ਮੱਧ ਪ੍ਰਦੇਸ਼ ''ਚ ਫਸੇ ਪੰਜਾਬ ਦੀ ਸੰਗਤ ਦੇ ਇਕ ਜਥੇ ਦੀ ਸਰਕਾਰ ਨੂੰ ਦਰਦਭਰੀ ਅਪੀਲ
Thursday, Apr 02, 2020 - 07:05 PM (IST)
ਅਜਨਾਲਾ (ਗੁਰਿੰਦਰ ਸਿੰਘ ਬਾਠ)— ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਬੀਤੇ ਹਫਤੇ ਪੰਜਾਬ ਤੋਂ ਗਈਆਂ ਸੰਗਤਾਂ ਨੂੰ ਇਸ ਵੇਲੇ ਦੇਸ਼ 'ਚ 'ਲਾਕ ਡਾਊਨ' ਦੀ ਸਥਿਤੀ ਦੌਰਾਨ ਵਾਪਸ ਘਰ ਪਰਤਣ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਥੇ 'ਚ ਗਏ ਪਿੰਡ ਭੈਲ ਢਾਏਵਾਲਾ ਦੇ ਬਲਜਿੰਦਰ ਸਿੰਘ ਬਾਠ ਨੇ ਦੱਸਿਆ ਕਿ ਉਹ ਮੱਧ ਪ੍ਰਦੇਸ਼ 'ਚ ਇਕ ਢਾਬੇ ਉੱਤੇ ਫਸੇ ਹੋਏ ਹਨ ਅਤੇ ਉਨ੍ਹਾਂ ਦੇ ਜਥੇ 'ਚ ਜਿੱਥੇ ਬਜ਼ੁਰਗ ਬੀਬੀਆਂ ਅਤੇ ਛੋਟੇ-ਛੋਟੇ ਬੱਚੇ ਵੀ ਸ਼ਾਮਲ ਹਨ, ਜੋ ਕਿ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜ੍ਹੋ: ਕਰਫਿਊ ਦੌਰਾਨ ਜਲੰਧਰ 'ਚ ਹੋਇਆ ਅਜਿਹਾ ਸਾਦਾ ਵਿਆਹ, ਜਿਸ ਨੂੰ ਦੇਖ ਤੁਸੀਂ ਵੀ ਕਰੋਗੇ ਵਾਹ-ਵਾਹ (ਤਸਵੀਰਾਂ)
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਕਾਫੀ ਸੰਗਤ ਜਿਹੜੀ ਕਿ ਪ੍ਰਾਈਵੇਟ ਸਾਧਨ ਕਰਕੇ ਵਾਪਸ ਪੰਜਾਬ ਪਰਤ ਚੁੱਕੀ ਹੈ ਅਤੇ ਅਸੀਂ ਵੀ ਉਹ ਉਨ੍ਹਾਂ ਵੱਲ ਵੇਖਦੇ ਇਹ ਫੈਸਲਾ ਕੀਤਾ ਸੀ ਕਿ ਪ੍ਰਾਈਵੇਟ ਸਾਧਨ ਕਰਕੇ ਵਾਪਸ ਕਿਸੇ ਤਰ੍ਹਾਂ ਪੰਜਾਬ ਪਰਤ ਜਾਈਏ ਪਰ ਸਰਕਾਰਾਂ ਵੱਲੋਂ ਵੱਖ-ਵੱਖ ਸੂਬਿਆਂ ਚ ਕਰਫਿਊ ਦੇ ਕੀਤੇ ਗਏ ਐਲਾਨ ਕਾਰਨ ਉਹ ਐੱਮ. ਪੀ. ਸੂਬੇ 'ਚ ਫਸ ਕੇ ਰਹਿ ਗਏ ਹਨ ਅਤੇ ਇਕ ਢਾਬੇ ਉੱਤੇ ਰੁਕੇ ਹੋਏ ਹਨ।
ਇਹ ਵੀ ਪੜ੍ਹੋ: DGP ਦਿਨਕਰ ਗੁਪਤਾ ਨੇ ਟਵਿੱਟਰ ਹੈਂਡਲ ਤੋਂ ਡਿਲੀਟ ਕੀਤਾ ਸਿੱਧੂ ਮੂਸੇਵਾਲਾ ਦਾ ਵਿਵਾਦਤ ਗਾਣਾ
ਉਨ੍ਹਾਂ ਕਿਹਾ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਵਾਪਸ ਪੰਜਾਬ ਪਹੁੰਚਣਾ ਚਾਹੁੰਦੇ ਹਨ, ਉਨ੍ਹਾਂ ਪੰਜਾਬ ਸਰਕਾਰ ਕੋਲੋਂ ਅਪੀਲ ਕੀਤੀ ਕਿ ਉਨ੍ਹਾਂ ਦੀ ਘਰ ਵਾਪਸੀ ਲਈ ਕੋਈ ਪ੍ਰਬੰਧ ਕੀਤੇ ਜਾਣ ਤਾਂ ਜੋ ਆਪਣੇ ਪਰਿਵਾਰ 'ਚ ਸਹੀ ਸਲਾਮਤ ਮੁੜ ਸਕਣ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਜਥੇ 'ਚ ਨਿੱਕੇ-ਨਿੱਕੇ ਬੱਚੇ ਰੋਟੀ ਸਮੇਤ ਦੁੱਧ ਲਈ ਵਿਲਕ ਰਹੇ ਹਨ ਅਤੇ ਬਜ਼ੁਰਗ ਜਿਹੜੇ ਦਵਾਈ ਨਾ ਮਿਲਣ ਕਾਰਨ ਬੀਮਾਰਾਂ ਵਾਲੀ ਹਾਲਤ 'ਚ ਹਨ। ਬੀਬੀਆਂ ਵੀ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀਆਂ ਹਨ।
ਇਹ ਵੀ ਪੜ੍ਹੋ: ਜਲੰਧਰ: ਸਾਬਕਾ ਹਜੂਰੀ ਰਾਗੀ ਭਾਈ ਨਿਰਮਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਕੀਤਾ ਗਿਆ ਆਈਸੋਲੇਟ