ਜਲਧੰਰ ਵਿਚ ਕੋਰੋਨਾ ਦਾ ਕਹਿਰ, 13 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ

Monday, May 11, 2020 - 04:29 PM (IST)

ਜਲਧੰਰ ਵਿਚ ਕੋਰੋਨਾ ਦਾ ਕਹਿਰ, 13 ਹੋਰ ਪਾਜ਼ੇਟਿਵ ਮਰੀਜ਼ ਆਏ ਸਾਹਮਣੇ

ਜਲੰਧਰ (ਰੱਤਾ) : ਜਲੰਧਰ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਦਿਨ-ਬ-ਦਿਨ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ। ਜਲੰਧਰ ਵਿਚ ਅੱਜ 13 ਹੋਰ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਮਿਲੀ ਜਾਣਕਾਰੀ ਮੁਤਾਬਕ ਨਵੇਂ ਆਏ ਮਰੀਜ਼ਾਂ ਵਿਚ ਜ਼ਿਆਦਾਤਰ ਕੋਰੋਨਾ ਨਾਲ ਮਰੇ ਨਰੇਸ਼ ਚਾਵਲਾ ਦੇ ਸੰਪਰਕ ਵਿਚ ਆਉਣ ਵਾਲੇ ਹਨ। ਡਾਕਟਰ ਟੀ. ਪੀ. ਸਿੰਘ ਨੇ ਦੱਸਿਆ ਕਿ ਰੋਗੀਆਂ ਵਿਚ ਡੇਢ ਸਾਲ, 7 ਸਾਲ, 9 ਸਾਲ ਦੀਆਂ ਬੱਚੀਆਂ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਜ਼ਿਲੇ ਵਿਚ ਕੋਰੋਨਾ ਦੇ ਪਾਜ਼ੇਟਿਵ ਰੋਗੀਆਂ ਦੀ ਗਿਣਤੀ 188 ਹੋ ਗਈ ਹੈ, ਜਿਨ੍ਹਾਂ ਵਿਚੋਂ 25 ਠੀਕ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ ਅਤੇ 6 ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਜ਼ਿਲੇ ਵਿਚ 6 ਵਿਅਕਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ, ਜਦਕਿ 24 ਵਿਅਕਤੀ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਘਰਾਂ ਨੂੰ ਪਰਤ ਚੁੱਕੇ ਹਨ। 

ਕੁੱਲ ਸੈਂਪਲ-5070

ਨੈਗੇਟਿਵ ਆਏ-4232

ਪਾਜ਼ੇਟਿਵ ਆਏ-188

ਕੋਰੋਨਾ ਦੇ ਠੀਕ ਹੋਏ ਰੋਗੀ-25

ਮੌਤਾਂ ਹੋਈਆਂ-6

ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ-157

ਕੋਰੋਨਾ ਦਾ ਹਾਟਸਪਾਟ ਬਣਿਆ ਕਾਜ਼ੀ ਮੁਹੱਲਾ

ਕੋਰੋਨਾ ਦੇ ਹੁਣ ਤੱਕ ਸਭ ਤੋਂ ਜ਼ਿਆਦਾ ਪਾਜ਼ੇਟਿਵ ਰੋਗੀ ਕਾਜ਼ੀ ਮੁਹੱਲਾ ਵਿਚੋਂ ਮਿਲਣ ਕਾਰਨ ਇਹ ਮੁਹੱਲਾ ਕੋਰੋਨਾ ਵਾਇਰਸ ਦਾ ਹਾਰਟਸ ਪਾਰਟ ਬਣ ਗਿਆ ਹੈ। ਹੁਣ ਤੱਕ ਇਸ ਮੁਹੱਲੇ ਵਿਚੋਂ 20 ਤੋਂ ਜ਼ਿਆਦਾ ਲੋਕ ਕੋਰੋਨਾ ਪਾਜ਼ੇਟਿਵ ਨਿਕਲੇ ਹਨ। ਉਧਰ ਇਸ ਮੁਹੱਲੇ ਦੇ ਮ੍ਰਿਤਕ ਨਰੇਸ਼ ਚਾਵਲਾ ਦੇ ਕਾਂਟੈਕਟ ਵਿਚ ਆਉਣ ਵਾਲੇ ਲਗਭਗ 40 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।

