ਪਟਿਆਲਾ ''ਚ ਕੋਰੋਨਾ ਵਾਇਰਸ ਦਾ ਦੂਜਾ ਮਾਮਲਾ ਆਇਆ ਸਾਹਮਣੇ, ਕੋਈ ਟ੍ਰੈਵਲ ਹਿਸਟਰੀ ਨਹੀਂ

Saturday, Apr 11, 2020 - 11:21 AM (IST)

ਪਟਿਆਲਾ (ਪਰਮੀਤ, ਪੰਜੋਲਾ) : ਪਟਿਆਲਾ 'ਚ ਇਕ ਪੀ. ਸੀ. ਐਸ. ਅਫਸਰ ਦੇ ਮਾਲੀ ਦਾ ਕੋਰੋਨਾ ਵਾਇਰਸ ਟੈਸਟ ਪਾਜ਼ੀਟਿਵ ਆਇਆ ਹੈ। ਜ਼ਿਲੇ 'ਚ ਇਹ ਦੂਜਾ ਪਾਜ਼ੀਟਿਵ ਕੇਸ ਹੈ। ਇਸ ਤੋਂ ਪਹਿਲਾ ਦੁਬਈ ਤੋਂ ਵਾਪਸ ਆਇਆ 31 ਸਾਲਾ ਨੌਜਵਾਨ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਖਤਰਨਾਕ ਗੱਲ ਇਹ ਹੈ ਕਿ ਮਾਲੀ ਦੀ ਕੋਈ ਟ੍ਰੈਵਲ ਹਿਸਟਰੀ ਨਹੀਂ ਹੈ। ਇਹ ਮਾਲੀ ਆਪਣੇ ਅਫਸਰ ਦੀ ਰਿਹਾਇਸ਼ 'ਚ ਬਣੇ ਸਰਵੈਂਟ ਕੁਆਰਟਰ 'ਚ ਰਹਿੰਦਾ ਸੀ, ਜਿਸ ਨੂੰ ਹੁਣ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ 'ਚ ਸ਼ਿਫਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਕਿਸਾਨਾਂ ਵਲੋਂ 'ਕੋਰੋਨਾ' ਦੀ ਦਹਿਸ਼ਤ 'ਚ ਕਣਕ ਦੀ ਵਾਢੀ ਸ਼ੁਰੂ

PunjabKesari

ਸਿਹਤ ਵਿਭਾਗ ਨੇ ਉਸ ਦੀ ਪਤਨੀ ਤੇ ਬੱਚਿਆਂ ਦੇ ਵੀ ਸੈਂਪਲ ਲਏ ਹਨ। ਸੂਤਰਾਂ ਨੇ ਦੱਸਿਆ ਕਿ ਮਾਲੀ ਦਾ ਭਰਾ ਵੀ ਇਕ ਡਾਕਟਰ ਜੋੜੇ ਕੋਲ ਕੁੱਕ ਦਾ ਕੰਮ ਕਰਦਾ ਹੈ ਤੇ ਉਸ ਨੂੰ ਵੀ ਇਕਾਂਤਵਾਸ 'ਚ ਰੱਖਿਆ ਜਾ ਰਿਹਾ ਹੈ। ਪਤਾ ਲੱਗਾ ਹੈ ਕਿ ਮਾਲੀ ਦੇ ਨਾਲ ਉਸ ਦੇ ਭਰਾ ਤੋਂ ਇਲਾਵਾ ਕਿਸੇ ਹੋਟਲ 'ਚ ਕੰਮ ਕਰਨ ਵਾਲਾ ਹੋਰ ਵਿਅਕਤੀ ਵੀ ਰਹਿੰਦਾ ਹੈ। ਸੂਤਰਾਂ ਮੁਤਾਬਕ ਸਿਹਤ ਵਿਭਾਗ ਡਾਕਟਰ ਜੋੜੇ ਦੇ ਸੈਂਪਲ ਲੈਣ ਦੀ ਤਿਆਰੀ 'ਚ ਹੈ।

ਇਹ ਵੀ ਪੜ੍ਹੋ : 'ਕੋਰੋਨਾ' ਨੇ ਢਾਹਿਆ ਪੰਜਾਬ, ਇਕੋ ਦਿਨ ਆਏ 21 ਪਾਜ਼ੇਟਿਵ ਕੇਸ, ਜਾਣੋ ਕੀ ਨੇ ਤਾਜ਼ਾ ਹਾਲਾਤ

PunjabKesari

ਫਿਲਹਾਲ ਸਿਹਤ ਵਿਭਾਗ ਮਾਲੀ ਦੇ ਪਰਿਵਾਰਕ ਮੈਂਬਰਾਂ ਤੇ ਨੇੜਲਿਆਂ ਦੀ ਨਿਸ਼ਾਨਦੇਹੀ ਕਰਨ 'ਚ ਲੱਗਾ ਹੋਇਆ ਹੈ। ਪੱਖ ਜਾਣਨ ਲਈ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਤੇ ਜ਼ਿਲਾ ਐਡੀਡੋਮੋਲੋਜਿਸਟ ਡਾ. ਸੁਮਿਤ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।
ਇਹ ਵੀ ਪੜ੍ਹੋ : ਵਿਆਹ ਦੇ ਚਾਅ ਰਹਿ ਗਏ ਅਧੂਰੇ, ਮੰਗਣੀ ਦੇ 10 ਦਿਨਾਂ ਬਾਅਦ ਕੁੜੀ ਨੇ ਲਾਇਆ ਮੌਤ ਨੂੰ ਗਲੇ

PunjabKesari


Babita

Content Editor

Related News