ਼ੋਂ ਪਰਤੇ ਲੋਕਾਂ ਨੂੰ ਹਦਾਇਤ ਦਿੱਤੀ ਗਈ ਹੈ ਕਿ ਉਹ ਘਰੋਂ ਬਾਹਰ ਨਾ ਨਿਕਲਣ ਅਤੇ ਜੇਕਰ ਉਨ੍ਹਾਂ ਨੂੰ ਕੋਈ ਵੀ ਸਾਮਾਨ ਜਾਂ ਮੈਡੀਕਲ ਸਹੂਲਤ ਦੀ ਲੋੜ ਹੈ ਤਾਂ ਸਾਡੇ ਨਾਲ ਸੰਪਰਕ ਕਰਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਵਿਦੇਸ਼ੋਂ ਪਰਤਿਆ ਹੈ ਤਾਂ ਉਸਦੀ ਸੂਚਨਾ ਸਿਹਤ ਵਿਭਾਗ ਨੂੰ ਦਿੱਤੀ ਜਾਵੇ, ਤਾਂ ਕਿ ਜੇਕਰ ਉਨ੍ਹਾਂ 'ਚ 'ਕੋਰੋਨਾ ਵਾਇਰਸ' ਦੇ ਲੱਛਣ ਪਾਏ ਜਾਂਦੇ ਹਨ ਤਾਂ ਉਨ੍ਹਾਂ ਨੂੰ ਰੋਕਿਆ ਜਾ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਲੱਗਾ ਕਰਫਿਊ, ਹਰ ਤਰ੍ਹਾਂ ਦੀ ਰਿਆਇਤ 'ਤੇ ਰੋਕ

ਵਿਦੇਸ਼ੋਂ ਪਰਤੇ ਵਿਅਕਤੀਆਂ ਨੂੰ ਘਰੋਂ ਬਾਹਰ ਨਾ ਜਾਣ ਦੀ ਹਦਾਇਤ
ਸ਼ਹਿਰ ਖਮਾਣੋਂ ਅਤੇ ਇਸ ਨਾਲ ਜੁੜੇ ਪਿੰਡਾਂ ਦੇ ਵਿਦੇਸ਼ੋਂ ਆਏ 32 ਵਿਅਕਤੀਆਂ ਦੀ ਪ੍ਰਸ਼ਾਸਨ ਵੱਲੋਂ ਸ਼ਨਾਖਤ ਕੀਤੀ ਗਈ ਹੈ। ਡਾ. ਨਰੇਸ਼ ਚੌਹਾਨ ਨੇ ਦੱਸਿਆ ਕਿ ਇਨ੍ਹਾਂ ਵਿਅਕਤੀਆਂ ਦੇ ਘਰਾਂ ਅੱਗੇ 'ਕੋਰੋਨਾ' ਤੋਂ ਬਚਾਅ ਹਿੱਤ ਪੋਸਟਰ ਲਾਏ ਗਏ ਹਨ ਅਤੇ ਇਨ੍ਹਾਂ ਨੂੰ ਕੁਝ ਸਮੇਂ ਲਈ ਘਰਾਂ 'ਚੋਂ ਬਾਹਰ ਨਾ ਨਿਕਲਣ ਲਈ ਕਿਹਾ ਗਿਆ ਹੈ। ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀ, ਗ੍ਰਾਮ ਪੰਚਾਇਤਾਂ, ਨੰਬਰਦਾਰਾਂ ਅਤੇ ਪੁਲਸ ਵੱਲੋਂ ਉਕਤ ਵਿਅਕਤੀਆਂ ਦੀ ਨਿਗਰਾਨੀ ਰੱਖੀ ਜਾਵੇਗੀ ਕਿ ਉਹ ਘਰੋਂ ਬਾਹਰ ਨਾ ਜਾਣ। ਬੀਮਾਰੀ ਦੀ ਸ਼ੰਕਾ ਹੋਣ 'ਤੇ ਸਬੰਧਤ ਸਿਹਤ ਕੇਂਦਰਾਂ ਨਾਲ ਜਾਂਚ ਲਈ ਸੰਪਰਕ ਕਰਨ ਲਈ ਕਿਹਾ ਗਿਆ ਹੈ। ਡਾਕਟਰ ਨੇ ਦਾਅਵਾ ਕੀਤਾ ਕਿ ਫਿਲਹਾਲ ਬਲਾਕ ਖਮਾਣੋਂ ਵਿਚ 'ਕੋਰੋਨਾ' ਦਾ ਕੋਈ ਸ਼ੱਕੀ ਮਾਮਲਾ ਸਾਹਮਣੇ ਨਹੀਂ ਆਇਆ ਹੈ।

ਇਹ ਵੀ ਪੜ੍ਹੋ : ਬਠਿੰਡਾ : ਮੰਡੀ 'ਚ ਭਾਰੀ ਭੀੜ ਹੋਣ ਕਾਰਨ ਪੁਲਸ ਵਲੋਂ ਲਾਠੀਚਾਰਜ

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਸੁਖਦੇਵ ਸਿੰਘ ਢੀਂਡਸਾ ਨੇ ਸੰਗਰੂਰ ਤੇ ਬਰਨਾਲਾ ਲਈ ਕੀਤਾ ਵੱਡਾ ਐਲਾਨ


Anuradha

Content Editor

Related News