ਕੋਰੋਨਾ ਵਾਇਰਸ ਕਾਰਣ ਸਾਦੇ ਢੰਗ ਨਾਲ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ''ਵਿਆਹ-ਪੁਰਬ''

Tuesday, Aug 18, 2020 - 06:27 PM (IST)

ਕੋਰੋਨਾ ਵਾਇਰਸ ਕਾਰਣ ਸਾਦੇ ਢੰਗ ਨਾਲ ਮਨਾਇਆ ਜਾਵੇਗਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ''ਵਿਆਹ-ਪੁਰਬ''

ਬਟਾਲਾ (ਬੇਰੀ, ਮਠਾਰੂ, ਖੋਖਰ): ਕੋਰੋਨਾ ਵਾਇਰਸ ਦੀ ਮਹਾਮਾਰੀ ਦੇ ਮੱਦੇਨਜ਼ਰ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਅਤੇ ਬਾਬਾ ਸ੍ਰੀ ਚੰਦ ਜੀ ਦਾ ਪ੍ਰਕਾਸ਼ ਪੁਰਬ ਕੋਵਿਡ-19 ਦੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਮਨਾਇਆ ਜਾਵੇਗਾ।ਐੱਸ. ਡੀ. ਐੱਮ. ਬਟਾਲਾ ਬਲਵਿੰਦਰ ਸਿੰਘ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਸਰਕਾਰ ਵੱਲੋਂ ਕੋਰੋਨਾ ਵਾਇਰਸ ਸਬੰਧੀ ਦਿੱਤੀਆਂ ਹਦਾਇਤਾਂ ਨੂੰ ਮੁੱਖ ਰੱਖਦਿਆਂ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਇਕ ਲਾਗ ਦੀ ਬੀਮਾਰੀ ਹੈ ਅਤੇ ਇਸ ਸਮੇਂ ਇਸਦਾ ਪਸਾਰ ਸਿਖਰ 'ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਭੀੜ ਅਤੇ ਵੱਡੇ ਇਕੱਠਾਂ 'ਚ ਕੋਰੋਨਾ ਤੇਜ਼ੀ ਨਾਲ ਫੈਲਦਾ ਹੈ।

ਇਹ ਵੀ ਪੜ੍ਹੋ:  ਇਨਸਾਨੀਅਤ ਸ਼ਰਮਸਾਰ: ਹਥਣੀ ਦੀ ਮੌਤ ਤੋਂ ਬਾਅਦ ਹੁਣ ਪੰਜਾਬ 'ਚ ਜਾਣਬੁੱਝ ਕੇ ਕੁੱਤੇ 'ਤੇ ਚੜ੍ਹਾਈ ਕਾਰ

ਐੱਸ. ਡੀ. ਐੱਮ. ਬਟਾਲਾ ਨੇ ਕਿਹਾ ਕਿ ਇਸ ਖਤਰਨਾਕ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਇਸ ਵਾਰ ਵਿਆਹ ਪੁਰਬ ਮੌਕੇ ਨਗਰ ਕੀਰਤਨ ਨਾ ਸਜਾਇਆ ਜਾਵੇ ਅਤੇ ਨਾ ਹੀ ਸ਼ਹਿਰ 'ਚ ਲੰਗਰ ਲਗਾਏ ਜਾਣ। ਉਨ੍ਹਾਂ ਕਿਹਾ ਕਿ ਵਿਆਹ ਪੁਰਬ ਨੂੰ ਸਮਰਪਤ ਸ੍ਰੀ ਅਖੰਡ ਪਾਠ ਸਾਹਿਬ ਗੁਰਦੁਆਰਾ ਸਾਹਿਬਾਨ 'ਚ ਕਰਵਾਏ ਜਾਣ ਅਤੇ ਉਥੇ ਵੀ ਸੰਗਤ ਦਾ 20 ਤੋਂ ਵੱਧ ਇਕੱਠ ਨਾ ਹੋਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਸੰਗਤਾਂ 'ਚ ਸੋਸ਼ਲ ਡਿਸਟੈਂਸ ਕਾਇਮ ਰੱਖਣ ਦੇ ਨਾਲ ਉਨ੍ਹਾਂ ਦੇ ਹੱਥ ਆਦਿ ਸੈਨੇਟਾਈਜ਼ ਕਰਵਾਉਣ ਲਈ ਖਾਸ ਪ੍ਰਬੰਧ ਕਰਨ। ਉਨ੍ਹਾਂ ਕਿਹਾ ਕਿ ਇਸ ਸੁਲਤਾਨਪੁਰ ਲੋਧੀ ਤੋਂ ਨਗਰ ਕੀਰਤਨ ਵੀ ਨਹੀਂ ਆ ਸਕੇਗਾ।

