ਪਟਿਆਲਾ: ਕੋਰੋਨਾ ਦੀ ਪੇਂਟਿੰਗ ਬਣਾ ਇਹ ਵਿਦਿਆਰਥੀ ਦੇ ਰਿਹੈ ਨੇਕ ਸਲਾਹ (ਵੀਡੀਓ)

Wednesday, May 06, 2020 - 06:39 PM (IST)

ਪਟਿਆਲਾ (ਇੰਦਰਜੀਤ ਬਖਸ਼ੀ): ਕੋਰੋਨਾ ਵਾਇਰਸ ਦੀ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਜਿੱਥੇ ਪੰਜਾਬ ਪੁਲਸ ਡਾਕਟਰ ਸਫਾਈ ਕਰਮਚਾਰੀ ਅਤੇ ਪੱਤਰਕਾਰ ਭਾਈਚਾਰਾ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਰਿਹਾ ਉਥੇ ਹੀ ਕੁਝ ਕਲਾਕਾਰ ਆਪਣੀ ਕਲਾ ਜ਼ਰੀਏ ਲੋਕਾਂ ਨੂੰ ਘਰਾਂ 'ਚ ਹੀ ਰਹਿ ਕੇ ਕੋਰੋਨਾ ਨਾਲ ਲੜਣ ਲਈ ਸੁਚੇਤ ਕਰ ਰਹੇ ਹਨ। ਤਸਵੀਰਾਂ ਪਟਿਆਲਾ ਦੀਆਂ ਹਨ, ਜਿੱਥੇ ਰਿਸ਼ੀ ਕਾਲੋਨੀ ਵਿਖੇ ਇਕ ਵਿਦਿਆਰਥੀ ਨੇ ਸੜਕ 'ਤੇ ਕੋਰੋਨਾ ਵਾਇਰਸ ਦੀ ਪੇਂਟਿੰਗ ਬਣਾ ਲੋਕਾਂ ਨੂੰ ਇਸ ਬਾਰੇ ਜਾਗਰੂਕ ਕੀਤਾ। ਤਸਵੀਰ ਬਣਾਉਣ ਵਾਲੇ ਵਿਦਿਆਰਥੀ ਜਸਪ੍ਰੀਤ ਤੇ ਉਸ ਨੂੰ ਉਤਸ਼ਾਹਿਤ ਕਰਨ ਵਾਲੇ ਡਾ. ਤੇਜਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਕਸਦ ਲੋਕਾਂ ਨੂੰ ਕੋਰੋਨਾ ਵਾਇਰਸ ਬਾਰੇ ਜਾਗਰੂਕ ਕਰਨਾ ਤੇ ਲੋਕ ਘਰਾਂ ਅੰਦਰ ਹੀ ਰਹਿਣ ਲਈ ਪ੍ਰੇਰਿਤ ਕਰਨਾ ਹੈ।

ਇਹ ਵੀ ਪੜ੍ਹੋ: ਦਿੱਲੀ ਕਟਰਾ ਐਕਸਪ੍ਰੈੱਸ ਹਾਈਵੇਅ 'ਚੋਂ ਅੰਮ੍ਰਿਤਸਰ ਬਾਹਰ ਕੱਢਣ 'ਤੇ ਅੱਗ ਬਬੂਲਾ ਹੋਏ ਔਜਲਾ (ਵੀਡੀਓ)

PunjabKesari

ਇਹ ਵੀ ਪੜ੍ਹੋ:  ਵੱਡੀ ਵਾਰਦਾਤ: ਪਟਿਆਲਾ 'ਚ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਕਾਂਗਰਸੀ ਸਰਪੰਚ​​​​​​​

