ਮੋਗਾ ''ਚ ਕੋਰੋਨਾ ਕਹਿਰ ਨੂੰ ਦੇਖਦਿਆਂ ਸੀਲ ਕੀਤਾ ਗਿਆ ਇਹ ਇਲਾਕਾ

Wednesday, Jul 08, 2020 - 01:18 PM (IST)

ਮੋਗਾ ''ਚ ਕੋਰੋਨਾ ਕਹਿਰ ਨੂੰ ਦੇਖਦਿਆਂ ਸੀਲ ਕੀਤਾ ਗਿਆ ਇਹ ਇਲਾਕਾ

ਮੋਗਾ (ਵਿਪਨ) : ਮੋਗਾ 'ਚ ਵੱਧਦੇ ਹੋਏ ਕੋਰੋਨਾ ਕੇਸਾਂ ਦੇ ਚੱਲਦਿਆਂ ਨਿਊ ਟਾਊਨ ਨੂੰ ਮਿੰਨੀ ਕੰਟੇਨਮੈਂਟ ਜ਼ੋਨ ਬਣਾ ਦਿੱਤਾ ਗਿਆ ਹੈ ਅਤੇ ਇਸ ਗਲੀ 'ਚ 10 ਦਿਨਾਂ ਤੱਕ ਕਿਸੇ ਦੇ ਵੀ ਆਉਣ-ਜਾਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਦੱਸ ਦੇਈਏ ਕਿ ਬੀਤੇ ਦਿਨ ਮੋਗਾ 'ਚ ਇਕੱਠੇ 15 ਕੋਰੋਨਾ ਕੇਸ ਆਉਣ ਤੋਂ ਬਾਅਦ ਉਕਤ ਇਲਾਕੇ ਨੂੰ ਸੀਲ ਕੀਤਾ ਗਿਆ ਹੈ। ਸਿਹਤ ਮਹਿਕਮੇ ਵੱਲੋਂ ਸੀਲ ਕੀਤੇ ਗਏ ਇਲਾਕੇ ਦੀ ਗਲੀ 'ਚ ਰਹਿਣ ਵਾਲੇ ਸਾਰੇ ਗਲੀ ਵਾਸੀਆਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ ਅਤੇ ਸਿਵਲ ਹਸਪਤਾਲ ਦੀ ਟੀਮ ਲੋਕਾਂ ਦੇ ਘਰਾਂ 'ਚ ਜਾ ਕੇ ਉਨ੍ਹਾਂ ਦੇ ਨਮੂਨੇ ਲੈ ਰਹੀ ਹੈ।

ਇਹ ਵੀ ਪੜ੍ਹੋ : ਹਾਈਕੋਰਟ ਤੇ ਪੰਜਾਬ ਸਿਵਲ ਸਕੱਤਰੇਤ 'ਚ 'ਕੋਰੋਨਾ' ਕਾਰਨ ਹਾਹਾਕਾਰ, 500 ਅਫਸਰ ਇਕਾਂਤਵਾਸ

ਇਸ ਬਾਰੇ ਮੋਗਾ ਦੇ ਵਿਧਾਇਕ ਹਰਜੋਤ ਕਮਲ ਨੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨਾਲ ਮੀਟਿੰਗ ਵੀ ਕੀਤੀ ਅਤੇ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦਿੱਤੇ। ਵਿਧਾਇਕ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਾਰੀ ਟੀਮ ਕੰਮ ਕਰ ਰਹੀ ਹੈ। ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਜਨਤਾ ਡਾਕਟਰਾਂ ਨਾਲ ਸਹਿਯੋਗ ਕਰੇ ਅਤੇ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇ ਤਾਂ ਜੋ ਜਲਦੀ ਹੀ ਕੋਰੋਨਾ ਤੋਂ ਫਤਿਹ ਹਾਸਲ ਕਰ ਸਕੀਏ। 
ਇਹ ਵੀ ਪੜ੍ਹੋ : ਪੰਜਾਬ 'ਚ ਦਾਖਲ ਹੋਣ ਵਾਲੇ ਲੋਕਾਂ ਨੂੰ ਹੋਈ ਸੌਖ, ਵੈੱਬਸਾਈਟ 'ਤੇ ਸਾਰੀ ਜਾਣਕਾਰੀ ਅਪਲੋਡ


author

Babita

Content Editor

Related News