ਚੰਡੀਗੜ੍ਹ 'ਚ 'ਕੋਰੋਨਾ ਵਾਇਰਸ' ਦੇ ਪਹਿਲੇ ਕੇਸ ਦੀ ਪੁਸ਼ਟੀ, ਪੂਰੇ ਸ਼ਹਿਰ 'ਚ ਮਚਿਆ ਹੜਕੰਪ (ਵੀਡੀਓ)

Thursday, Mar 19, 2020 - 11:08 AM (IST)

ਚੰਡੀਗੜ੍ਹ (ਸਾਜਨ) : ਚੰਡੀਗੜ੍ਹ ਪੀ. ਜੀ. ਆਈ. 'ਚ ਬੁੱਧਵਾਰ ਰਾਤ ਕਰੀਬ 12 ਵਜੇ ਕੋਰੋਨਾ ਵਾਇਰਸ ਦੇ ਪਹਿਲੇ ਕੇਸ ਦੀ ਪੁਸ਼ਟੀ ਹੋ ਗਈ ਹੈ, ਜਿਸ ਤੋਂ ਬਾਅਦ ਪੂਰੇ ਸ਼ਹਿਰ 'ਚ ਹੜਕੰਪ ਮਚ ਗਿਆ ਹੈ। ਜਾਂਚ ਦੌਰਾਨ ਪੀ. ਜੀ. ਆਈ. ਦੇ ਵਾਇਰੋਲੋਜੀ ਵਿਭਾਗ ਨੇ 23 ਸਾਲ ਦੀ ਇਕ ਕੁੜੀ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕਰ ਦਿੱਤੀ ਹੈ। ਕੋਵਿਡ-19 ਦਾ ਪਾਜ਼ੀਟਿਵ ਕੇਸ ਆਉਂਦੇ ਹੀ ਸਿਹਤ ਵਿਭਾਗ ਦੇ ਅਧਿਕਾਰੀਆਂ ਦੇ ਹੱਥ-ਪੈਰ ਫੁੱਲ ਗਏ ਹਨ। ਫਿਲਹਾਲ ਕੁੜੀ ਦੀ ਪਛਾਣ ਲੁਕੋਈ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਕੁੜੀ ਸੈਕਟਰ-21 ਦੇ ਰਹਿਣ ਵਾਲੀ ਹੈ। ਉਸ ਦੇ ਪਰਿਵਾਰ 'ਚ ਕਿੰਨੇ ਮੈਂਬਰ ਹਨ, ਇਹ ਵੀ ਨਹੀਂ ਦੱਸਿਆ ਗਿਆ ਪਰ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇੱਥੇ ਪਰਿਵਾਰ ਦੇ 4 ਲੋਕ ਰਹਿੰਦੇ ਹਨ। ਨੋਡਲ ਅਫਸਰ ਡਾ. ਇੰਦਰਜੀਤ ਸਿੰਘ ਗਿੱਲ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਕੇਸ ਪਾਜ਼ੀਟਿਵ ਹੈ। ਚੰਡੀਗੜ੍ਹ ਦੀ ਰਹਿਣ ਵਾਲੀ ਕੁੜੀ ਐਤਵਾਰ ਸਵੇਰੇ ਇੰਗਲੈਂਡ ਤੋਂ ਵਾਪਸ ਪਰਤੀ ਸੀ, ਜਿਸ ਤੋਂ ਬਾਅਦ ਉਸ 'ਚ ਫਲੂ ਵਰਗੇ ਲੱਛਣ ਮਿਲੇ ਸਨ। ਉਸ ਨੂੰ ਸੋਮਵਾਰ ਨੂੰ ਬੁਖਾਰ ਅਤੇ ਕੋਲਡ ਦੇ ਲੱਛਣਾਂ ਨਾਲ ਸੈਕਟਰ-32 ਦੇ ਗੌਰਮਿੰਟ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਭਰਤੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ : 'ਕੋਰੋਨਾ ਵਾਇਰਸ' 'ਤੋਂ ਡਰੀ ਪੰਜਾਬ ਸਰਕਾਰ, 'ਹਜ਼ਾਰਾਂ ਕੈਦੀ' ਕਰੇਗੀ ਰਿਹਾਅ!

