ਕੋਰੋਨਾ ਵਾਇਰਸ: ਲੋੜਵੰਦਾਂ ਦੀ ਮਦਦ ਲਈ ਅੱਗੀ ਆਈ ਖਾਲਸਾ ਏਡ, ਰੋਜ਼ਾਨਾ ਇੰਨੇ ਲੋਕਾਂ ਦਾ ਭਰ ਰਹੀ ਢਿੱਡ

Wednesday, Apr 01, 2020 - 11:41 AM (IST)

ਕੋਰੋਨਾ ਵਾਇਰਸ: ਲੋੜਵੰਦਾਂ ਦੀ ਮਦਦ ਲਈ ਅੱਗੀ ਆਈ ਖਾਲਸਾ ਏਡ, ਰੋਜ਼ਾਨਾ ਇੰਨੇ ਲੋਕਾਂ ਦਾ ਭਰ ਰਹੀ ਢਿੱਡ

ਬਟਾਲਾ: ਕੋਰੋਨਾ ਵਾਇਰਸ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਪੰਜਾਬ ਭਰ 'ਚ ਕਰਫਿਊ ਲਗਾਇਆ ਗਿਆ ਹੈ। ਹੁਣ ਤੱਕ ਪੰਜਾਬ 'ਚੋਂ ਕੁੱਲ 41 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ 4 ਲੋਕਾਂ ਦੀ ਮੌਤ ਵੀ ਹੋ ਗਈ ਹੈ। ਲੋਕ ਘਰਾਂ 'ਚ ਜ਼ਿੰਦਗੀ ਦੀ ਜੰਗ ਲੜ ਰਹੇ ਹਨ। ਅਜਿਹੇ 'ਚ ਕੋਰੋਨਾ ਨੂੰ ਹਰਾਉਣ ਲਈ ਖਾਲਸਾ ਏਡ ਬੇਸਹਾਰਾ ਲੋਕਾਂ ਦਾ ਸਹਾਰਾ ਬਣੀ ਹੈ। ਸੰਸਥਾ ਵਲੋਂ ਰੋਜ਼ਾਨਾ ਦੋ ਹਜ਼ਾਰ ਭੁੱਖੇ-ਪਿਆਸੇ ਲੋਕਾਂ ਨੂੰ ਰੋਟੀ ਪਹੁੰਚਾ ਕੇ ਰੋਜ਼ੀ-ਰੋਟੀ ਗੁਆਚਣ ਦਾ ਅਹਿਸਾਸ ਵੀ ਨਹੀਂ ਹੋਣ ਦੇ ਰਹੀ। ਹੁਣ ਤੱਕ 10 ਦਿਨਾਂ 'ਚ ਸੰਸਥਾ 20 ਹਜ਼ਾਰ ਲੋਕਾਂ ਨੂੰ ਖਾਣਾ ਵੰਡ ਚੁੱਕੀ ਹੈ।

ਇਹ ਵੀ ਪੜ੍ਹੋ: ਪਟਿਆਲਾ: 'ਕੋਰੋਨਾ' ਦੇ ਸ਼ੱਕੀ ਮਰੀਜ਼ ਮਿਲਣ 'ਤੇ 3 ਪਿੰਡ ਸੀਲ

ਜਾਣਕਾਰੀ ਮੁਤਾਬਕ ਬਟਾਲਾ 'ਚ ਸੰਸਥਾ ਨਾਲ ਬਟਾਲਾ ਦੇ ਇਕ ਹਜ਼ਾਰ ਲੋਕ ਜੁੜੇ ਹਨ ਪਰ ਸੁਰੱਖਿਆ ਦੇ ਮੱਦੇਨਜ਼ਰ ਪ੍ਰਤੀਦਿਨ ਸ਼ਿਫਟ ਮੁਤਾਬਕ 20 ਲੋਕਾਂ ਨੂੰ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਪਿੰਡ ਵਿੰਜਵਾ 'ਚ ਖਾਲਸਾ ਏਡ ਦੀ ਰਸੋਈ ਲਗਭਗ ਪੰਜ ਸੌ ਗਜ਼ 'ਚ ਬਣਾਈ ਗਈ ਹੈ। ਸਵੇਰੇ ਪੰਜ ਵਜੇ 30 ਲੋਕ ਰਸੋਈ 'ਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਕਵਰ ਕਰਕੇ ਪਹੁੰਚ ਜਾਂਦੇ ਹਨ। ਫਿਰ ਇਕ-ਦੂਜੇ ਤੋਂ ਇਕ-ਇਕ ਮੀਟਰ ਦੀ ਦੂਰੀ ਬਣਾ ਕੇ ਖਾਣਾ ਤਿਆਰ ਕਰਦੇ ਹਨ। ਖਾਸ ਗੱਲ ਇਹ ਹੈ ਕਿ ਸਬਜ਼ੀਆਂ ਨੂੰ ਆਰਓ ਦੇ ਪਾਣੀ ਨਾਲ ਧੋਇਆ ਜਾਂਦਾ ਹੈ। ਇਸ ਗੱਲ ਦੀ ਪੁਸ਼ਟੀ ਖਾਲਸਾ ਏਡ ਸੰਸਥਾ ਬਟਾਲਾ ਯੂਨਿਟ ਦੇ ਇੰਚਾਰਜ ਦਲਜੀਤ ਸਿੰਘ ਨੇ ਕੀਤੀ।

