ਦੋਰਾਹਾ 'ਚ ਕੋਰੋਨਾ ਦੇ 1 ਹੋਰ ਮਰੀਜ਼ ਦੀ ਰਿਪੋਰਟ ਆਈ ਪਾਜ਼ੇਟਿਵ
Friday, May 29, 2020 - 08:45 PM (IST)
ਦੋਰਾਹਾ (ਵਿਨਾਇਕ,ਵਿਕਾਸ ਸੂਦ) : ਦੋਰਾਹਾ 'ਚ ਕੋਰੋਨਾ ਮਹਾਮਾਰੀ ਦਾ ਕਹਿਰ ਲਗਾਤਾਰ ਜਾਰੀ ਹੈ। ਸ਼ਹਿਰ 'ਚ ਕੋਰੋਨਾ ਵਾਇਰਸ ਦੇ ਇਕ ਹੋਰ ਨਵੇਂ ਮਾਮਲੇ ਦੀ ਪੁਸ਼ਟੀ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਹੈਲਥ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਪ੍ਰਾਪਤ ਹੋਈ ਰਿਪੋਰਟ ਅਨੁਸਾਰ ਦੋਰਾਹਾ ਦੇ ਵਾਰਡ ਨੰਬਰ 3 ਦੇ ਰਹਿਣ ਵਾਲੇ ਇਕ 57 ਸਾਲਾ ਵਿਅਕਤੀ ਦੀ ਰਿਪੋਰਟ ਪਾਜ਼ੇਟਿਵ ਆਈ ਹੈ, ਜਿਹੜਾ ਕਿ ਪਿਛਲੇ ਕਈ ਦਿਨਾਂ ਤੋਂ ਬਿਮਾਰ ਚੱਲ ਰਿਹਾ ਸੀ ਅਤੇ ਅੱਜ ਲੁਧਿਆਣਾ ਦੇ ਇਕ ਹਸਪਤਾਲ 'ਚ ਦਾਖਲ ਹੈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਸਮੇਤ ਉਸਦੇ ਘਰ 'ਚ ਰਹਿਣ ਵਾਲੇ ਕਿਰਾਏਦਾਰਾਂ ਨੂੰ ਮੁੱਢਲੇ ਤੌਰ 'ਤੇ ਘਰ 'ਚ ਹੀ ਕੁਆਰੰਟਾਈਨ ਕੀਤਾ ਗਿਆ ਹੈ ਅਤੇ ਉਸਦੇ ਸੰਪਰਕ 'ਚ ਆਉਣ ਵਾਲੇ ਹੋਰ ਵਿਅਕਤੀਆਂ ਦਾ ਸਿਹਤ ਵਿਭਾਗ ਵੱਲੋਂ ਪਤਾ ਲਗਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਸਖਤ ਫਰਮਾਨ, ਕੋਰੋਨਾ ਦੇ ਨਿਯਮ ਤੋੜੇ ਤਾਂ ਹੋਵੇਗਾ ਭਾਰੀ ਜੁਰਮਾਨਾ
ਸੂਤਰਾਂ ਅਨੁਸਾਰ ਉਕਤ ਵਿਅਕਤੀ ਨੇ ਦੋਰਾਹਾ ਸ਼ਹਿਰ ਦੇ ਕੁੱਝ ਹਸਪਤਾਲਾਂ 'ਚ ਪਿਛਲੇ ਦਿਨੀਂ ਇਲਾਜ ਵੀ ਕਰਵਾਇਆ ਸੀ ਜਿਸ ਕਰਕੇ ਉਸਦੇ ਸੰਪਰਕ ਵਿਚ ਆਉਣ ਵਾਲੇ ਵਿਅਕਤੀਆਂ ਵਿਚ ਸਹਿਮ ਦਾ ਮਾਹੌਲ ਹੈ। ਇਸ ਖ਼ਬਰ ਦੇ ਅੱਗ ਵਾਂਗ ਫੈਲਣ ਕਾਰਨ ਲੋਕਾਂ 'ਚ ਦਹਿਸ਼ਤ ਪਾਈ ਜਾ ਰਹੀ ਹੈ, ਉੱਥੇ ਹੀ ਪ੍ਰਸ਼ਾਸਨ ਦੀ ਚਿੰਤਾ ਦੋਬਾਰਾ ਵੱਧ ਗਈ ਹੈ। ਇਸ ਤੋਂ ਪਹਿਲਾਂ ਲੁਧਿਆਣਾ ਦੀ ਟਾਇਰ ਫੈਕਟਰੀ ਨਾਲ ਸਬੰਧਤ ਦੋਰਾਹਾ ਦੇ ਕੈਲਾਸ਼ ਨਗਰ ਦੇ ਰਹਿਣ ਵਾਲੇ ਇਕ ਕਰਮੀ 'ਤੇ ਉਸਦੇ ਤਿੰਨ ਹੋਰ ਪਰਿਵਾਰਕ ਮੈਂਬਰਾਂ ਦੀ ਰਿਪਰੋਟ ਪਾਜ਼ੇਟਿਵ ਆਈ ਸੀ, ਜੋ ਕਿ ਲੁਧਿਆਣਾ ਦੀ ਟਾਇਰ ਫੈਕਟਰੀ ਦੇ ਮੈਨੇਜਰ ਕੋਵਿਡ 19 ਪਾਜ਼ੇਟਿਵ ਦੇ ਸੰਪਰਕ ਵਿਚ ਆਏ ਸਨ। ਜਦਕਿ ਪਿਛਲੇ ਦਿਨੀਂ ਨਾਂਦੇੜ ਸਾਹਿਬ ਤੋਂ ਪਰਤੀ ਸੰਗਤ 'ਚ ਸ਼ਾਮਲ ਦੋਰਾਹਾ ਸ਼ਹਿਰ ਦੇ 2 ਸ਼ਰਧਾਲੂਆਂ ਦਾਦੀ-ਪੋਤੀ ਦੀ ਰਿਪਰੋਟ ਕੋਰੋਨਾ ਪਾਜ਼ੇਟਿਵ ਆਈ ਸੀ। ਦੋਰਾਹਾ ਖੇਤਰ 'ਚ ਇਸ ਨਵੇਂ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਅਹਿਤਿਆਤ ਵਜੋਂ ਇਸ ਖੇਤਰ ਦੇ ਮੁਹੱਲੇ ਨੂੰ ਸੀਲ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਜਲੰਧਰ ਵਿਚ ਕੋਰੋਨਾ ਦਾ ਵੱਡਾ ਧਮਾਕਾ, 7 ਨਵੇਂ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