ਕੋਰੋਨਾ ਪਾਜ਼ੇਟਿਵ ਪਾਏ ਗਏ ਖਰੜ ਦੇ ਡੀ.ਐੱਸ.ਪੀ. ਦੀ ਹਾਲਤ ਨਾਜ਼ੁਕ

08/20/2020 6:18:39 PM

ਮੋਹਾਲੀ (ਜੱਸੋਵਾਲ): ਪੰਜਾਬ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ, ਜਿੱਥੇ ਕੋਰੋਨਾ ਵਾਇਰਸ ਦਾ ਸ਼ਿਕਾਰ ਆਮ ਲੋਕ ਹੋ ਰਹੇ ਹਨ, ਉੱਥੇ ਹੀ ਇਸ ਵਾਇਰਸ ਨੇ ਵੱਡੇ-ਵੱਡੇ ਪੁਲਸ ਅਫਸਰਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਲਿਆ ਹੈ। ਇਸ ਦੇ ਚੱਲਦਿਆਂ ਹੀ ਖਰੜ ਦੇ ਡੀ.ਐੱਸ.ਪੀ. ਪਾਲ ਸਿੰਘ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ, ਜਿਨ੍ਹਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ, ਜੋ ਮੋਹਾਲੀ ਦੇ ਸੈਕਟਰ 69 ਸਥਿਤ ਗਰੇਸ਼ੀਆਨ ਹਸਪਤਾਲ 'ਚ ਦਾਖ਼ਲ ਹਨ। ਦੱਸਣਯੋਗ ਹੈ ਕਿ ਟਰਾਈਸਿਟੀ 'ਚ ਬੁੱਧਵਾਰ ਨੂੰ ਕੋਰੋਨਾ ਦੇ ਰਿਕਾਰਡ ਤੋੜ 335 ਕੇਸ ਆਏ ਸਨ ਅਤੇ ਉੱਥੇ ਹੀ ਚਾਰ ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ। 

ਇਹ ਵੀ ਪੜ੍ਹੋ:  ਪਿਆਰ ਨਾ ਚੜਿਆ ਪ੍ਰਵਾਨ ਤਾਂ ਪ੍ਰੇਮੀ ਨੇ ਚੁੱਕਿਆ ਖ਼ੌਫਨਾਕ ਕਦਮ

ਦੱਸ ਦੇਈਏ ਕਿ ਪੰਜਾਬ 'ਚ ਹੁਣ ਤੱਕ ਕੋਰੋਨਾ ਦੇ 35 ਹਜ਼ਾਰ ਦੇ ਪਾਰ ਹੋ ਕੇਸ ਹੋ ਗਏ ਹਨ ਅਤੇ ਇਹ ਆਂਕੜਾ ਵੱਧਣ ਦੇ ਨਾਲ-ਨਾਲ ਕੋਰੋਨਾ ਵਾਇਰਸ ਨਾਲ ਹੋ ਰਹੀਆਂ ਮੌਤਾਂ ਦਾ ਆਂਕੜਾ ਵੀ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਲੁਧਿਆਣਾ 'ਚ ਮੌਤਾਂ ਦਾ ਆਂਕੜਾ 271 , ਜਲੰਧਰ 119, ਅੰਮ੍ਰਿਤਸਰ 118 ,ਪਟਿਆਲਾ 93, ਸੰਗਰੂਰ 59, ਪਠਾਨਕੋਟ 18, ਮੋਹਾਲੀ 43, ਬਠਿੰਡਾ 16, ਮੋਗਾ 10, ਮਾਨਸਾ 2 ,ਕਪੂਰਥਲਾ 25, ਗੁਰਦਾਸਪੁਰ 'ਚ 30 ਮੌਤਾਂ। ਹੁਣ ਤੱਕ ਲੁਧਿਆਣਾ 'ਚ ਸਭ ਤੋਂ ਵੱਧ ਕੋਰੋਨਾ ਦੇ 462 ਨਵੇਂ ਮਾਮਲੇ ਸਾਹਮਣੇ ਆਏ, ਜਲੰਧਰ 'ਚ 208, ਮੋਹਾਲੀ 'ਚ 114 ,ਅੰਮ੍ਰਿਤਸਰ 86 ,ਸੰਗਰੂਰ 68 ,ਬਠਿੰਡਾ 'ਚ 62 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ ਹੁਣ ਤੱਕ ਕੁੱਲ 22 ਹਜ਼ਾਰ 997 ਤੋਂ ਵੱਧ ਕੇਸ ਰਿਕਵਰ ਹੋ ਚੁੱਕੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕੋਰੋਨਾ ਪੀੜਤ 2 ਕੈਦੀ ਸਿਵਲ ਹਸਪਤਾਲ ਫਿਰੋਜ਼ਪੁਰ 'ਚੋਂ ਫਰਾਰ


Shyna

Content Editor

Related News