ਕੋਰੋਨਾ ਵਾਇਰਸ ਦਾ ਕਹਿਰ: ਕਰਫਿਊ ਦੌਰਾਨ ਦੇਖੋ ਕਿਵੇਂ ਮਾਝੇ ਦੀਆਂ ਸੜਕਾਂ 'ਤੇ ਪਸਰੀ ਸੁੰਨ
Tuesday, Mar 24, 2020 - 03:29 PM (IST)
ਗੁਰਦਾਸਪੁਰ (ਵਿਨੋਦ): ਪੰਜਾਬ 'ਚ ਕੋਰੋਨਾ ਵਾਇਰਸ ਦੇ ਵੱਧਦੇ ਕਹਿਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਬੀਤੇ ਦਿਨ ਤੋਂ ਪੂਰੇ ਸੂਬੇ 'ਚ ਕਰਫਿਊ ਲਗਾ ਦਿੱਤਾ ਗਿਆ ਹੈ, ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।ਕਰਫਿਊ ਲੱਗਣ ਤੋਂ ਬਾਅਦ ਗੁਰਦਾਸਪੁਰ ਦੀ ਪੁਲਸ ਪੁਰੀ ਤਰ੍ਹਾਂ ਸਖਤੀ ਵਰਤ ਰਹੀ ਹੈ। ਕਰਫਿਊ ਲੱਗਣ ਦੇ ਬਾਵਜੂਦ ਵੀ ਜਿਹੜੇ ਲੋਕ ਬਿਨਾਂ ਕਿਸੇ ਵਜ੍ਹਾ ਤੋਂ ਘਰੋਂ ਨਿਕਲ ਰਹੇ ਹਨ, ਉਨ੍ਹਾਂ ਨੂੰ ਪੁਲਸ ਸਖਤੀ ਨਾਲ ਰਸਤਿਆਂ 'ਚੋਂ ਆਪਣੇ ਘਰਾਂ 'ਚ ਵਾਪਸ ਭੇਜ ਰਹੀ ਹੈ।
ਇਹ ਵੀ ਪੜ੍ਹੋ: ਮੋਗਾ 'ਚ ਦਵਾਈਆਂ ਦੇ ਲਈ ਸੋਰੀ ਪਰ ਸ਼ਰਾਬ ਲਈ ਖੋਲ੍ਹੀ ਚੋਰ ਮੋਰੀ
ਸੁਜਾਨਪੁਰ (ਜੋਤੀ) : ਦੱਸਣਯੋਗ ਹੈ ਕਿ 22 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਵੇਰੇ 7 ਤੋਂ ਲੈ ਕੇ ਰਾਤ 9 ਵਜੇ ਤੱਕ 'ਜਨਤਾ ਕਰਫਿਊ' ਦਾ ਐਲਾਨ ਕੀਤਾ ਸੀ, ਜਨਤਾ ਕਰਫਿਊ ਵਾਲੇ ਦਿਨ ਹੀ ਪੰਜਾਬ 'ਚ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਮੁੱਖ ਮਤੰਰੀ ਕੈਪਟਨ ਅਮਰਿੰਦਰ ਸਿੰਘ ਵਲੋਂ 31 ਮਾਰਚ ਤੱਕ ਲਾਕ ਡਾਊਨ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਵੀ ਲੋਕ ਅਗਲੇ ਹੀ ਦਿਨ ਫਿਰ ਘਰਾਂ ਤੋਂ ਬਾਹਰ ਨਿਕਲ ਕੇ ਆਮ ਵਾਂਗ ਹੀ ਘੁੰਮਣ ਲੱਗ ਗਏ ਸਨ।
ਇਹ ਵੀ ਪੜ੍ਹੋ: ਸਮਰਾਲਾ: ਪੁਲਸ ਨੇ ਹਸਪਤਾਲ ਸਟਾਫ ਨੂੰ ਡਿਊਟੀ ਜਾਣ ਤੋਂ ਰੋਕਿਆ, ਦਿੱਤੀ ਧਮਕੀ
ਇਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੇ ਸਖਤੀ ਵਰਤਦੇ ਹੋਏ ਬੀਤੇ ਦਿਨ ਪੂਰੇ ਸੂਬੇ 'ਚ ਕਰਫਿਊ ਦਾ ਐਲਾਨ ਕਰ ਦਿੱਤਾ, ਜੋ ਕਿ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ। ਕੈਪਟਨ ਅਮਰਿੰਦਰ ਸਿੰਘ ਵਲੋਂ ਪੂਰੇ ਜ਼ਿਲਿਆਂ ਦੇ ਡੀ.ਸੀਜ਼ ਨੂੰ ਸਖਤੀ ਨਾਲ ਹੁਕਮਾਂ ਦੀ ਪਾਲਣਾ ਕਰਨ ਦੇ ਹੁਕਮ ਦਿੱਤੇ ਗਏ ਸਨ, ਜਿਸ ਤੋਂ ਜ਼ਿਲਿਆਂ ਦੀ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ ਅਤੇ ਹਰ ਇਕ ਨੂੰ ਘਰੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਘਰਾਂ 'ਚ ਰਹਿਣ ਦੀ ਇਜਾਜ਼ਤ ਦੇ ਰਹੀ ਹੈ।
