''ਕੋਰੋਨਾ'' ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦਾ ਖ਼ਾਸ ਉਪਰਾਲਾ, ਵਧਾਈ ਜਾਵੇਗੀ ਟੈਸਟਿੰਗ ਸਮਰੱਥਾ

Monday, Aug 10, 2020 - 12:00 PM (IST)

''ਕੋਰੋਨਾ'' ਨਾਲ ਨਜਿੱਠਣ ਲਈ ਪੰਜਾਬ ਸਰਕਾਰ ਦਾ ਖ਼ਾਸ ਉਪਰਾਲਾ, ਵਧਾਈ ਜਾਵੇਗੀ ਟੈਸਟਿੰਗ ਸਮਰੱਥਾ

ਚੰਡੀਗੜ੍ਹ (ਸ਼ਰਮਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਮੁਤਾਬਕ ਮੈਡੀਕਲ ਸਿੱਖਿਆ ਤੇ ਖੋਜ ਮਹਿਕਮੇ ਵੱਲੋਂ ਕੋਵਿਡ ਦੀ ਰੋਜ਼ਾਨਾ ਟੈਸਟਿੰਗ ਸਮਰੱਥਾ 'ਚ ਵਾਧਾ ਕਰਨ ਦੇ ਮੱਦੇਨਜ਼ਰ ਸੂਬੇ 'ਚ 4 ਨਵੀਆਂ ਕੋਵਿਡ ਵਾਇਰਲ ਟੈਸਟਿੰਗ ਲੈਬਜ਼ ਸਥਾਪਤ ਕੀਤੀਆਂ ਗਈਆਂ ਹਨ । ਸਤੰਬਰ ਦੌਰਾਨ ਇਨ੍ਹਾਂ 4 ਲੈਬਜ਼ 'ਚ ਰੋਜ਼ਾਨਾ 4000 ਟੈਸਟ (1000 ਟੈਸਟ ਪ੍ਰਤੀ ਲੈਬ) ਟੈਸਟ ਕਰਨ ਦੀ ਸਮਰੱਥਾ ਕਰ ਦਿੱਤੀ ਜਾਵੇਗੀ। ਇਸ ਤੋਂ ਇਲਾਵਾ 31 ਅਗਸਤ ਤੱਕ ਪਟਿਆਲਾ, ਅੰਮ੍ਰਿਤਸਰ ਤੇ ਫ਼ਰੀਦਕੋਟ 'ਚ ਸਥਿਤ 3 ਮੈਡੀਕਲ ਕਾਲਜਾਂ 'ਚ ਵੀ ਟੈਸਟਾਂ ਦੀ ਗਿਣਤੀ ਪ੍ਰਤੀ ਦਿਨ 5000 (ਪ੍ਰਤੀ ਕਾਲਜ) ਹੋ ਜਾਵੇਗੀ।

ਇਹ ਵੀ ਪੜ੍ਹੋ : ਫ਼ਿਰੌਤੀ ਲਈ ਜੇਲ੍ਹ 'ਚੋਂ ਹੀ ਘੰਟੀ ਵਜਾਉਂਦਾ ਸੀ ਗੈਂਗਸਟਰ, ਵਸੂਲੀ ਕਰਨ ਗਈ ਮਾਂ ਅਸਲੇ ਸਣੇ ਗ੍ਰਿਫ਼ਤਾਰ

ਇਥੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮਹਾਮਾਰੀ ਨਾਲ ਨਜਿੱਠਣ 'ਚ ਪੰਜਾਬ ਸਰਕਾਰ ਦਾ ਇਹ ਉਪਰਾਲਾ ਬਹੁਤ ਸਹਾਈ ਸਿੱਧ ਹੋਵੇਗਾ ਕਿਉਂਕਿ ਬੀਮਾਰੀ ਦੀ ਜਲਦ ਨਿਸ਼ਾਨਦੇਹੀ ਬੀਮਾਰੀ ਦੇ ਫੈਲਾਅ ਨੂੰ ਰੋਕਣ 'ਚ ਮਦਦਗਾਰ ਸਾਬਤ ਹੁੰਦੀ ਹੈ। ਮੈਡੀਕਲ ਸਿੱਖਿਆ ਤੇ ਖੋਜ ਮਹਿਕਮੇ ਦੇ ਪ੍ਰਮੁੱਖ ਸਕੱਤਰ ਡੀ. ਕੇ ਤਿਵਾੜੀ ਨੇ ਦੱਸਿਆ ਕਿ ਲੁਧਿਆਣਾ ਦੀ ਗੁਰੂ ਅੰਗਦ ਦੇਵ ਵੈਟਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਨੇ 5 ਅਗਸਤ ਤੋਂ 100 ਟੈਸਟ ਪ੍ਰਤੀ ਦਿਨ ਕਰਨ ਦਾ ਕੰਮ ਸ਼ੁਰੂ ਕਰ ਦਿਤਾ ਹੈ ਅਤੇ ਸਤੰਬਰ ਦੌਰਾਨ ਇਹ ਗਿਣਤੀ 1000 ਟੈਸਟ ਪ੍ਰਤੀ ਦਿਨ ਹੋ ਜਾਵੇਗੀ।

