ਪੰਜਾਬ ''ਚ 68 ਹੋਈ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ, ਦੋਰਾਹਾ ''ਚ ਵੀ ਮਿਲਿਆ ਮਰੀਜ਼

Sunday, Apr 05, 2020 - 07:59 PM (IST)

ਪੰਜਾਬ ''ਚ 68 ਹੋਈ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ, ਦੋਰਾਹਾ ''ਚ ਵੀ ਮਿਲਿਆ ਮਰੀਜ਼

ਦੋਰਾਹਾ (ਵਿਨਾਇਕ, ਬਿਪਨ, ਸੁਖਵੀਰ) : ਦੋਰਾਹਾ ਇਲਾਕੇ 'ਚ ਪਹਿਲਾ ਕੋਰੋਨਾ ਪਾਜ਼ੇਟਿਵ ਕੇਸ ਆਉਣ ਨਾਲ ਇਲਾਕੇ 'ਚ ਸਹਿਮ ਦਾ ਮਾਹੌਲ ਹੈ। ਪਿੰਡ ਰਾਜਗੜ ਦਾ ਇਕ ਨੌਜਵਾਨ ਮੁੱਢਲੇ ਟੈਸਟ 'ਚ ਕੋਰੋਨਾ ਪਾਜ਼ੇਟਿਵ ਆਇਆ ਹੈ। ਜਿਸ ਦੀ ਪਛਾਣ ਲਿਆਕਤ ਅਲੀ ਪੁੱਤਰ ਮਕਾਨ ਅਲੀ ਵਜੋਂ ਹੋਈ ਹੈ, ਇਸ ਦੀ ਪੁਸ਼ਟੀ ਐੱਸ. ਐੱਚ. ਓ . ਦੋਰਾਹਾ ਦਵਿੰਦਰਪਾਲ ਸਿੰਘ ਨੇ ਕੀਤੀ। ਉਥੇ ਹੀ ਹੀ ਪਿੰਡ ਦੇ ਸਰਪੰਚ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਪਹਿਲਾਂ ਵੀ ਵੱਖ-ਵੱਖ ਜਗ੍ਹਾ ਜਮਾਤਾਂ ਲਗਾਉਣ ਜਾਂਦਾ ਸੀ। ਇੱਥੇ ਦੱਸਣਯੋਗ ਇਹ ਵੀ ਹੈ ਕਿ ਇਨ੍ਹਾਂ ਦੇ ਪਰਿਵਾਰ ਦੇ 9 ਮੈਂਬਰਾਂ ਨੂੰ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਹੈ ਅਤੇ 1 ਫਰਾਰ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਪੰਜਾਬ ਵਿਚ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧ ਕੇ 68 ਹੋ ਗਈ ਹੈ। 

ਇਹ ਵੀ ਪੜ੍ਹੋ : ਕੋਰੋਨਾ ਕਾਰਨ ਪਿੰਡ ਵਾਲਿਆਂ ਵਲੋਂ ਲਾਏ ਨਾਕੇ ''ਤੇ ਫਸਿਆ ਪੁਲਸ ਮੁਲਾਜ਼ਮ, ਸਾਹਮਣੇ ਆਈ ਕਰਤੂਤ