ਇਹ ਵੀ ਪੜ੍ਹੋ: 'ਛੱਪੜ 'ਚ ਨਹਾਓ ਕੋਰੋਨਾ ਤੋਂ ਬਚੋ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ'
ਹੁਣ ਤੱਕ ਕੁੱਲ 26 ਪਾਜ਼ੀਟਿਵ ਕੇਸ ਪੂਰੇ ਪੰਜਾਬ 'ਚੋਂ ਸਾਹਮਣੇ ਆ ਚੁੱਕੇ ਹਨ ਅਤੇ ਕੋਰੋਨਾ ਵਾਇਰਸ ਦੇ ਕਾਰਨ ਨਵਾਂ ਸ਼ਹਿਰ 'ਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਵੀ ਹੋ ਚੁੱਕੀ ਹੈ। ਪਾਜ਼ੀਟਿਵ ਕੇਸਾਂ 'ਚ ਨਵਾਂ ਸ਼ਹਿਰ 'ਚੋਂ ਹੀ ਕੁੱਲ 15 ਕੇਸ ਪਾਜ਼ੀਟਿਵ ਪਾਏ ਗਏ ਹਨ ਅਤੇ ਇਹ ਸਾਰੇ ਕੋਰੋਨਾ ਨਾਲ ਮਰੇ ਬਜ਼ੁਰਗ ਵਿਅਕਤੀ ਦੇ ਸੰਪਰਕ 'ਚ ਸਨ।
ਵਲਟੋਹਾ (ਬਲਜੀਤ ਸਿੰਘ):ਕਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਰੋਕਣ ਲਈ ਜਿਥੇ ਸੂਬਾ ਸਰਕਾਰ ਵੱਲੋਂ ਪੂਰੇ ਪੰਜਾਬ ਅੰਦਰ ਲੋਕਡਾਊਨ ਕੀਤਾ ਹੋਇਆ ਹੈ ਜਿਸ ਦੇ ਚੱਲਦਿਆਂ ਕਰਫਿਊ ਦੇ ਤੀਜੇ ਦਿਨ ਵੀ ਤਰਨ ਤਾਰਨ ਪੁਲਸ ਵਲੋਂ ਪੂਰੀ ਸਖਤਾਈ ਨਾਲ ਇਸ ਕਰਫਿਊ ਨੂੰ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਐੱਸ.ਆਈ. ਲਖਵਿੰਦਰ ਸਿੰਘ ਅਤੇ ਪੂਰੀ ਪੁਲਸ ਪਾਰਟੀ ਵਲੋਂ ਪੂਰੀ ਸਖਤੀ ਕੀਤੀ ਗਈ ਅਤੇ ਇਸ ਦੌਰਾਨ ਗੱਲਬਾਤ ਕਰਦੇ ਹੋਏ ਐੱਸ ਆਈ ਲਖਵਿੰਦਰ ਸਿੰਘ ਪੁਲਸ ਚੌਕੀ ਘਰਿਆਲਾ ਅਧੀਨ ਪੈਂਦੇ ਕਸਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਪੁਲਸ ਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਵਚਨਬੰਦ ਹੈ ਜਿਸ ਕਰਕੇ ਆਪ ਸਭ ਲੋਕਾਂ ਨੂੰ ਪੰਜਾਬ ਪੁਲਸ ਦਾ ਸਾਥ ਦੇਣਾ ਚਾਹੀਦਾ ਹੈ ਅਤੇ ਇਸ ਕੋਰੋਨਾ ਵਾਇਰਸ ਦੀ ਮਹਾਂਮਾਰੀ ਨੂੰ ਲੋਕਾਂ ਲਈ ਆਪ ਸਭ ਘਰਾਂ ਵਿੱਚ ਰਹਿਣ ਤਾਂ ਜੋ ਇਸ ਭਿਆਨਕ ਬੀਮਾਰੀ ਨੂੰ ਰੋਕਿਆ ਜਾ ਸਕੇ। ਇਸ ਮੌਕੇ ਏ.ਐੱਸ.ਆਈ. ਗੁਰਦਿਆਲ ਸਿੰਘ,ਮੁੱਖ ਮੁਨਸ਼ੀ ਪ੍ਰਭਦੀਪ ਸਿੰਘ,ਬਖ਼ਸ਼ੀਸ਼ ਸਿੰਘ ,ਗੁਰਪ੍ਰੀਤ ਸਿੰਘ,ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।