ਵਾਹਿਗੁਰੂ ਦੇ ਰਿਹੈ ਹੈ ਐਕਸਟ੍ਰਾ ਐਨਰਜੀ: ਦਲਜੀਤ
ਦਲਜੀਤ ਸਿੰਘ ਨੇ ਦੱਸਿਆ ਕਿ ਕੰਮ ਲਈ ਸੰਸਥਾ ਨਾਲ ਜੁੜੇ ਲੋਕਾਂ ਨੂੰ ਵਾਹਿਗੁਰੂ ਐਕਸ੍ਰਟਾ ਐਨਰਜੀ ਦੇ ਰਿਹਾ ਹੈ। ਖਾਣਾ ਲਗਭਗ ਦੁਪਹਿਰ ਦੋ ਵਜੇ ਤਿਆਰ ਕਰ ਲਿਆ ਜਾਂਦਾ ਹੈ। ਇਸ ਤੋਂ ਬਾਅਦ ਲਗਭਗ 2 ਹਜ਼ਾਰ ਪੈਕੇਟ ਬਣਾਏ ਜਾਂਦੇ ਹਨ। ਉਸ 'ਚ ਦਾਲ, ਸੁੱਕੀ ਸਬਜ਼ੀ, ਫੁਲਕੇ ਪਾਏ ਜਾਂਦੇ ਹਨ। ਤਿੰਨ ਵਜੇ ਬਟਾਲਾ ਦੇ ਝੁੱਗੀ-ਝੌਪੜੀਆਂ 'ਚ ਰਹਿਣ ਵਾਲੇ ਲੋਕਾਂ ਨੂੰ ਖਾਣੇ ਦੇ ਪੈਕੇਟ ਵੰਡ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਐੱਨ.ਜੀ.ਓ. ਦਾ ਸੰਪਰਕ ਨੰਬਰ ਦਿੱਤਾ ਜਾ ਰਿਹਾ ਤਾਂਕਿ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਪਵੇ ਤਾਂ ਉਹ ਉਨ੍ਹਾਂ ਨੂੰ ਫੋਨ 'ਤੇ ਦੱਸ ਦੇਣ।

ਸਪੈਸ਼ਲ ਡਰੈੱਸ ਦੀ ਵਰਤੋਂ
ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਖਾਲਸਾ ਏਡ ਟੀਮ ਆਪਣੇ ਸਰੀਰ 'ਤੇ ਸਪੈਸ਼ਲ ਡਰੈਸ ਦੀ ਵਰਤੋਂ ਕਰ ਰਹੇ ਹੈ। ਇਸ 'ਚ ਜੈਕੇਟ, ਦਸਤਾਨੇ, ਮਾਸਕ ਦੀ ਵਰਤੋਂ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ: ਪਟਿਆਲਾ: ਪਾਜ਼ੀਟਿਵ ਆਏ ਮਰੀਜ਼ ਦਾ ਸਨਸਨੀਖੇਜ਼ ਖੁਲਾਸਾ

ਲਗਭਗ ਇਕ ਹਜ਼ਾਰ ਮਾਸਕ ਵੰਡੇ
ਖਾਲਸਾ ਏਡ ਨੇ ਹੁਣ ਤੱਕ ਇਸ ਹਜ਼ਾਰ ਮਾਸਕ ਤੇ ਬ੍ਰਾਂਡੈਕ ਕੰਪਨੀ ਦਾ ਸੈਨੇਟਾਈਜ਼ਰ ਵੀ ਵੰਡਿਆ ਜਾ ਰਿਹਾ ਹੈ। ਲੋਕਾਂ ਨੂੰ ਉਨ੍ਹਾਂ ਦੇ ਡੋਰ-ਟੂ-ਡੋਕ ਵੀ ਮਾਸਕ ਤੇ ਸੈਨੇਟਾਈਜ਼ਰ ਦਿੱਤੇ ਜਾ ਰਹੇ ਹਨ।

ਇਸ ਲੀਟਰ ਦੁੱਧ ਵੀ ਦੇ ਰਹੀ ਹੈ ਸੰਸਥਾ: ਸੰਸਥਾ ਵਲੋਂ ਜ਼ਰੂਰਤਮੰਦਾਂ ਨੂੰ ਦਾਲ, ਸੁੱਕੀ ਸਬਜ਼ੀ, ਚੌਲ, ਰੋਟੀਆਂ ਆਦਿ ਵੰਡਿਆ ਜਾ ਰਿਹਾ ਹੈ, ਜਿਨ੍ਹਾਂ ਗਰੀਬ ਪਰਿਵਾਰਾਂ 'ਚ ਦੁੱਧ ਦੀ ਸਪਲਾਈ ਨਹੀਂ ਹੋ ਰਹੀ, ਉਨ੍ਹਾਂ ਨੂੰ ਸੰਸਥਾ ਇਕ-ਇਕ ਲੀਟਰ ਦੁੱਧ ਵੀ ਪਹੁੰਚਾ ਰਹੀ ਹੈ।


author

Shyna

Content Editor

Related News