ਪੰਜਾਬ ''ਚ ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਦੇ 7 ਹੋਰ ਮਰੀਜ਼ ਆਏ ਪਾਜ਼ੇਟਿਵ

Sunday, Mar 22, 2020 - 06:22 PM (IST)

ਪੰਜਾਬ ''ਚ ਕੋਰੋਨਾ ਦਾ ਕਹਿਰ : ਨਵਾਂਸ਼ਹਿਰ ਦੇ 7 ਹੋਰ ਮਰੀਜ਼ ਆਏ ਪਾਜ਼ੇਟਿਵ

ਨਵਾਂਸ਼ਹਿਰ (ਤ੍ਰਿਪਾਠੀ, ਜੋਬਨ) : ਪੰਜਾਬ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ। ਨਵਾਂਸ਼ਹਿਰ ਵਿਚ ਕੋਰੋਨਾ ਦੇ 7 ਹੋਰ ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਇਹ ਉਹੀ ਲੋਕ ਹਨ ਜਿਹੜੇ 72 ਸਾਲਾ ਮ੍ਰਿਤਕ ਬਲਦੇਵ ਸਿੰਘ ਦੇ ਸੰਪਰਕ ਵਿਚ ਆਏ ਸਨ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਦੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 14 ਤੋਂ ਵੱਧ ਕੇ 21 ਹੋ ਗਈ ਹੈ। ਨਵਾਂਸ਼ਹਿਰ ਦੇ ਪਿੰਡ ਪਠਲਾਵਾ ਦਾ 72 ਸਾਲਾ ਬਜ਼ੁਰਗ ਬਲਦੇਵ ਸਿੰਘ ਕੁਝ ਦਿਨ ਪਹਿਲਾਂ ਹੀ ਇਟਲੀ ਤੋਂ ਪਰਤਿਆ ਸੀ। ਜਿਸ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਅਤੇ ਬਾਅਦ ਵਿਚ ਪਿੰਡ ਪਠਾਲਾ 'ਚ ਹੋਏ ਧਾਰਮਿਕ ਸਮਾਗਮ ਵਿਚ ਵੀ ਸ਼ਿਰਕਤ ਕੀਤੀ ਸੀ।

PunjabKesari

ਇਸ ਤੋਂ ਬਾਅਦ ਸਿਹਤ ਵਿਭਾਗ ਵਲੋਂ ਮ੍ਰਿਤਕ ਬਲਦੇਵ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਟੈਸਟ ਕੀਤੇ ਗਏ ਸਨ ਜਿਨ੍ਹਾਂ ਵਿਚ ਪਰਿਵਾਰ ਦੇ 6 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਸਨ। ਹੁਣ ਬਲਦੇਵ ਦੇ ਸੰਪਰਕ ਆਏ 7 ਹੋਰ ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।

ਇਹ ਵੀ ਪੜ੍ਹੋ : ਮੁੱਖ ਮੰਤਰੀ ਵਲੋਂ ਪੰਜਾਬ 31 ਮਾਰਚ ਤਕ 'ਲੌਕ ਡਾਊਨ', ਇਹ ਸਹੂਲਤਾਂ ਰਹਿਣਗੀਆਂ ਜਾਰੀ    

PunjabKesari

ਜ਼ਿਲੇ 'ਚ 56 ਲੋਕਾਂ ਨੂੰ ਸਿਹਤ ਵਿਭਾਗ ਨੇ ਕੀਤਾ ਹੋਮ ਕੁਆਰੰਟੀਨ
ਪਿੰਡ ਪਠਲਾਵਾ ਵਿਖੇ ਕੋਰੋਨਾ ਵਾਇਰਸ ਨਾਲ ਮੌਤ ਦਾ ਮਾਮਲਾ ਸਾਹਮਣੇ ਆਉਣ ਉਪਰੰਤ ਹਰਕਤ 'ਚ ਆਏ ਸਿਹਤ ਵਿਭਾਗ ਵੱਲੋਂ ਜਿੱਥੇ ਹਾਲ ਹੀ 'ਚ ਵਿਦੇਸ਼ਾਂ ਤੋਂ ਪਰਤੇ ਲੋਕਾਂ ਦੀ ਸਕ੍ਰੀਨਿੰਗ ਕਰਵਾਉਣ ਦੇ ਉਪਰਾਲਿਆਂ ਨੂੰ ਤੇਜ਼ ਕਰ ਦਿੱਤਾ ਗਿਆ ਹੈ। ਅਜਿਹੇ ਵਿਅਕਤੀਆਂ 'ਚ ਸ਼ੱਕੀ ਲੱਛਣ ਪਾਏ ਜਾਣ ਵਾਲੇ ਕਰੀਬ 56 ਲੋਕਾਂ ਨੂੰ ਵਿਭਾਗ ਨੇ ਹੋਮ ਕੁਆਰੰਟੀਨ ਕਰ ਦਿੱਤਾ ਹੈ। ਸਿਹਤ ਵਿਭਾਗ ਦੇ ਸੂਤਰਾਂ ਮੁਤਾਬਕ ਜ਼ਿਲੇ 'ਚ ਵਿਦੇਸ਼ ਤੋਂ ਪਰਤੇ ਲੋਕਾਂ ਦੀ ਗਿਣਤੀ ਦਾ ਅੰਕੜਾ ਕਰੀਬ ਡੇਢ ਹਜ਼ਾਰ ਦੇ ਕਰੀਬ ਹੈ, ਜਦੋਂਕਿ ਇਸ 'ਚੋਂ ਅੱਧੇ ਲੋਕਾਂ ਤੱਕ ਹੀ ਵਿਭਾਗ ਦੀ ਪਹੁੰਚ ਹੋ ਸਕੀ ਹੈ। ਰੇਲਵੇ ਰੋਡ 'ਤੇ ਕਾਰੋਬਾਰ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਕਿ ਉਸ ਦੀ ਰਿਹਾਇਸ਼ ਚੰਡੀਗੜ੍ਹ ਰੋਡ 'ਤੇ ਹੈ। ਉਨ੍ਹਾਂ ਦੇ ਘਰ ਦੇ ਆਲੇ-ਦੁਆਲੇ ਕਰੀਬ ਦਰਜਨ ਭਰ ਲੋਕ ਹਾਲ ਹੀ 'ਚ ਵਿਦੇਸ਼ ਤੋਂ ਪਰਤੇ ਹਨ, ਜਦੋਂਕਿ ਇਸ ਮਾਰਗ 'ਤੇ ਵਿਦੇਸ਼ ਤੋਂ ਵਾਪਸ ਆਉਣ ਵਾਲਿਆਂ ਦੀ ਗਿਣਤੀ ਕਰੀਬ 100 ਹੈ।ਇਸ ਤੋਂ ਇਲਾਵਾ ਪ੍ਰਸ਼ਾਸਨ ਵਲੋਂ ਪਿੰਡ ਪਠਾਲਾ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਸ੍ਰੀ ਅਕਾਲ ਤਖਤ ਦੇ ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼, ਪੀੜਤਾਂ ਲਈ ਗੋਲਕ ਦੇ ਮੂੰਹ ਖੋਲ੍ਹਣ ਲਈ ਕਿਹਾ    


author

Gurminder Singh

Content Editor

Related News