PunjabKesari
ਪਹਿਲਾਂ ਆਈ ਸੀ ਨੈਗੇਟਿਵ ਰਿਪੋਰਟ
ਜੀ. ਐੱਮ. ਸੀ. ਐੱਚ.-32 'ਚ ਭਰਤੀ ਕਰਨ ਦੌਰਾਨ ਜਦੋਂ ਪਹਿਲੀ ਵਾਰ ਜਾਂਚ ਲਈ ਕੁੜੀ ਦੇ ਸੈਂਪਲ ਭੇਜੇ ਗਏ ਤਾਂ ਉਸ 'ਚ ਕੋਰੋਨਾ ਵਾਇਰਸ ਦੀ ਪੁਸ਼ਟੀ ਨਹੀਂ ਹੋਈ ਸੀ। ਉਸ ਸਮੇਂ ਰਿਪੋਰਟ ਨੈਗੇਟਿਵ ਆਈ ਸੀ। ਡਾਕਟਰਾਂ ਮੁਤਾਬਕ ਉਸ 'ਚ ਫਲੂ ਵਰਗੇ ਲੱਛਣ ਨਹੀਂ ਦਿਖਾਈ ਦੇ ਰਹੇ ਸਨ ਪਰ ਪੀ. ਜੀ. ਆਈ. ਦੇ ਵਾਇਰੋਲੋਜੀ ਵਿਭਾਗ ਤੋਂ ਜੋ ਰਿਪੋਰਟ ਮਿਲੀ ਹੈ, ਉਹ ਪਾਜ਼ੀਟਿਵ ਆਈ ਹੈ। ਇਸ ਤੋਂ ਬਾਅਦ ਤੁਰੰਤ ਹੀ ਸਿਹਤ ਵਿਭਾਗ ਅਤੇ ਪੂਰ ਪ੍ਰਸ਼ਾਸਨ ਹਰਕਤ 'ਚ ਆ ਗਿਆ ਅਤੇ ਕੁੜੀ ਦੇ ਪਰਿਵਾਰ ਨੂੰ ਵੀ ਘਰ 'ਚ ਹੀ ਨਜ਼ਰਬੰਦ ਕਰਕੇ ਉਨ੍ਹਾਂ ਦੇ ਸੈਂਪਲ ਲਏ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਸਿਹਤ ਵਿਭਾਗ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ, ਜੋ ਕਿ ਕੁੜੀ ਦੇ ਪਰਿਵਾਰ ਵਾਲਿਆਂ ਦੇ ਸੈਂਪਲ ਲੈਣ ਲਈ ਦੇਰ ਰਾਤ ਉਨ੍ਹਾਂ ਦੇ ਘਰ ਪੁੱਜ ਗਈਆਂ।

