ਪਾਤੜਾਂ ਦੇ ਲੋਕਾਂ ਲਈ ਚੰਗੀ ਖਬਰ, ਕੋਰੋਨਾ ਪੀੜਤ ਦੇ ਸੰਪਰਕ ਵਾਲੇ ਲੋਕਾਂ ਦੀ ਰਿਪੋਰਟ ਨੈਗੇਟਿਵ

06/25/2020 1:06:38 PM

ਪਾਤੜਾਂ (ਅਡਵਾਨੀ) : ਪਾਤੜਾਂ ਦੇ ਜੋਰਾ ਬਸਤੀ ਦੀ ਭੀੜ-ਭਾੜ ਵਾਲੇ ਇਲਾਕੇ 'ਚ ਕੁੱਝ ਦਿਨ ਪਹਿਲਾਂ ਇੱਕ ਪਰਿਵਾਰ ਦੇ 4 ਮੈਂਬਰ ਕੋਰੋਨਾ ਪਾਜ਼ੇਟਿਵ ਆ ਗਏ ਸਨ। ਇਹ ਬਿਮਾਰੀ ਇਲਾਕੇ ਅੰਦਰ ਹੋਰ ਨਾ ਫੈਲ ਜਾਵੇ, ਇਸ ਲਈ ਐਸ. ਐਮ. ਓ. ਪਾਤੜਾਂ ਡਾ. ਰਾਜੇਸ਼ ਕੁਮਾਰ ਨੇ ਮਰੀਜ਼ਾਂ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਸੂਚੀ ਤਿਆਰ ਕਰਕੇ ਉਨ੍ਹਾਂ ਦੇ ਸੈਂਪਲ ਲਏ ਸਨ।

ਇਹ ਵੀ ਪੜ੍ਹੋ : ਪੰਜਾਬ 'ਚ ਬੇਕਾਬੂ ਹੋਇਆ ਕੋਰੋਨਾ, ਮੁੜ ਲਾਗੂ ਹੋ ਸਕਦੀ ਹੈ ਮੁਕੰਮਲ 'ਤਾਲਾਬੰਦੀ'

ਪਾਤੜਾਂ ਇਲਾਕੇ ਲਈ ਖੁਸ਼ੀ ਦੀ ਖਬਰ ਉਸ ਸਮੇਂ ਸੁਣਨ ਨੂੰ ਮਿਲੀ, ਜਦੋਂ ਲੋਕਾਂ ਨੂੰ ਡਾ. ਰਾਜੇਸ਼ ਕੁਮਾਰ ਨੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਉਣ ਦੀ ਪੁਸ਼ਟੀ ਕੀਤੀ, ਜਿਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਕਿਉਂਕਿ ਕੋਰੋਨਾ ਮਰੀਜ਼ ਦੀ ਗਲੀ 'ਚ ਪਹਿਲਾਂ ਜੋ ਲੜਕੀ ਬੱਚਿਆ ਨੂੰ ਵਿੱਦਿਆ ਦਾ ਚਾਨਣ ਵੰਡ ਰਹੀ ਸੀ, ਲੋਕਾਂ ਦੇ ਬੱਚੇ ਉਸ ਕੋਲੋਂ ਪੜ੍ਹਦੇ ਸਨ, ਜਿਸ ਕਰਕੇ ਲੋਕਾਂ ਅੰਦਰ ਭਾਰੀ ਚਿੰਤਾਂ ਵੇਖਣ ਨੂੰ ਮਿਲ ਰਹੀ ਸੀ। ਉਸ ਦੀ ਰਿਪੋਰਟ ਨੈਗਟਿਵ ਆਉਣ 'ਤੇ ਲੋਕਾਂ ਅੰਦਰ ਭਾਰੀ ਖੁਸ਼ੀ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਨਾਲ ਸਬੰਧਿਤ 19 ਭੱਠਿਆਂ ਦੇ ਲਾਈਸੈਂਸ ਰੱਦ

ਇਹ ਵੀ ਪੜ੍ਹੋ : ਪੰਜਾਬ 'ਚ ਵਿਆਹ ਸਮਾਰੋਹਾਂ ਦੌਰਾਨ 50 ਲੋਕਾਂ ਦੇ ਸ਼ਾਮਲ ਹੋਣ ਦੇ ਹੁਕਮਾਂ ਨੂੰ ਚੁਣੌਤੀ


Babita

Content Editor

Related News