ਫਿਰੋਜ਼ਪੁਰ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਨਾਲ ਹੋਈਆਂ 2 ਹੋਰ ਮੌਤਾਂ, 84 ਕੇਸ ਮਿਲੇ ਪਾਜ਼ੇਟਿਵ
Monday, Aug 31, 2020 - 02:32 AM (IST)
ਫਿਰੋਜ਼ਪੁਰ/ਗੁਰੂਹਰਸਹਾਏ,(ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ, ਖੁੱਲਰ, ਆਨੰਦ, ਆਵਲਾ, ਸੁਦੇਸ਼)– ਐਤਵਾਰ ਨੂੰ ਆਈਆਂ ਜ਼ਿਲਾ ਫਿਰੋਜ਼ਪੁਰ ਦੀਆਂ ਕੋਰੋਨਾ ਟੈਸਟ ਰਿਪੋਰਟਾਂ ਅਨੁਸਾਰ 84 ਹੋਰ ਲੋਕਾਂ ਦੇ ਇਸ ਬੀਮਾਰੀ ਨਾਲ ਪੀਡ਼ਤ ਹੋਣ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ ਜ਼ਿਲੇ ਦੇ ਦੋ ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਇਸ ਬੀਮਾਰੀ ਨਾਲ ਮਰਨ ਵਾਲਿਆਂ ਦੀ ਸੰਖਿਆ 37 ਹੋ ਗਈ ਹੈ। ਐਤਵਾਰ ਨੂੰ ਕੋਰੋਨਾ ਪੀਡ਼ਤ 52 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਉਨ੍ਹਾਂ ਨੂੰ ਆਈਸੋਲੇਸ਼ਨ ਸੈਂਟਰਾਂ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਨਵੇਂ ਪਾਜ਼ੇਟਿਵ ਮਿਲੇ ਸਾਰੇ ਵਿਅਕਤੀਆਂ ਨੂੰ ਆਈਸੋਲੇਸ਼ਨ ਵਾਰਡਾਂ ’ਚ ਭਰਤੀ ਕਰਨ ਜਾਂ ਘਰਾਂ ’ਚ ਹੀ ਆਈਸੋਲੇਸ਼ਨ ’ਚ ਰਹਿਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
ਇਨ੍ਹਾਂ ਦੀ ਰਿਪੋਰਟ ਆਈ ਪਾਜ਼ੇਟੀਵ
1. ਫਿਰੋਜ਼ਪੁਰ : ਯਾਦਵਿੰਦਰ ਸਿੰਘ, ਸ਼ਿੰਦਰਪਾਲ ਸਿੰਘ, ਦੀਕਸ਼ਤ ਅਰੋਡ਼ਾ, ਕ੍ਰਿਸ਼ਨ ਭੱਟੀ, ਵਰੁਣ ਸੇਠੀ, ਆਸ਼ਿਮਾ ਸੇਠੀ, ਆਯੁਸ਼ ਸੇਠੀ, ਕਰਨੈਲ ਸਿੰਘ, ਨੇਹਾ ਗੁਪਤਾ, ਪ੍ਰਵੀਨ ਕੁਮਾਰ, ਸੰਦੀਪ ਕੁਮਾਰ, ਕ੍ਰਿਸ਼ਨਾ ਵਧਵਾ, ਬਲਵੀਰ ਸਿੰਘ, ਰਾਜ ਧਵਨ, ਅਨੁ ਗੁਪਤਾ, ਵਿਕਾਸ ਗੁਪਤਾ, ਆਯੁਸ਼ੀ ਗੁਪਤਾ, ਕ੍ਰਿਸ਼ਨਾ ਰਾਣੀ, ਆਰਤੀ, ਸਕਸ਼ਮ ਸੇਠੀ, ਸਰੋਜ ਕਾਲੀਆ, ਧਰਮਵੀਰ, ਸੁਰਿੰਦਰ ਕੁਮਾਰ, ਰਵਿੰਦਰ ਸਿੰਘ, ਆਸ਼ਾ ਰਾਣੀ, ਜਤਿੰਦਰ ਸਿੰਘ