ਇਹ ਵੀ ਪੜ੍ਹੋ : ਹਵਸ 'ਚ ਅੰਨ੍ਹੇ ਨੇ ਨਾਬਾਲਗ ਕੁੜੀ ਨਾਲ ਟੱਪੀਆਂ ਦਰਿੰਦਗੀ ਦੀਆਂ ਹੱਦਾਂ, ਪਰਿਵਾਰ ਨੇ ਰੱਜ ਕੇ ਕੱਢੀ ਭੜਾਸ

ਇਸੇ ਤਰ੍ਹਾਂ ਐੱਸ. ਏ. ਐੱਸ ਨਗਰ (ਮੋਹਾਲੀ) ਵਿਖੇ ਫਾਰੈਂਸਿਕ ਸਾਇੰਸਿਜ਼ ਲੈਬ 10 ਅਗਸਤ, 2020 ਨੂੰ ਪ੍ਰਤੀ ਦਿਨ 100 ਟੈਸਟਾਂ ਨਾਲ ਕਾਰਜਸ਼ੀਲ ਹੋ ਜਾਵੇਗੀ ਅਤੇ 30 ਅਗਸਤ ਤੱਕ ਪ੍ਰਤੀ ਦਿਨ 250 ਟੈਸਟ, ਜਦੋਂ ਕਿ ਸਤੰਬਰ ਦੌਰਾਨ ਇਹ ਗਿਣਤੀ 1000 ਟੈਸਟਾਂ ਪ੍ਰਤੀ ਦਿਨ ਤੱਕ ਪਹੁੰਚ ਜਾਵੇਗੀ। ਇਸੇ ਤਰ੍ਹਾਂ, ਪੰਜਾਬ ਬਾਇਓਟੈਕਨਾਲੌਜੀ ਇਨਕੁਬੇਟਰ ਆਪਣਾ ਕੰਮਕਾਜ 10 ਅਗਸਤ, 2020 ਨੂੰ ਸ਼ੁਰੂ ਕਰੇਗਾ, ਜਿਸ ਦੀ ਸੁਰੂਆਤੀ ਸਮਰੱਥਾ 100 ਟੈਸਟ ਪ੍ਰਤੀ ਦਿਨ ਹੋਵੇਗੀ ਅਤੇ 25 ਅਗਸਤ ਤੱਕ 250 ਟੈਸਟ ਅਤੇ ਸਤੰਬਰ ਦੌਰਾਨ 1000 ਟੈਸਟ ਪ੍ਰਤੀ ਦਿਨ ਕੀਤੇ ਜਾਣਗੇ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਪਹਿਲੀ ਵਾਰ 'ਕੋਰੋਨਾ' ਦਾ ਵੱਡਾ ਧਮਾਕਾ, ਰਾਜਪਾਲ ਬਦਨੌਰ ਦੀ ਰਿਪੋਰਟ ਵੀ ਆਈ ਸਾਹਮਣੇ