ਇਹ 13 ਮਰੀਜ਼ ਹਨ ਜੋ ਸੋਮਵਾਰ ਨੂੰ ਪਾਜ਼ੇਟਿਵ ਆਏ

1. ਹੁਕਮੁ ਚੰਦ (58) ਕਾਜ਼ੀ ਮੁਹੱਲਾ

2. ਰਾਜੋ (55) ਕਾਜ਼ੀ ਮੁਹੱਲਾ

3. ਮਹਿੰਦਰ (34) ਕਾਜ਼ੀ ਮੁਹੱਲਾ

4. ਰਵੀ (32) ਕਾਜ਼ੀ ਮੁਹੱਲਾ

5. ਮੁਕੇਸ਼ (28) ਕਾਜ਼ੀ ਮੁਹੱਲਾ

6. ਪੂਜਾ (30) ਕਾਜ਼ੀ ਮੁਹੱਲਾ

7. ਦੀਕਸ਼ਾ (9) ਕਾਜ਼ੀ ਮੁਹੱਲਾ

8. ਹਿਨਾ (6) ਕਾਜ਼ੀ ਮੁਹੱਲਾ

9. ਨਾਇਰਾ (ਡੇਢ ਸਾਲ) ਕਾਜ਼ੀ ਮੁਹੱਲਾ

10. ਰਾਹੁਲ (28) ਕਾਜ਼ੀ ਮੁਹੱਲਾ

11. ਮੁਨੀਸ਼ (32) ਕਾਜ਼ੀ ਮੁਹੱਲਾ

12. ਅਭੀ ਮਹਿਰਾ (27) ਕਾਜ਼ੀ ਮੁਹੱਲਾ

13. ਅਭਿਸ਼ੇਕ (17) ਪੁਰਾਣੀ ਸਬਜ਼ੀ ਮੰਡੀ।

 

ਇਹ ਵੀ ਪੜ੍ਹੋ : ਕੈਪਟਨ ਸਾਹਬ, ਪੰਜਾਬ ਘਰ-ਘਰ ਦੁੱਧ ਲਈ ਮਸ਼ਹੂਰ, ਘਰ-ਘਰ ਸ਼ਰਾਬ ਲਈ ਨਹੀਂ : ਬਾਜਵਾ 

ਦੁਨੀਆ ਭਰ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 41 ਲੱਖ ਤੋਂ ਪਾਰ 
ਦੱਸਣਯੋਗ ਹੈ ਕਿ ਚੀਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਪੂਰੀ ਦੁਨੀਆ ਵਿਚ ਆਪਣਾ ਕਹਿਰ ਢਾਹ ਰਿਹਾ ਹੈ। ਦੁਨੀਆ ਭਰ ਵਿਚ ਹੁਣ ਤਕ ਕੋਰੋਨਾ ਵਾਇਰਸ ਦੇ 41,45,620 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਿਕ ਇਸ ਨਾਲ ਹੁਣ ਤਕ ਵਿਸ਼ਵ ਵਿਚ 2,81, 921 ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਇਲਾਵਾ 14,62, 576 ਲੋਕ ਸਿਹਤਯਾਬ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਭਾਰਤ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਭਾਰਤ ਵਿਚ ਹੁਣ ਤਕ ਲਗਭਗ 65021 ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ ਜਦਕਿ ਦੇਸ਼ ਵਿਚ ਹੁਣ ਤਕ 2153 ਤੋਂ ਵੱਧ ਮੌਤਾਂ ਹੋ ਚੁੱਕੀਆਂ ਹਨ। ਉਧਰ ਪੰਜਾਬ ਵਿਚ ਹੁਣ ਤਕ ਕੋਰੋਨਾ ਦੇ 1886 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 31 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 155 ਤੋਂ ਵੱਧ ਮਰੀਜ਼ ਕੋਰੋਨਾ ਵਾਇਰਸ ਨੂੰ ਹਰਾ ਕੇ ਘਰਾਂ ਨੂੰ ਪਰਤ ਚੁੱਕੇ ਹਨ।


author

Gurminder Singh

Content Editor

Related News