ਕਰਤਾਰਪੁਰ: ਸੜਕਾਂ ''ਤੇ ਪਸਰਿਆ ਸੰਨਾਟਾ, ਪੁਲਸ ਰੱਖ ਰਹੀ ਚੱਪੇ-ਚੱਪੇ ''ਤੇ ਨਜ਼ਰ
Monday, Mar 23, 2020 - 04:46 PM (IST)
ਕਰਤਾਰਪੁਰ (ਸਾਹਨੀ)— ਪੰਜਾਬ ਸਰਕਾਰ ਵੱਲੋਂ ਕਰਫਿਊ ਲਗਾਉਣ ਤੋਂ ਬਾਅਦ ਕਰਤਾਰਪੁਰ ਦੇ ਸਾਰੇ ਵਪਾਰਕ ਅਦਾਰੇ, ਬੈਂਕ ਇਥੋਂ ਤੱਕ ਕਿ ਦੁੱਧ, ਕਰਿਆਨਾ ਮੈਡੀਕਲ ਦੀਆਂ ਦੁਕਾਨਾਂ ਵੀ ਅਗਲੇ ਆਦੇਸ਼ਾਂ ਤੱਕ ਮੁਕੰਮਲ ਤੌਰ 'ਤੇ ਬੰਦ ਰੱਖਣ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮੌਕੇ ਐੱਸ. ਡੀ. ਐੱਮ. 2 ਰਾਹੁਲ ਸਿੱਧੂ ਅਤੇ ਡੀ. ਐੱਸ. ਪੀ. ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਇਨ੍ਹਾਂ ਆਦੇਸ਼ਾਂ ਨੂੰ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਸਖਤੀ ਨਾਲ ਲਾਗੂ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਦੇਸ਼ 'ਚ ਦਿੱਤੇ ਗਏ 22 ਮਾਰਚ ਦੇ ਜਨਤਾ ਜਨਤਾ ਕਰਫਿਊ ਤੋਂ ਬਾਅਦ ਲੌਕ ਡਾਊਨ ਕਰਨ ਦੇ ਬਾਵਜੂਦ ਲੋਕਾਂ ਨੇ ਕੋਰੋਨਾ ਵਾਇਰਸ ਨੂੰ ਗੰਭੀਰਤਾ ਨਾਲ ਨਹੀਂ ਲਿਆ, ਜਿਸ ਕਰਕੇ ਇਹ ਕਦਮ ਚੁੱਕਣਾ ਪਿਆ।
ਉਨ੍ਹਾਂ ਦੱਸਿਆ ਇਸ ਦੌਰਾਨ ਧਾਰਾ ਧਾਰਾ 144 ਲਗਾ ਦਿੱਤੀ ਗਈ ਹੈ। ਹੁਣ ਕਿਸੇ ਨੂੰ ਵੀ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਇਹ ਹੁਕਮ ਪ੍ਰਸ਼ਾਸਨ ਦੇ ਅਗਲੇ ਆਦੇਸ਼ਾਂ ਤੱਕ ਨੂੰ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਸਹਿਯੋਗ ਦੇਣ ਅਤੇ ਘਰਾ 'ਚੋਂ ਬਾਹਰ ਨਾ ਨਿਕਲਣ ਦੀ ਅਪੀਲ ਕੀਤੀ।