ਜਲੰਧਰ 'ਚ ਖੇਤਰੀ ਬੀਮਾਰੀ ਡਾਇਗਨਾਸਟਿਕ ਲੈਬ ਪ੍ਰਤੀ ਦਿਨ 25 ਟੈਸਟਾਂ ਦੀ ਸਮਰੱਥਾ ਨਾਲ ਸੁਰੂ ਹੋਵੇਗੀ, 20 ਅਗਸਤ ਤੱਕ 250 ਟੈਸਟ ਅਤੇ ਸਤੰਬਰ ਦੌਰਾਨ ਇਹ ਸਮਰੱਥਾ 1000 ਟੈਸਟ ਪ੍ਰਤੀ ਦਿਨ ਤੱਕ ਵਧਾ ਦਿੱਤੀ ਜਾਵੇਗੀ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ 'ਚ ਹੁਣ ਤੱਕ 6.15 ਲੱਖ ਤੋਂ ਵੱਧ ਟੈਸਟ ਕੀਤੇ ਜਾ ਚੁੱਕੇ ਹਨ। 14.47 ਕਰੋੜ ਰੁਪਏ ਦੀ ਲਾਗਤ ਨਾਲ ਵਾਇਰੋਲਾਜੀ ਲੈਬਜ਼ ਦੇ ਸਾਜ਼ੋ-ਸਮਾਨ ਖਰੀਦਿਆ ਗਿਆ ਹੈ।

ਆਰ. ਟੀ. ਪੀ. ਸੀ. ਆਰ. ਲੈਬਜ ਦੀ ਸਥਾਪਨਾ ਬਾਰੇ ਜਾਣਕਾਰੀ ਦਿੰਦਿਆਂ ਤਿਵਾੜੀ ਨੇ ਦੱਸਿਆ ਕਿ ਇਹ ਲੈਬਜ ਦਾ ਕਨਸੈਪਟ ਤੇ ਡਿਜ਼ਾਇਨ ਬਣਾਉਣ ਤੋਂ ਲੈ ਕੇ ਇਮਾਰਤ ਮੁਕੰਮਲ ਕਰਨ ਦਾ ਕੰਮ ਰਿਕਾਰਡ 3 ਮਹੀਨੇ 'ਚ ਮੁਕੰਮਲ ਕਰ ਲਿਆ ਗਿਆ, ਜਦਕਿ ਇਨ੍ਹਾਂ ਲੈਬਾਂ ਲਈ ਲੋੜੀਂਦਾ ਸਾਜੋ-ਸਾਮਾਨ ਦੀ ਖਰੀਦ ਸਬੰਧੀ ਟੈਂਡਰਿੰਗ ਅਤੇ ਅਪਰੂਵਲ ਦਾ ਕੰਮ 25 ਦਿਨਾਂ 'ਚ ਨੇਪਰੇ ਚਾੜ੍ਹਿਆ ਗਿਆ ਅਤੇ ਮਸ਼ੀਨਰੀ ਸਥਾਪਤ ਕਰਨ ਦਾ ਕੰਮ 15 ਦਿਨਾਂ 'ਚ ਮੁਕੰਮਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਸਭ ਤੋਂ ਇਲਾਵਾ ਸਭ ਤੋਂ ਅਹਿਮ ਕੰਮ ਆਈ. ਸੀ. ਐਮ. ਆਰ. ਤੋਂ ਲੋੜੀਂਦੀ ਪ੍ਰਵਾਨਗੀ 10 ਦਿਨ 'ਚ ਹਾਸਲ ਕੀਤੀ ਗਈ।

ਤਿਵਾੜੀ ਨੇ ਦੱਸਿਆ ਕਿ ਇਨ੍ਹਾਂ ਲੈਬਜ ਦਾ ਉਦਘਾਟਨ 10 ਅਗਸਤ ਦਿਨ ਸੋਮਵਾਰ ਨੂੰ ਡਾਕਟਰੀ ਸਿੱਖਿਆ ਅਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਅਤੇ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਵੱਲੋ ਸਾਂਝੇ ਤੌਰ 'ਤੇ ਕੀਤਾ ਜਾਵੇਗਾ, ਜਦੋਂ ਕਿ ਲੁਧਿਆਣਾ ਸਥਿਤ ਲੈਬ ਦਾ ਉਦਘਾਟਨ ਓਮ ਪ੍ਰਕਾਸ਼ ਸੋਨੀ, ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਕੀਤਾ ਜਾਵੇਗਾ, ਜਦਕਿ ਜਲੰਧਰ ਸਥਿਤ ਲੈਬ ਦੇ ਉਦਘਾਟਨ ਓਮ ਪ੍ਰਕਾਸ਼ ਸੋਨੀ ਅਤੇ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਕੀਤਾ ਜਾਵੇਗਾ।



 


author

Babita

Content Editor

Related News