ਮੋਹਾਲੀ ''ਚ ਕੋਰੋਨਾ ਦਾ ਕਹਿਰ ਜਾਰੀ : ਇਕੋ ਪਰਿਵਾਰ ਦੇ 3 ਮੈਂਬਰ ਪਾਜ਼ੇਟਿਵ, 19 ਪੁੱਜਾ ਅੰਕੜਾ

04/06/2020 6:30:42 PM

ਮੋਹਾਲੀ (ਪਰਦੀਪ) : ਕੋਰੋਨਾ ਵਾਇਰਸ ਦੀ ਦਹਿਸ਼ਤ ਨਾਲ ਅੱਜ ਜਿਥੇ ਪੂਰੀ ਦੁਨੀਆਂ ਵਿਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਉਥੇ ਹੀ ਲੰਘੇ ਮਾਰਚ ਮਹੀਨੇ ਦਿੱਲੀ ਵਿਖੇ ਸਥਿਤ ਨਿਜ਼ਾਮੂਦੀਨ ਮਰਕਜ਼ ਵਿਖੇ ਹੋਏ ਇਕ ਧਾਰਮਿਕ ਸਮਾਗਮ ਵਿਚ ਸ਼ਾਮਲ ਹੋ ਕੇ ਆਏ 60 ਸਾਲਾਂ ਦੇ ਸੈਕਟਰ-68 ਮੋਹਾਲੀ (ਕੁੰਭੜਾ) ਨਿਵਾਸੀ ਦੇ 30 ਸਾਲਾ ਪੁੱਤਰ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਇਸੇ ਤਰ੍ਹਾਂ ਬੀਤੇ ਦਿਨੀਂ ਡੇਰਾਬੱਸੀ ਨਜ਼ਦੀਕ ਪਿੰਡ ਜਵਾਹਰਪੁਰ ਦੇ ਇਕ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੈਂਪਲ ਪੀ. ਜੀ. ਆਈ. ਭੇਜੇ ਗਏ ਸਨ, ਵਿਚੋਂ ਉਸ ਦੀ 43 ਸਾਲਾ ਪਤਨੀ, 38 ਸਾਲਾ ਭਰਾ ਅਤੇ 67 ਸਾਲਾ ਬਜ਼ੁਰਗ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਸ ਨਾਲ ਮੋਹਾਲੀ ਜ਼ਿਲੇ ਵਿਚ ਇਨ੍ਹਾਂ ਚਾਰੇ ਪਾਜ਼ੇਟਿਵ ਕੇਸਾਂ ਨੂੰ ਮਿਲਾ ਕੇ ਕੁੱਲ ਗਿਣਤੀ 19 ਤਕ ਪੁੱਜ ਗਈ ਹੈ। 

ਇਹ ਵੀ ਪੜ੍ਹੋ : 'ਕੋਰੋਨਾ' ਕਾਰਣ ਲੁਧਿਆਣਾ ਦੇ ਪ੍ਰਵਾਸੀ ਭਾਰਤੀ ਦੀ ਅਮਰੀਕਾ 'ਚ ਮੌਤ  

ਪਰਿਵਾਰਕ ਮੈਂਬਰਾਂ ਦੇ ਵੀ ਲਏ ਸੈਂਪਲ : ਡਾ. ਮਨਜੀਤ ਸਿੰਘ
ਪਿੰਡ ਕੁੰਭੜਾ ਸੈਕਟਰ-68 ਮੋਹਾਲੀ ਨਿਵਾਸੀ 60 ਸਾਲਾਂ ਦਾ ਇਹ ਵਿਅਕਤੀ 17 ਮਾਰਚ 2020 ਨੂੰ ਦਿੱਲੀ ਵਿਖੇ ਹੋਏ ਧਾਰਮਿਕ ਸਮਾਗਮ ਵਿਚ ਸ਼ਾਮਲ ਹੋ ਕੇ ਮੋਹਾਲੀ ਪਰਤਿਆ ਸੀ ਅਤੇ 3 ਅਪ੍ਰੈਲ ਨੂੰ ਇਸ ਵਿਅਕਤੀ ਨੂੰ ਬਨੂੰੜ ਸਥਿਤ ਗਿਆਨ ਸਾਗਰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਸੀ। ਇਸ ਵਿਅਕਤੀ ਨੇ 15 ਮਾਰਚ 2020 ਤਕ ਕਈ ਦਿਨ ਦਿੱਲੀ ਵਿਖੇ ਤਬਲੀਗੀ ਜਮਾਤ ਵਾਲੇ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕੀਤੀ ਸੀ, ਇਹ ਗੱਲ ਮੋਹਾਲੀ ਦੇ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਹੀ। ਡਾ. ਮਨਜੀਤ ਸਿੰਘ ਨੇ ਦੱਸਿਆ ਕਿ 60 ਸਾਲਾਂ ਦੇ ਇਸ ਵਿਅਕਤੀ ਦਾ ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਇਸ ਦੇ ਪਰਿਵਾਰਕ ਮੈਂਬਰਾਂ ਦੇ ਵੀ ਸੈਂਪਲ ਲਏ ਗਏ ਸਨ ਜਿਨ੍ਹਾਂ ਵਿਚੋਂ ਬਾਕੀ ਸਾਰੇ ਨੈਗੇਟਿਵ ਹਨ ਜਦਕਿ ਇਸ ਦੇ 30 ਸਾਲਾ ਪੁੱਤਰ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ।

ਇਹ ਵੀ ਪੜ੍ਹੋ : ਕੋਰੋਨਾ ਆਫਤ ''ਚ ਜਾਨ ਤਲੀ ''ਤੇ ਧਰ ਕੇ ਡਿਊਟੀ ਦੇ ਰਹੇ ਪੁਲਸ ਜਵਾਨਾਂ ਲਈ ਸਰਕਾਰ ਦਾ ਵੱਡਾ ਐਲਾਨ