ਇਸ ਮੌਕੇ ਗੱਲਬਾਤ ਕਰਦਿਆਂ ਇਸ ਲੜਕੇ ਨੇ ਕਿਹਾ ਕਿ ਕੋਰੋਨਾ ਵਾਇਰਸ ਪੂਰੇ ਦੇਸ਼ 'ਚ ਫੈਲ ਚੁੱਕਿਆ ਹੈ ਅਤੇ ਪਟਿਆਲਾ ਦੇ ਜ਼ਿਲਾ ਪ੍ਰਸ਼ਾਸਨ ਵੱਲੋਂ ਵੀ ਇਸ ਮਹਾਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਆਪਣੇ-ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕੀਤੀ ਹੈ ਪਰ ਕੁਝ ਲੋਕ ਅਜੇ ਵੀ ਬਾਹਰ ਸੜਕਾਂ ਤੇ ਘੁੰਮ ਰਹੇ ਹਨ ਜਿਨ੍ਹਾਂ ਨੂੰ ਸੁਚੇਤ ਕਰਨ ਲਈ ਉਨ੍ਹਾਂ ਵਲੋਂ ਇਹ ਪੇਂਟਿੰਗ ਬਣਾਈ ਗਈ ਹੈ ਜੋ ਕਿ ਕਰੋਨਾ ਵਾਇਰਸ ਦਾ ਰੂਪ ਦਰਸਾ ਰਹੀ ਹੈ ਨਾਲ ਹੀ ਇਸ ਲੜਕੇ ਨੇ ਕਿਹਾ ਕਿ ਇਸ ਪੇਂਟਿੰਗ ਨੂੰ ਬਣਾਉਣ 'ਚ ਉਨ੍ਹਾਂ ਨੂੰ ਛੇ ਸੱਤ ਘੰਟੇ ਦਾਂ ਸਮਾਂ ਲੱਗਿਆ ਹੈ ਅਤੇ ਉਹ ਇਸ ਕੋਰੋਨਾ ਪੇਟਿੰਗ ਦੇ ਜ਼ਰੀਏ ਲੋਕਾਂ ਨੂੰ ਆਪਣੇ-ਆਪਣੇ ਘਰਾਂ ਵਿਚ ਰਹਿਣ ਦੀ ਅਪੀਲ ਕਰ ਰਹੇ ਹਨ, ਕਿਉਂਕਿ ਜੇ ਲੋਕ ਬਾਹਰ ਘੁੰਮਣਗੇ ਤਾਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਆਪਣੀ ਲਪੇਟ ਵਿਚ ਲੈ ਸਕਦਾ, ਉੱਥੇ ਨਾਲ ਹੀ ਇਸ ਲੜਕੇ ਦੀ ਮਦਦ ਕਰ ਰਹੇ ਇਸੇ ਇਲਾਕੇ ਦੇ ਡਾਕਟਰ ਤੇਜਪਾਲ ਨੇ ਦੱਸਿਆ ਕਿ ਇਹ ਲੜਕਾ ਦਸਵੀਂ ਕਲਾਸ ਦਾ ਵਿਦਿਆਰਥੀ ਹੈ ਅਤੇ ਇਸ ਲੜਕੇ ਵਿੱਚ ਡਰਾਇੰਗ ਬਣਾਉਣ ਦੀ ਕਾਫੀ ਕਲਾ ਹੈ ਅਤੇ ਉਹ ਇਸ ਲੜਕੇ ਦਾ ਇਸ ਪੇਂਟਿੰਗ ਨੂੰ ਬਣਾਉਣ 'ਚ ਸਾਥ ਦੇ ਰਹੇ ਹਨ ਨਾਲ ਹੀ ਡਾਕਟਰ ਤੇਜਪਾਲ ਨੇ ਕਿਹਾ ਕਿ ਇਸ ਲੜਕੇ ਵਲੋਂ ਕੋਰੋਨਾ ਵਾਇਰਸ ਦੇ ਰੂਪ 'ਚ ਜੋ ਇਹ ਪੇਂਟਿੰਗ ਬਣਾਈ ਹੈ ਅਤੇ ਲੋਕ ਇਸ ਲੜਕੇ ਦੀ ਕੋਰੋਨਾ ਪੈਂਟਿੰਗ ਨੂੰ ਦੇਖਦੇ ਹੋਏ ਆਪਣੇ-ਆਪਣੇ ਘਰਾਂ 'ਚ ਰਹਿਣ ਤਾਂ ਜੋ ਇਸ ਮਹਾਮਾਰੀ ਤੋਂ ਬਚਿਆ ਜਾ ਸਕੇ।

PunjabKesari


author

Shyna

Content Editor

Related News