ਕੈਪਟਨ ਨੇ ਸ਼ੇਅਰ ਕੀਤੀ ਪੰਜਾਬ ਪੁਲਸ ਦੀ ਵੀਡੀਓ, ਵੱਖਰੇ ਅੰਦਾਜ਼ ''ਚ ਕੋਰੋਨਾ ਪ੍ਰਤੀ ਕੀਤਾ ਜਾਗਰੂਕ

Saturday, Mar 21, 2020 - 07:16 PM (IST)

ਕੈਪਟਨ ਨੇ ਸ਼ੇਅਰ ਕੀਤੀ ਪੰਜਾਬ ਪੁਲਸ ਦੀ ਵੀਡੀਓ, ਵੱਖਰੇ ਅੰਦਾਜ਼ ''ਚ ਕੋਰੋਨਾ ਪ੍ਰਤੀ ਕੀਤਾ ਜਾਗਰੂਕ

ਜਲੰਧਰ: ਕੋਰੋਨਾ ਵਾਇਰਸ ਨੇ ਜਿੱਥੇ ਪੂਰੀ ਦੁਨੀਆ 'ਚ ਦਹਿਸ਼ਤ ਫੈਲਾਈ ਹੋਈ ਹੈ, ਉੱਥੇ ਹੀ ਸਰਕਾਰਾਂ ਵਲੋਂ ਵੀ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣੇ ਪੱਧਰ 'ਤੇ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਗੀਤਾਂ ਰਾਹੀਂ ਕੋਰੋਨਾ ਤੋਂ ਬਚਾਓ ਦੀ ਅਪੀਲ ਕੀਤੀ ਗਈ ਹੈ। ਕੋਵਿਡ-19 ਕੋਰੋਨਾ ਵਾਇਰਸ ਨਾਲ ਲੜਨ ਲਈ ਪੰਜਾਬ ਪੁਲਸ ਵਲੋਂ ਇਕ ਨਿਵੇਕਲਾ ਸੁਨੇਹਾ ਪੰਜਾਬ ਵਾਸੀਆਂ ਨੂੰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਬਚਣਾ ਹੈ ਤਾਂ ਸਾਨੂੰ ਪੁਲਸ ਤੇ ਸਿਹਤ ਵਿਭਾਗ ਵਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ 'ਤੇ ਅਮਲ ਕਰਨ ਦੀ ਲੋੜ ਹੈ। ਸਭ ਤੋਂ ਵਧੀਆ ਕੰਮ ਜੋ ਤੁਸੀਂ ਕਰ ਸਕਦੇ ਹੋ। ਉਹ ਇਹ ਹੈ ਕਿ ਆਪਣੇ-ਆਪਣੇ ਘਰ 'ਚ ਰਹੋ ਤੇ ਸਾਫ-ਸਫਾਈ ਰੱਖੋ।

PunjabKesari

ਦੱਸਣਯੋਗ ਹੈ ਕਿ ਪੂਰੀ ਦੁਨੀਆ 'ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਨੇ ਪੰਜਾਬ 'ਚ ਤੜਥੱਲੀ ਮਚਾਈ ਹੋਈ ਹੈ। ਸੂਬੇ 'ਚ ਕੋਰੋਨਾ ਵਾਇਰਸ ਦੇ ਹੁਣ ਤੱਕ 7 ਕੇਸ ਪਾਜ਼ੀਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ ਇਕ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਬਾਰੇ ਅਫਵਾਹ ਫੈਲਾਉਣ ਵਾਲੇ ਸਾਵਧਾਨ ਪੰਜਾਬ ਪੁਲਸ ਹੋਈ ਸਖਤ


author

Shyna

Content Editor

Related News