ਇਹ ਵੀ ਪੜ੍ਹੋ : ਯੂ. ਪੀ. 'ਚ ਕੋਰੋਨਾ ਦਾ ਖੌਫ, ਨੋਇਡਾ 'ਚ ਲਾਗੂ ਹੋਈ ਧਾਰਾ 144

PunjabKesari
ਲੋਕ ਘਬਰਾਉਣ ਨਾ, ਗਾਈਡਲਾਈਨਜ਼ 'ਤੇ ਅਮਲ ਕਰਨ
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪਹਿਲਾ ਪਾਜ਼ੀਟਿਵ ਕੇਸ ਸਾਹਮਣੇ ਆਉਣ ਤੋਂ ਬਾਅਦ ਕਿਸੇ ਤਰ੍ਹਾਂ ਨਾਲ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਲੋਕ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਵਲੋਂ ਦਿੱਤੀਆਂ ਜਾ ਰਹੀਆਂ ਗਾਈਡਲਾਈਨਜ਼ 'ਤੇ ਅਮਲ ਕਰਦੇ ਰਹਿਣ। ਸਿਹਤ ਵਿਭਾਗ ਨੇ ਕੋਰੋਨਾ ਕੇਸਾਂ ਦੀ ਜਾਣਕਾਰੀ ਦੇਣ ਲਈ ਜੋ ਮੀਡੀਆ ਗਰੁੱਪ ਬਣਾਇਆ ਹੈ, ਉਸ 'ਤੇ ਨੋਡਲ ਅਫਸਰ ਡਾ. ਇੰਦਰਜੀਤ ਸਿੰਘ ਗਿੱਲ ਤੋਂ ਹਰੇਕ ਸਵਾਲ ਪੁੱਛਿਆ ਜਾਂਦਾ ਰਿਹਾ ਪਰ ਉਨ੍ਹਾਂ ਨੇ ਸਿਰਫ ਇੰਨਾ ਹੀ ਕਿਹਾ ਕਿ ਮਾਮਲੇ 'ਚ ਕੇਂਦਰ ਸਰਕਾਰ ਵਲੋਂ ਦਿੱਤੇ ਗਏ ਸਾਰੇ ਪ੍ਰੋਟੋਕਾਲਾਂ 'ਤੇ ਅਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕੁੜੀ ਦੇ ਕੋਵਿਡ-19 ਪਾਜ਼ੀਟਿਵ ਹੋਣ ਤੋਂ ਇਲਾਵਾ ਹੋਰ ਜਾਣਕਾਰੀ ਸਾਂਝੀ ਨਹੀਂ ਕੀਤੀ। ਬੁੱਧਵਾਰ ਸ਼ਾਮ ਤੱਕ ਪੀ. ਜੀ. ਆਈ. ਸਮੇਤ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ 'ਚ 23 ਸ਼ੱਕੀ ਕੇਸ ਆਏ ਸਨ। ਸੈਂਪਲ ਜਾਂਚਣ ਤੋਂ ਬਾਅਦ ਇਹ ਸਾਰੇ ਕੇਸ ਨੈਗੇਟਿਵ ਪਾਏ ਗਏ। ਸੈਕਟਰ-32 'ਚ ਦਾਖਲ ਹੋਈ ਉਕਤ ਕੁੜੀ ਦਾ ਐਤਵਾਰ ਨੂੰ ਪਹਿਲਾ ਸੈਂਪਲ ਲਿਆ ਗਿਆ ਤਾਂ ਨੈਗੇਟਿਵ ਆਇਆ ਸੀ ਪਰ ਸ਼ੱਕ ਹੋਣ 'ਤੇ ਦੁਬਾਰਾ ਜਦੋਂ ਸੈਂਪਲ ਲਿਆ ਗਿਆ ਤਾਂ ਇਹ ਨੂੰ ਪਾਜ਼ੀਟਿਵ ਪਾਇਆ ਗਿਆ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ : ਕਲ ਰਾਤ 8 ਵਜੇ ਦੇਸ਼ ਨੂੰ ਸੰਬੋਧਿਤ ਕਰਨਗੇ ਮੋਦੀ

PunjabKesari
ਸੁਖਨਾ 'ਤੇ ਬੋਟਿੰਗ ਅਤੇ ਬੱਚਿਆਂ ਦਾ ਪਲੇਅਵੇਅ ਏਰੀਆ ਬੰਦ
ਚੰਡੀਗੜ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਸੁਖਨਾ ਲੇਕ 'ਤੇ ਹੋਣ ਵਾਲੀਆਂ ਕਈ ਗਤੀਵਿਧੀਆਂ 'ਤੇ ਵੀ ਰੋਕ ਲਾ ਦਿੱਤੀ। ਪ੍ਰਸ਼ਾਸਨ ਨੇ ਤੁਰੰਤ ਪ੍ਰਭਾਵ ਨਾਲ ਸੁਖਨਾ 'ਤੇ ਕੀਤੀ ਜਾਣ ਵਾਲੀ ਬੋਟਿੰਗ ਬੰਦ ਕਰ ਦਿੱਤੀ ਹੈ। ਪਿਛਲੇ ਕੁਝ ਦਿਨਾਂ ਤੋਂ ਬੋਟਾਂ ਨੂੰ ਸੈਨੇਟਾਈਜ਼ਡ ਕੀਤਾ ਜਾ ਰਿਹਾ ਸੀ ਪਰ ਹੁਣ ਇਨ੍ਹਾਂ ਦੇ ਸੰਚਾਲਨ 'ਤੇ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਗਈ ਹੈ। ਉੱਥੇ ਹੀ ਸੁਖਨਾ ਲੇਕ 'ਤੇ ਬੱਚਿਆਂ ਲਈ ਜੋ ਪਲੇਅਵੇਅ ਕਾਰਨਰ ਬਣਾਇਆ ਗਿਆ ਹੈ, ਉੱਥੇ ਵੀ ਪੂਰੀ ਗਤੀਵਿਧੀ ਰੋਕ ਦਿੱਤੀ ਗਈ ਹੈ। ਇੱਥੇ ਬੱਚਿਆਂ ਦੇ ਖੇਡਣ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਫਿਲਹਾਲ ਸ਼ਹਿਰ ਦੀ ਮਾਰਕਿਟ ਬੰਦ ਕਰਨ ਦਾ ਪ੍ਰਸ਼ਾਸਨ ਦਾ ਕੋਈ ਇਰਾਦਾ ਨਹੀਂ ਹੈ। ਪ੍ਰਿੰਸੀਪਲ ਹੋਮ ਸੈਕਟਰੀ ਅਰੁਣ ਕੁਮਾਰ ਗੁਪਤਾ ਮੁਤਾਬਕ ਲੋਕ ਖੁਦ ਹੀ ਹੁਣ ਜਾਗਰੂਕ ਹੋ ਰਹੇ ਹਨ ਅਤੇ ਲੋੜ ਪੈਣ 'ਤੇ ਹੀ ਮਾਰਕਿਟ ਜਾ ਰਹੇ ਹਨ। ਸੈਕਟਰ-17 ਸਮੇਤ ਕੁਝ ਹੋਰ ਮਾਰਕਿਟਾਂ 'ਚ ਲੋਕਾਂ ਦੀ ਭੀੜ ਘਟੀ ਹੈ।

