ਜਲੰਧਰ 'ਚੋਂ ਮਿਲਿਆ ਇਕ ਹੋਰ ਕੋਰੋਨਾ ਦਾ ਪਾਜ਼ੇਟਿਵ ਕੇਸ
Sunday, Jun 14, 2020 - 01:38 PM (IST)
ਜਲੰਧਰ (ਰੱਤਾ)— ਜਲੰਧਰ 'ਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇਕ ਹੋਰ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ ਜਦਕਿ ਤਿੰਨ ਦੂਜਿਆਂ ਜ਼ਿਲ੍ਹਿਆਂ ਨਾਲ ਸਬੰਧਤ ਲੋਕਾਂ ਦੀ ਰਿਪੋਰਟ ਵੀ ਪਾਜ਼ੇਟਿਵ ਮਿਲੀ ਹੈ। ਮਿਲੀ ਜਾਣਕਾਰੀ ਮੁਤਾਬਕ ਸਿਹਤ ਮਹਿਕਮੇ ਨੂੰ ਅੱਜ ਚਾਰ ਮਰੀਜ਼ਾਂ ਦੀ ਰਿਪੋਰਟ ਮਿਲੀ ਸੀ, ਜਿਨ੍ਹਾਂ 'ਚੋਂ ਇਕ ਹੁਸ਼ਿਆਰਪੁਰ, ਇਕ ਅੰਮ੍ਰਿਤਸਰ, ਇਕ ਜਲੰਧਰ ਅਤੇ ਇਕ ਬਾਹਰੀ ਕੇਸ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਜਲੰਧਰ 'ਚ ਹੁਣ ਕੁੱਲ ਪਾਜ਼ੇਟਿਵ ਕੇਸਾਂ ਦਾ ਅੰਕੜਾ 330 ਤੱਕ ਪਹੁੰਚ ਗਿਆ ਹੈ। ਜਿਸ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ, ਉਹ ਮਹੇਂਦਰੂ ਮੁਹੱਲੇ ਦਾ ਰਹਿਣ ਵਾਲਾ ਹੈ। ਇਸ ਦੇ ਨਾਲ ਹੀ ਰਾਹਤ ਭਰੀ ਖਬਰ ਇਹ ਵੀ ਸਾਹਮਣੇ ਆਈ ਹੈ ਕਿ ਸਿਹਤ ਮਹਿਕਮੇ ਨੂੰ 610 ਰੋਗੀਆਂ ਦੀ ਰਿਪੋਰਟ ਨੈਗੇਟਿਵ ਵੀ ਮਿਲੀ ਹੈ।
ਇਹ ਵੀ ਪੜ੍ਹੋ: 'ਕੋਰੋਨਾ' ਨੇ ਖੋਹੀ ਰੋਜ਼ੀ-ਰੋਟੀ, ਦੁਖੀ ਹੋ ਕੇ ਵਿਅਕਤੀ ਨੇ ਲਾਇਆ ਮੌਤ ਨੂੰ ਗਲੇ
ਪੂਰੀ ਤਰ੍ਹਾਂ ਕਹਿਰ ਵਰ੍ਹਾਅ ਰਿਹੈ ਜਲੰਧਰ ’ਚ ਕੋਰੋਨਾ
ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਸ਼ਨੀਵਾਰ ਨੂੰ 6 ਰੋਗੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ ਸੀ, ਜਿਨ੍ਹਾਂ ’ਚੋਂ 2 ਦੂਜੇ ਜ਼ਿਲਿਆਂ ਦੇ ਸਨ। ਸਿਹਤ ਮਹਿਕਮੇ ਦੇ ਨੋਡਲ ਅਫਸਰ ਡਾ. ਟੀ. ਪੀ. ਸਿੰਘ ਨੇ ਦੱਸਿਆ ਕਿ ਸ਼ਨੀਵਾਰ ਨੂੰ ਜਿਨ੍ਹਾਂ ਰੋਗੀਆਂ ਦੀ ਰਿਪੋਰਟ ਪਾਜ਼ੇਟਿਵ ਆਈ, ਉਨ੍ਹਾਂ ’ਚੋਂ ਇਕ ਬਿਜਨੌਰ ਅਤੇ ਦੂਜਾ ਬਿਹਾਰ ਤੋਂ ਆਇਆ ਸੀ। ਡਾ. ਸਿੰਘ ਨੇ ਦੱਸਿਆ ਕਿ ਸਿਹਤ ਮਹਿਕਮੇ ਨੂੰ ਸ਼ਨੀਵਾਰ ਨੂੰ ਕੁੱਲ 742 ਲੋਕਾਂ ਦੀਆਂ ਰਿਪੋਰਟਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ’ਚੋਂ 736 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਸੀ।
ਇਹ ਵੀ ਪੜ੍ਹੋ: ਜਲੰਧਰ ਵਾਸੀਆਂ ਲਈ ਅਹਿਮ ਖਬਰ, ਦੁਪਹਿਰ ਦੇ ਪਾਣੀ ਦੀ ਸਪਲਾਈ ਬੰਦ