ਕੋਰੋਨਾ ਵਾਇਰਸ ਕਰਕੇ ਮੁਲਤਵੀ ਹੋਈ ਦੁਖਨਿਵਾਰਨ ਸਰੋਵਰ ਦੀ ਸੇਵਾ
Monday, Mar 16, 2020 - 02:00 PM (IST)
ਪਟਿਆਲਾ (ਇੰਦਰਜੀਤ ਬਖਸ਼ੀ): ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ 17 ਮਾਰਚ ਨੂੰ ਹੋਣ ਜਾ ਰਹੀ ਪਵਿੱਤਰ ਸਰੋਵਰ ਦੀ ਕਾਰ ਸੇਵਾ ਕੋਰੋਨਾ ਵਾਇਰਸ ਕਾਰਨ ਸੰਗਤ ਦੇ ਹਿੱਤਾਂ ਨੂੰ ਵੇਖਦੇ ਹੋਏ ਅਗਲੇ ਪ੍ਰੋਗਰਾਮ ਤੱਕ ਮੁਲਤਵੀ ਕਰ ਦਿਤੀ ਗਈ ਹੈ।
ਜਾਣਕਾਰੀ ਦਿੰਦਿਆਂ ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਰ ਕੇ ਜਿੱਥੇ ਸਰਕਾਰ ਵੱਲੋਂ ਸਿਨੇਮਾ ਹਾਲ, ਸਕੂਲ, ਸ਼ਾਪਿੰਗ ਮਾਲ ਬੰਦ ਕਰ ਦਿਤੇ ਗਏ ਹਨ, ਉੱਥੇ ਹੀ ਬਾਬਾ ਅਮਰੀਕ ਸਿੰਘ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਆਰੰਭ ਹੋ ਰਹੀ ਸੇਵਾ ਨੂੰ ਅਗਲੇ ਪ੍ਰੋਗਰਾਮ ਤੱਕ ਮੁਲਤਵੀ ਕਰ ਦਿਤਾ ਗਿਆ ਹੈ।ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ, ਬਾਬਾ ਇੰਦਰ ਸਿੰਘ , ਬਾਬਾ ਭਿੰਦਾ ਸਿੰਘ ਮੌਜੂਦ ਸਨ।
ਇਹ ਵੀ ਪੜ੍ਹੋ: ਫਤਿਹਗੜ੍ਹ ਸਾਹਿਬ ਦਾ ਦਮਨਪ੍ਰੀਤ, ਅਨੋਖੇ ਢੰਗ ਨਾਲ ਕਰ ਰਿਹੈ ਮੱਛੀ ਪਾਲਣ ਦਾ ਧੰਦਾ