ਇਹ ਵੀ ਪੜ੍ਹੋ : ਤਾਂਬੇ ਨਾਲ ਹੋ ਸਕਦੈ ਕੋਰੋਨਾ ਵਾਇਰਸ ਦਾ ਖਾਤਮਾ : ਰਿਸਰਚ

PunjabKesari
ਪੀ. ਜੀ. ਆਈ. 'ਚ ਓ. ਪੀ. ਡੀ. ਲਈ 2 ਘੰਟੇ ਹੋਵੇਗੀ ਰਜਿਸਟ੍ਰੇਸ਼ਨ
ਪੀ. ਜੀ. ਆਈ. ਨੇ ਲੋਕਾਂ ਨੂੰ ਹਦਾਇਤ ਦਿੱਤੀ ਹੈ ਕਿ ਉਹ ਬੇਹੱਦ ਜ਼ਰੂਰੀ ਹੋਵੇ ਤਾਂ ਹੀ ਪੀ. ਜੀ. ਆਈ. ਦੀ ਓ. ਪੀ. ਡੀ. 'ਚ ਦਿਖਾਉਣ ਆਉਣ। ਰਜਿਸਟ੍ਰੇਸ਼ਨ ਦੇ ਸਮੇਂ 'ਚ ਵੀ ਇਕ ਘੰਟਾ ਘੱਟ ਕਰ ਦਿੱਤਾ ਗਿਆ ਹੈ। ਪਹਿਲਾਂ ਰਜਿਸਟ੍ਰੇਸ਼ਨ ਸਵੇਰੇ 8 ਵਜੇ ਤੋਂ 11 ਵਜੇ ਤੱਕ ਹੁੰਦੀ ਸੀ ਪਰ ਹੁਣ ਇਹ ਸਵੇਰੇ 8 ਵਜੇ ਤੋਂ 10 ਵਜੇ ਤੱਕ ਹੀ ਹੋਵੇਗੀ। ਪ੍ਰਿੰਸੀਪਲ ਹੋਮ ਸੈਕਟਰ ਅਰੁਣ ਕੁਮਾਰ ਗੁਪਤਾ ਨੇ ਦੱਸਿਆ ਕਿ ਫਿਲਹਾਲ ਕੇਂਦਰ ਸਰਕਾਰ ਵਲੋਂ ਜੇਕਰ ਪ੍ਰਾਈਵੇਟ ਲੈਬਾਂ 'ਚ ਟੈਸਟ ਕਰਨ ਦੀ ਹਦਾਇਤ ਮਿਲੇਗੀ ਤਾਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕੋਵਿਡ-19 : ਬ੍ਰਿਟੇਨ 'ਚ ਭਾਰਤੀ ਵਿਦਿਆਰਥੀ ਆਪਣੇ ਘਰਾਂ ਨੂੰ ਜਾਣ ਲਈ ਹੋਏ ਕਾਹਲੇ


Babita

Content Editor

Related News