PunjabKesari

ਪਿੰਡ ਰਾਜਗੜ੍ਹ ਦੇ ਸਰਪੰਚ ਹਰਤੇਜ ਸਿੰਘ ਨੇ ਦੱਸਿਆ ਕਿ ਸਾਡਾ ਪਿੰਡ ਦਾ ਇਹ ਨੌਜਵਾਨ ਪਿਛਲੇ ਦਿਨੀਂ ਹੈਦਰਾਬਾਦ ਘੁੰਮਣ ਗਿਆ ਸੀ ਅਤੇ ਫਲਾਈਟ ਰਾਹੀਂ ਵਾਪਸ ਪੰਜਾਬ ਆਉਂਦੇ ਸਮੇਂ ਕਰੀਬ 12 ਘੰਟੇ ਦਿੱਲੀ ਵਿਚ ਠਹਿਰ ਗਿਆ। ਜਿੱਥੇ ਉਹ ਤਬਲੀਗ਼ੀ ਮਰਕਜ਼ ਤੋਂ ਪਰਤੇ ਕਿਸੇ ਵਿਅਕਤੀ ਦੇ ਸੰਪਰਕ ਵਿਚ ਆਇਆ ਦੱਸਿਆ ਜਾ ਰਿਹਾ ਹੈ। ਸਿਹਤ ਵਿਭਾਗ ਅਤੇ ਪੁਲਸ ਦੀ ਟੀਮ ਨੇ ਸਾਂਝੇ ਤੌਰ 'ਤੇ ਉਕਤ ਨੌਜਵਾਨ, ਜੋ ਕਿ ਸਾਂਝੇ ਪਰਿਵਾਰ ਵਿਚ ਰਹਿ ਰਿਹਾ ਸੀ, ਜਾਣਕਾਰੀ ਮਿਲਣ ਪਿੱਛੋਂ ਸ਼ੱਕ ਪੈਣ 'ਤੇ ਮੁੱਢਲੇ ਟੈਸਟਾਂ ਲਈ ਸਿਵਲ ਹਸਪਤਾਲ ਲੁਧਿਆਣਾ ਲਿਆਂਦਾ ਤੇ ਫਿਰ ਰਾਤ ਤਕਰੀਬਨ 2 ਵਜੇ ਇਸ ਨੂੰ ਦੁਬਾਰਾ ਚੁੱਕ ਕੇ ਲੈ ਗਏ ਤੇ ਸਾਰੇ ਪਿੰਡ ਨੂੰ ਸੀਲ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਦੇਸ਼ ''ਚ ਤਬਲੀਗੀ ਜਮਾਤ ਨੂੰ ਲੈ ਕੇ ਹਾਹਾਕਾਰ! ਬਠਿੰਡਾ ਪੁੱਜੇ 40 ਲੋਕਾਂ ਦੀ ਹੋਈ ਪਛਾਣ    

PunjabKesari

ਐੱਸ. ਐੱਚ. ਓ. ਦੋਰਾਹਾ ਦਵਿੰਦਰਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਨੇ ਉਸ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਦੀ ਪੁਸ਼ਟੀ ਕੀਤੀ ਹੈ। ਪੀੜਤ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਜਾਣ ਪਿੱਛੋਂ ਉਸ ਦੇ ਮਾਤਾ-ਪਿਤਾ, ਪਤਨੀ, ਦੋ ਬੇਟੇ, ਦੋ ਭੈਣਾਂ ਅਤੇ ਇਕ ਭਰਾ ਸਮੇਤ ਕੁੱਲ 9 ਮੈਂਬਰਾਂ ਨੂੰ ਮੁੱਢਲੀ ਜਾਂਚ ਅਤੇ ਟੈਸਟਾਂ ਲਈ ਸਿਵਲ ਹਸਪਤਾਲ ਲੁਧਿਆਣਾ ਵਿਖੇ ਇਕਾਂਤਵਾਸ ਵਿਚ ਰੱਖਿਆ ਗਿਆ ਹੈ। ਉਨ੍ਹਾਂ 'ਚੋ ਇਕ ਫਰਾਰ ਹੈ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹੁਣ ਇਹ ਦੇਖਿਆ ਜਾ ਰਿਹਾ ਹੈ ਕਿ ਪੀੜਤ ਪਿਛਲੇ ਦਿਨਾਂ ਵਿਚ ਕਿਹੜੇ-ਕਿਹੜੇ ਲੋਕਾਂ ਦੇ ਸੰਪਰਕ ਵਿਚ ਆਇਆ ਸੀ। ਜਿਸ ਤੋਂ ਬਾਅਦ ਸ਼ੱਕੀਆਂ ਦੀ ਵੀ ਜਾਂਚ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਬਰਨਾਲਾ ''ਚ ਕੋਰੋਨਾ ਵਾਇਰਸ ਦੀ ਐਂਟਰੀ, 42 ਸਾਲਾ ਮਹਿਲਾ ਦੀ ਰਿਪੋਰਟ ਆਈ ਪਾਜ਼ੇਟਿਵ


author

Gurminder Singh

Content Editor

Related News