ਪੰਜਾਬ ਦੇ ਇਸ ਜ਼ਿਲ੍ਹੇ ''ਚ ਬੇਕਾਬੂ ਹੋਇਆ ''ਕੋਰੋਨਾ'', ਪੀੜਤਾਂ ਦੀ ਗਿਣਤੀ 1000 ਤੋਂ ਪਾਰ
Sunday, Jul 05, 2020 - 12:27 PM (IST)

ਲੁਧਿਆਣਾ (ਸਹਿਗਲ) : ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਵੱਲੋਂ ਤਾਲਾਬੰਦੀ 'ਚ ਦਿੱਤੀ ਜਾ ਰਹੀ ਢਿੱਲ ਅਤੇ ਲੋਕਾਂ ਦੀ ਲਾਪਰਵਾਹੀ ਨਾਲ ਮਰੀਜ਼ਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਲੁਧਿਆਣਾ ਸ਼ਹਿਰ 'ਚ ਕੋਰੋਨਾ ਬੇਕਾਬੂ ਹੋ ਗਿਆ ਹੈ ਅਤੇ ਇੱਥੇ ਪੀੜਤ ਮਰੀਜ਼ਾਂ ਦੀ ਗਿਣਤੀ 1000 ਤੋਂ ਪਾਰ ਪਹੁੰਚ ਗਈ ਹੈ। ਪਿਛਲੇ 3 ਦਿਨਾਂ 'ਚ ਮਹਾਨਗਰ 'ਚ 180 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 24 ਮਰੀਜ਼ਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਮੋਹਾਲੀ 'ਚ ਤਾਂਡਵ ਕਰਨ ਲੱਗਾ 'ਕੋਰੋਨਾ', ਇਕੱਠੇ 14 ਕੇਸ ਆਏ ਸਾਹਮਣੇ
ਬੀਤੇ ਦਿਨ ਵੀ ਸ਼ਹਿਰ 'ਚ 68 ਮਰੀਜ਼ ਨਵੇਂ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ ਅੱਠ ਦੂਜੇ ਜ਼ਿਲ੍ਹਿਆਂ ਦੇ ਰਹਿਣ ਵਾਲੇ ਸਨ, ਜਦੋਂ ਕਿ 60 ਮਰੀਜ਼ਾਂ ਦੀ ਪੁਸ਼ਟੀ ਰਾਜ ਦੇ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਵੱਲੋਂ ਕੀਤੀ ਗਈ ਸੀ। ਸਿਹਤ ਮਹਿਕਮੇ ਵੱਲੋਂ ਹਾਲਾਂਕਿ ਬੀਤੀ ਸ਼ਾਮ ਤੱਕ 33 ਨਵੇਂ ਕੇਸ ਸਾਹਮਣੇ ਆਉਣ ਦੀ ਗੱਲ ਕਹੀ ਗਈ ਸੀ ਪਰ ਦੇਰ ਰਾਤ ਇਹ ਅੰਕੜੇ ਕਾਫੀ ਵੱਧ ਗਏ। ਸ਼ਹਿਰ 'ਚ 20 ਤੋਂ ਜ਼ਿਆਦਾ ਇਲਾਕੇ ਅਜਿਹੇ ਹਨ, ਜਿੱਥੇ ਕੋਰੋਨਾ ਵਾਇਰਸ ਦੇ ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਇਲਕਿਆਂ 'ਚ ਸਿਵਲ ਲਾਈਨ, ਮੁੱਲਾਪੁਰ, ਅਸ਼ੋਕ ਨਗਰ, ਜਨਕਪਰੀ, ਇਸਲਾਮਗੰਜ, ਸਰਗੋਧਾ ਕਾਲੋਨੀ, ਗੁਰਦੇਵ ਨਗਰ, ਢੰਡਾਰੀ ਕਲਾਂ, ਹੈਬੋਵਾਲ ਕਲਾਂ, ਭਾਈ ਰਣਧੀਰ ਸਿੰਘ ਨਗਰ, ਇਯਾਲੀ, ਮੋਹਨ ਸਿੰਘ ਨਗਰ, ਅਗਰ ਨਗਰ, ਮਾਡਲ ਟਾਊਨ, ਦੋਰਾਹਾ, ਮਿਲਰਗੰਜ, ਪੱਖੋਵਾਲ ਰੋਡ, ਸ਼ਾਮ ਨਗਰ, ਬਾਬਾ ਥਾਨ ਸਿੰਘ ਚੌਕ, ਗਿੱਲ ਪਿੰਡ, ਓਮੈਕਸ ਆਦਿ ਇਲਾਕੇ ਸ਼ਾਮਲ ਹਨ।
ਇਹ ਵੀ ਪੜ੍ਹੋ : ਚੰਡੀਗੜ੍ਹ ਲਈ ਖਤਰਾ ਬਣ ਸਕਦੇ ਨੇ PGI ਦੇ ਡਾਕਟਰ, ਪ੍ਰਸ਼ਾਸਨ ਵੱਲੋਂ ਸਖਤ ਹੁਕਮ ਜਾਰੀ
ਦੂਜੇ ਜ਼ਿਲ੍ਹਿਆਂ ਦੇ 214 ਮਰੀਜ਼, 25 ਦੀ ਮੌਤ
ਉਪਰੋਕਤ ਤੋਂ ਇਲਾਵਾ ਸ਼ਹਿਰ ਦੇ ਹਸਪਤਾਲਾਂ 'ਚ ਦੂਜੇ ਜ਼ਿਲ੍ਹਿਆਂ ਤੋਂ ਆ ਕੇ ਭਰਤੀ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 214 ਹੋ ਗਈ ਹੈ। ਇਨ੍ਹਾਂ 'ਚ 25 ਦੀ ਮੌਤ ਹੋ ਚੁੱਕੀ ਹੈ। ਫਿਲਹਾਲ 84 ਮਰੀਜ਼ ਅਜੇ ਵੀ ਜ਼ੇਰੇ ਇਲਾਜ ਹਨ।
238 ਪਰਿਵਾਰਾਂ ਨੂੰ ਕੀਤਾ ਆਈਸੋਲੇਟ
ਸਿਹਤ ਮਹਿਕਮੇ ਦੀ ਟੀਮ ਵੱਲੋਂ ਬੀਤੇ ਦਿਨ ਜਾਂਚ ਅਤੇ ਸਕ੍ਰੀਨਿੰਗ ਦੌਰਾਨ ਸਾਹਮਣੇ ਆਏ ਸ਼ੱਕੀ 238 ਮਰੀਜ਼ਾਂ ਨੂੰ ਘਰਾਂ ਅਤੇ ਆਈਸੋਲੇਸ਼ਨ ਸੈਂਟਰਾਂ 'ਚ ਇਕਾਂਤਵਾਸ ਕਰ ਦਿੱਤਾ ਗਿਆ ਹੈ। ਹੁਣ ਤੱਕ 14,620 ਵਿਅਕਤੀਆਂ ਨੂੰ ਆਈਸੋਲੇਟ ਕੀਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ : ਪਟਿਆਲਾ 'ਚ ਕੋਰੋਨਾ ਦਾ ਕਹਿਰ, 60 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