ਸ੍ਰੀ ਮੁਕਤਸਰ ਸਾਹਿਬ ਤੋਂ ਵੱਡੀ ਖਬਰ, ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਹੋਈ 50
Sunday, May 03, 2020 - 07:55 PM (IST)
ਸ੍ਰੀ ਮੁਕਤਸਰ ਸਾਹਿਬ (ਰਿਣੀ, ਪਵਨ ਤਨੇਜਾ, ਖ਼ੁਰਾਣਾ) : ਸ੍ਰੀ ਮੁਕਤਸਰ ਸਾਹਿਬ ਵਿਖੇ ਕੋਰੋਨਾ ਪਾਜ਼ੇਟਿਵ ਦੀ ਗਿਣਤੀ 50 ਹੋ ਗਈ ਹੈ। ਅੱਜ 42 ਵਿਅਕਤੀਆਂ ਦੀ ਪਾਜ਼ੇਟਿਵ ਆਈ ਰਿਪੋਰਟ ਤੋਂ ਇਲਾਵਾ 1 ਹੋਰ ਵਿਅਕਤੀ ਜੋ ਕਿ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਹੀ ਇਕ ਪਿੰਡ ਨਾਲ ਸਬੰਧਿਤ ਹੈ ਅਤੇ ਜਿਸਦਾ ਸੈਂਪਲ ਫਰੀਦਕੋਟ ਵਿਖੇ ਹੀ ਲਿਆ ਗਿਆ ਸੀ ਦੀ ਰਿਪੋਰਟ ਵੀ ਪਾਜ਼ੇਟਿਵ ਆਈ ਹੈ। ਹੁਣ ਸ੍ਰੀ ਮੁਕਤਸਰ ਸਾਹਿਬ ਵਿਖੇ ਕੁਲ ਕੋਰੋਨਾ ਪਾਜ਼ੇਟਿਵ 50 ਹੋ ਗਏ ਹਨ। ਜਿਨ੍ਹਾਂ ਵਿਚੋਂ 1 ਮੁਹੰਮਦ ਸਮਸਾ ਠੀਕ ਹੋ ਚੁੱਕਾ ਜਦਕਿ 49 ਇਲਾਜ ਅਧੀਨ ਹਨ। ਵਰਨਣਯੋਗ ਹੈ ਕਿ ਹੁਣ ਤਕ ਸ੍ਰੀ ਮੁਕਤਸਰ ਸਾਹਿਬ ਤੋਂ ਭੇਜੇ ਗਏ ਸੈਂਪਲਾਂ ਦੀਆਂ ਪ੍ਰਾਪਤ ਰਿਪੋਰਟਾਂ ਵਿਚੋਂ 50 ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਦਕਿ 555 ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ 314 ਰਿਪੋਰਟਾਂ ਦੇ ਨਤੀਜੇ ਆਉਣੇ ਬਾਕੀ ਹਨ। ਜ਼ਿਲੇ ਵਿਚ 2600 ਲੋਕਾਂ ਨੂੰ ਘਰਾਂ 'ਚ ਅਤੇ 1000 ਲੋਕਾਂ ਨੂੰ ਇਕਾਂਤਵਾਸ ਸੈਂਟਰਾਂ 'ਚ ਇਕਾਂਤਵਾਸ 'ਚ ਰੱਖਿਆ ਗਿਆ ਹੈ। ਅੱਜ ਵਿਭਾਗ ਨੂੰ 49 ਸੈਂਪਲ ਪ੍ਰਾਪਤ ਹੋਏ ਜਿਨ੍ਹਾਂ ਵਿਚੋਂ 43 ਪਾਜ਼ੇਟਿਵ ਅਤੇ 6 ਨੈਗੇਟਿਵ ਹਨ।
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ, ਅੰਮ੍ਰਿਤਸਰ ਦੇ ਸਾਰੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਪੂਰੀ ਤਰ੍ਹਾਂ ਸੀਲ
ਪੰਜਾਬ 'ਚ 'ਕੋਰੋਨਾ' ਪਾਜ਼ੇਟਿਵ ਕੇਸਾਂ ਦਾ ਅੰਕੜਾ 1097 ਤੱਕ ਪੁੱਜਾ
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦਾ ਪੀੜਤ ਮਰੀਜ਼ਾਂ ਦੀ ਗਿਣਤੀ 1097 ਤੱਕ ਪਹੁੰਚ ਗਈ ਹੈ। ਇਨ੍ਹਾਂ 'ਚ ਜ਼ਿਆਦਾਤਰ ਮਰੀਜ਼ ਸ੍ਰੀ ਨਾਂਦੇੜ ਸਾਹਿਬ ਤੋਂ ਪਰਤੇ ਸ਼ਰਧਾਲੂ ਹਨ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 208, ਲੁਧਿਆਣਾ 122, ਜਲੰਧਰ 120, ਮੋਹਾਲੀ 'ਚ 94, ਪਟਿਆਲਾ 'ਚ 90, ਹੁਸ਼ਿਆਰਪੁਰ 'ਚ 84, ਤਰਨਤਾਰਨ 15, ਪਠਾਨਕੋਟ 'ਚ 25, ਮਾਨਸਾ 'ਚ 16, ਕਪੂਰਥਲਾ 15, ਫਰੀਦਕੋਟ 6, ਸੰਗਰੂਰ 'ਚ 11, ਨਵਾਂਸ਼ਹਿਰ 'ਚ 85, ਰੂਪਨਗਰ 15, ਫਿਰੋਜ਼ਪੁਰ 'ਚ 27, ਬਠਿੰਡਾ 35, ਗੁਰਦਾਸਪੁਰ 29, ਫਤਿਹਗੜ੍ਹ ਸਾਹਿਬ 'ਚ 16, ਬਰਨਾਲਾ 4, ਫਾਜ਼ਿਲਕਾ 4, ਮੋਗਾ 27, ਮੁਕਤਸਰ ਸਾਹਿਬ 49 ਕੇਸ ਪਾਏ ਹਨ ਜਦਕਿ ਕੋਰੋਨਾ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚੋਂ 21 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਵੱਡੀ ਲਾਪਰਵਾਹੀ, 'ਕੋਰੋਨਾ' ਮਰੀਜ਼ ਦੀ ਬਜਾਏ ਕਿਸੇ ਹੋਰ ਮਹਿਲਾ ਨੂੰ ਹਸਪਤਾਲ ਲੈ ਕੇ ਪੁੱਜੀ ਟੀਮ