ਕੁੰਭੜਾ 'ਚ 8 ਜਣਿਆਂ ਨੂੰ ਕੀਤਾ ਘਰ ਵਿਚ ਇਕਾਂਤਵਾਸ
ਸੈਕਟਰ-68 ਪਿੰਡ ਕੁੰਭੜਾ ਮੋਹਾਲੀ ਵਿਚ ਇਕ ਵਿਅਕਤੀ ਦਾ ਕੇਸ ਪਾਜ਼ੇਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਨੇ ਪਿੰਡ ਕੁੰਭੜਾ ਵਿਚ ਡੇਰੇ ਲਗਾ ਲਏ ਸਨ ਅਤੇ ਸਿਹਤ ਵਿਭਾਗ ਦੀ ਟੀਮ ਵਲੋਂ ਐੱਸ. ਐੱਮ. ਓ. ਘੜੂੰਆਂ ਡਾ. ਕੁਲਜੀਤ ਕੌਰ ਦੀ ਅਗਵਾਈ ਹੇਠ ਅੱਜ ਪਿੰਡ ਕੁੰਭੜਾ ਦੇ 327 ਘਰਾਂ ਦਾ ਸਰਵੇ ਕਰਕੇ ਉਥੇ ਮੌਜੂਦ 815 ਵਿਅਕਤੀਆਂ ਦੀ ਸਿਹਤ ਸਬੰਧੀ ਵਿਸਥਾਰਤ ਜਾਣਕਾਰੀ ਇਕੱਤਰ ਕੀਤੀ। ਇਸ ਸਬੰਧੀ ਗੱਲ ਕਰਦਿਆਂ ਡਾ. ਕੁਲਜੀਤ ਕੌਰ ਨੇ ਦੱਸਿਆ ਕਿ ਘਰਾਂ ਦੇ ਸਰਵੇ ਦੌਰਾਨ ਤਿੰਨ ਘਰਾਂ ਦੇ 8 ਮੈਂਬਰਾਂ ਦੀ ਸਿਹਤ ਸਬੰਧੀ ਜਾਂਚ ਤੋਂ ਬਾਅਦ ਕੋਰੋਨਾ ਵਾਇਰਸ ਤੋਂ ਪ੍ਰਹੇਜ਼ ਰੱਖਣ ਲਈ ਸੋਸ਼ਲ ਡਿਸਟੈਂਸ 'ਤੇ ਜ਼ੋਰ ਦਿੰਦਿਆਂ ਇਨ੍ਹਾਂ ਅੱਠਾਂ ਨੂੰ ਘਰ ਵਿਚ ਹੀ ਰਹਿਣ ਲਈ ਇਕਾਂਤਵਾਸ ਰਹਿਣ ਦੀ ਹਿਦਾਇਤ ਕੀਤੀ ਗਈ ਹੈ। 

ਇਹ ਵੀ ਪੜ੍ਹੋ : ਕਰਫਿਊ ਦੌਰਾਨ ਵੱਡੀ ਵਾਰਦਾਤ, ਨਾਕੇ ''ਤੇ ਪਿੰਡ ਜਾਣੀਆਂ ਦੇ ਸਰਪੰਚ ਨੂੰ ਮਾਰੀ ਗੋਲੀ    

ਪਹਿਲਾਂ ਵੀ ਦੋ ਤਬਲੀਗੀਆਂ ਦੇ ਕੇਸ ਆ ਚੁੱਕੇ ਹਨ ਪਾਜ਼ੇਟਿਵ 
ਦਿੱਲੀ ਵਿਚਲੇ ਧਾਰਮਿਕ ਸਮਾਗਮ ਵਿਚ ਸ਼ਮਾਲ ਹੋ ਕੇ ਆਏ ਤਿੰਨ ਵਿਅਕਤੀਆਂ ਦੇ ਸੈਂਪਲ ਜੋ ਪਹਿਲਾਂ ਭੇਜੇ ਗਏ ਸਨ ਦੇ ਦੋ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ ਜਿਨ੍ਹਾਂ ਵਿਚੋਂ ਇਕ ਕੇਸ ਪਿੰਡ ਮੌਲੀ ਬੈਦਵਾਣ ਅਤੇ ਦੂਜਾ ਕੇਸ ਪਿੰਡ ਕੁੰਭੜਾ ਸੈਕਟਰ-68 ਨਾਲ ਸਬੰਧਤ ਹੈ। ਜ਼ਿਕਰਯੋਗ ਇਹ ਵਿਅਕਤੀ ਪਹਿਲੀ ਮਾਰਚ ਤੋਂ 15 ਮਾਰਚ ਤਕ ਦਿੱਲੀ ਵਿਖੇ ਹੋਏ ਧਾਰਮਿਕ ਵਿਚ ਸ਼ਾਮਲ ਹੋ ਕੇ 17 ਮਾਰਚ ਨੂੰ ਮੋਹਾਲੀ ਪਰਤੇ ਸਨ।

ਇਹ ਵੀ ਪੜ੍ਹੋ : ਕੈਪਟਨ ਦਾ ਸਖਤ ਫਰਮਾਨ, MRP ਤੋਂ ਵੱਧ ਕੀਮਤ 'ਤੇ ਚੀਜ਼ਾਂ ਵੇਚਣ ਵਾਲਿਆਂ ਨੂੰ ਲੱਗੇਗਾ ਭਾਰੀ ਜ਼ੁਰਮਾਨਾ      


Gurminder Singh

Content Editor

Related News