2. ਗੁਰੂਹਰਸਹਾਏ : ਉਦੈਵੀਰ ਸਿੰਘ, ਮਨਮੀਤ ਸਿੰਘ, ਬਰਿੰਦਰ ਕੌਰ, ਕੰਵਲਜੀਤ ਸਿੰਘ, ਰੁਦਰ, ਬਲਰਾਜ ਸਿੰਘ
3. ਜ਼ੀਰਾ : ਰੰਜਨ, ਸੁਰਿੰਦਰ ਕੁਮਾਰ
4. ਦਰੀਏਕੇ : ਚਮਨਦੀਪ ਮੈਣੀ, ਪਾਇਲ, ਰਜਿੰਦਰ ਕੁਮਾਰ, ਨਿਸ਼ਾ ਰਾਣੀ, ਰਚਨਾ ਰਾਣੀ
5. ਵਕੀਲਾਂਵਾਲਾ : ਸੁੱਚਾ ਸਿੰਘ, ਦਲਵੀਰ ਕੌਰ
6. ਅਰਾਈਆਂਵਾਲਾ : ਹਰਪ੍ਰੀਤ ਕੌਰ
7. ਚੱਕ ਨਿਧਾਨਾ : ਕਸ਼ਮੀਰ ਸਿੰਘ, ਹਾਕਮ ਸਿੰਘ
8. ਹਰਾਜ : ਸਿੱਧੂ ਯਾਦਵਿੰਦਰ ਸਿੰਘ
9. ਜੰਡਵਾਲਾ : ਕੁਲਵੰਤ ਸਿੰਘ
10. ਪੰਜੇ ਕੇ ਉਤਾਡ਼ : ਨਵਜੋਤ ਰਾਣੀ
11. ਝਾਵਲਾ : ਸੰਜੀਵ ਬਿੰਦਰਾ
12. ਚੱਕ ਮਹੰਤਾਂਵਾਲਾ : ਬਲਰਾਮ ਚੰਦ
13. ਝੋਕ ਮੋਹਡ਼ੇ : ਚਰਨ ਸਿੰਘ
14. ਖੁੰਡਵਾਲਾ : ਮਨਜੀਤ ਕੌਰ
15. ਕਬਰਵੱਛਾ : ਸੁਖਚੈਨ ਸਿੰਘ
16. ਕੋਠੇ ਠੇਠ ਵਾਲੇ : ਦਵਿੰਦਰ ਸਿੰਘ
17. ਪੀਰ ਖਾਂ ਸ਼ੇਖ : ਬਖਸ਼ੀਸ਼ ਸਿੰਘ
18. ਸੂਬਾ ਕਦੀਮ : ਹਰਮੀਤ ਕੌਰ
19. ਸ਼ਾਹਦੀਨ ਵਾਲਾ : ਹਰਜੀਤ ਸਿੰਘ
20. ਤਲਵੰਡੀ ਭਾਈ : ਅਸ਼ੌਕ ਕੁਮਾਰ
21. ਮੋਹਨ ਕੇ ਉਤਾਡ਼ : ਗੁਲਜ਼ਾਰ ਸਿੰਘ
22. ਮੱਖੂ : ਹਰਪਿੰਦਰ ਸਿੰਘ, ਦੀਪਕ ਮਿੱਤਲ, ਕਾਵੇਰੀ ਸ਼ਰਮਾ, ਯੋਜਨਾ ਰਾਣੀ
23. ਮਮਦੋਟ : ਤਾਰਾ ਸਿੰਘ, ਡਾ. ਰਵਨੀਤ ਸਿੰਘ
24. ਖਲਚੀਆਂ ਕਦੀਮ : ਸਲੇਨੀਅਮ, ਕੋਮਲ
25. ਬਸਤੀ ਗਾਮੇਵਾਲੀ : ਬਲਵਿੰਦਰ ਸਿੰਘ
26. ਕੋਟ ਈਸੇ ਖਾਂ : ਆਕਾਸ਼ਦੀਪ ਸਿੰਘ
ਕੁੱਲ ਐਕਟਿਵ ਕੇਸ 763
ਸਿਵਲ ਸਰਜਨ ਅਨੁਸਾਰ ਜ਼ਿਲੇ ’ਚ ਹੁਣ ਤੱਕ ਕੁੱਲ 1955 ਕੋਰੋਨਾ ਪਾਜ਼ੇਟਿਵ ਕੇਸ ਆ ਚੁੱਕੇ ਹਨ। ਇਨ੍ਹਾਂ ’ਚੋਂ 1155 ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਜ਼ਿਲੇ ਦੇ 37 ਲੋਕਾਂ ਦੀ ਇਸ ਬੀਮਾਰੀ ਕਾਰਣ ਮੌਤ ਹੋ ਚੁੱਕੀ ਹੈ। ਇਸ ਸਮੇਂ ਕੋਰੋਨਾ ਐਕਟਿਵ ਕੇਸਾਂ ਦੀ ਗਿਣਤੀ 763 ਹੈ।