ਇਹ ਵੀ ਪੜ੍ਹੋ: ਮੇਨਕਾ ਗਾਂਧੀ ਦਾ ਟਵੀਟ, ਕੁੱਤੇ 'ਤੇ ਜਾਣ ਕੇ ਗੱਡੀ ਚਾੜ੍ਹਣ ਵਾਲੇ ਨੂੰ ਸਜ਼ਾ ਦੇਣ ਕੈਪਟਨ

PunjabKesari

ਐੱਸ. ਡੀ. ਐੱਮ. ਬਟਾਲਾ ਨੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਹੈ ਕਿ ਇਸ ਵਾਰ ਕੋਰੋਨਾ ਮਹਾਮਾਰੀ ਕਾਰਣ ਵਿਆਹ ਪੁਰਬ ਨੂੰ ਬਿਨਾਂ ਜ਼ਿਆਦਾ ਇਕੱਠ ਕੀਤੇ ਸਾਦੇ ਢੰਗ ਨਾਲ ਮਨਾਇਆ ਜਾਵੇ। ਉਨ੍ਹਾਂ ਸਮੂਹ ਸੰਗਤ ਨੂੰ ਸਹਿਯੋਗ ਕਰਨ ਦੀ ਬੇਨਤੀ ਕੀਤੀ ਹੈ। ਮੀਟਿੰਗ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਗੁਰਨਾਮ ਸਿੰਘ ਜੱਸਲ, ਸ਼੍ਰੋਮਣੀ ਕੇਮਟੀ ਮੈਂਬਰ ਜਥੇਦਾਰ ਸੱਜਣ ਸਿੰਘ ਬੱਜੂਮਾਨ, ਪ੍ਰਤਾਪ ਸਿੰਘ ਐਡੀਸ਼ਨਲ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਰਜਵੰਤ ਸਿੰਘ ਰੰਧਾਵਾ ਸੁਪਰਵਾਈਜਰ ਸ਼੍ਰੋਮਣੀ ਕਮੇਟੀ, ਗੁਰਤਿੰਦਰ ਪਾਲ ਸਿੰਘ ਭਾਟੀਆ ਮੈਨੇਜਰ ਗੁਰਦੁਆਰਾ ਸ੍ਰੀ ਕੰਧ ਸਾਹਿਬ ਅਤੇ ਦਵਿੰਦਰ ਸਿੰਘ ਲਾਲੀ ਬਾਜਵਾ ਮੈਨੇਜਰ ਗੁਰਦੁਆਰਾ ਡੇਹਰਾ ਸਾਹਿਬ ਸਤਿਕਰਤਾਰੀਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਅਤੇ ਹੋਰ ਅਧਿਕਾਰੀਆਂ ਨੇ ਐੱਸ. ਡੀ. ਐੱਮ. ਬਟਾਲਾ ਨੂੰ ਭਰੋਸਾ ਦਿੱਤਾ ਕਿ ਉਹ ਵਿਆਹ ਪੁਰਬ ਸਮਾਗਮ ਪੂਰੀ ਤਰ੍ਹਾਂ ਸਾਦੇ ਢੰਗ ਨਾਲ ਕਰਦੇ ਹੋਏ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨਗੇ ਅਤੇ ਗੁਰਦੁਆਰਾ ਸਾਹਿਬ ਵਿਖੇ ਸੋਸ਼ਲ ਡਿਸਟੈਂਸ ਦੀ ਪਾਲਣਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ:  ਨਵਾਂਸ਼ਹਿਰ 'ਚ ਕੋਰੋਨਾ ਨੇ ਧਾਰਿਆ ਭਿਆਨਕ ਰੂਪ, ਦਿਨ ਚੜ੍ਹਦਿਆਂ 3 ਲੋਕਾਂ ਦੀ ਮੌਤ


author

Shyna

Content Editor

Related News